ਦੁੱਧੀ ਧੁਆਈ
ਇਸਤਰੀਆਂ ਅਤੇ ਮਾਦਾ ਪਸ਼ੂਆਂ ਦੇ ਸਰੀਰ ਦਾ ਉਹ ਅੰਗ, ਜਿਸ ਵਿਚੋਂ ਦੁੱਧ ਨਿਕਲਦਾ ਹੈ, ਬਣ ਕਹਿੰਦੇ ਹਨ। ਥਣ ਨੂੰ ਕਈ ਇਲਾਕਿਆਂ ਵਿਚ ਮੁੰਮਾ, ਦੁੱਧੀ ਕੁਚ ਅਤੇ ਚੂਚੀ ਵੀ ਕਹਿੰਦੇ ਹਨ।‘ਦੁੱਧੀ ਧੁਆਈ ਉਹ ਰਸਮ ਹੈ ਜੋ ਬੱਚੇ ਨੂੰ ਮਾਂ ਦਾ ਦੁੱਧ ਚੁੰਘਾਉਣ ਤੋਂ ਪਹਿਲਾਂ ਕੀਤੀ ਜਾਂਦੀ ਸੀ/ਹੈ। ਇਹ ਰਸਮ ਬੱਚੇ ਦੀ ਕੁਆਰੀ ਭੂਆ, ਮਾਸੀ ਜਾਂ ਸ਼ਰੀਕੇ ਵਿਚੋਂ ਕੋਈ ਕੁਆਰੀ ਲੜਕੀ ਕਰਦੀ ਸੀ/ਹੈ। ਇਕ ਕੋਰੀ ਠੂਠੀ ਲਈ ਜਾਂਦੀ ਸੀ। ਵਿਚ ਗੰਗਾ ਜਲ ਜਾਂ ਅਖੰਡ ਪਾਠ ਦੇ ਕੁੰਭ ਦਾ ਪਾਣੀ ਪਾਇਆ ਜਾਂਦਾ ਸੀ। ਵਿਚ ਥੋੜ੍ਹਾ ਦੁੱਧ ਪਾਇਆ ਜਾਂਦਾ ਸੀ। ਠੂਠੀ ਵਿਚ ਹਲਦੀ ਦੀ ਗੱਠੀ ਨੂੰ ਥੋੜ੍ਹਾ ਜਿਹਾ ਘਸਾਇਆ ਜਾਂਦਾ ਸੀ। ਵਿਚ ਚੌਲ ਘੋਲੇ ਜਾਂਦੇ ਸਨ। ਵਿਚ ਚਾਂਦੀ ਦਾ ਰੁਪਿਆ ਰੱਖਿਆ ਜਾਂਦਾ ਸੀ। ਹਰੇ ਘਾਹ ਦੀਆਂ ਤਿੜਾਂ ਨੂੰ ਠੂਠੀ ਵਿਚ ਭਿਉਂ ਕੇ ਜੱਚਾ ਦੀਆਂ ਦੋਵੇਂ ਦੁਧੀਆ ਧੋਤੀਆਂ ਜਾਂਦੀਆਂ ਸਨ। ਧਾਰਨਾ ਇਹ ਹੈ ਕਿ ਇਸ ਰਸਮ ਕਰਨ ਨਾਲ ਗਰਭ ਦੇ ਦਿਨਾਂ ਵਿਚ ਮਾਂ ਦੀਆਂ ਦੁੱਧੀਆਂ ਤੇ ਜੋ ਮਾੜੀਆਂ ਰੂਹਾਂ ਬੈਠੀਆਂ ਹੁੰਦੀਆਂ ਹਨ, ਉਹ ਬੱਚੇ ਨੂੰ ਕੋਈ ਨੁਕਸਾਨ ਨਹੀਂ ਕਰ ਸਕਨ ਗੀਆਂ। ਇਸ ਰਸਮ ਤੋਂ ਬਾਅਦ ਹੀ ਮਾਂ ਬੱਚੇ ਨੂੰ ਦੁੱਧ ਚੁੰਘਾਉਂਦੀ ਹੈ। ਰਸਮ ਕਰਨ ਵਾਲੀ ਲੜਕੀ ਨੂੰ ਸ਼ਗਨ ਦਿੱਤਾ ਜਾਂਦਾ ਹੈ। ਇਸ ਰਸਮ ਨੂੰ ‘ਦੁੱਧ ਧੋਣਾ” ਵੀ ਕਹਿੰਦੇ ਹਨ।
ਹੁਣ ਬੱਚੇ ਨੂੰ ਦੁੱਧ ਚੁੰਘਾਉਣ ਤੋਂ ਪਹਿਲਾਂ ਉਪਰੋਕਤ ਵਿਧੀ ਅਨੁਸਾਰ ਦੁੱਧੀਆਂ ਨੂੰ ਧੋਣ ਦੀ ਕੋਈ ਰਸਮ ਨਹੀਂ ਕੀਤੀ ਜਾਂਦੀ। ਹਾਂ, ਹੁਣ ਬੱਚੇ ਨੂੰ ਦੁੱਧ ਚੁੰਘਾਉਣ ਤੋਂ ਪਹਿਲਾਂ ਦੁੱਧੀਆਂ ਦੀ ਪਾਣੀ ਨਾਲ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾਂਦੀ ਹੈ। ਉਸ ਤੋਂ ਪਿੱਛੋਂ ਹੀ ਬੱਚੇ ਨੂੰ ਦੁੱਧ ਚੁੰਘਾਇਆ ਜਾਂਦਾ ਹੈ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.