ਦੁਰਗਮ ਚੇਰੁਵੁ
ਦਿੱਖ
ਦੁਰਗਮ ਚੇਰੁਵੁ | |
---|---|
ਗੁਣਕ | 17°25′44″N 78°23′16″E / 17.42886°N 78.387794°E |
Type | ਸਰੋਵਰ |
ਪ੍ਰਬੰਧਨ ਏਜੰਸੀ | ਹੈਦਰਾਬਾਦ ਮੈਟਰੋਪੋਲੀਟਨ ਵਿਕਾਸ ਅਥਾਰਟੀ |
Surface area | 83 acres (34 ha)[1] |
ਵੱਧ ਤੋਂ ਵੱਧ ਡੂੰਘਾਈ | 28 feet (8.5 m)[2] |
Water volume | 1,679,430 cubic metres (1,361.54 acre⋅ft) |
Settlements | ਹੈਦਰਾਬਾਦ, ਭਾਰਤ |
ਦੁਰਗਮ ਚੇਰੂਵੂ, ਜਿਸ ਨੂੰ ਰਾਏਦੁਰਗਮ ਚੇਰੂਵੂ ਵੀ ਕਿਹਾ ਜਾਂਦਾ ਹੈ, ਇੱਕ ਤਾਜ਼ੇ ਪਾਣੀ ਦੀ ਝੀਲ ਹੈ ਜੋ ਰੰਗਰੇਡੀ ਜ਼ਿਲ੍ਹੇ, ਜਗਥਗਿਰੀ ਗੁੱਟਾ ਤੇਲੰਗਾਨਾ, ਭਾਰਤ ਵਿੱਚ ਹੈ। ਝੀਲ, ਜੋ ਕਿ 83 ਏਕੜ ਦੇ ਖੇਤਰ ਵਿੱਚ ਫੈਲੀ ਹੈ, ਹੈਦਰਾਬਾਦ ਸ਼ਹਿਰ ਦੇ ਨੇੜੇ ਹੈ। ਝੀਲ ਨੂੰ ਸੀਕ੍ਰੇਟ ਲੇਕ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਜੁਬਲੀ ਹਿੱਲਜ਼ ਅਤੇ ਮਾਧਾਪੁਰ ਦੇ ਇਲਾਕਿਆਂ ਦੇ ਵਿਚਕਾਰ ਛੁਪੀ ਹੋਈ ਹੈ।
ਇਤਿਹਾਸ
[ਸੋਧੋ]ਕੁਤੁਬ ਸ਼ਾਹੀ ਖ਼ਾਨਦਾਨ (ਸੀ.ਏ. 1518-1687) ਦੇ ਰਾਜ ਵਿੱਚ , ਇਹ ਝੀਲ ਗੋਲਕੁੰਡਾ ਕਿਲ੍ਹੇ ਦੇ ਵਸਨੀਕਾਂ ਲਈ ਪੀਣ ਵਾਲੇ ਪਾਣੀ ਦੇ ਸਰੋਤ ਵਜੋਂ ਕੰਮ ਕਰਦੀ ਸੀ।
ਦੁਰਗਮ ਚੇਰੂਵੂ ਲੇਕ ਫਰੰਟ ਪਾਰਕ
[ਸੋਧੋ]ਲੇਕ ਫਰੰਟ ਪਾਰਕ ਦਾ ਉਦਘਾਟਨ 28 ਅਗਸਤ, 2018 ਨੂੰ ਸ੍ਰੀ ਕੇ.ਟੀ.ਰਾਮਾ ਰਾਓ ਨੇ ਕੀਤਾ ਸੀ |
ਟੂਰਿਜ਼ਮ
[ਸੋਧੋ]2001 ਵਿੱਚ, ਸਥਾਨਕ ਸਰਕਾਰ ਦੇ ਟੂਰਿਜ਼ਮ ਵਿਭਾਗ ਨੇ ਝੀਲ ਨੂੰ ਇੱਕ ਆਕਰਸ਼ਣ ਦੀ ਥਾਂ ਵਜੋਂ ਉਤਸ਼ਾਹਿਤ ਕਰਨ ਲਈ ਕਦਮ ਚੁੱਕੇ। ਇਸ ਦੇ ਤਹਿਤ ਝੀਲ 'ਤੇ ਪੰਜ ਕਿਸ਼ਤੀਆਂ ਤਾਇਨਾਤ ਕੀਤੀਆਂ ਜਾਣੀਆਂ ਸਨ। [3]