ਸਮੱਗਰੀ 'ਤੇ ਜਾਓ

ਦੁਬਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦੁਬਲੀ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਤਰਨਤਾਰਨ
ਬਲਾਕਪੱਟੀ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਤਰਨਤਾਰਨ

ਦੁਬਲੀ ਭਾਰਤੀ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਬਲਾਕ ਪੱਟੀ ਦਾ ਇੱਕ ਪਿੰਡ ਹੈ।ਇਹ ਮਾਝੇ ਦੇ ਇਲਾਕੇ ਦਾ ਪਿੰਡ ਹੈ। ਇਹ ਪਿੰਡ 1820 ਦੇ ਨੇੜੇ 200 ਸਾਲ ਪੁਰਾਣਾ ਹੈ|ਇਸ ਪਿੰਡ ਵਿੱਚ ਹੀ ਧੰਨ ਧੰਨ ਬਾਬਾ ਸੰਤ ਖਾਲਸਾ ਜੀ ਦੇ ਦੋ ਗੁਰਦੁਆਰਾ ਸਾਹਿਬ ਹਨ। ਬਾਬਾ ਜੀ ਦਾ ਪਹਿਲਾ ਨਾਂ ਚੌਗੱਤ ਸਿੰਘ ਸੀ। ਇੱਥੇ ਉਨ੍ਹਾਂ 20 ਸਾਲ ਭਗਤੀ ਕੀਤੀ ਸੀ ਉਹ ਗੁਰਦੁਆਰਾ ਪਿੰਡ ਦੇ ਵਿੱਚ ਹੈ ਅਤੇ ਜਿਸ ਜਗ੍ਹਾ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਸੀ ਉਹ ਗੁਰਦੁਆਰਾ ਪਿੰਡ ਦੇ ਬਾਹਰ ਫਿਰਨੀ ਤੇ ਹੈ।ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨਕਸ਼ਾ ਦਰਬਾਰ ਸਾਹਿਬ ਤਰਨਤਾਰਨ ਨਾਲ ਮੇਲ ਖਾਂਦਾ ਹੈ ਇਸ ਦਾ ਨੀਂਹ ਪੱਥਰ 1906 ਵਿਚ ਬਾਬਾ ਸੋਹਣ ਸਿੰਘ ਬਿਧੀਚੰਦੀਏ ਨੇ ਰਖਿਆ ਸੀ ‌।

ਇਥੇ 18,19,20 ਫੱਗਣ ਨੂੰ ਬਹੁਤ ਭਾਰੀ ਮੇਲਾ ਲੱਗਦਾ ਹੈ। ਇਸ ਪਿੰਡ ਵਿਚ ਬਾਬਾ ਅਜੀਤ ਸਿੰਘ, ਬਾਬਾ ਝੰਡਾ ਸਿੰਘ ਭੂਰੀ ਵਾਲਿਆਂ ,ਬਾਬਾ ਅਜੀਤ ਸਿੰਘ ਜੀ ਦੀ ਜਗ੍ਹਾ ਹੈ ਉਹਨਾਂ ਦੇ ਮੇਲੇ ਵੀ ਇਸ ਜਗ੍ਹਾ ਮਨਾਏ ਜਾਂਦੇ ਹਨ। ਇਸ ਪਿੰਡ ਨੂੰ ਵਸਾਉਣ ਲਈ ਜਗ੍ਹਾ ਮਾਹਾਰਾਜ ਰਣਜੀਤ ਸਿੰਘ ਨੇ ਲੈ ਕੇ ਦਿਤੀ ਸੀ।ਇਸ ਪਿੰਡ ਦਾ ਨਾਂ ਦੋਬਲਾ ਥੇਹ ਤੋਂ ਦੁਬਲੀ ਪਿਆ।

ਇਸ ਹੀ ਪਿੰਡ ਦੇ ਸਵਰਨ ਸਿੰਘ ਲੀਖੀ ਵੀ ਹਨ। ਇਸ ਪਿੰਡ ਦੇ ਪੱਛਮ ਵੱਲ ਸ਼ਾਹ ਕੁਮਾਲ ਦੀ ਜਗ੍ਹਾ ਹੈ ਪੱਛਮ ਵੱਲ ਪਿੰਡ ਕੋਟ ਬੁੱਢਾ ਹੈ ਅਤੇ ਇਹ ਪਿੰਡ ਪੱਟੀ ਸ਼ਹਿਰ ਨੇੜੇ ਹੈ। ਇਸ ਪਿੰਡ ਦੇ ਬਜ਼ੁਰਗ ਮੋਗੇ ਤੋਂ ਆ ਕ ਸਤਲੁਜ ਦਰਿਆ ਦੇ ਨੇੜੇ ਦੋ ਜਗਾਂ ਬਲੱੜਕੇ ਅਤੇ ਭੋਜੋਕੇ ਆ ਕੇ ਬੈਠ ਗਏ ਸਨ ਜਿਥੋਂ ਉੱਠ ਕੇ ਉਹ ਦੁੱਬਲੀ ਆ ਗਏ। ਇਸ ਪਿੰਡ ਦੇ ਵਸਨੀਕ ਗਿੱਲ ਹਨ। 1947 ਦੀ ਵੰਡ ਵਿੱਚ ਇਥੋਂ ਮੁਸਲਮਾਨ ਪਾਕਿਸਤਾਨ ਦੇ ਸਹਿਜਰਾ ਚਲੇ ਗਏ।