ਦੁੱਧ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਾਂ ਦੇ ਦੁੱਧ ਦਾ ਇੱਕ ਗਲਾਸ

ਦੁੱਧ ਥਣਧਾਰੀ ਜੀਵਾਂ ਦੇ ਥਣਾਂ ਵਿੱਚੋਂ ਨਿਕਲਣ ਵਾਲਾ ਇੱਕ ਸਫ਼ੈਦ ਰੰਗ ਦਾ ਤਰਲ ਪਦਾਰਥ ਹੈ। ਉਹਨੇ ਦੇ ਛੋਟੇ ਬੱਚਿਆਂ ਲਈ ਇੱਕ ਮੂਲ ਖ਼ੁਰਾਕ ਹੁੰਦੀ ਹੈ ਜਦੋਂ ਤੱਕ ਉਹ ਹੋਰ ਕਿਸਮਾਂ ਦੇ ਖਾਣੇ ਨੂੰ ਪਚਾਉਣ ਦੇ ਯੋਗ ਨਹੀਂ ਹੋ ਜਾਂਦੇ। ਮਾਂ ਦਾ ਪਹਿਲਾ ਦੁੱਧ ਨਾਲ ਬੱਚੇ ਵਿੱਚ ਰੋਗਨਾਸਕ ਅੰਸ਼ ਦਾਖ਼ਲ ਹੁੰਦੇ ਹਨ ਜੋ ਬੱਚੇ ਨੂੰ ਬਿਮਾਰੀਆਂ ਤੋਂ ਬਚਾਏ ਰੱਖਣ ਵਿੱਚ ਫ਼ਾਇਦੇਮੰਦ ਹੁੰਦਾ ਹੈ।

ਖੇਤੀਬਾੜੀ ਸੰਬੰਧੀ ਪੈਦਾਵਾਰ ਦੇ ਤੌਰ ਉੱਤੇ ਮਨੁੱਖਾਂ ਦੇ ਲਈ ਥਣਧਾਰੀ ਜੀਵਾਂ ਦਾ ਦੁੱਧ ਗਰਭ ਅਵਸਥਾ ਜਾਂ ਉਸ ਤੋਂ ਬਿਲਕੁਲ ਬਾਅਦ ਚੋਇਆ ਜਾਂਦਾ ਹੈ। 2011 ਵਿੱਚ ਦੁਨੀਆਂਭਰ ਦੇ ਡੇਅਰੀ ਫਾਰਮਾਂ 26 ਕਰੋੜ ਨੇ ਡੇਅਰੀ ਗਾਵਾਂ ਤੋਂ[1] 73 ਕਰੋੜ ਟਨ ਦੁੱਧ ਪੈਦਾ ਕੀਤਾ।[2] ਭਾਰਤ ਵਿੱਚ ਦੁਨੀਆ ਭਰ ਵਿੱਚ ਦੁੱਧ ਦੀ ਸਭ ਤੋਂ ਜ਼ਿਆਦਾ ਪੈਦਾਵਾਰ ਹੁੰਦੀ ਹੈ ਅਤੇ ਇਹ ਸੁੱਕਾ ਦੁੱਧ ਨਿਰਯਾਤ ਕਰਨ ਵਾਲੇ ਮੁਲਕਾਂ ਵਿੱਚੋਂ ਮੋਢੀ ਹੈ।[3][4] ਭਾਰਤ ਵਿੱਚੋਂ ਇਸ ਤੋਂ ਬਿਨਾਂ ਹੋਰ ਕੋਈ ਡੇਅਰੀ ਪੈਦਾਵਾਰ ਦਾ ਨਿਰਯਾਤ ਘੱਟ-ਵੱਧ ਹੀ ਹੁੰਦਾ ਹੈ।

ਸ਼ਬਦ ਨਿਰੁਕਤੀ[ਸੋਧੋ]

ਦੁੱਧ ਸ਼ਬਦ ਸੰਸਕ੍ਰਿਤ ਦੇ ਸ਼ਬਦ "ਦੁਗਧ"(दुग्ध) ਤੋਂ ਵਿਕਸਿਤ ਹੋਇਆ ਹੈ ਜਿਸਦਾ ਅਰਥ ਹੈ "ਚੋਇਆ ਹੋਇਆ ਪਦਾਰਥ"।[5]

ਪੰਜਾਬੀ ਲੋਕਧਾਰਾ ਵਿੱਚ[ਸੋਧੋ]

ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਆਪਣੀ ਪੁਸਤਕ ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ ਵਿੱਚ ਲਿਖਦੇ ਹਨ ਕਿ, "ਲੋਕਧਾਰਾ ਅਨੁਸਾਰ ਦੁੱਧ ਸੰਸਾਰ ਵਿੱਚ ਸਭ ਤੋਂ ਉੱਤਮ ਪਦਾਰਥ ਮੰਨਿਆ ਗਿਆ ਹੈ।"[6] ਦੇਵਤਿਆਂ ਵਿੱਚ ਅੰਮ੍ਰਿਤ ਤੋਂ ਬਾਅਦ ਦੂਜੇ ਦਰਜੇ ਉੱਤੇ ਦੁੱਧ ਨੂੰ ਰੱਖਿਆ ਗਿਆ ਹੈ। ਸਵਰਗ ਵਿੱਚ ਵਗਦੀਆਂ 7 ਨਦੀਆਂ ਵਿੱਚੋਂ 1 ਨਦੀ ਦੁੱਧ ਦੀ ਹੈ ਅਤੇ 1 ਦਹੀਂ ਦੀ ਹੈ।[6]

ਹਵਾਲੇ[ਸੋਧੋ]

  1. "World Dairy Cow Numbers". [FAO]. January 14, 2014. Retrieved March 23, 2014.
  2. "Food Outlook – Global Market Analysis" (PDF). Food and Agriculture Organization of the United Nations. May 2012. pp. 8, 51–54.
  3. http://www.dawn.com/news/1050700
  4. http://articles.economictimes.indiatimes.com/2014-07-09/news/51247854_1_milk-powder-smp-exporters-milk-prices
  5. ਭਾਈ ਕਾਹਨ ਸਿੰਘ ਨਾਭਾ (2011). ਮਹਾਨ ਕੋਸ਼ - ਜਿਲਦ ਤੀਜੀ. ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 1459. ISBN 978-81-302-0115-3.
  6. 6.0 6.1 ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. pp. 1557–1558. ISBN 81-7116-128-6.