ਦੀਵਾਨ ਏ ਸ਼ਮਸ ਏ ਤਬਰੇਜ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੀਵਾਨ ਏ ਸ਼ਮਸ ਏ ਤਬਰੇਜ਼ੀ ਦਾ ਇੱਕ ਪੰਨਾ, ਅੰਦਾਜ਼ਨ 1503

ਦੀਵਾਨ ਏ ਕਬੀਰ ਜਾਂ ਦੀਵਾਨ ਏ ਸ਼ਮਸ ਏ ਤਬਰੇਜ਼ੀ (Persian: دیوان شمس تبریزی) ਜਾਂ ਦੀਵਾਨ ਏ ਸ਼ਮਸ ਮੌਲਾਨਾ ਜਲਾਲ-ਉਦ-ਦੀਨ ਰੂਮੀ ਦੇ ਸ਼ਾਹਕਾਰਾਂ ਵਿੱਚੋਂ ਇੱਕ ਹੈ। ਇਹ 40,000 ਤੋਂ ਵਧ ਪ੍ਰਗੀਤਕ ਕਵਿਤਾਵਾਂ ਦਾ ਸੰਗ੍ਰਹਿ ਹੈ ਅਤੇ ਇਹਦੀ ਭਾਸ਼ਾ ਨਵੀਂ ਫ਼ਾਰਸੀ ਹੈ ਔਰ ਇਸਨੂੰ ਫ਼ਾਰਸੀ ਸਾਹਿਤ ਦੀਆਂ ਮਹਾਨਤਮ ਰਚਨਾਵਾਂ ਵਿੱਚੋਂ ਇੱਕ ਸਮਝਿਆ ਜਾਂਦਾ ਹੈ।

ਦੀਵਾਨ ਏ ਕਬੀਰ ਵਿੱਚ ਪੂਰਬੀ ਇਸਲਾਮੀ ਸ਼ਾਇਰੀ ਦੀਆਂ ਅਨੇਕ ਵੰਨਗੀਆਂ ਮੌਜੂਦ ਹਨ (ਯਾਨੀ: ਗਜ਼ਲਾਂ, ਰੁਬਾਈਆਂ ਅਤੇ ਤਰਜੀਏ)। ਇਸ ਵਿੱਚ (ਫੋਰੁਜਾਨਫ਼ਰ ਦੇ ਅਡੀਸ਼ਨ ਅਨੁਸਾਰ) 44,282 ਸਤਰਾਂ ਹਨ।[1] ਇਹ ਅਡੀਸ਼ਨ ਸਭ ਤੋਂ ਪੁਰਾਣੇ ਖਰੜਿਆਂ ਤੇ ਆਧਾਰਿਤ ਹੈ ਅਤੇ ਇਸ ਅਨੁਸਾਰ: 3,229 ਗਜ਼ਲਾਂ (ਕੁੱਲ ਸਤਰਾਂ = 34,662); 44 ਤਰਜ਼ੀ-ਬੰਦ (ਕੁੱਲ ਸਤਰਾਂ = 1698); ਅਤੇ 1,983 ਰੁਬਾਈਆਂ (ਕੁੱਲ ਸਤਰਾਂ = 7932).[2] ਭਾਵੇਂ ਬਹੁਤੀਆਂ ਕਵਿਤਾਵਾਂ ਦੀ ਭਾਸ਼ਾ ਨਵੀਂ ਫ਼ਾਰਸੀ ਹੈ, ਕੁਝ ਕੁ ਅਰਬੀ, ਅਤੇ ਥੋੜੀਆਂ ਜਿਹੀਆਂ ਫ਼ਾਰਸੀ/ਯੂਨਾਨੀ ਮਿਸ਼ਰਤ ਭਾਸ਼ਾ ਵਿੱਚ ਵੀ ਹਨ। 'ਦੀਵਾਨ ਏ ਸ਼ਮਸ ਏ ਤਬਰੇਜ਼ੀ' ਨਾਮ, ਰੂਮੀ ਦੇ ਮੁਰਸ਼ਦ ਅਤੇ ਦੋਸਤ ਸ਼ਮਸ ਤਬਰੇਜ਼ੀ ਦੇ ਅਭਿਨੰਦਨ ਵਿੱਚ ਰੱਖਿਆ ਗਿਆ ਹੈ।

ਦੀਵਾਨ ਏ ਕਬੀਰ 1366
ਮੌਲਾਨਾ ਮਕਬਰਾ, ਕੌਨੀਆ, ਤੁਰਕੀ

ਹਵਾਲੇ[ਸੋਧੋ]

  1. Furuzanfar, Badi-uz-zaman. Kulliyat-e Shams, 8 vols., Tehran: Amir Kabir Press, 1957-66. Critical edition of the collected odes, qutrains and other poems of Rumi with glossary and notes.
  2. http://www.dar-al-masnavi.org/about_divan.html