ਦੀਵਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੀਵਟ ਕਹਿੰਦੇ ਹਨ। ਕਈ ਲੱਕੜੀ ਦੇ ਬਣੇ ਦੀਵਾ ਰੱਖਣ ਵਾਲੇ ਅੱਡੇ ਨੂੰ ਇਲਾਕਿਆਂ ਵਿਚ ਦੀਵਟ ਨੂੰ ਦਵਾਖੜੀ ਕਹਿੰਦੇ ਹਨ। ਦੀਵਾ ਰੱਖਣ ਵਾਲਾ ਲੱਕੜੀ ਦਾ ਅੱਡਾ ਜੋ ਕੰਧ ਵਿਚ ਲੱਗਿਆ ਹੁੰਦਾ ਹੈ, ਉਸ ਨੂੰ ਦੀਵਾਲਗੀਰ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਚਾਨਣ ਲਈ ਸਰ੍ਹੋਂ ਦੇ ਤੇਲ ਦੇ ਦੀਵੇ ਹੀ ਇਕੋ ਇਕ ਸਾਧਨ ਹੁੰਦੇ ਸਨ। ਇਹ ਦੀਵੇ ਜਾਂ ਆਲਿਆ ਵਿਚ ਰੱਖੇ ਜਾਂਦੇ ਸਨ। ਜਾਂ ਦੀਵਟ 'ਤੇ ਰੱਖੇ ਜਾਂਦੇ ਸਨ। ਜਾਂ ਦੀਵਾਲਗੀਰ ਤੇ ਰੱਖੇ ਜਾਂਦੇ ਸਨ।

ਦੀਵਟ ਬਣਾਉਣ ਲਈ ਆਮ ਤੌਰ 'ਤੇ 3 ਕੁ ਫੁੱਟ ਲੰਮੀ, ਚਾਰ ਕੁ ਇੰਚ ਚੰਡੀ ਤੇ ਦੋ ਕੁ ਇੰਚ ਮੁਟਾਈ ਵਾਲੀ ਫੱਟੀ ਲਈ ਜਾਂਦੀ ਸੀ। ਇਸ ਫੱਟੀ ਦੇ ਉਪਰਲੇ ਡੇਢ ਕੁ ਫੁੱਟ ਹਿੱਸੇ ਵਿਚ ਚਾਰ ਚਾਰ ਕੁ ਇੰਚ ਦੀ ਵਿਥ 'ਤੇ ਗਲੀਆਂ ਕੱਢੀਆਂ ਜਾਂਦੀਆਂ ਸਨ। ਇਸ ਫੱਟੀ ਦੇ ਉਪਰਲੇ ਸਿਰੇ ਉਪਰ ਦੀਵਾ ਰੱਖਣ ਲਈ ਥੋੜ੍ਹੀ ਜਿਹੀ ਖੇਡ ਬਣਾਈ ਜਾਂਦੀ ਸੀ। ਫੱਟੀ ਦੇ ਹੇਠਲੇ ਹਿੱਸੇ ਵਿਚ ਇਕ ਮੋਟੀ ਲੱਕੜ ਜਿਸ ਦੀ 8/ 9 ਕੁ ਇੰਚ ਲੰਬਾਈ, 8/9 ਕੁ ਇੰਚ ਚੌੜਾਈ ਤੇ 8/9 ਕੁ ਇੰਚ ਉਚਾਈ ਹੁੰਦੀ ਸੀ, ਫਿੱਟ ਕੀਤੀ ਜਾਂਦੀ ਸੀ। ਇਹ ਦੀਵਟ ਦਾ ਸਟੈਂਡ ਬਣਦੀ ਸੀ। ਫੱਟੀ ਦੇ ਉਪਰਲੇ ਗਲੀਆਂ ਕੱਢੇ ਵਾਲੇ ਹਿੱਸੇ ਵਿਚ ਇਕ 12/13 ਕੁ ਇੰਚ ਦੀ ਲੰਮੀ ਫੱਟੀ ਦਾ ਸਿਰਾ ਇਸ ਤਰ੍ਹਾਂ ਜੋੜਿਆ ਜਾਂਦਾ ਸੀ ਕਿ ਉਹ ਲੋੜ ਅਨੁਸਾਰ ਗਲੀਆਂ ਵਿਚ ਹੇਠਾਂ ਉਪਰ ਕੀਤਾ ਜਾ ਸਕੇ। ਇਸ ਫੱਟੀ ਦੇ ਦੂਸਰੇ ਸਿਰੇ 'ਤੇ ਦੀਵਾ ਰੱਖਣ ਲਈ ਥੋੜ੍ਹੀ ਜਿਹੀ ਖੇਡ ਬਣਾਈ ਜਾਂਦੀ ਸੀ। ਇਹ ਸੀ ਦੀਵਟ ਦੀ ਬਣਤਰ। ਇਸ ਤਰ੍ਹਾਂ ਦੀਵਟ ਉੱਪਰ ਦੀਵਾ ਰੱਖਣ ਲਈ ਦੋ ਥਾਂ ਬਣੇ ਹੁੰਦੇ ਸਨ।

ਹੁਣ ਕੋਈ ਵੀ ਸਰ੍ਹੋਂ ਦੇ ਤੇਲ ਦਾ ਦੀਵਾ ਨਹੀਂ ਬਾਲਦਾ, ਸਿਵਾਏ ਤਿੱਥ ਤਿਉਹਾਰਾਂ ਦੇ। ਇਸ ਲਈ ਦੀਵਟ ਵੀ ਤੁਹਾਨੂੰ ਸਾਰੇ ਪੰਜਾਬ ਵਿਚੋਂ ਭਾਲਿਆ ਕਿਤੇ ਨਹੀਂ ਮਿਲੇਗਾ ? ਹੁਣ ਬਿਜਲੀ ਦਾ ਯੁੱਗ ਹੈ। ਬਿਜਲੀ ਨਾਲ ਬਲਣ ਵਾਲੇ ਭਾਂਤ-ਭਾਂਤ ਦੇ ਲਾਟੂ ਅਤੇ ਟਿਊਬਾਂ ਆਮ ਮਿਲਦੀਆਂ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.