ਦੁਖੀਏ (ਨਾਵਲ)
ਦਿੱਖ
ਲੇਖਕ | ਵਿਕਟਰ ਹਿਊਗੋ |
---|---|
ਚਿੱਤਰਕਾਰ | ਐਮਿਲੀ ਬੇਯਾਰਡ |
ਦੇਸ਼ | ਫਰਾਂਸ |
ਭਾਸ਼ਾ | ਫਰਾਂਸੀਸੀ |
ਵਿਧਾ | ਮਹਾਕਾਵਿਕ ਨਾਵਲ, ਇਤਹਾਸਕ ਨਾਵਲ |
ਪ੍ਰਕਾਸ਼ਨ ਦੀ ਮਿਤੀ | 1862 |
ਦੁਖੀਏ[1] ਮੂਲ ਫਰਾਂਸੀਸੀ Les Misérables (ਆਮ ਤੌਰ 'ਤੇ (/leɪ ˌmɪzəˈrɑːb(əl), -blə/,[2] ਫ਼ਰਾਂਸੀਸੀ: [le mizeʁabl]) 19ਵੀਂ ਸਦੀ ਦੇ ਮਹਾਨ ਫਰਾਂਸੀਸੀ ਲਿਖਾਰੀ ਵਿਕਟਰ ਹਿਊਗੋ ਦਾ ਲਿਖਿਆ ਇਤਹਾਸਕ ਨਾਵਲ ਹੈ। ਇਹ ਪਹਿਲੀ ਵਾਰ 1862 ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ ਇਸਨੂੰ 19ਵੀਂ ਸਦੀ ਦਾ ਸਭ ਤੋਂ ਮਹਾਨ ਨਾਵਲ ਮੰਨਿਆ ਜਾਂਦਾ ਹੈ। ਅੰਗਰੇਜ਼ੀ ਬੋਲਣ ਵਾਲੇ ਲੋਕਾਂ ਵਿੱਚ ਇਸ ਨਾਵਲ ਦਾ ਮੂਲ ਫਰਾਂਸੀਸੀ ਨਾਮ 'ਲਾ ਮਿਜਰੇਬਲਸ' ਹੀ ਪ੍ਰਚਲਿਤ ਹੈ ਜਿਸਦਾ ਐਨ ਢੁਕਵਾਂ ਪੰਜਾਬੀ ਅਨੁਵਾਦ 'ਦੁਖੀਏ' ਹੈ ਜੋ ਕਰਤਾਰ ਸਿੰਘ ਐਮ.ਏ ਨੇ ਕੀਤਾ ਹੈ। ਪੈਰਸ ਵਿੱਚ 1815 ਤੋਂ ਸ਼ੁਰੂ ਹੋਕੇ ਅਤੇ 1832 ਦੇ ਜੂਨ ਵਿਦਰੋਹ ਵਿੱਚ ਆਪਣੀ ਸਿਖਰ ਨੂੰ ਪਹੁੰਚਦੇ ਨਾਵਲੀ ਬਿਰਤਾਂਤ ਵਿੱਚ, ਇੱਕ ਸਾਬਕਾ ਕੈਦੀ ਜੀਨ ਵਲਾਜੀਨ ਦੇ ਸੰਘਰਸ਼ਾਂ ਨੂੰ ਧੁਰਾ ਬਣਾ ਕੇ ਅਨੇਕ ਪਾਤਰਾਂ ਦੇ ਜੀਵਨ ਅਤੇ ਆਪਸੀ ਸੰਬੰਧਾਂ ਨੂੰ ਸਮੋਇਆ ਗਿਆ ਹੈ ਅਤੇ ਮਨੁੱਖੀ ਹੋਣੀ ਦੀ ਨਾਟਕੀਅਤਾ ਨੂੰ ਅਤੇ ਜੀਨ ਵਲਾਜੀਨ ਦੀ ਰੂਹਾਨੀ ਖੁਲਾਸੀ ਦੇ ਅਨੁਭਵ ਨੂੰ ਬਿਆਨ ਕੀਤਾ ਗਿਆ ਹੈ।[3]
ਹਵਾਲੇ
[ਸੋਧੋ]- ↑ http://webopac.puchd.ac.in/w21OneItem.aspx?xC=295484
- ↑ "Les Misérables". Longman Dictionary of Contemporary English. Longman. Retrieved 16 August 2019.
- ↑
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |