ਦੀਨਾ ਨਾਥ ਮਲਹੋਤਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੀਨਾ ਨਾਥ ਮਲਹੋਤਰਾ ਇੱਕ ਭਾਰਤੀ ਪ੍ਰਕਾਸ਼ਕ ਹੈ ਜਿਸਦੀ ਕੰਪਨੀ ਹਿੰਦ ਪਾਕੇਟ ਬੁਕਸ ਨੇ 1950 ਅਤੇ 1960 ਦੇ ਦਹਾਕੇ ਵਿੱਚ ਹਿੰਦੀ ਕਿਤਾਬਾਂ ਲਈ ਪੇਪਰਬੈਕ ਮਾਰਕਿਟ ਵਿਕਸਿਤ ਕੀਤੀ ਸੀ। ਉਸ ਨੇ ਆਪਣੇ ਵਰਗੀ ਸੋਚ ਵਾਲੇ ਦਿੱਲੀ ਦੇ ਰਹਿਣ ਵਾਲਿਆਂ ਦੀ ਮਦਦ ਅਤੇ ਸਹਿਯੋਗ ਨਾਲ ਪ੍ਰਕਾਸ਼ਨ-ਵਪਾਰ ਨੂੰ ਬੰਬਈ ਤੋਂ ਦਿੱਲੀ ਲਿਆਂਦਾ ਅਤੇ ਵਿਦੇਸ਼ੀ ਪੁਸਤਕਾਂ ਦੇ ਆਯਾਤਕਾਰਾਂ ਤੋਂ ਧਿਆਨ ਹਟਾ ਕੇ ਦੇਸੀ ਪ੍ਰਕਾਸ਼ਕਾਂ ਵੱਲ ਕਰ ਦਿੱਤਾ ਸੀ। ਉਸਨੇ ਪ੍ਰਕਾਸ਼ਕਾਂ ਦੀ ਪਹਿਲੀ ਸਵੈ-ਇੱਛਤ ਅਖਿਲ ਭਾਰਤੀ ਸੰਸਥਾ, ਫੈਡਰੇਸ਼ਨ ਆਫ਼ ਪਬਲਿਸ਼ਰਜ਼ ਐਂਡ ਬੁੱਕਸੇਲਰ ਆਫ਼ ਇੰਡੀਆ ਦੀ ਸਥਾਪਨਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ, ਅਤੇ 1967-69 ਵਿੱਚ ਇਸਦੇ ਪ੍ਰਧਾਨ ਵਜੋਂ ਸੇਵਾ ਕੀਤੀ ਸੀ। ਉਹ ਫੈਡਰੇਸ਼ਨ ਆਫ ਇੰਡੀਅਨ ਪਬਲਿਸ਼ਰਜ਼ ਦੇ ਪ੍ਰਧਾਨ ਐਮਰੀਟਸ ਹਨ। ਅੰਤਰਰਾਸ਼ਟਰੀ ਤੌਰ 'ਤੇ, ਉਹ ਵਿਕਾਸਸ਼ੀਲ ਦੇਸ਼ਾਂ ਦੇ ਦ੍ਰਿਸ਼ਟੀਕੋਣ ਤੋਂ ਕਾਪੀਰਾਈਟ ਦੇ ਮੁੱਦਿਆਂ ਨਾਲ ਜੁੜਿਆ ਹੋਇਆ ਸੀ, ਅਤੇ ਯੂਨੈਸਕੋ ਦੇ ਮਾਹਿਰਾਂ ਦੀਆਂ ਮੀਟਿੰਗਾਂ ਵਿੱਚ ਹਿੱਸਾ ਲੈਂਦਾ ਸੀ। [1]

ਉਨ੍ਹਾਂ ਨੂੰ 2000 ਵਿੱਚ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ [2]

ਹਵਾਲੇ[ਸੋਧੋ]

  1. unesdoc.unesco.org PDF
  2. "Padma Awards" (PDF). Ministry of Home Affairs, Government of India. 2015. Archived from the original (PDF) on October 15, 2015. Retrieved July 21, 2015.

ਬਾਹਰੀ ਲਿੰਕ[ਸੋਧੋ]