ਸਮੱਗਰੀ 'ਤੇ ਜਾਓ

ਦੇਜ਼ੀ ਅਲ-ਅਮੀਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦੇਜ਼ੀ ਅਲ-ਅਮੀਰ, 1970 ਦੇ ਅਖੀਰ ਵਿੱਚ।

ਦੇਜ਼ੀ ਅਲ-ਅਮੀਰ (ਅਰਬੀ: ديزي الأمير), ਜਿਸਨੂੰ ਅਕਸਰ ਸਿਰਫ਼ ਦੇਜ਼ੀ ਅਮੀਰ ਕਿਹਾ ਜਾਂਦਾ ਹੈ, ਇੱਕ ਇਰਾਕੀ ਲੇਖਕ, ਕਵਿਤਰੀ ਅਤੇ ਨਾਵਲਕਾਰ ਹੈ। ਉਹ ਉਡੀਕ ਸੂਚੀ: ਇਕ ਇਰਾਕੀ ਔਰਤ ਦੀਆਂ ਜੁਦਾਇਗੀ ਦੀਆਂ ਕਹਾਣੀਆ ਦੀ ਲੇਖਕ ਹੈ ਉਸ ਨੂੰ ਇਰਾਕ ਦੀਆਂ ਪ੍ਰਮੁੱਖ ਲਿਖਾਰਨਾਂ ਵਿੱਚੋਂ ਇੱਕ ਵਜੋਂ ਜਾਣਿਆ ਹੈ।

ਜੀਵਨੀ

[ਸੋਧੋ]

ਦੇਜ਼ੀ ਅਲ-ਅਮੀਰ ਦਾ ਜਨਮ 1935 ਵਿੱਚ ਅਲੈਗਜ਼ੈਂਡਰੀਆ, ਮਿਸਰ ਵਿੱਚ ਇਰਾਕੀ ਪਿਤਾ ਅਤੇ ਲੇਬਨਾਨੀ ਮਾਂ ਦੇ ਘਰ ਹੋਇਆ ਸੀ। ਉਸਦਾ ਪਰਿਵਾਰ ਬਹੁਤ ਲੰਬੇ ਸਮੇਂ ਤੱਕ ਮਿਸਰ ਵਿੱਚ ਨਹੀਂ ਰਿਹਾ, ਆਪਣੇ ਪਿਤਾ ਦੇ ਵਤਨ ਇਰਾਕ ਚਲਾ ਗਿਆ ਜਦੋਂ ਉਹ ਸਿਰਫ ਕੁਝ ਹਫ਼ਤਿਆਂ ਦੀ ਸੀ। ਬਗ਼ਦਾਦ ਦੇ ਟੀਚਰਜ਼ ਟਰੇਨਿੰਗ ਕਾਲਜ ਤੋਂ ਆਪਣੀ ਬੈਚਲਰ ਡਿਗਰੀ ਹਾਸਲ ਕਰਨ ਤੋਂ ਬਾਅਦ, ਦੇਜ਼ੀ ਅਲ-ਅਮੀਰ ਅਰਬੀ ਸਾਹਿਤ ਦਾ ਅਧਿਐਨ ਕਰਨ ਅਤੇ ਆਪਣਾ ਥੀਸਿਸ ਲਿਖਣ ਲਈ ਕੈਮਬ੍ਰਿਜ ਚਲੀ ਗਈ। ਉਸ ਦੇ ਪਿਤਾ ਨੇ ਟਿਊਸ਼ਨ ਖ਼ਰਚਾ ਦੇਣ ਤੋਂ ਇਨਕਾਰ ਕਰ ਦਿੱਤਾ। ਘਰ ਪਰਤਦੇ ਹੋਏ ਉਹ ਬੇਰੂਤ ਵਿੱਚ ਰੁਕ ਗਈ ਜਿੱਥੇ ਉਸਨੂੰ ਇਰਾਕੀ ਦੂਤਾਵਾਸ ਵਿੱਚ ਸਕੱਤਰ ਦੀ ਨੌਕਰੀ ਮਿਲ ਗਈ। ਉਸਨੇ ਬੇਰੂਤ ਵਿੱਚ ਰਹਿਣ ਫ਼ੈਸਲਾ ਕਰ ਲਿਆ। ਤਰੱਕੀ ਕਰਦੇ ਕਰਦੇ ਉਹ ਸਹਾਇਕ ਪ੍ਰੈਸ ਅਟੈਚੀ ਦੀ ਨੌਕਰੀ ਤੱਕ ਪਹੁੰਚ ਗਈ। 1975 ਵਿੱਚ, ਜਦੋਂ ਲੇਬਨਾਨ ਵਿੱਚ ਘਰੇਲੂ ਯੁੱਧ ਸ਼ੁਰੂ ਹੋ ਗਿਆ, ਉਸਨੂੰ ਇਰਾਕੀ ਕਲਚਰਲ ਸੈਂਟਰ ਦੀ ਡਾਇਰੈਕਟਰ ਨਿਯੁਕਤ ਕੀਤਾ ਗਿਆ। ਲੇਬਨਾਨ ਉੱਤੇ ਇਜ਼ਰਾਈਲ ਦੇ ਹਮਲੇ ਤੋਂ ਬਾਅਦ ਉਹ 1982 ਵਿੱਚ ਇਰਾਕ ਵਾਪਸ ਆ ਗਈ। ਉਸ ਦੀਆਂ ਕਹਾਣੀਆਂ ਮੱਧ ਪੂਰਬ ਵਿੱਚ ਲੇਬਨਾਨੀ ਘਰੇਲੂ ਯੁੱਧ ਦੌਰਾਨ ਅਤੇ ਇਰਾਕ ਵਿੱਚ ਸੱਦਾਮ ਹੁਸੈਨ ਦੇ ਸੱਤਾ ਵਿੱਚ ਆਉਣ ਦੇ ਦੌਰਾਨ ਔਰਤਾਂ ਦੇ ਅਨੁਭਵਾਂ ਨੂੰ ਪੇਸ਼ ਕਰਦੀਆਂ ਹਨ। ਦੇਜ਼ੀ ਅਲ-ਅਮੀਰ ਪੰਜ ਪ੍ਰਕਾਸ਼ਿਤ ਰਚਨਾਵਾਂ ਦੀ ਲੇਖਕ ਹੈ, ਜਿਸ ਵਿੱਚ ਸ਼ਾਮਲ ਹਨ: ਅਲ ਬਾਲਦ ਅਲ-ਬੈਦ ਅਲਾਦੀ ਤੁਹੀਬੁਹੂ (ਦੂਰ ਦਾ ਦੇਸ਼ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ), 1964, ਥੁੰਮਾ ਤੌਦਾ ਅਲ-ਮਾਵਜਾ (ਤਦ ਤਰੰਗ ਪਰਤਦੀ ਹੈ), 1969, ਫਾਈ ਦਾਵਾਮਤ ਅਲ-ਹੱਬ ਵਾ ਅਲ-ਕਰਹੀਆ (ਪਿਆਰ ਅਤੇ ਨਫ਼ਰਤ ਦੇ ਘੇਰ ਵਿੱਚ), 1979 ਅਤੇ ਵੁਦ ਲੀ-ਐਲ-ਬੇ' (ਵਿਕਾਊ ਵਾਅਦੇ, 1981) ਲੇਬਨਾਨੀ ਘਰੇਲੂ ਯੁੱਧ ਬਾਰੇ, ਅਤੇ ਅਲਾ ਲਾਇਹਤ ਅਲ-ਇੰਤਜ਼ਾਰ, (ਉਡੀਕ ਸੂਚੀ: ਇਕ ਇਰਾਕੀ ਔਰਤ ਦੀਆਂ ਜੁਦਾਇਗੀ ਦੀਆਂ ਕਹਾਣੀਆ), 1994।

ਹਵਾਲੇ

[ਸੋਧੋ]