ਪੰਜਾਬ, ਭਾਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪੰਜਾਬ (ਭਾਰਤ) ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪੰਜਾਬ
ਭਾਰਤ ਵਿੱਚ ਸੂਬਾ

ਮੁਹਰ
ਭਾਰਤ ਵਿੱਚ ਪੰਜਾਬ ਦੀ ਸਥਿਤੀ
ਪੰਜਾਬ ਦਾ ਨਕਸ਼ਾ
ਦੇਸ਼ ਭਾਰਤ
ਸਥਾਪਿਤ 01-11-1966
ਰਾਜਧਾਨੀ ਚੰਡੀਗੜ੍ਹ
ਸਭ ਤੋਂ ਵੱਡਾ ਸ਼ਹਿਰ ਲੁਧਿਆਣਾ
ਜ਼ਿਲ੍ਹੇ 22
ਸਰਕਾਰ
 • ਗਵਰਨਰ ਵੀ.ਪੀ.ਸਿੰਘ ਬਦਨੋਰ
 • ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (ਕਾਂਗਰਸ ਪਾਰਟੀ ਦੇ ਪ੍ਰਧਾਨ)
 • ਪ੍ਰਧਾਨ ਮੰਤਰੀ ਨਰਿੰਦਰ ਮੋਦੀ
 • ਵਿਧਾਨ ਸਭਾ 117 ਸੰਸਦੀ
 • ਸੰਸਦੀ ਹਲਕੇ 13
ਅਬਾਦੀ (2011)
 • ਕੁੱਲ 2
 • ਘਣਤਾ /ਕਿ.ਮੀ. (/ਵਰਗ ਮੀਲ)
ਸਮਾਂ ਖੇਤਰ ਭਾਰਤੀ ਮਿਆਰੀ ਸਮਾਂ (UTC+5:30)

ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤ‍ਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।

Punjab Montage India.PNG

1947 ਦੀ ਭਾਰਤ-ਵੰਡ ਤੋਂ ਬਾਅਦ ਬਰਤਾਨਵੀ ਭਾਰਤ ਦੇ ਪੰਜਾਬ ਸੂਬੇ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਵੰਡ ਦਿੱਤਾ ਗਿਆ ਸੀ। 1966 ਵਿੱਚ ਭਾਰਤੀ ਪੰਜਾਬ ਦੀ ਮੁੜ ਵੰਡ ਹੋਈ ਅਤੇ ਨਤੀਜੇ ਵਜੋਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਹੋਂਦ ਵਿੱਚ ਆਏ ਅਤੇ ਪੰਜਾਬ ਦਾ ਮੌਜੂਦਾ ਰਾਜ ਬਣਿਆ। ਇਹ ਭਾਰਤ ਦਾ ਇਕੱਲਾ ਸੂਬਾ ਹੈ ਜਿੱਥੇ ਸਿੱਖ ਬਹੁਮਤ ਵਿੱਚ ਹਨ।

ਯੂਨਾਨੀ ਲੋਕ ਪੰਜਾਬ ਨੂੰ ਪੈਂਟਾਪੋਟਾਮੀਆ ਨਾਂ ਨਾਲ ਜਾਣਦੇ ਸਨ ਜੋ ਕਿ ਪੰਜ ਇਕੱਠੇ ਹੁੰਦੇ ਦਰਿਆਵਾਂ ਦਾ ਅੰਦਰੂਨੀ ਡੈਲਟਾ ਹੈ। ਪਾਰਸੀਆਂ ਦੇ ਪਵਿੱਤਰ ਗ੍ਰੰਥ ਅਵੈਸਟਾ ਵਿੱਚ ਪੰਜਾਬ ਖੇਤਰ ਨੂੰ ਪੁਰਾਤਨ ਹਪਤਾ ਹੇਂਦੂ ਜਾਂ ਸਪਤ-ਸਿੰਧੂ (ਸੱਤ ਦਰਿਆਵਾਂ ਦੀ ਧਰਤੀ) ਨਾਲ ਜੋੜਿਆ ਜਾਂਦਾ ਹੈ। ਬਰਤਾਨਵੀ ਲੋਕ ਇਸ ਨੂੰ "ਸਾਡਾ ਪਰੱਸ਼ੀਆ" ਕਹਿ ਕੇ ਬੁਲਾਉਂਦੇ ਸਨ। ਇਤਿਹਾਸਕ ਤੌਰ ਤੇ ਪੰਜਾਬ ਯੂਨਾਨੀਆਂ, ਮੱਧ ਏਸ਼ੀਆਈਆਂ, ਅਫ਼ਗਾਨੀਆਂ ਅਤੇ ਇਰਾਨੀਆਂ ਲਈ ਭਾਰਤੀ ਉਪ-ਮਹਾਂਦੀਪ ਦਾ ਪ੍ਰਵੇਸ਼-ਦੁਆਰ ਰਿਹਾ ਹੈ।

ਖੇਤੀਬਾੜੀ ਪੰਜਾਬ ਦਾ ਸਭ ਤੋਂ ਵੱਡਾ ਉਦਯੋਗ ਹੈ। ਇਹ ਭਾਰਤ ਦਾ ਸਭ ਤੋਂ ਵੱਡਾ ਕਣਕ ਉਤਪਾਦਕ ਹੈ। ਹੋਰ ਪ੍ਰਮੁੱਖ ਉਦਯੋਗ ਹਨ: ਵਿਗਿਆਨਕ ਸਾਜ਼ਾਂ, ਖੇਤੀਬਾੜੀ, ਖੇਡ ਅਤੇ ਬਿਜਲੀ ਸੰਬੰਧੀ ਮਾਲ, ਸਿਲਾਈ ਮਸ਼ੀਨਾਂ, ਮਸ਼ੀਨ ਸੰਦਾਂ, ਸਟਾਰਚ, ਸਾਈਕਲਾਂ, ਖਾਦਾਂ ਆਦਿ ਦਾ ਨਿਰਮਾਣ, ਵਿੱਤੀ ਰੁਜ਼ਗਾਰ, ਸੈਰ-ਸਪਾਟਾ ਅਤੇ ਦਿਉਦਾਰ ਦੇ ਤੇਲ ਅਤੇ ਖੰਡ ਦਾ ਉਤਪਾਦਨ। ਪੰਜਾਬ ਵਿੱਚ ਭਾਰਤ ਵਿੱਚੋਂ ਸਭ ਤੋਂ ਵੱਧ ਇਸਪਾਤ ਦੇ ਰਿੜ੍ਹਵੀਆਂ ਮਿੱਲਾਂ ਦੇ ਕਾਰਖਾਨੇ ਹਨ ਜੋ ਕਿ ਫ਼ਤਹਿਗੜ੍ਹ ਸਾਹਿਬ ਜਿਲੇ ਦੀ ਇਸਪਾਤ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਹਨ।

ਸ਼ਬਦ ਉਤਪਤੀ[ਸੋਧੋ]

ਪੰਜਾਬ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ 'ਪੰਜ' ਅਤੇ 'ਆਬ' ਦਾ ਮੇਲ ਹੈ ਜਿਸਦਾ ਮਤਲਬ ਹੈ ਪੰਜ ਪਾਣੀ ਅਤੇ ਜਿਸਦਾ ਸ਼ਾਬਦਿਕ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ। ਇਹ ਪੰਜ ਦਰਿਆ ਹਨ:ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜਿਹਲਮ

ਇਤਿਹਾਸ[ਸੋਧੋ]

ਮਹਾਂਭਾਰਤ ਸਮਾਂ ਦੇ ਦੌਰਾਨ ਪੰਜਾਬ ਨੂੰ ਪੰਚਨਦ ਦੇ ਨਾਂ ਨਾਲ਼ ਜਾਣਿਆ ਜਾਂਦਾ ਸੀ[1][2]। ਹੜੱਪਾ (ਇਸ ਸਮੇਂ ਪੰਜਾਬ, ਪਾਕਿਸਤਾਨ,ਪਾਕਿਸਤਾਨ ਵਿੱਚ) ਜਿਹੇ ਸ਼ਹਿਰਾਂ ਕਰਕੇ ਸਿੰਧੂ-ਘਾਟੀ ਸੱਭਿਅਤਾ ਪੰਜਾਬ ਇਲਾਕੇ ਦੇ ਕਾਫੀ ਵੱਡੇ ਹਿੱਸੇ 'ਚ ਫੈਲੀ ਹੋਈ ਸੀ। ਵੇਦੀ ਸੱਭਿਅਤਾ ਸਰਸਵਤੀ ਦੇ ਕਿਨਾਰੇ ਪੰਜਾਬ ਸਮੇਤ ਲਗਭਗ ਪੂਰੇ ਉੱਤਰੀ ਭਾਰਤ 'ਚ ਫੈਲੀ ਹੋਈ ਸੀ। ਇਸ ਸੱਭਿਅਤਾ ਨੇ ਭਾਰਤੀ ਉੱਪ ਮਹਾਂਦੀਪ ਵਿੱਚ ਆੳਣ ਵਾਲ਼ੇ ਸੱਭਿਆਚਾਰਾਂ ਤੇ ਕਾਫ਼ੀ ਅਸਰ ਪਾਇਆ। ਪੰਜਾਬ ਗੰਧਾਰ, ਮਹਾਂਜਨਪਦ, ਨੰਦ, ਮੌਰੀਆ, ਸ਼ੁੰਗ, ਕੁਸ਼ਾਨ, ਗੁਪਤ ਖ਼ਾਨਦਾਨ, ਪਲਾਸ, ਗੁੱਜਰ-ਪ੍ਰਤੀਹਾਰ ਅਤੇ ਹਿੰਦੂ ਸ਼ਾਹੀ ਸਮੇਤ ਮਹਾਨ ਪ੍ਰਾਚੀਨ ਸਾਮਰਾਜ ਦਾ ਹਿੱਸਾ ਸੀ। ਮਹਾਨ ਸਿਕੰਦਰ ਦੇ ਅਨਵੇਸ਼ਣ ਦੇ ਦੂਰ ਪੂਰਵੀ ਸੀਮਾ ਸਿੰਧੂ ਨਦੀ ਦੇ ਕੰਡੇ ਸੀ। ਖੇਤੀਬਾੜੀ ਨਿੱਖਰੀ ਅਤੇ ਵਪਾਰਕ ਸ਼ਹਿਰਾਂ (ਜਿਵੇਂ ਜਲੰਧਰ ਅਤੇ ਲੁਧਿਆਣਾ) ਦੀ ਜਾਇਦਾਦ ਵਿੱਚ ਵਾਧਾ ਹੋਇਆ।

ਆਪਣੇ ਭੂਗੋਲਕ ਟਿਕਾਣੇ ਕਰਕੇ ਪੰਜਾਬ ਦਾ ਇਲਾਕਾ ਪੱਛਮ ਅਤੇ ਪੂਰਬ ਵੱਲੋਂ ਲਗਾਤਾਰ ਹਮਲਿਆਂ ਅਤੇ ਹੱਲਿਆਂ ਹੇਠ ਰਿਹਾ। ਪੰਜਾਬ ਨੂੰ ਫ਼ਾਰਸੀਆਂ, ਯੂਨਾਨੀਆਂ, ਸਿਥੀਅਨਾਂ, ਤੁਰਕਾਂ, ਅਤੇ ਅਫ਼ਗਾਨੀਆਂ ਦੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ। ਇਸ ਕਰਕੇ ਪੰਜਾਬ ਨੇ ਕਈ ਸੌ ਸਾਲ ਕੌੜਾ ਖ਼ੂਨ-ਖ਼ਰਾਬਾ ਝੱਲਿਆ। ਇਸਦੀ ਵਿਰਾਸਤ ਵਿੱਚ ਇੱਕ ਨਿਵੇਕਲਾ ਸੱਭਿਆਚਾਰ ਹੈ ਜੋ ਹਿੰਦੂ, ਬੋਧੀ, ਫ਼ਾਰਸੀ/ਪਾਰਸੀ, ਮੱਧ-ਏਸ਼ੀਆਈ, ਇਸਲਾਮੀ, ਅਫ਼ਗਾਨ, ਸਿੱਖ ਅਤੇ ਬਰਤਾਨਵੀ ਤੱਤਾਂ ਨੂੰ ਜੋੜਦਾ ਹੈ।

ਪਾਕਿਸਤਾਨ ਵਿੱਚ ਤਕਸ਼ਿਲਾ ਸ਼ਹਿਰ ਭਰਤ (ਰਾਮ ਦਾ ਭਰਾ) ਦੇ ਪੁੱਤਰ ਤਕਸ਼ ਵੱਲੋਂ ਥਾਪਿਆ ਗਿਆ ਸੀ। ਇੱਥੇ ਦੁਨੀਆਂ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ, ਤਕਸ਼ਿਲਾ ਯੂਨੀਵਰਸਿਟੀ, ਸੀ ਜਿਸਦਾ ਇੱਕ ਅਧਿਆਪਕ ਮਹਾਨ ਵੇਦੀ ਵਿਚਾਰਕ ਅਤੇ ਸਿਆਸਤਦਾਨ ਚਾਣਕ ਸੀ। ਤਕਸ਼ਿਲਾ ਮੌਰੀਆ ਸਾਮਰਾਜ ਦੇ ਵੇਲੇ ਵਿੱਦਿਅਕ ਅਤੇ ਬੌਧਿਕ ਚਰਚਾ ਦਾ ਬਹੁਤ ਵੱਡਾ ਕੇਂਦਰ ਸੀ। ਹੁਣ ਇਹ ਸੰਯੁਕਤ ਰਾਸ਼ਟਰ ਦਾ ਇੱਕ ਵਿਸ਼ਵ ਵਿਰਾਸਤ ਟਿਕਾਣਾ ਹੈ।

ਪੰਜਾਬ ਅਤੇ ਕਈ ਫ਼ਾਰਸੀ ਸਾਮਰਾਜਾਂ ਦੇ ਵਿੱਚ ਸੰਪਰਕ ਦਾ ੳਹ ਸਮਾਂ ਵਿਸ਼ੇਸ਼ ਮਹੱਤਵ ਰੱਖਦਾ ਹੈ ਜਦੋਂ ਇਸਦੇ ਕੁੱਝ ਹਿਸੇ ਜਾਂ ਤਾਂ ਸਾਮਰਾਜ ਦੇ ਨਾਲ ਹੀ ਰਲ਼ ਗਏ ਜਾਂ ਫ਼ਾਰਸੀ ਬਾਦਸ਼ਾਹਾਂ ਨੂੰ ਟੈਕਸਾਂ ਦੇ ਭੁਗਤਾਨ ਬਦਲੇ ਅਜ਼ਾਦ ਇਲਾਕੇ ਬਣੇ ਰਹੇ। ਆਉਣ ਵਾਲੀਆਂ ਸਦੀਆਂ ਵਿੱਚ, ਜਦੋਂ ਫ਼ਾਰਸੀ ਮੁਗ਼ਲ ਸਰਕਾਰ ਦੀ ਭਾਸ਼ਾ ਬਣ ਗਈ, ਫ਼ਾਰਸੀ ਵਾਸਤੂਕਲਾ, ਕਵਿਤਾ, ਕਲਾ ਅਤੇ ਸੰਗੀਤ ਖੇਤਰ ਦੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਹਿੱਸਾ ਸਨ। ਮੱਧ 19ਵੀ ਸਦੀ 'ਚ ਅੰਗਰੇਜ਼ਾਂ ਦੇ ਆਉਣ ਤੱਕ ਪੰਜਾਬ ਦੀ ਦਫ਼ਤਰੀ ਭਾਸ਼ਾ ਫ਼ਾਰਸੀ ਸੀ ਜਿਸ ਤੋਂ ਬਾਅਦ ਇਹ ਖ਼ਤਮ ਕਰ ਦਿਤੀ ਗਈ ਅਤੇ ਪ੍ਰਬੰਧਕੀ ਭਾਸ਼ਾ ਉਰਦੂ ਬਣਾ ਦਿੱਤੀ ਗਈ।

ਪ੍ਰਾਚੀਨ ਪੰਜਾਬ ਦੀ ਕਹਾਣੀ[ਸੋਧੋ]

ਪ੍ਰਾਚੀਨ ਪੰਜਾਬ ਦੀਆਂ ਭੂਗੋਲਿਕ ਹੱਦਾਂ ਤੇ ਸਰਹੱਦਾਂ ਦੋ ਦਰਿਆਵਾਂ ਨਾਲ ਚੱਲਦੀਆਂ ਆਈਆਂ ਹਨ: ਪੂਰਬ (ਚੜ੍ਹਦੇ) ਵੱਲ ਜਮਨਾ ਅਤੇ ਪੱਛਮ (ਲਹਿੰਦੇ) ਵੱਲ ਸਿੰਧ ਦਰਿਆ। ਸਾਂਝੇ ਪੰਜਾਬ ਦੀ ਹੱਦਬੰਦੀ ਤੈਅ ਕਰਨ ਵਾਲੇ ਇਨ੍ਹਾਂ ਦੋ ਦਰਿਆਵਾਂ ਦਰਮਿਆਨ ਪੰਜ ਦਰਿਆ ਵਹਿੰਦੇ ਹਨ।

 1. ਜਿਹਲਮ
 2. ਝਨਾਂ
 3. ਰਾਵੀ
 4. ਬਿਆਸ
 5. ਸਤਲੁਜ

ਸਪਤ-ਸਿੰਧੂ[ਸੋਧੋ]

ਸੱਤਾਂ ਦਰਿਆਵਾਂ ਦੀ ਇਹ ਧਰਤੀ ਸਪਤ-ਸਿੰਧੂ ਕਹਾਉਂਦੀ ਸੀ। ਸਮੇਂ ਦੇ ਫੇਰ ਨਾਲ ਇਹ ਵਿਸ਼ਾਲ ਸੂਬਾ ਪੰਜ-ਨਦੀਆਂ ਵਿੱਚ ਸਿਮਟ ਕੇ ਪੰਜ-ਨਦ ਅਖਵਾਇਆ, ਜੋ ਮੁਸਲਮਾਨਾਂ ਦੀ ਆਮਦ ਤੋਂ ਬਾਅਦ ‘ਪੰਜ-ਆਬ’ ਬਣ ਗਿਆ। ਸੰਨ 1947 ਈਸਵੀ ਵਿੱਚ ਇਹ ਢਾਈ- ਢਾਈ ਨਦੀਆਂ ਵਿੱਚ ਵੰਡਿਆ ਗਿਆ। ਲਹਿੰਦੇ ਪੰਜਾਬ ਦੀ ਜਲਧਾਰਾ ਹਿੱਸੇ ਸਿਆਲਕੋਟ, ਲਾਹੌਰ ਤੇ ਮਿੰਟਗੁਮਰੀ ਦੇ ਜ਼ਿਲ੍ਹੇ ਅਤੇ ਬਹਾਵਲਪੁਰ ਦੀ ਰਿਆਸਤ ਆ ਗਏ। ਪੰਜਾਬ ਦੇ ਲੋਕ-ਗੀਤਾਂ ਵਿੱਚ ਬੋਲਦੀ ਅਤੇ ਅਜ਼ੀਮ ਸ਼ਹਾਦਤਾਂ ਨਾਲ ਜੁੜਿਆ ਰਾਵੀ ਵੀ ਵੰਡਿਆ ਗਿਆ।

ਪੰਜਾਬ ਦੀਆਂ ਪੰਜ ਡਵੀਜ਼ਨਾਂ[ਸੋਧੋ]

ਬਟਵਾਰੇ ਵੇਲੇ ਪੰਜਾਬ ਦੀਆਂ ਪੰਜ ਡਵੀਜ਼ਨਾਂ ਅਤੇ ਉੱਣਤੀ ਜ਼ਿਲ੍ਹੇ ਸਨ।

 1. ਅੰਬਾਲਾ ਡਵੀਜ਼ਨ ਵਿੱਚ ਗੁੜਗਾਉਂ, ਰੋਹਤਕ, ਕਰਨਾਲ, ਹਿਸਾਰ, ਸ਼ਿਮਲਾ ਅਤੇ ਅੰਬਾਲਾ ਸ਼ਾਮਲ ਸਨ।
 2. ਲਾਹੌਰ ਡਵੀਜ਼ਨ ਵਿੱਚ ਲਾਹੌਰ, ਗੁਜਰਾਂਵਾਲਾ, ਸ਼ੇਖੂਪੁਰਾ, ਸਿਆਲਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਛੇ ਜ਼ਿਲ੍ਹੇ ਆਉਂਦੇ ਸਨ।
 3. ਰਾਵਲਪਿੰਡੀ ਵਿੱਚ ਜੇਹਲਮ, ਗੁਜਰਾਤ, ਰਾਵਲਪਿੰਡੀ, ਅਟਕ, ਸ਼ਾਹਪੁਰਾ ਅਤੇ ਮੀਆਂਵਾਲੀ ਜ਼ਿਲ੍ਹੇ ਸਨ। #ਮੁਲਤਾਨ ਡਵੀਜ਼ਨ ਵਿੱਚ ਲਾਇਲਪੁਰ, ਝੰਗ, ਮੁਲਤਾਨ, ਮੁਜ਼ੱਫ਼ਰਗੜ੍ਹ ਅਤੇ ਡੇਰਾ ਗਾਜ਼ੀ ਖ਼ਾਨ ਸ਼ਾਮਲ ਸਨ।
 4. ਜਲੰਧਰ ਵਿੱਚ ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਫ਼ਿਰੋਜ਼ਪੁਰ ਅਤੇ ਕਾਂਗੜਾ ਆਉਂਦੇ ਸਨ।
 5. ਮੁਲਤਾਨ ਡਵੀਜ਼ਨ ਵਿੱਚ ਲਾਇਲਪੁਰ, ਝੰਗ, ਮੁਲਤਾਨ, ਮੁਜ਼ੱਫ਼ਰਗੜ੍ਹ ਅਤੇ ਡੇਰਾ ਗਾਜ਼ੀ ਖ਼ਾਨ ਸ਼ਾਮਲ ਸਨ।

ਪੁਰਾਣਾ ਪੰਜਾਬ ਬਹੁਤ ਵੱਡਾ ਸੀ ਜਿਸ ਵਿੱਚ ਲਹਿੰਦਾ ਪੰਜਾਬ ( ਸਾਰਾ ਪਾਕਿਸਤਾਨ ) ਜੰਮੂ ਕਸ਼ਮੀਰ , ਹਿਮਾਚਲ , ਹਰਿਆਣਾ , ਰਾਜਸਥਾਨ , ਦਿੱਲੀ ਵੀ ਆਉਂਦੇ ਸੀ ਇਹ ਸਾਰੀਆਂ ਸਟੇਟਾਂ ਮਿਲਾ ਕੇ ਇੱਕ ਦੇਸ਼ ਬਣਦਾ ਸੀ ਉਸ ਸਮੇ ਪੰਜਾਬ ਦੀਆਂ ਪੰਜ ਡਵੀਜ਼ਨਾਂ ਅਤੇ ਉੱਣਤੀ ਜ਼ਿਲ੍ਹੇ ਸਨ। ਪੰਜਾਬ ਦੇ ਰੀਤੀ ਰਿਵਾਜ ਵੱਖ ਸੀ ਰਹਿਣ ਸਹਿਣ ਵੱਖ ਸੀ ਬੋਲੀ ਵੱਖ ਸੀ ਪਹਿਰਾਵਾ ਵੱਖ ਸੀ ਕਾਨੂੰਨ ਵੱਖ ਸੀ ਪਰ ਅੰਗਰੇਜ਼ਾਂ ਦੇ ਜਾਣ ਤੋ ਬਾਅਦ ਸੰਨ 1947 ਨੂੰ ਇਹਨਾਂ ਸਿਆਸਤਦਾਨਾਂ ਨੇ ਪੰਜਾਬ ਦੇ 2 ਹਿੱਸੇ ਕਰ ਦਿੱਤੇ ਇੱਕ ਹਿੱਸੇ ਦਾ ਪਾਕਿਸਤਾਨ ਦੇਸ਼ ਬਣ ਗਿਆ ਤੇ ਇੱਕ ਹਿੱਸਾ ਭਾਰਤ ਵਿੱਚ ਰਲਾ ਲਿਆ ਗਿਆ ਤੇ ਫਿਰ ਪੰਜਾਬ ਵੀ ਹੋਰ ਛੋਟਾ ਕਰ ਦਿੱਤਾ ਗਿਆ ਜਿਹਦੇ ਚੋ ਰਾਜਸਥਾਨ , ਜੰਮੂ , ਕਸ਼ਮੀਰ , ਤੇ ਦਿੱਲੀ ਕੱਢ ਦਿੱਤੇ ਗਏ ਤੇ ਆਖਿਰ ਸੰਨ 1966 ਨੂੰ ਇੱਕ ਵਾਰ ਫਿਰ ਪੰਜਾਬ ਦੇ ਟੁਕਡ਼ੇ ਕੀਤੇ ਗਏ ਤੇ ਪੰਜਾਬ ਵਿੱਚੋਂ ਦੋ ਹੋਰ ਸਟੇਟਾਂ ਹਰਿਆਣਾ , ਤੇ ਹਿਮਾਚਲ ਬਣਾ ਦਿੱਤੀਆਂ ਇਹ ਸਭ ਤਾਂ ਹੀ ਕੀਤਾ ਗਿਆ ਕਿ ਮੁਡ਼ ਦੁਬਾਰਾ ਕਿਤੇ ਸਿੱਖ ਰਾਜ ਕਾਇਮ ਨਾਂ ਹੋ ਸਕੇ ਤੇ ਪੰਜਾਬ ਨੂੰ ਇੱਕ ਛੋਟਾ ਜਿਹਾ ਸੂਬਾ ਬਣਾ ਦਿੱਤਾ ਕਿਉਂਕਿ ਇਹ ਇੱਕ ਦੇਸ਼ ਨਾਂ ਬਣ ਸਕੇ ਹੁਣ ਤੁਸੀਂ ਦੱਸੋ ਕਿ 1947 ਨੂੰ ਪੰਜਾਬ ਅਜਾਦ ਹੋਇਆ ਸੀ ਕਿ ਗੁਲਾਮ ਇਹ ਸਾਡੇ ਲਈ ਅਜਾਦੀ ਨਹੀਂ ਬਰਬਾਦੀ ਸੀ ਘਰ ਬਾਹਰ ਲੁਟਵਾਏ ਕਤਲੇਆਮ ਹੋਇਆ ਘਰੋ ਬੇ-ਘਰ ਹੋ ਗਏ ਜਮੀਨਾਂ ਜਾਇਦਾਦਾਂ ਗਈਆਂ ਅੰਗਰੇਜ਼ਾਂ ਨੇ ਸੰਨ 1849 ਨੂੰ ਪੰਜਾਬ ਜਬਤ ਕੀਤਾ ਸੀ ਇਤਿਹਾਸ ਚ ਜਿਕਰ ਆਉਂਦਾ ਆ ਕਿ ਉਸ ਸਮੇਂ ਅੰਗਰੇਜ਼ੀ ਗਵਰਨਰ ਹਾਰਡਿਗ ਤੇ ਲਾਰਡ ਲਾਰੇਸ ਦਾ ਦਫ਼ਤਰ ( ਕਲਕੱਤੇ ) ਭਾਰਤ ਦੇਸ਼ ਵਿੱਚ ਸੀ ਪੰਜਾਬ ਵਿੱਚ ਨਹੀ, ਕਵੀ ਸ਼ਾਹ ਮੁਹੰਮਦ ਜੰਗਨਾਮੇ ਕਿਤਾਬ ਵਿੱਚ ਲਿਖਦਾ - ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਤਸ਼ਾਹੀ ਫੋਜਾਂ ਭਾਰੀਆਂ ਨੇ - ਮਤਲਬ ਕਿ ਪੰਜਾਬ ਤੇ ਹਿੰਦੋਸਤਾਨ ਦੋਵੇਂ ਵੱਖ - ਦੇਸ਼ ਹਨ ਇਹ ਕਿਤਾਬ ਕਵੀ ਸਾਹ ਮੁਹੰਮਦ ਨੇ 1900 ਸੰਨ ਤੋ ਪਹਿਲਾਂ ਦੀ ਲਿਖੀ ਹੈ ਜੰਗਨਾਂਮਾਂ ਜਿਸ ਵਿੱਚ ਸਾਰਾ ਸਿੱਖ ਰਾਜ ਦਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਇਤਿਹਾਸ ਹੈ, ਚੀਨ ਦੇ ਅਹਿਲਕਾਰ ਅੱਜ ਵੀ ਕਹਿੰਦੇ ਆ ਕਿ ਸਾਡੀ ਭਾਰਤ ਨਾਲ ਕੋਈ ਸੰਧੀ ਨਹੀ ਆ ਸਾਡੀਆਂ ਸੰਧੀਆਂ ਸਿੱਖ ਰਾਜ ਨਾਲ ਮਹਾਰਾਜਾ ਰਣਜੀਤ ਸਿੰਘ ਨਾਲ ਸੀ ਤੇ ਹਜੇ ਤੱਕ ਭਾਰਤ ਦੀਆਂ ਕਈ ਦੇਸ਼ਾਂ ਨਾਲ ਵਪਾਰਕ ਸੰਧੀਆਂ ਸਿੱਖ ਰਾਜ ਦੇ ਨਾਮ ਤੇ ਚੱਲ ਰਹੀਆਂ ਨੇ

ਲਹਿੰਦੇ ਪੰਜਾਬ ਦੇ ਟੁਕੜੇ[ਸੋਧੋ]

ਲਹਿੰਦੇ ਪੰਜਾਬ ਦੇ ਟੁਕੜੇ ਕਰ ਕੇ ਉਸ ‘ਚੋਂ ਮੁਲਤਾਨ ਜਾਂ ਬਹਾਵਲਪੁਰ ਵਰਗੇ ਖਿੱਤੇ ਕੱਢ ਦਿੱਤੇ ਜਾਣ ਤਾਂ ਇਤਿਹਾਸ ਨਾਲ ਇਸ ਤੋਂ ਵੱਡੀ ਜ਼ਿਆਦਤੀ ਕੀ ਹੋਵੇਗੀ? ਇਹ ਪੰਜਾਬ ਦਾ ਉਹ ਖਿੱਤਾ ਹੈ ਜਿੱਥੇ ਸਾਡੇ ਸੂਫ਼ੀ-ਸੰਤਾਂ ਅਤੇ ਗੁਰੂ ਸਾਹਿਬਾਨ ਨੇ ਸਰਬ-ਸਾਂਝੀਵਾਲਤਾ ਦੀ ਬਾਣੀ ਰਚੀ। ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਮੁਲਤਾਨ ਵਿੱਚ ਵਿੱਦਿਆ ਪ੍ਰਾਪਤੀ ਤੋਂ ਬਾਅਦ ਕੰਧਾਰ, ਮੱਕੇ ਅਤੇ ਬਗ਼ਦਾਦ ਦੀ ਜ਼ਿਆਰਤ ‘ਤੇ ਗਏ ਸਨ। ਅਤੇ ਬਾਣੀ ਵਿੱਚ ਲਹਿੰਦੇ ਪੰਜਾਬ ਦੀ ਬੋਲੀ ਦਾ ਚੋਖਾ ਪ੍ਰਭਾਵ ਹੈ। ਉਸ ਖਿੱਤੇ ਦੇ ਵਾਸੀਆਂ ਦਾ ਦਾਅਵਾ ਹੈ ਕਿ ਉਹ ਪੰਜਾਬੀ ਨਹੀਂ ਸਗੋਂ ਸਰਾਇਕੀ ਬੋਲੀ ਬੋਲਦੇ ਹਨ। ਆਪਸ ਵਿੱਚ ਰਚੀਆਂ-ਮਿਚੀਆਂ ਬੋਲੀਆਂ ਨੂੰ ਨਿਖੇੜਨਾ ਦੋ ਸਕੇ ਭਰਾਵਾਂ ਦੀ ਪੀਡੀ ਗਲਵੱਕੜੀ ਖੋਲ੍ਹਣ ਵਾਂਗ ਲੱਗਦਾ ਹੈ। ਬਹਾਵਲਪੁਰ ਮੂਲ ਦੇ ਲੋਕ ਵੱਡੀ ਗਿਣਤੀ ਵਿੱਚ ਹਿੰਦੁਸਤਾਨੀ ਪੰਜਾਬ ਅਤੇ ਹੋਰ ਖਿੱਤਿਆਂ ਵਿੱਚ ਵੀ ਵਸਦੇ ਹਨ। ਉਨ੍ਹਾਂ ਦੀ ਬੋਲੀ ਦਾ ਆਪਣਾ ਵਿਸਮਾਦੀ ਰੰਗ ਹੈ ਜਿਸ ਨਾਲ ਪੰਜਾਬੀ ਭਾਸ਼ਾ ਨੂੰ ਵੰਨ-ਸੁਵੰਨਤਾ ਮਿਲਦੀ ਹੈ। ਸਰਾਇਕੀ ਦੇ ਆਧਾਰ ‘ਤੇ ਵੱਖਰਾ ਪੰਜਾਬ ਮੰਗਣ ਵਾਲਿਆਂ ਨੇ ਪ੍ਰਸਤਾਵਿਤ ਸੂਬੇ ਨੂੰ ‘ਸਰਾਇਕਸਤਾਨ’ ਦਾ ਨਾਂ ਵੀ ਦਿੱਤਾ ਸੀ। ਵੈਸੇ ਪੰਜਾਬੀ ਨੂੰ ਹੱਕ ਉਦੋਂ ਵੀ ਨਹੀਂ ਸੀ ਮਿਲਿਆ ਜਦੋਂ ਸ਼ੁਕਰਚੱਕੀਆ ਮਿਸਲ ਦੇ ਮੋਹਰੀ, ਸਰਦਾਰ ਚੜ੍ਹਤ ਸਿੰਘ ਦੇ ਪੋਤਰੇ ਮਹਾਰਾਜਾ ਰਣਜੀਤ ਸਿੰਘ ਨੇ 19 ਸਾਲਾਂ ਦੀ ਉਮਰ ਵਿੱਚ ਸੰਨ 1799 ਵਿੱਚ ਲਾਹੌਰ ਉੱਤੇ ਕਬਜ਼ਾ ਕਰ ਲਿਆ ਸੀ। ਪੰਜਾਬੀਆਂ ਦੇ ਰਾਜ ਦਾ ਸੁਪਨਾ ਸਿੱਖ ਪੰਥ ਦੀ ਸਾਜਨਾ ਤੋਂ ਕੇਵਲ ਸੌ ਸਾਲ ਬਾਅਦ ਹੀ ਪੂਰਾ ਹੋ ਗਿਆ ਸੀ। ਅਫ਼ਸੋਸ, ਪੰਜਾਬੀ ਮਾਂ ਦੇ ਮਾਣਮੱਤੇ ਪੁੱਤ ਦੇ ਰਾਜ ਵੇਲੇ ਲਾਹੌਰ ਦਰਬਾਰ ਦੀ ਭਾਸ਼ਾ ਪੰਜਾਬੀ ਦੀ ਬਜਾਏ ਫ਼ਾਰਸੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਚੜ੍ਹਦੇ ਅਤੇ ਮੱਧ ਪੰਜਾਬ ਵਿੱਚ ਪੈਰ ਜਮਾਉਣ ਤੋਂ ਬਾਅਦ ਕਸ਼ਮੀਰ, ਮੁਲਤਾਨ ਅਤੇ ਖ਼ੈਬਰ ਤਕ ਰਾਜ ਜਮਾ ਲਿਆ ਸੀ। ਭਾਵ, ਪੰਜਾਬ ਦੀਆਂ ਭੂਗੋਲਿਕ ਹੱਦਾਂ ਦੂਰ-ਦੂਰ ਤਕ ਫੈਲ ਗਈਆਂ ਸਨ। ਬਦੇਸ਼ੀ ਇਤਿਹਾਸਕਾਰਾਂ ਨੇ ਪੰਜਾਬ ਨੂੰ ਕਦੇ ਵੀ ਇੱਕ ਖਿੱਤੇ ਦੇ ਤੌਰ ‘ਤੇ ਪ੍ਰਵਾਨ ਨਾ ਕੀਤਾ। ਮੁਲਤਾਨ ਦਾ ਇਲਾਕਾ ਤਾਂ ਕਈ ਸਦੀਆਂ, ਸਿੰਧ ਦਾ ਅਨਿੱਖੜਵਾਂ ਭਾਗ ਮੰਨਿਆ ਜਾਂਦਾ ਰਿਹਾ।

====ਪੰਜਾਬੀ ਸੂਬਾ====ਜੀ.ਅੈਸ.ਬੱਤਰਾ 1 ਨਵੰਬਰ, 1966 ਨੂੰ ਵਜੂਦ ਵਿਚ ਆਇਆ। ਇਸ ਵਿਚ 17 ਜ਼ਿਲ੍ਹੇ ਤੇ 83 ਤਹਿਸੀਲਾਂ ਸਨ। ਨਵੇਂ ਪੰਜਾਬ ਦੀ ਆਬਾਦੀ 1 ਕਰੋੜ, 11 ਲੱਖ, 47 ਹਜ਼ਾਰ 54 ਸੀ ਅਤੇ ਰਕਬਾ 50,225 ਵਰਗ ਕਿਲੋਮੀਟਰ। ਇਸ ਵਿਚ ਸਿੱਖ ਆਬਾਦੀ 56% ਸੀ। 1967 ਦੀਆਂ ਅਸੈਂਬਲੀ ਚੋਣਾਂ ਵਿਚ, 104 ਹਲਕਿਆਂ ਵਿਚੋਂ 62 ਤੇ 1969 ਵਿਚ 81 ਸਿੱਖ ਮੈਂਬਰ ਚੁਣੇ ਗਏ ਸਨ। ਪਹਿਲੀ ਨਵੰਬਰ, 1966 ਨੂੰ ਕਾਇਮ ਹੋਇਆ।

ਮਨੋਰੰਜਨ[ਸੋਧੋ]

ਪੁਰਾਣੇ ਸਮੇਂ ਮਨੋਰੰਜਨ ਦੇ ਸਾਧਨ ਘੱਟ ਹੀ ਹੁੰਦੇ ਸਨ। ਜਦੋਂ ਮੇਲੇ ਲੱਗਦੇ ਤਾਂ ਸਾਰਾ ਪਿੰਡ ਹੀ ਉਧਰ ਨੂੰ ਮੁਹਾਰ ਕਰ ਦਿੰਦਾ। ਕਈ-ਕਈ ਦਿਨ ਤੋਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ, ਨਵੇਂ ਕੱਪੜੇ ਸਿਊਣ ਦੇ ਦੇਣੇ। ਹਰੇਕ ਲਈ ਅੰਦਰੋਂ-ਅੰਦਰੀ ਚਾਅ ਹੁੰਦਾ ਸੀ। ਕਿਸੇ ਇਕ ਪਿੰਡ ਗੀਤਾਂ ਦਾ ਅਖਾੜਾ ਲੱਗਣਾ ਤਾਂ ਕਈ-ਕਈ ਪਿੰਡ ਉਸ ਨੂੰ ਸੁਣਨ ਲਈ ਜਾਂਦੇ ਸਨ। ਹਰੇਕ ਨੇ ਮੇਲੇ ਵਾਸਤੇ ਪੈਸੇ ਜੋੜਨੇ। ਕਿਸੇ ਨੇ ਵੰਗਾਂ ਲੈਣੀਆਂ, ਕਿਸੇ ਨੇ ਹਾਰ ਸ਼ਿੰਗਾਰ ਦਾ ਸਾਮਾਨ। ਤੁਰਲੇ ਵਾਲੀ ਪੱਗ ਤੇ ਫੱਬਵੇਂ ਕੁੜਤੇ ਚਾਦਰੇ ਨਾਲ ਮੇਲਾ ਵੇਖਣਾ। ਕੁੜੀਆਂ ਨੇ ਵੀ ਫੁਲਕਾਰੀਆਂ ਲੈ ਕੇ ਹੇੜਾਂ ਦੀਆਂ ਹੇੜਾਂ ‘ਚ ਮੇਲਾ ਦੇਖਣ ਆਉਣਾ। ਉਹ ਮਦਾਰੀ ਦਾ ਤਮਾਸ਼ਾ ਦੇਖਦੇ ਸਨ ਅਤੇ ਭਲਵਾਨਾਂ ਦੇ ਘੋਲ। ਉਹ ਹਾਜ਼ਮੇ 'ਚ ਰਹੇ ਤੇ ਉਨ੍ਹਾਂ ਦਾ ਜੁੱਸਾ ਵੀ ਬਹੁਤ ਵਧੀਆ ਹੁੰਦਾ ਸੀ। ਸੌ ਸਾਲ ਦਾ ਬਾਬਾ ਵੀ ਖੇਤਾਂ ‘ਚ ਗੇੜਾ ਲਾ ਆਉਂਦਾ ਸੀ। ਉਹ ਸੇਰ ਦੋ ਸੇਰ ਦੁੱਧ ਡੀਕ ਲਾ ਕੇ ਪੀ ਜਾਂਦੇ ਸਨ। ਕਿਲੋ-ਕਿਲੋ ਬੇਸਣ ਖਾ ਜਾਂਦੇ। ਦੁੱਧ ‘ਚ ਘਿਉ ਪਾ ਕੇ ਪੀਂਦੇ। ਪੰਜਾਬ ਦੇ ਨੋਜਵਾਨਾਂ ਨੂੰ ਆਪਣੇ ਸੱਭਿਆਚਾਰ ਨਾਲੋਂ ਨਾਤਾ ਨਹੀਂ ਤੋੜਨਾ ਚਾਹੀਦਾ।

ਭੂਗੋਲ[ਸੋਧੋ]

ਪੰਜਾਬ ਉੱਤਰ-ਪੱਛਮੀ ਭਾਰਤ ਵਿੱਚ ਸਥਿਤ ਹੈ ਜਿਸਦਾ ਰਕਬਾ 50,362 ਵਰਗ ਕਿਃ ਮੀਃ ਹੈ। ਪੰਜਾਬ ਅਕਸ਼ਾਂਸ਼ (latitudes) 29.30° ਤੋਂ 32.32° ਉੱਤਰ ਅਤੇ ਰੇਖਾਂਸ਼ (longitudes) 73.55° ਤੋਂ 76.50° ਪੂਰਬ ਵਿਚਕਾਰ ਫੈਲਿਆ ਹੋਇਆ ਹੈ।[3] ਪੰਜਾਬ ਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ।

ਉਪਜਾਊ ਮੈਦਾਨੀ ਖੇਤਰ[ਸੋਧੋ]

ਭੂਗੋਲਕ ਤੌਰ ਤੇ ਪੰਜਾਬ ਸਿੰਧ ਨਦੀ ਦੇ ਸਹਾਇਕ ਦਰਿਆਵਾਂ ਸਤਲੁਜ, ਬਿਆਸ ਅਤੇ ਰਾਵੀ ਵੱਲੋਂ ਪਹਾੜਾਂ ਤੋਂ ਖੋਰ ਕੇ ਲਿਆਂਦੀ ਮਿੱਟੀ ਨਾਲ ਤਿਆਰ ਹੋਇਆ ਇੱਕ ਬਹੁਤ ਹੀ ਉਪਜਾਊ ਮੈਦਾਨੀ ਖੇਤਰ ਹੈ ਅਤੇ ਜਿੱਥੇ ਵਿਸ਼ਾਲ ਨਹਿਰੀ ਸਿੰਚਾਈ ਪ੍ਰਬੰਧ ਹੈ। ਪੰਜਾਬ ਦੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਉੱਤਰ-ਪੂਰਬੀ ਖੇਤਰ ਨੂੰ ਕੰਢੀ ਦਾ ਇਲਾਕਾ ਕਹਿੰਦੇ ਹਨ। ਹਿਮਾਲਾ ਪਰਬਤਾਂ ਦੇ ਪੈਰਾਂ ਵਿੱਚ ਪੈਂਦੇ ਉੱਤਰ-ਪੂਰਬੀ ਹਿੱਸੇ ਵਿੱਚ ਲਹਿਰਦਾਰ ਪਹਾੜੀਆਂ (ਸ਼ਿਵਾਲਕ ਪਹਾੜੀਆਂ) ਦੀ ਇੱਕ ਪੱਟੀ ਹੈ ਜਿਸਦੀ ਔਸਤ ਉਚਾਈ ਸਮੁੰਦਰ ਤਲ ਤੋਂ 30 ਮੀਟਰ ਹੈ ਜੋ ਕਿ ਦੱਖਣ-ਪੱਛਮ ਵਿੱਚ 180 ਮੀਟਰ ਤੋਂ ਲੈ ਕੇ ਉੱਤਰ-ਪੂਰਬ ਵਿੱਚ 500 ਮੀਟਰ ਤੋਂ ਵੀ ਵੱਧ ਤੱਕ ਹੈ। ਦੇਸ਼ ਦਾ ਦੱਖਣ-ਪੱਛਮੀ ਇਲਾਕਾ ਅੱਧ-ਸੁੱਕਿਆ ਹੈ ਜੋ ਕਿ ਅੱਗੇ ਜਾ ਕੇ ਥਾਰ ਮਾਰੂਥਲ ਵਿੱਚ ਮਿਲ ਜਾਂਦਾ ਹੈ। ਮਿੱਟੀ ਦੇ ਲੱਛਣ ਕੁਝ ਹੱਦ ਤੱਕ ਧਰਾਤਲ, ਬਨਸਪਤੀ ਅਤੇ ਧਰਤੀ ਹੇਠਲੀਆਂ ਚਟਾਨਾਂ ਤੋਂ ਪ੍ਰਭਾਵਿਤ ਹਨ। ਜਮੀਨੀ ਰੂਪ-ਰੇਖਾ ਦੇ ਲੱਛਣਾਂ ਵਿੱਚ ਫ਼ਰਕ ਖੇਤਰੀ ਜਲਵਾਯੂ ਦੀ ਭਿੰਨਤਾ ਕਾਰਨ ਹੋਰ ਵੀ ਉੱਭਰ ਕੇ ਆਉਂਦਾ ਹੈ। ਮਿੱਟੀ ਦੀਆਂ ਕਿਸਮਾਂ ਦੇ ਅਧਾਰ ਤੇ ਪੰਜਾਬ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ:

 1. ਦੱਖਣ-ਪੱਛਮੀ
 2. ਕੇਂਦਰੀ ਅਤੇ
 3. ਪੂਰਬੀ।

ਭੂਚਾਲ ਖੇਤਰ[ਸੋਧੋ]

ਪੰਜਾਬ ਦੂਜੀ, ਤੀਜੀ ਅਤੇ ਚੌਥੀ ਭੂਚਾਲ ਜੋਨਾਂ ਹੇਠ ਆਉਂਦਾ ਹੈ। ਦੂਜੀ ਜੋਨ ਧੀਮੇ, ਤੀਜੀ ਮੱਠੇ ਅਤੇ ਚੌਥੀ ਭਾਰੀ ਨੁਕਸਾਨ ਵਾਲੀ ਖਤਰਨਾਕ ਜੋਨ ਮੰਨੀ ਜਾਂਦੀ ਹੈ।

ਜਲਗਾਹਾਂ ਅਤੇ ਸੈਲਾਨੀ ਥਾਵਾਂ[ਸੋਧੋ]

ਰਾਜ ਵਿੱਚ ਕਾਫ਼ੀ ਤਰ-ਭੂਮੀਆਂ, ਪੰਛੀ ਸ਼ਰਨਾਰਥਾਂ ਅਤੇ ਜੀਵ-ਜੰਤੂ ਪਾਰਕ ਹਨ। ਇਨ੍ਹਾਂ 'ਚੋਂ ਕੁਝ ਕੁ ਹਨ:

 1. ਤਰਨ ਤਾਰਨ ਜ਼ਿਲ੍ਹੇ 'ਚ ਹਰੀਕੇ ਵਿਖੇ ਹਰੀਕੇ ਪੱਤਣ ਰਾਸ਼ਟਰੀ ਤਰ-ਭੂਮੀ ਅਤੇ ਜੰਗਲੀ ਸ਼ਰਨਾਰਥ
 2. ਕਾਂਝਲੀ ਤਰ-ਭੂਮੀ- ਜਿਲਾ ਕਪੂਰਥਲਾ
 3. ਕਪੂਰਥਲਾ ਸਤਲੁਜ ਵਾਟਰ ਬਾਡੀ ਤਰ-ਭੂਮੀ- ਜਿਲਾ ਕਪੂਰਥਲਾ
 4. ਰੋਪੜ ਜੀਵ-ਜੰਤੂ ਪਾਰਕ- ਜਿਲਾ ਰੂਪਨਗਰ
 5. ਛੱਤਬੀੜ- ਜਿਲਾ ਐਸ ਏ ਐਸ ਨਗਰ ,ਮੋਹਾਲੀ
 6. ਬਾਨਸਰ ਬਾਗ਼ -ਜਿਲਾ ਸੰਗਰੂਰ
 7. ਆਮ ਖ਼ਾਸ ਬਾਗ਼ (ਸਰਹੰਦ)- ਜਿਲਾ ਫਤਿਹਗੜ੍ਹ ਸਾਹਿਬ
 8. ਰਾਮ ਬਾਗ਼ -ਜਿਲਾ ਅੰਮ੍ਰਿਤਸਰ
 9. ਸ਼ਾਲੀਮਾਰ ਬਾਗ਼- ਜਿਲਾ ਕਪੂਰਥਲਾ
 10. ਬਾਰਾਂਦਰੀ ਬਾਗ਼- ਜਿਲਾ ਪਟਿਆਲਾ। [4]

ਇਸ ਤੋਂ ਇਲਾਵਾ ਪੰਜਾਬ ਦੇ ਨਦੀਆਂ ਨਾਲਿਆਂ , ਚੋਂਆਂ ਅਤੇ ਪਿੰਡਾਂ ਦੇ ਕਈ ਵੱਡੇ ਛੱਪੜਾਂ ਵਿੱਚ ਵੱਡੀ ਗਿਣਤੀ ਵਿੱਚ ਖੇਤਰੀ ਅਤੇ ਪ੍ਰਵਾਸੀ ਪੰਛੀ ਆਮਦ ਕਰਦੇ ਹਨ ।

ਸਥਾਨਕ ਨਦੀਆਂ ਵਿੱਚ ਮਗਰਮੱਛ ਵੀ ਆਮ ਪਾਏ ਜਾਂਦੇ ਹਨ। ਰੇਸ਼ਮ ਦੇ ਕੀੜਿਆਂ ਦੀ ਖੇਤੀ ਬਹੁਤ ਹੀ ਜਾਚ ਨਾਲ ਅਤੇ ਉਦਯੋਗੀ ਤੌਰ ਤੇ ਕੀਤੀ ਜਾਂਦੀ ਹੈ ਅਤੇ ਮਧੂਮੱਖੀ ਪਾਲਣ ਨਾਲ ਮੋਮ ਅਤੇ ਸ਼ਹਿਦ ਪ੍ਰਾਪਤ ਕੀਤਾ ਜਾਂਦਾ ਹੈ। ਦੱਖਣੀ ਮੈਦਾਨਾਂ ਵਿੱਚ ਊਠ ਅਤੇ ਦਰਿਆਵਾਂ ਦੇ ਨਾਲ ਲੱਗਦੀਆਂ ਚਰਗਾਹਾਂ ਵਿੱਚ ਮੱਝਾਂ ਦੇ ਵੱਗ ਪਾਏ ਜਾਂਦੇ ਹਨ।[5] ਉੱਤਰ-ਪੂਰਬੀ ਹਿੱਸੇ 'ਚ ਘੋੜੇ ਵੀ ਪਾਲੇ ਜਾਂਦੇ ਹਨ। ਕੁਝ ਜਗਾਵਾਂ ਤੇ ਜ਼ਹਿਰੀਲਾ ਸੱਪ ਕੋਬਰਾ ਵੀ ਪਾਇਆ ਜਾਂਦਾ ਹੈ। ਹੋਰ ਕਈ ਸਤਨਧਾਰੀ ਜਿਵੇਂ ਕਿ ਊਦਬਿਲਾਵ, ਜੰਗਲੀ ਸੂਰ, ਚਮਗਾਦੜ, ਜੰਗਲੀ ਬਿੱਲੇ, ਕਾਟੋਆਂ, ਹਿਰਨ ਅਤੇ ਨਿਉਲੇ ਵੀ ਵੇਖਣ ਨੂੰ ਮਿਲ ਜਾਂਦੇ ਹਨ।

ਪੰਜਾਬ ਦਾ ਰਾਜਸੀ ਪੰਛੀ ਬਾਜ [6], ਰਾਜਸੀ ਪਸ਼ੂ ਕਾਲਾ ਹਿਰਨ ਅਤੇ ਰਾਜਸੀ ਰੁੱਖ ਸ਼ੀਸ਼ਮ ਹੈ।

ਪੌਣਪਾਣੀ[ਸੋਧੋ]

ਮਾਨਸੂਨ ਦੌਰਾਨ ਪੰਜਾਬ ਦੇ ਖੇਤਾਂ ਦਾ ਦ੍ਰਿਸ਼

ਪੰਜਾਬ ਦੇ ਮੌਸਮੀ ਲੱਛਣ ਅੱਤ ਦੀ ਗਰਮੀ ਅਤੇ ਕੜਾਕੇ ਦੀ ਠੰਢ ਵਾਲੀਆਂ ਹਾਲਤਾਂ ਵਾਲੇ ਮੰਨੇ ਗਏ ਹਨ। ਸਲਾਨਾ ਤਾਪਮਾਨ -੪ ਤੋਂ ੪੭ ਡਿਗਰੀ ਸੈਲਸੀਅਸ ਤੱਕ ਜਾਂਦੇ ਹਨ। ਹਿਮਾਲਾ ਦੇ ਪੈਰਾਂ 'ਚ ਵਸੇ ਉੱਤਰ-ਪੂਰਬੀ ਇਲਾਕੇ 'ਚ ਭਾਰੀ ਵਰਖਾ ਹੁੰਦੀ ਹੈ ਜਦਕਿ ਹੋਰ ਦੱਖਣ ਅਤੇ ਪੱਛਮ ਵੱਲ ਪੈਂਦੇ ਇਲਾਕਿਆਂ ਵਿੱਚ ਮੀਂਹ ਘੱਟ ਪੈਂਦੇ ਹਨ ਅਤੇ ਤਾਪਮਾਨ ਵੱਧ ਹੁੰਦਾ ਹੈ।

ਮੌਸਮ[ਸੋਧੋ]

ਪੰਜਾਬ ਵਿੱਚ ਤਿੰਨ ਮੁੱਖ ਮੌਸਮ ਹੁੰਦੇ ਹਨ:

 1. ਗਰਮੀਆਂ (ਅਪ੍ਰੈਲ ਤੋਂ ਜੂਨ), ਜਦੋਂ ਤਾਪਮਾਨ ੪੫ ਡਿਗਰੀ ਸੈ. ਤੱਕ ਚਲਾ ਜਾਂਦਾ ਹੈ।
 2. ਮਾਨਸੂਨ (ਜੁਲਾਈ ਤੋਂ ਸਤੰਬਰ), ਜਦੋਂ ਔਸਤਨ ਸਲਾਨਾ ਬਾਰਿਸ਼ ਅਰਧ-ਪਹਾੜੀ ਥਾਵਾਂ ਤੇ ੯੬ ਸੈ.ਮੀ. ਅਤੇ ਮੈਦਾਨੀ ਇਲਾਕਿਆਂ ਵਿੱਚ ੪੬ ਸੈ.ਮੀ. ਹੁੰਦੀ ਹੈ।
 3. ਸਰਦੀਆਂ(ਅਕਤੂਬਰ ਤੋਂ ਮਾਰਚ), ਜਦੋਂ ਘੱਟ ਤੋਂ ਘੱਟ ਤਾਪਮਾਨ ੦ ਡਿਗਰੀ ਤੱਕ ਚਲਾ ਜਾਂਦਾ ਹੈ।[3]

ਬਦਲਦਾ ਮੌਸਮ[ਸੋਧੋ]

ਇੱਥੇ ਮਾਰਚ ਅਤੇ ਸ਼ੁਰੂਆਤੀ ਅਪ੍ਰੈਲ ਵਿੱਚ ਸਰਦੀਆਂ ਅਤੇ ਗਰਮੀਆਂ ਦੇ ਵਿਚਲਾ ਬਦਲਦਾ ਮੌਸਮ ਆਉਂਦਾ ਹੈ ਅਤੇ ਅਕਤੂਬਰ ਅਤੇ ਨਵੰਬਰ ਵਿੱਚ ਮਾਨਸੂਨ ਅਤੇ ਸਰਦੀਆਂ ਦੇ ਵਿਚਲਾ ਬਦਲਦਾ ਮੌਸਮ ਆਉਂਦਾ ਹੈ।

ਜੰਗਲੀ ਜੀਵਨ[ਸੋਧੋ]

ਨਰ ਅਤੇ ਮਾਦਾ ਕਾਲੇ ਹਿਰਨ

ਪਸ਼ੂ-ਪੌਦੇ ਅਤੇ ਜੀਵ ਵਿਭਿੰਨਤਾ[ਸੋਧੋ]

ਪੰਜਾਬ ਦਾ ਸ਼ਿਵਾਲਕ ਖੇਤਰ ਪਸ਼ੂ-ਪੌਦੇ ਜੀਵਨ ਦੀ ਭਿੰਨਤਾ ਵਿੱਚ ਸਭ ਤੋਂ ਅਮੀਰ ਹੈ ਅਤੇ ਭਾਰਤ ਦੀਆਂ ਸੂਖਮ-ਦੇਸ਼ੀ ਜੋਨਾਂ 'ਚੋਂ ਇੱਕ ਸਿਆਣਿਆ ਗਿਆ ਹੈ। ਫ਼ੁੱਲਦਾਈ ਪੌਦਿਆਂ 'ਚੋਂ ਜੜੀ-ਬੂਟੀਆਂ ਦੀਆਂ ੩੫੫, ਰੁੱਖਾਂ ਦੀਆਂ 70, ਝਾੜਾਂ ਜਾਂ ਲਘੂ-ਝਾੜਾਂ ਦੀਆਂ 70, ਲਤਾਵਾਂ ਦੀਆਂ 19 ਅਤੇ ਵੱਟ-ਮਰੋੜਿਆਂ ਦੀਆਂ 21 ਕਿਸਮਾਂ ਰਿਕਾਰਡ ਕੀਤੀਆਂ ਗਈਆਂ ਹਨ। ਇਹਨਾਂ ਤੋਂ ਬਗੈਰ ਬੀਜਾਣੂ-ਦਾਈ ਪੌਦਿਆਂ ਦੀਆਂ 31, ਨਾੜੀ-ਮੁਕਤ ਪੌਦਿਆਂ ਦੀਆਂ 27 ਅਤੇ ਨੰਗੇ ਬੀਜ ਵਾਲੇ ਪੌਦੇ ਦੀ 1 ਕਿਸਮ (ਪਾਈਨਸ ਰੌਕਸਬਰਗੀ) ਪਾਈ ਗਈ ਹੈ। ਇਸ ਖੇਤਰ ਵਿੱਚ ਪਸ਼ੂ ਜੀਵਨ ਵਿੱਚ ਵੀ ਬਹੁਤ ਭਿੰਨਤਾ ਵੇਖਣ ਨੂੰ ਮਿਲਦੀ ਹੈ ਜਿਸ ਵਿੱਚ ਪੰਛੀਆਂ ਦੀਆਂ 396, ਕੀਟ-ਪਤੰਗਿਆਂ ਦੀਆਂ 214, ਮੱਛੀਆਂ ਦੀਆਂ 55, ਭੁਜੰਗਾਂ ਦੀਆਂ 20 ਅਤੇ ਸਤਨਧਾਰੀਆਂ ਦੀਆਂ 19 ਜਾਤੀਆਂ ਸ਼ਾਮਲ ਹਨ।[7]

ਕੁਦਰਤੀ ਜੰਗਲ[ਸੋਧੋ]

ਮੈਦਾਨਾਂ ਵਿੱਚ ਕੋਈ ਕੁਦਰਤੀ ਜੰਗਲ ਨਹੀਂ ਹਨ। ਵਿਸ਼ਾਲ ਇਲਾਕੇ ਸਿਰਫ਼ ਘਾਹ ਅਤੇ ਝਾੜਾਂ ਨਾਲ ਹੀ ਢਕੇ ਮਿਲਦੇ ਹਨ। ਹੁਸ਼ਿਆਰਪੁਰ ਅਤੇ ਮੁਲਤਾਨ ਆਦਿ ਇਲਾਕਿਆਂ ਵਿੱਚ ਬਹੁਤ ਹੀ ਉੱਤਮ ਅੰਬਾਂ ਦੀ ਖੇਤੀ ਹੁੰਦੀ ਹੈ। ਹੋਰ ਕਈ ਫ਼ਲ ਜਿਵੇਂ ਕਿ ਸੰਤਰਾ, ਅਨਾਰ, ਸੇਬ, ਆੜੂ, ਅੰਜੀਰ, ਸ਼ਹਿਤੂਤ, ਬਿਲ, ਖ਼ੁਰਮਾਨੀ, ਬਦਾਮ ਅਤੇ ਬੇਰ ਵੀ ਭਰਪੂਰ ਉਗਾਏ ਜਾਂਦੇ ਹਨ।[5]

ਜਨਸੰਖਿਆ[ਸੋਧੋ]

ਮਰਦ ਅਤੇ ਔਰਤ[ਸੋਧੋ]

ਪੰਜਾਬ ਦੇ ਪਿੰਡਾਂ ਦੀ ਦਾਸਤਾਨ ਪੁਰਾਣੇ ਸਮੇਂ ਸਾਦਗੀ, ਖੁੱਲ੍ਹਾ ਖਾਣ-ਪੀਣ, ਮੇਲੇ, ਸਾਡੇ ਸਭਿਆਚਾਰ ਦਾ ਅੰਗ ਸਨ। ਲੋਕ ਰੱਜ ਕੇ ਮਿਹਨਤ ਕਰਦੇ ਸਨ ਤੇ ਸਾਦਾ ਜੀਵਨ ਜਿਉਂਦੇ ਸਨ। ਸਾਡੇ ਬਜ਼ੁਰਗ ਪੂਰੀ ਮਿਹਨਤ ਨਾਲ ਕੰਮ ਕਰਦੇ ਅਤੇ ਹਰ ਦੁਖ-ਸੁਖ ਦੀ ਘੜੀ ਹਰ ਵੇਲੇ ਹਾਜ਼ਰ ਰਹਿੰਦੇ ਸਨ। ਕਿਸੇ ਇਕ ਬੰਦੇ ਦੇ ਦੁਖ ਨੂੰ ਸਾਰੇ ਪਿੰਡ ਦਾ ਦੁਖ ਮੰਨਿਆ ਜਾਂਦਾ ਸੀ। ਕਿਸੇ ਇਕ ਘਰ ਪ੍ਰਾਹੁਣਾ ਆਉਣਾ ਤਾਂ ਸਾਰੇ ਪਿੰਡ ਨੇ ਉਸ ਨੂੰ ਸਿਰ ‘ਤੇ ਚੁੱਕੀ ਰੱਖਣਾ, ਉਸ ਦਾ ਪੂਰਾ ਮਾਣ ਸਤਿਕਾਰ ਕਰਨਾ। ਇਸ ਤੋਂ ਇਲਾਵਾ ਪੂਰੇ ਪਿੰਡ ‘ਚ ਏਕਤਾ ਹੁੰਦੀ ਸੀ। ਪੁਰਾਣੇ ਸਮੇਂ ‘ਚ ਇਹ ਰੱਜ ਕੇ ਦੁੱਧ ਪੀਂਦੇ ਸਨ। ਪੁਰਾਣੀਆਂ ਬੀਬੀਆਂ ਚਰਖੇ ਕੱਤਦੀਆਂ, ਫੁਲਕਾਰੀ ਕੱਢਦੀਆਂ, ਮੱਖਣ ਰਿੜਕਦੀਆਂ ਸਨ। ਹਰੇਕ ਘਰ ‘ਚ ਮੱਝਾਂ ਰੱਖੀਆਂ ਹੁੰਦੀਆਂ ਸਨ। ਉਹ ਆਪ ਹੀ ਉਨ੍ਹਾਂ ਨੂੰ ਚਾਰਾ ਪਾਉਂਦੀਆਂ ਤੇ ਦੁੱਧ ਚੋਂਦੀਆਂ ਸਨ। ਪਿੰਡ ਦੇ ਲੋਕ ਆਪਸ ‘ਚ ਹੀ ਚੀਜ਼ਾਂ ਦਾ ਵਟਾਂਦਰਾ ਕਰਦੇ ਸਨ। ਕੋਈ ਦੁੱਧ ਲੈ ਕੇ ਛੋਲੇ ਤੇ ਦਾਣੇ ਦਿੰਦਾ। ਸਫਾਈ ਵੀ ਉਹ ਆਪ ਕਰਦੀਆਂ ਸਨ।

ਅਬਾਦੀ ਅੰਕੜੇ[ਸੋਧੋ]

2011 ਦੀ ਭਾਰਤੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਦੀ ਕੁੱਲ ਅਬਾਦੀ 27,704,236 ਹੈ ਜਿਸ ਵਿੱਚੋਂ ਪੁਰਸ਼ਾਂ ਦੀ ਗਿਣਤੀ 14,634,819 ਹੈ ਅਤੇ ਇਸਤਰੀਆਂ ਦੀ ਗਿਣਤੀ 13,069,417 ਹੈ। [8] ਹਾਲੀਆ ਦੌਰ ਵਿੱਚ ਹੋਰ ਭਾਰਤੀ ਸੂਬਿਆਂ, ਜਿਵੇਂ ਕਿ ਓੜੀਸਾ, ਬਿਹਾਰ ਅਤੇ ਉੱਤਰ ਪ੍ਰਦੇਸ਼, ਤੋਂ ਸੂਬੇ ਵਿੱਚ ਆਉਂਦੀ ਹਿੰਦੂ ਮਜ਼ਦੂਰਾਂ ਦੀ ਭਾਰੀ ਗਿਣਤੀ ਚਿੰਤਾ ਦਾ ਵਿਸ਼ਾ ਬਣ ਗਈ ਹੈ। ਪੰਜਾਬ ਦੀ 15-20% ਅਬਾਦੀ ਹੁਣ ਹੋਰ ਸੂਬਿਆਂ ਤੋਂ ਆਏ ਹੋਏ ਪ੍ਰਵਾਸੀਆਂ ਦੀ ਹੈ। ਪ੍ਰਾਂਤ ਦੀ ਸਾਖਰਤਾ ਦਰ 75% ਹੈ: ਪੁਰਸ਼ ਸਾਖਰਤਾ 80.23% ਅਤੇ ਇਸਤਰੀ ਸਾਖਰਤਾ 68.36% ਹੈ। ਪੰਜਾਬ ਦੇ ਮੁੱਖ ਸ਼ਹਿਰਾਂ ਦੀ ਅਬਾਦੀ ਦੀ ਸੂਚੀ ਇਸ ਪ੍ਰਕਾਰ ਹੈ :-

ਰੈਕ ਜ਼ਿਲ੍ਹਾ ਅਬਾਦੀ 2011 ਮਰਦ ਔਰਤਾਂ ਅਬਾਦੀ
5 ਸਾਲ ਤੋਂ ਘੱਟ
ਸ਼ਾਖਰਤਾ ਦਰ
1 ਲੁਧਿਆਣਾ 1,613,878 874,773 739,105 173,021 85.38
2 ਅੰਮ੍ਰਿਤਸਰ 1,183,705 630,114 553,591 63,238 84.64
3 ਜਲੰਧਰ 873,725 463,975 409,970 84,886 85.46
4 ਪਟਿਆਲਾ 762,003 403,873 358,130 49,155 89.95
5 ਬਠਿੰਡਾ 285,813 151,782 134,031 30,713 82.84
6 ਸਾਹਿਬਜ਼ਾਦਾ ਅਜੀਤ ਸਿੰਘ ਨਗਰ 176,152 92,407 83,745 16,148 93.04
7 ਹੁਸ਼ਿਆਰਪੁਰ 168,443 88,290 80,153 16,836 89.11
8 ਪਠਾਨਕੋਟ 159,909 84,145 75,764 14,734 88.71
9 ਮੋਗਾ 159,897 84,808 75,089 16,447 81.42
10 ਬਟਾਲਾ 158,404 83,536 74,868 14,943 85.28
11 ਅਬੋਹਰ 145,238 76,840 68,398 15,870 79.86
12 ਮਲੇਰਕੋਟਲਾ 135,330 71,401 63,929 16,315 70.25
13 ਖੰਨਾ 128,130 67,811 60,319 13,218 84.43
14 ਫਗਵਾੜਾ 117,954 62,171 55,783 11,622 87.43
15 ਸ੍ਰੀ ਮੁਕਤਸਰ ਸਾਹਿਬ 117,085 62,005 55,080 13,639 77.31
16 ਬਰਨਾਲਾ 116,454 62,302 54,152 12,984 79.80
17 ਰਾਜਪੁਰਾ 112,193 57,803 54,390 12,841 82.00
18 ਫਿਰੋਜ਼ਪੁਰ 110,091 58,401 51,690 11,516 79.75
19 ਕਪੂਰਥਲਾ 101,654 55,485 46,169 9,706 85.82

|align="right"|19 |align=left|ਸੰਗਰੂਰ |align="right"|1,655,169 |align="right"|878,029 |align="right"|777,140 |align="right"|3,625 |align="right"|67.99 |- |} ੧. ਲੁਧਿਆਣਾ - 1,613,878

੨. ਪਟਿਆਲਾ - 1,354,686

੩. ਅੰਮ੍ਰਿਤਸਰ - 1,183,761

੪. ਚੰਡੀਗੜ੍ਹ - 1,025,862

੫. ਜਲੰਧਰ - 862,196

੬. ਫ਼ਿਰੋਜ਼ਪੁਰ - 110,091

੭. ਸੰਗਰੂਰ - 1,655,169

ਖੇਤੀਬਾੜੀ ਮੁਖੀ ਸੂਬਾ ਹੋਣ ਕਰਕੇ ਵਧੇਰੀ ਅਬਾਦੀ ਪੇਂਡੂ ਹੈ। ਤਕਰੀਬਨ 66% ਅਬਾਦੀ ਪੇਂਡੂ ਖੇਤਰਾਂ ਵਿੱਚ ਅਤੇ 34% ਸ਼ਹਿਰੀ ਖੇਤਰਾਂ ਵਿੱਚ ਰਹਿੰਦੀ ਹੈ। ਸੂਬੇ ਦਾ ਲਿੰਗ ਅਨੁਪਾਤ ਤਰਸਯੋਗ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਵਿੱਚ 1000 ਪੁਰਸ਼ਾਂ ਦੇ ਮੁਕਾਬਲੇ ਸਿਰਫ਼ 895 ਇਸਤਰੀਆਂ ਹਨ।

ਧਰਮ[ਸੋਧੋ]

ਹਰਿਮੰਦਰ ਸਾਹਿਬ, ਅੰਮ੍ਰਿਤਸਰ

ਪੰਜਾਬ ਦਾ ਪ੍ਰਮੁੱਖ ਧਰਮ ਸਿੱਖੀ ਹੈ ਜਿਸਨੂੰ 66% ਦੇ ਕਰੀਬ ਲੋਕ ਮੰਨਦੇ ਹਨ। ਸਿੱਖਾਂ ਦਾ ਅਤਿ ਪਵਿੱਤਰ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸ਼ਹਿਰ ਵਿੱਚ ਹੈ ਜਿਸਦੇ ਲਬੇ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਹੈ। ਸਿੱਖੀ ਦੇ ਪੰਜ ਤਖ਼ਤਾਂ ਵਿੱਚੋਂ ਤਿੰਨ ਪੰਜਾਬ 'ਚ ਹੀ ਹਨ। ਇਹ ਹਨ: ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਕੇਸਗੜ੍ਹ ਸਾਹਿਬ। ਸਿੱਖ ਕੈਲੰਡਰ ਦੇ ਅਨੁਸਾਰ ਮੁੱਖ ਤਿਉਹਾਰਾਂ (ਜਿਵੇਂ ਕਿ ਵੈਸਾਖੀ, ਹੋਲਾ-ਮਹੱਲਾ, ਗੁਰਪੁਰਬ, ਦਿਵਾਲੀ) ਦੇ ਮੌਕੇ ਤਕਰੀਬਨ ਹਰ ਪਿੰਡ, ਸ਼ਹਿਰ ਅਤੇ ਕਸਬੇ 'ਚ ਵਿਸ਼ਾਲ ਨਗਰ ਕੀਰਤਨਾਂ ਦਾ ਆਯੋਜਨ ਹੁੰਦਾ ਹੈ। ਸ਼ਹਿਰਾਂ ਅਤੇ ਕਸਬਿਆਂ ਤੋਂ ਇਲਾਵਾ ਹਰ ਇੱਕ ਪਿੰਡ ਵਿੱਚ ਘੱਟੋ-ਘੱਟ ਇੱਕ ਗੁਰਦੁਆਰਾ ਜ਼ਰੂਰ ਹੁੰਦਾ ਹੈ ਭਾਵੇਂ ਬਨਾਵਟ ਅਤੇ ਆਕਾਰ ਵਿੱਚ ਭਿੰਨਤਾ ਹੋ ਸਕਦੀ ਹੈ। ਹਿੰਦੂ ਮੱਤ ਦੂਜੀ ਸਭ ਤੋਂ ਵੱਧ ਮੰਨੀ ਜਾਣ ਵਾਲੀ ਮੱਤ ਹੈ। ਜਾਤ ਵਾਲੇ ਹਿੰਦੂ ਅਬਾਦੀ ਦਾ 12% ਹਨ। ਹਿੰਦੂ ਲੋਕ ਸ਼ਹਿਰਾਂ ਵਿੱਚ ਜ਼ਿਆਦਾ ਕੇਂਦਰਤ ਹਨ ਜਿੱਥੇ ਪ੍ਰਵਾਸੀ ਮਜਦੂਰਾਂ ਦੀ ਆਵਾਜਾਈ ਕਾਰਨ ਇਹਨਾਂ ਦੀ ਪ੍ਰਤੀਸ਼ਤ ਅਬਾਦੀ ਦੀ 30 ਤੋਂ 50% ਤੱਕ ਹੋ ਜਾਂਦੀ ਹੈ। ਹਿੰਦੂਆਂ ਦੀ ਪੇਂਡੂ ਅਬਾਦੀ ਕਰੀਬ 10-12% ਹੈ। ਰਾਜ ਦੇ 22 ਜ਼ਿਲ੍ਹਿਆਂ 'ਚੋਂ ਤਰਨ ਤਾਰਨ ਜ਼ਿਲ੍ਹੇ ਵਿੱਚ ਸਿੱਖਾਂ ਦੀ ਪ੍ਰਤੀਸ਼ਤ ਸਭ ਤੋਂ ਵੱਧ (91%) ਹੈ। ਉਸ ਤੋਂ ਬਾਅਦ ਮੋਗਾ ਜ਼ਿਲ੍ਹੇ ਦਾ ਨੰਬਰ ਆਉਂਦਾ ਹੈ ਜਦਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਭ ਤੋਂ ਘੱਟ (42%) ਹੈ। ਪੰਜਾਬੀ ਹਿੰਦੂਆਂ ਦੀ ਭਾਰੀ ਮਾਤਰਾ ਮਿਸ਼ਰਿਤ ਧਾਰਮਿਕ ਜੀਵਨ ਜਿਉਂਦੀ ਹੈ ਜਿਹਨਾਂ ਦੀ ਸਿੱਖੀ ਨਾਲ ਅਧਿਆਤਮਕ ਗੰਢਾਂ ਹਨ ਜਿਸ ਵਿੱਚ ਸਿਰਫ਼ ਨਿੱਜੀ ਜੀਵਨ ਵਿੱਚ ਹੀ ਸਿੱਖ ਗੁਰੂਆਂ ਦਾ ਅਦਬ-ਸਤਿਕਾਰ ਕਰਨਾ ਹੀ ਸ਼ਾਮਲ ਨਹੀਂ ਸਗੋਂ ਮੰਦਰਾਂ ਦੇ ਨਾਲ-ਨਾਲ ਗੁਰਦੁਆਰੇ ਜਾਣਾ ਵੀ ਹੈ। ਇੱਥੇ ਇਸਲਾਮ (1.57%), ਇਸਾਈਅਤ (1.2%), ਬੁੱਧ ਧਰਮ (0.2%) ਅਤੇ ਜੈਨ ਧਰਮ (0.2%) ਦੇ ਧਾਰਨੀ ਵੀ ਰਹਿੰਦੇ ਹਨ।

ਧਰਮ ਜਨ ਸੰਖਿਆ  %
ਸਭ [9] ੨੪,੩੫੮,੯੯੯ ੧੦੦%
ਸਿੱਖ ੧੪,੯੫੬,੩੪੫ ੬੬%
ਹਿੰਦੂ ੮,੧੯੭,੯੪੨ ੩੧%
ਮੁਸਲਮਾਨ ੩੮੨,੦੪੫ ੧.੫੭%
ਈਸਾਈ ੨੯੨,੮੦੦ ੧.੨੦%
ਬੋਧੀ ੪੧,੪੮੭ ੦.੧੭%
ਜੈਨ ੩੯,੨੭੬ ੦.੧੬%
ਬਾਕੀ ੮,੫੯੪ ੦.੦੪%

ਭਾਸ਼ਾ[ਸੋਧੋ]

ਪੰਜਾਬੀ, ਜੋ ਕਿ ਗੁਰਮੁਖੀ ਲਿੱਪੀ ਵਿੱਚ ਲਿਖੀ ਜਾਂਦੀ ਹੈ, ਪੰਜਾਬ ਦੀ ਰਾਜ-ਭਾਸ਼ਾ ਹੈ। [10] ਪੰਜਾਬੀਆਂ ਦੇ ਵੱਡੇ ਪੈਮਾਨੇ ਤੇ ਕੀਤੇ ਪ੍ਰਵਾਸ [11] ਅਤੇ ਅਮੀਰ ਪੰਜਾਬੀ ਸੰਗੀਤ ਕਰਕੇ ਇਹ ਭਾਸ਼ਾ ਪੂਰੇ ਭਾਰਤ ਅਤੇ ਵਿਦੇਸ਼ਾਂ ਵਿੱਚ ਪ੍ਰਸਿੱਧ ਹੋ ਗਈ ਹੈ। ਇਹ ਫ਼ਿਲਮ-ਨਗਰੀ ਵਿੱਚ ਕੰਮ ਕਰਦੇ ਬਹੁਤ ਸਾਰੇ ਪੰਜਾਬੀਆਂ ਕਾਰਨ ਹਮੇਸ਼ਾਂ ਤੋਂ ਹੀ ਬਾਲੀਵੁੱਡ ਦਾ ਅਟੁੱਟ ਹਿੱਸਾ ਰਹੀ ਹੈ। ਹੁਣ ਤਾਂ ਬਾਲੀਵੁੱਡ ਵਿੱਚ ਪੂਰੇ ਦਾ ਪੂਰਾ ਗੀਤ ਪੰਜਾਬੀ ਵਿੱਚ ਲਿਖਣ ਦਾ ਝੁਕਾਅ ਵੀ ਆਮ ਦੇਖਿਆ ਜਾ ਰਿਹਾ ਹੈ। ਪੰਜਾਬੀ ਪਾਕਿਸਤਾਨ ਵਿੱਚ ਵੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਸੀ ਭਾਸ਼ਾ ਹੈ। ਇਹ ਹਿਮਾਚਲ ਪ੍ਰਦੇਸ਼, ਹਰਿਆਣਾ,[12] ਦਿੱਲੀ ਅਤੇ ਪੱਛਮੀ ਬੰਗਾਲ ਦੀ ਦੂਜੀ ਸਰਕਾਰੀ ਭਾਸ਼ਾ ਹੈ।

ਪੰਜਾਬੀ ਸਰਕਾਰੀ ਸਰੋਤਾਂ ਦੇ ਅਨੁਸਾਰ ਇੰਗਲੈਂਡ ਵਿੱਚ ਦੂਜੀ [13] ਅਤੇ ਕੈਨੇਡਾ ਵਿੱਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। [14] ਇਹ ਦੁਨੀਆਂ ਦੀ ਦਸਵੀਂ ਅਤੇ ਏਸ਼ੀਆ ਦੀ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। [15] ਇਸਦੀਆਂ ਭਾਰਤੀ ਪੰਜਾਬ ਵਿੱਚ ਪ੍ਰਮੁੱਖ ਉਪ-ਬੋਲੀਆਂ ਮਾਝੀ, ਮਲਵਈ, ਦੋਆਬੀ ਅਤੇ ਪੁਆਧੀ ਹਨ। [15]

ਆਰਥਿਕਤਾ[ਸੋਧੋ]

ਪੰਜਾਬ ਦੀ ਆਰਥਿਕਤਾ ਸਭ ਤੋਂ ਵੱਧ ਖੇਤੀਬਾੜੀ ਉੱਤੇ ਨਿਰਭਰ ਕਰਦੀ ਹੈ। ਪੰਜਾਬ ਦੀ ਕੁਲ ਵਾਹੀਯੋਗ ਜ਼ਮੀਨ ਦੇ ੯੮.੮% ਖੇਤਰ ਉਤੇ ਖੇਤੀਬਾੜੀ ਕੀਤੀ ਜਾਂਦੀ ਹੈ। ਸੰਨ ੨੦੦੩-੦੪ ਦੌਰਾਨ ਪੰਜਾਬ ਵਿੱਚ ਉੱਚ ਪੱਧਰੀ ਅਤੇ ਮੱਧਮ ਪੱਧਰੀ ਸਨਅਤਾਂ ਸਨ, ਅਤੇ ਛੋਟੇ ਪੱਧਰੀ ਸਨਅਤਾਂ ਦੀ ਗਿਣਤੀ ਲਗਭਗ ੨ ਲੱਖ ੩ ਹਜ਼ਾਰ ਸੀ। "ਪੰਜਾਬ ਰਾਜ ਐਗਰੋ-ਇੰਡਸਟ੍ਰੀਜ਼ ਕਾਰਪੋਰੇਸ਼ਨ" (P.A.I.C) ਰਾਜ ਵਿਚ ਖੇਤੀ ਆਧਰਿਤ ਸਨਅਤਾਂ ਦੀ ਏਜੰਸੀ ਹੈ। ਪੰਜਾਬ ਇੰਫੋਟੈੱਕ (Punjab Info-Tech) ਰਾਜ ਵਿਚ ਸੂਚਨਾ ਅਤੇ ਸੰਚਾਰ ਆਧਰਿਤ ਸਨਅਤਾਂ ਦੀ ਏਜੰਸੀ ਹੈ।

ਹਵਾਲੇ[ਸੋਧੋ]

 1. Bombay (India : State) (1896). Gazetteer of the Bombay Presidency ... Printed at the Government Central Press. Retrieved 18 January 2012. 
 2. Gazetteer of the Bombay Presidency ..., Volume 1, Part 1-page-11
 3. 3.0 3.1 ਪੰਜਾਬ ਦੇ ਬਾਰੇ ਭੂਗੋਲਿਕ ਜਾਣਕਾਰੀ sabhyachar.com
 4. "Indian States : Punjab :: Flora And Fauna". India Travel Information. Retrieved 2010-07-18. 
 5. 5.0 5.1 "Climate And Resources In Punjab". Sadapunjab.com. Retrieved 2010-07-18. 
 6. "Panjab Tourism, General Information". Retrieved 2010-11-09. 
 7. Jerath, Neelima, Puja & Jatinder Chadha (Editors), 2006. Biodiversity in the Shivalik Ecosystem of Punjab. Punjab State Council for Science and Technology, Bishen Singh Mahendra Pal Singh, Dehradun.
 8. "Punjab Population Data at a Glance-2011" (PDF). Census India. April 15, 2011. Retrieved June 24, 2011. 
 9. Census of India, 2001: population of Punjab by religion. Censusindia.gov.in. Retrieved on 2012-01-18.
 10. Punjabi Language, official Language of Punjab, Regional Languages of Punjab. Indiasite.com. Retrieved on 2012-01-18.
 11. Punjabi in North America. Apnaorg.com. Retrieved on 2012-01-18.
 12. Punjabi edges out Tamil in Haryana – India – DNA. Dnaindia.com (2010-03-07). Retrieved on 2012-01-18.
 13. House of Commons Hansard Debates for 7 Mar 2000 (pt 2). Publications.parliament.uk (2000-03-07). Retrieved on 2012-01-18. []
 14. "Punjabi is 4th most spoken language in Canada – Times Of India". The Times Of India. 
 15. 15.0 15.1 Punjabi Language, Gurmukhi , Punjabi Literature, History Of Punjabi Language, State Language Of Punjab. Languages.iloveindia.com. Retrieved on 2012-01-18.