ਦੁਨਾਵੀਂ ਨਾਮਕਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਰਲ ਲੀਨੀਅਸ

ਜੀਵ ਵਿਗਿਆਨ ਵਿੱਚ, ਦੁਨਾਵੀਂ ਨਾਮਕਰਨ ਜਾਂ ਬਾਈਨੋਮੀਨਲ ਨਾਮਕਰਨ (English: Binomial Nomenclature) ਪ੍ਰਜਾਤੀਆਂ ਦੇ ਨਾਮਕਰਣ ਦੀ ਇੱਕ ਰਸਮੀ ਪ੍ਰਣਾਲੀ ਹੈ। ਕਾਰਲ ਲੀਨਿਅਸ ਨਾਮਕ ਇੱਕ ਸਵੀਡਿਸ਼ ਜੀਵ ਵਿਗਿਆਨੀ ਨੇ ਸਭ ਤੋਂ ਪਹਿਲਾਂ ਇਸ ਦੋ ਨਾਮਾਂ ਦੀ ਨਾਮਕਰਨ ਪ੍ਰਨਾਲੀ ਨੂੰ ਵਰਤੋ ਕਰਣ ਲਈ ਚੁਣਿਆ ਸੀ। ਉਹਨਾਂ ਨੇ ਇਸਦੇ ਲਈ ਪਹਿਲਾ ਨਾਮ ਖ਼ਾਨਦਾਨ (ਜਿਨਸ) ਦਾ ਅਤੇ ਦੂਜਾ ਪ੍ਰਜਾਤੀ ਦੇ ਵਿਸ਼ੇਸ਼ ਨਾਮ ਨੂੰ ਚੁਣਿਆ ਸੀ। ਉਦਾਹਰਨ ਵਜੋਂ, ਮਨੁੱਖ ਦਾ ਖ਼ਾਨਦਾਨ "ਹੋਮੋ" ਹੈ ਜਦੋਂ ਕਿ ਉਸਦਾ ਵਿਸ਼ੇਸ਼ ਨਾਮ "ਸੇਪਿਅਨਸ" ਹੈ, ਤਾਂ ਇਸ ਪ੍ਰਕਾਰ ਮਨੁੱਖ ਦਾ ਬਾਈਨੋਮੀਨਲ ਜਾਂ ਵਿਗਿਆਨੀ ਨਾਮ ਹੋਮੋ ਸੇਪੀਅਨਜ਼ (Homo sapiens) ਹੈ। ਰੋਮਨ ਲਿਪੀ ਵਿੱਚ ਲਿਖਦੇ ਸਮੇਂ ਦੋਹਾਂ ਨਾਮਾਂ ਵਿੱਚ ਖ਼ਾਨਦਾਨ ਦੇ ਨਾਮ ਦਾ ਪਹਿਲਾ ਅੱਖਰ ਵੱਡਾ (ਕੈਪਿਟਲ) ਹੁੰਦਾ ਹੈ ਜਦੋਂ ਕਿ ਖ਼ਾਸ ਨਾਮ ਦਾ ਪਹਿਲਾ ਅੱਖਰ ਛੋਟਾ ਹੀ ਹੁੰਦਾ ਹੈ।

ਵਿਗਿਆਨੀ ਨਾਮ ਨੂੰ ਲਿਖਣ ਦੇ ਕੁਝ ਕਾਨੂੰਨ[ਸੋਧੋ]

  1. ਜੇਕਰ ਵਿਗਿਆਨੀ ਨਾਮ ਪ੍ਰਿੰਟ ਕੀਤਾ ਜਾਵੇ ਤਾਂ ਉਸਨੂੰ ਟੇਢਾ ਕਰ ਕੇ ਲਿਖਿਆ ਜਾਵੇ।
  2. ਜੇਕਰ ਵਿਗਿਆਨੀ ਨਾਮ ਨੂੰ ਹੱਥ ਨਾਲ ਲਿਖਿਆ ਜਾਵੇ ਤਾਂ ਦੋਨੋਂ ਜਿਨਸ ਅਤੇ ਸਪੀਸ਼ੀਜ਼ ਨਾਮ ਦੇ ਥੱਲੇ ਇੱਕ-ਇੱਕ ਲਾਈਨ ਮਾਰੀ ਜਾਵੇ।
  3. ਜਿਨਸ ਨਾਮ ਦਾ ਪਹਿਲਾ ਅੱਖਰ ਵੱਡਾ ਹੋਣਾ ਚਾਹੀਦਾ ਹੈ।
  4. ਸਪੀਸਿਜ਼ ਨਾਮ ਦਾ ਪਹਿਲਾ ਅੱਖਰ ਛੋਟਾ ਹੋਣਾ ਚਾਹੀਦਾ ਹੈ।

ਹਵਾਲੇ[ਸੋਧੋ]