ਨਦੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਦੀਨ

ਨਦੀਨ ਉਹ ਬੇਲੋੜੇ ਪੌਦੇ ਹਨ ਜੋ ਖੇਤ, ਬਾਗਾਂ ਵਿੱਚ ਲਾਭਦਾਇਕ ਪੌਦਿਆਂ ਨਾਲ ਉੱਘ ਆਉਂਦੇ ਹਨ। ਇਹ ਹਵਾ, ਧੁੱਪ, ਨਮੀ ਅਤੇ ਖੁਰਾਕੀ ਤੱਤਾਂ ਲਈ ਮੁਕਾਬਲਾ ਕਰਦੇ ਹਨ ਅਤੇ ਇਸ ਨਾਲ ਫਸਲਾਂ ਜਾਂ ਫਲਾਂ ਦਾ ਝਾੜ ਅਤੇ ਗੁਣਵਤਾ ’ਤੇ ਕਾਫ਼ੀ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਨਦੀਨ ਕੀੜੇ-ਮਕੌੜੇ ਅਤੇ ਬਿਮਾਰੀਆਂ ਵੀ ਵਧਾਉਂਦੇ ਹਨ ਕਿਉਂਕਿ ਇਹ ਬਦਲਵੇਂ ਬੂਟੇ ਵਜੋਂ ਕੰਮ ਕਰਦੇ ਹਨ। ਇਸ ਲਈ ਫਸਲ ਜਾਂ ਫ਼ਲਾਂ ਦਾ ਵਧੇਰੇ ਝਾੜ ਲੈਣ ਲਈ ਨਦੀਨਾਂ ਦੀ ਸਹੀ ਸਮੇਂ ’ਤੇ ਰੋਕਥਾਮ ਜ਼ਰੂਰੀ ਹੈ।[1]

ਨਦੀਨ ਦੀਆਂ ਕਿਸਮਾਂ[ਸੋਧੋ]

  1. ਘਾਹ ਵਰਗੇ: ਇਨ੍ਹਾਂ ਵਿੱਚ ਖੱਬਲ ਘਾਹ, ਬਰੂ, ਮੇਥਾ, ਡੀਲਾ, ਮਧਾਨਾ, ਸਵਾਂ, ਸਰਕੰਡਾ, ਘਾਹ ਦੀਆਂ ਪੱਤੀਆਂ ਅਤੇ ਦੱਬ ਆਦਿ ਪ੍ਰਮੁੱਖ ਹਨ।
  2. ਚੌੜੇ ਪੱਤਿਆਂ ਵਾਲੇ: ਇਨ੍ਹਾਂ ਵਿੱਚ ਚੁਲਾਈ, ਇੱਟਸਿੱਟ, ਚਰਿਆਈ ਬੂਟੀ, ਬਾਥੂ, ਦੌਧਕ, ਜੰਗਲੀ ਪਾਲਕ, ਕਾਂਗਰਸ ਘਾਹ, ਕਰਾੜੀ, ਪੋਹਲੀ, ਮੈਨਾ, ਬਿੱਲੀ ਬੂਟੀ, ਭੱਖੜਾ, ਤਾਂਦਲਾ ਆਦਿ ਪ੍ਰਮੁੱਖ ਹਨ।

ਰੋਕਥਾਮ[ਸੋਧੋ]

  1. ਨਦੀਨਾਂ ਦੀ ਰੋਕਥਾਮ ਲਈ ਗੋਡੀ ਨਾਲ ਨਦੀਨਾਂ ਨੂੰ ਵੱਖ ਕੀਤਾ ਜਾ ਸਕਦਾ ਹੈ।
  2. ਨਦੀਨਨਾਸ਼ਕ ਦਵਾਈਆਂ ਨਾਲ ਨਦੀਨਾ ਦਾ ਨਾਸ਼ ਕੀਤਾ ਜਾਂਦਾ ਹੈ।

ਸਾਵਧਾਨੀਆਂ[ਸੋਧੋ]

  1. ਛਿੜਕਾਅ ਵੇਲੇ ਜ਼ਮੀਨ ਵਿੱਚ ਕਾਫੀ ਗਿੱਲ ਹੋਣੀ ਚਾਹੀਦੀ ਹੈ।
  2. ਛਿੜਕਾਅ ਸਵੇਰੇ ਜਾਂ ਸਾਮ ਹੀ ਕਰਨਾ ਚਾਹੀਦਾ ਹੈ ਕਿਉਂਕਿ ਦੁਪਹਿਰ ਸਮੇਂ ਤਾਪਮਾਨ ਜ਼ਿਆਦਾ ਹੋਣ ਕਰ ਕੇ ਨਦੀਨ ਨਾਸ਼ਕ ਜ਼ਹਿਰਾਂ ਦੀ ਮਾਰੂ ਸ਼ਕਤੀ ਘੱਟ ਜਾਂਦੀ ਹੈ।
  3. ਨਦੀਨਨਾਸ਼ਕਾਂ ਦੀ ਵਰਤੋਂ, ਜਦੋਂ ਹਵਾ ਨਾ ਚੱਲਦੀ ਹੋਵੇ ਉਸ ਸਮੇਂ ਕਰੋ ਤਾਂ ਕਿ ਇਨ੍ਹਾਂ ਦੇ ਕਣ ਬੂਟਿਆਂ ਉੱਪਰ ਨਾ ਪੈਣ।
  4. ਨਦੀਨਨਾਸ਼ਕਾਂ ਦਾ ਉਚਿਤ ਮਾਤਰਾ ਵਿੱਚ ਅਤੇ ਸਹੀ ਸਮੇਂ ’ਤੇ ਹੀ ਛਿੜਕਾਅ ਕਰੋ।

ਹਵਾਲੇ[ਸੋਧੋ]

  1. David Quammen (October 1998), Planet of Weeds, http://sep.csumb.edu/class/ESSP645/readings/Quammen%201998.pdf, retrieved on 15 ਨਵੰਬਰ 2012