ਦੇਵਨੀਤ
ਦਿੱਖ
ਦੇਵਨੀਤ | |
---|---|
ਜਨਮ | ਨੰਗਲਾ, ਜ਼ਿਲ੍ਹਾ ਬਠਿੰਡਾ (ਹੁਣ ਮਾਨਸਾ), ਭਾਰਤੀ (ਪੰਜਾਬ) | 23 ਮਾਰਚ 1951
ਮੌਤ | 25 ਨਵੰਬਰ 2013 ਗਿਆਨ ਸਾਗਰ ਹਸਪਤਾਲ, ਬਨੂੜ (ਜ਼ਿਲ੍ਹਾ ਪਟਿਆਲਾ) | (ਉਮਰ 62)
ਕਲਮ ਨਾਮ | ਦੇਵਨੀਤ |
ਕਿੱਤਾ | ਲੇਖਕ, ਕਵੀ |
ਭਾਸ਼ਾ | ਪੰਜਾਬੀ |
ਕਾਲ | ਵਰਤਮਾਨ |
ਸ਼ੈਲੀ | ਨਜ਼ਮ |
ਵਿਸ਼ਾ | ਸਮਾਜਕ ਸਰੋਕਾਰ |
ਪ੍ਰਮੁੱਖ ਕੰਮ | ਸ਼ਬਦਾਂ ਦੀ ਮਰਜ਼ੀ • ਸਿਆਹੀ ਘੁਲ਼ੀ ਹੈ |
ਦੇਵਨੀਤ (ਅਸਲੀ ਨਾਮ: ਬਲਦੇਵ ਸਿੰਘ ਸਿੱਧੂ) (23 ਮਾਰਚ 1951 - 25 ਨਵੰਬਰ 2013) ਆਧੁਨਿਕ ਕਵਿਤਾ ਦੀ ਤੀਜੀ ਪੀੜੀ ਦਾ ਪੰਜਾਬੀ ਕਵੀ ਸੀ। ਉਸ ਦਾ ਕਲਮੀ ਨਾਮ ਦੇਵਨੀਤ ਹੀ ਸਾਰੇ ਮਸ਼ਹੂਰ ਹੋ ਗਿਆ ਅਤੇ ਸਾਹਿਤਕ ਹਲਕਿਆਂ ਵਿੱਚ ਉਹ ਇਸੇ ਨਾਮ ਨਾਲ ਜਾਣਿਆ ਜਾਂਦਾ ਸੀ।
ਜੀਵਨ
[ਸੋਧੋ]ਦੇਵਨੀਤ ਦਾ ਜਨਮ 23 ਮਾਰਚ 1951 ਨੂੰ ਹੋਇਆ ਸੀ ਅਤੇ ਉਹ ਭਾਰਤੀ ਪੰਜਾਬ ਦੇ ਮਾਨਸਾ ਜਿਲੇ ਦੇ ਪਿੰਡ ਨੰਗਲਾਂ ਦਾ ਸੀ। ਉਸਦੇ ਪਿਤਾ ਦਾ ਨਾਂ ਕੇਹਰ ਸਿੰਘ ਸੀ ਅਤੋ ਮਾਤਾ ਦਾ ਨਾਂ ਹਰਨਾਮ ਕੌਰ ਸੀ। ਉਸਦੀ ਪਤਨੀ ਮਨਜੀਤ ਕੌਰ ਇੱਕ ਸੇਵਾ-ਮੁਕਤ ਅਧਿਆਪਕਾ ਸੀ। ਦੇਵਨੀਤ ਦੇ ਬੇਟੇ ਦਾ ਨਾਂ ਬਰਿੰਦਰ ਸਿੰਘ ਸਿੱਧੂ ਅਤੇ ਬੇਟੀ ਦਾ ਨਾਂ ਨੈਨਸੀ ਸਿੱਧੂ ਹੈ।
ਦੇਵਨੀਤ ਸੇਵਾ-ਮੁਕਤ ਪੰਜਾਬੀ ਲੈਕਚਰਾਰ ਸੀ ਅਤੇ 31 ਮਾਰਚ 2009 ਨੂੰ ਸੇਵਾ-ਮੁਕਤ ਹੋਇਆ ਸੀ। ਉਹ ਕਾਫੀ ਅਰਸੇ ਤੋਂ ਕੈੰਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਹਾ ਸੀ। 25 ਨਵੰਬਰ 2013 ਦੀ ਸਵੇਰ ਨੂੰ ਉਸ ਦੀ ਮੌਤ ਹੋ ਗਈ ਸੀ।
ਕਾਵਿ-ਸੰਗ੍ਰਹਿ
[ਸੋਧੋ]- ਕਾਗਜ਼-ਕੰਦਰਾਂ (1996)
- ਪੱਥਰ ਉੱਤੇ ਪਈ ਸੈਕਸੋਫੋਨ (1999)
- ਯਾਤਰੀ ਧਿਆਨ ਦੇਣ (2001)
- ਹੁਣ ਸਟਾਲਿਨ ਚੁੱਪ ਹੈ (2009)
- ਦੋ ਕੱਪ ਚਾਹ (ਦੇਵਨੀਤ ਦੇ ਜੀਵਨ ਤੇ ਕਵਿਤਾ ਬਾਰੇ ਸ਼ਾਇਰ ਗੁਰਪ੍ਰੀਤ ਵੱਲੋਂ ਸੰਪਾਦਿਤ ਪੁਸਤਕ)
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |