ਦੀਪਾਲੀ ਬਰਥਾਕੁਰ
ਦੀਪਾਲੀ ਬਰਥਾਕੁਰ | |
---|---|
ਜਨਮ | |
ਮੌਤ | 21 ਦਸੰਬਰ 2018 | (ਉਮਰ 77)
ਪੇਸ਼ਾ | ਗਾਇਕ |
ਸਰਗਰਮੀ ਦੇ ਸਾਲ | 1955-1969 |
ਜੀਵਨ ਸਾਥੀ | ਨੀਲ ਪਵਨ ਬੜੂਆ |
ਪੁਰਸਕਾਰ | ਪਦਮ ਸ਼੍ਰੀ, 1998 |
ਦੀਪਾਲੀ ਬਰਥਾਕੁਰ (30 ਜਨਵਰੀ 1941-21 ਦਸੰਬਰ 2018) ਅਸਾਮ ਦੀ ਇੱਕ ਭਾਰਤੀ ਗਾਇਕਾ ਸੀ। ਉਸਦੇ ਗਾਣੇ ਮੁੱਖ ਤੌਰ ਤੇ ਅਸਾਮੀ ਭਾਸ਼ਾ ਵਿੱਚ ਗਾਏ ਗਏ ਸਨ |[1] ਸਾਲ 1998 ਵਿੱਚ ਉਸਨੂੰ ਭਾਰਤ ਦਾ ਚੌਥਾ ਸਭ ਤੋਂ ਉੱਚਾ ਨਾਗਰਿਕ ਪੁਰਸਕਾਰ, ਪਦਮ ਸ਼੍ਰੀ ਮਿਲਿਆ।[2]
ਮੁੱਢਲਾ ਜੀਵਨ
[ਸੋਧੋ]ਬਰਥਾਕੁਰ ਦਾ ਜਨਮ ਅਸਾਮ ਦੇ ਸਿਵਾਸਸਾਗਰ ਵਿਖੇ ਬਿਸ਼ਨਵਨਾਥ ਬੋਰਥਾਕੁਰ ਅਤੇ ਚੰਦਰਕਾਂਤੀ ਦੇਵੀ ਦੇ ਘਰ ਹੋਇਆ ਸੀ।
ਸੰਗੀਤਕ ਕੈਰੀਅਰ
[ਸੋਧੋ]ਬੋਰਥਕੁਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬਤੌਰ ਗਾਇਕਾ ਵਜੋਂ ਕੀਤੀ ਸੀ। 1958 ਵਿੱਚ ਜਦੋਂ ਉਹ ਨੌਵੀਂ ਜਮਾਤ ਵਿੱਚ ਪੜ੍ਹ ਰਹੀ ਸੀ ਤਾਂ ਉਸਨੇ ਆਲ ਇੰਡੀਆ ਰੇਡੀਓ, ਗੁਹਾਟੀ ਵਿਖੇ “ਮੋਰ ਬੋਪਾਈ ਲਹੌਰੀ” ਅਤੇ ਫਿਲਮ ਲਛਿਤ ਬੋਰਫੁਕਨ (1959) ਲਈ “ਜੌਬੋਨ ਅਮੋਨੀ ਕੋਰੇ ਚੇਨਾਇਦੋਂ” ਦਾ ਗੀਤ ਗਾਇਆ।
ਉਸ ਦੇ ਕੁਝ ਹੋਰ ਪ੍ਰਸਿੱਧ ਅਸਾਮੀ ਗਾਣੇ ਹਨ:[3]
- "ਸੋਨੋਰ ਖਾਰੂ ਨਾਲਾਗੇ ਮੁਕ"
- "ਜੌਬੋਨ ਆਮੋਨੀ ਕੋਰੇ, ਚੇਨੈਧੋਂ"
- "ਜੂੰਡੋਨੇ ਜੁਨਾਲਿਟ "
- "ਕੋਮਨਾ ਬੋਰੋਕਸਾਇਰ ਸਿਪ"
- "ਸੈਨਾਈ ਮੋਈ ਜਉ ਦੇਇ"
- "ਓ ਬੋਨਧੂ ਸੋਮੋਈ ਪਾਲੇ ਅਮਰ ਫਾਲੇ"
ਨਿੱਜੀ ਜ਼ਿੰਦਗੀ
[ਸੋਧੋ]ਬਰਥਾਕੁਰ ਨੇ ਆਪਣਾ ਆਖਰੀ ਗਾਣਾ 1969 ਵਿੱਚ "ਲੂਤੋ ਨੇਜਾਬੀ ਬੋਈ" ਗਾਇਆ ਸੀ।[4] ਇਸ ਤੋਂ ਬਾਅਦ ਉਹ ਇੱਕ ਮੋਟਰ ਨਿਊਰੋਨ ਬਿਮਾਰੀ ਤੋਂ ਪੀੜਤ ਹੋਣ ਲੱਗੀ ਜਿਸਨੇ ਉਸਨੂੰ ਗਾਉਣ ਵਿੱਚ ਅੜਿੱਕਾ ਪਾਇਆ ਅਤੇ ਉਸਨੂੰ ਇੱਕ ਵ੍ਹੀਲਚੇਅਰ ਵਰਤਣ ਲਈ ਮਜਬੂਰ ਕੀਤਾ| 1976 ਵਿੱਚ ਉਸਨੇ ਅਸਾਮ ਦੇ ਪ੍ਰਸਿੱਧ ਲੇਖਕ ਬਿਨੰਦਾ ਚੰਦਰ ਬੜੂਆ ਦੇ ਬੇਟੇ ਨੀਲ ਪਵਨ ਬੜੂਆ ਨਾਲ ਵਿਆਹ ਕੀਤਾ ਜੋ ਅਸਾਮ ਦੇ ਪ੍ਰਸਿੱਧ ਕਲਾਕਾਰ ਅਤੇ ਚਿੱਤਰਕਾਰ ਸਨ |[1][5]
ਬਰਥਾਕੁਰ ਦੀ ਲੰਬੀ ਬਿਮਾਰੀ ਤੋਂ ਬਾਅਦ ਗੁਹਾਟੀ ਦੇ ਨੇਮਕੇਅਰ ਹਸਪਤਾਲ ਵਿੱਚ 21 ਦਸੰਬਰ 2018 ਨੂੰ ਮੌਤ ਹੋ ਗਈ|[6]
ਅਵਾਰਡ
[ਸੋਧੋ]ਬਰਥਾਕੁਰ ਨੂੰ ਕਈ ਵਾਰ ਸਨਮਾਨਿਤ ਕੀਤਾ ਗਿਆ ਸੀ, ਖਾਸ ਕਰਕੇ 1990-92 ਵਿੱਚ ਲੋਕ ਅਤੇ ਰਵਾਇਤੀ ਸੰਗੀਤ ਲਈ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ|
ਉਸਦੇ ਕੁਝ ਅਵਾਰਡ / ਮਾਨਤਾ ਹੇਠਾਂ ਸੂਚੀਬੱਧ ਹਨ:
- ਪਦਮ ਸ਼੍ਰੀ (1998) ਵਿੱਚ ਭਾਰਤ ਸਰਕਾਰ ਦੁਆਰਾ ਕਲਾਵਾਂ ਵਿੱਚ ਉਸਦੇ ਯੋਗਦਾਨ ਲਈ।[7][8]
- ਸਿਲੀਪੀ ਬੋਟਾ (2010) ਅਸਾਮ ਸਰਕਾਰ ਤੋਂ|[9]
- ਸਾਦੌ ਅਸੋਮ ਲੇਖਿਕਾ ਸੋਮਰੋਹ ਸੰਮਤੀ ਦੁਆਰਾ ਐਡੀਯੂ ਹੈਂਡਿਕ ਸਿਲਪੀ ਅਵਾਰਡ (2012)|[10]
ਹਵਾਲੇ
[ਸੋਧੋ]- ↑ 1.0 1.1 "A tribute to marriage of arts & minds - Book on celebrity couple". The Telegraph. 26 December 2003.
- ↑ "Padma Awards" (PDF). Ministry of Home Affairs, Government of India. 2015. Archived from the original (PDF) on 15 November 2014. Retrieved 21 July 2015.
- ↑ "Deepali-Borthakur". assamspider.com. Archived from the original on 10 ਅਕਤੂਬਰ 2011. Retrieved 2 April 2013.
{{cite web}}
: Unknown parameter|dead-url=
ignored (|url-status=
suggested) (help) - ↑ Suchibrata Ray, Silpi Dipali Barthakuror 71 Sonkhyok Jonmodin, Amar Asom, 31 January 2012, accessed date: 03-02-2012
- ↑ "Where Rubies are Hidden - II". Rukshaan Art. Retrieved 8 July 2019.
- ↑ "Dipali Borthakur Passes Away". Archived from the original on 2020-02-15. Retrieved 2020-02-22.
- ↑ "October 16th, 2010 - October 28th, 2010, The Strand Art Room, Neel Pawan Baruah". ArtSlant. Archived from the original on 2020-02-15. Retrieved 2013-04-01.
{{cite web}}
: Unknown parameter|dead-url=
ignored (|url-status=
suggested) (help) - ↑ "Rediff On The NeT: Nani Palkhivala, Lakshmi Sehgal conferred Padma Vibushan". Rediff.co.in. 1998-01-27. Retrieved 2013-04-01.
- ↑ TI Trade (2010-01-18). "The Assam Tribune Online". Assamtribune.com. Archived from the original on 2016-03-03. Retrieved 2013-04-01.