ਸਮੱਗਰੀ 'ਤੇ ਜਾਓ

ਦੇਵਲ ਦੇਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੇਵਲ ਦੇਵੀ (ਵੱਖ ਵੱਖ ਕਈ ਨਾਂਵਾਂ ਦੇਵਲ ਦੇਵੀ, ਦੇਵਲ ਰਾਣੀ, ਅਤੇ ਦੇਵਲ ਦੀ ਨਾਲ ਵੀ ਜਾਣਿਆ ਜਾਂਦਾ ਹੈ) ਇੱਕ ਵਾਘੇਲਾ ਰਾਜਪੂਤ ਰਾਜਕੁਮਾਰੀ ਅਤੇ ਕਰਣ ਦੇਵੀ II (ਗੁਜਰਾਤ ਦੇ ਵਾਘੇਲਾ ਰਾਜਵੰਸ਼ ਦਾ ਆਖ਼ਰੀ ਸ਼ਾਸਕ) ਦੀ ਧੀ ਸੀ। 1308 ਵਿੱਚ, ਅਲਾਉਦੀਨ ਖ਼ਿਲਜੀ ਦੇ ਸਭ ਤੋਂ ਵੱਡੇ ਪੁੱਤਰ ਖੀਜ਼ਰ ਖ਼ਾਨ ਨੇ ਉਸਨੂੰ ਅਗਵਾ ਕੀਤਾ ਅਤੇ ਉਸ ਨਾਲ ਵਿਆਹ ਕਰਵਾਇਆ। ਅੱਠ ਸਾਲ ਬਾਅਦ, ਖੀਜ਼ਰ ਖਾਨ ਨੂੰ ਉਸਦੇ ਭਰਾ ਕੁਤੁਬ-ਉਦ-ਦੀਨ ਮੁਬਾਰਕ ਸ਼ਾਹ (1316-20) ਨੇ ਫਾਂਸੀ ਦਿੱਤੀ, ਅਤੇ ਦੇਵਲ ਨੂੰ ਉਹ ਬਾਅਦ ਵਿੱਚ ਆਪਣੇ ਹਰਮ ਵਿੱਚ ਲੈ ਗਿਆ। 1320 ਵਿੱਚ, ਉਸਨੇ ਆਪਣੇ ਮਨਪਸੰਦ ਖੁਸਰੋ ਖਾਨ (ਖ਼ਿਲਜੀ ਰਾਜਵੰਸ਼ ਦਾ ਅੰਤਮ ਸ਼ਾਸਕ) ਅਤੇ ਉਸਦੇ ਪੈਰੋਕਾਰਾਂ ਨਾਲ ਮਿਲ ਕੇ ਮੁਬਾਰਕ ਨਾਲ ਬਦਲਾ ਲੈਣ ਲਈ ਮਾਰ ਦਿੱਤਾ ਅਤੇ ਸਿਰ ਕਲਮ ਕਰ ਦਿੱਤਾ ਸੀ। ਦੇਵਲ ਨੇ ਉਸ ਤੋਂ ਬਾਅਦ ਖ਼ੁਸਰੋ ਖਾਨ ਨਾਲ ਵਿਆਹ ਕਰਵਾਇਆ। 

ਜੀਵਨ

[ਸੋਧੋ]

1298 ਵਿੱਚ, ਦਿੱਲੀ ਦੇ ਸੁਲਤਾਨ, ਅਲਾਉਦੀਨ ਖਿਲਜੀ ਨੇ ਊਲੂਘ ਖ਼ਾਨ ਅਤੇ ਨੁਸਰਤ ਖਾਨ ਦੀ ਕਮਾਂਡ ਅਧੀਨ ਗੁਜਰਾਤ ਵਿੱਚ ਇੱਕ ਮੁਹਿੰਮ ਭੇਜੀ ਸੀ। ਗੁਜਰਾਤ ਦੇ ਮੁੱਖ ਸ਼ਾਸਕ, ਵਾਘੇਲਾ ਰਾਜਵੰਸ਼ ਦੇ ਕਰਨ ਦੇਵ II ਨੂੰ ਹਰਾ ਦਿੱਤਾ ਗਿਆ। ਉਸਦੀ ਰਾਣੀ, ਕਮਲਾ ਦੇਵੀ, ਹਮਲਾਵਰਾਂ ਦੇ ਹੱਥਾਂ ਵਿੱਚ ਪੈ ਗਈ ਅਤੇ ਉਸਨੂੰ ਲੁੱਟ ਦੇ ਸਮਾਨ ਵਜੋਂ ਅਲਾਉਦੀਨ ਖਿਲਜੀ ਨੂੰ ਭੇਜੀ ਗਈ। ਕਰਨ ਦੇਵ ਆਪਣੀ ਸਭ ਤੋਂ ਛੋਟੀ ਧੀ ਦੇਵਲ ਦੇਵੀ ਅਤੇ ਹੋਰ ਬਚੇ ਹੋਏ ਅਨੁਯਾਈਆਂ ਦੇ ਨਾਲ ਦੱਖਣ ਭੱਜ ਗਏ ਅਤੇ ਦੇਵਗੀਰੀ (ਜਿਸ ਨੂੰ ਬਾਅਦ ਵਿੱਚ ਦੌਲਤਬਾਦ ਵਜੋਂ ਜਾਣਿਆ ਗਿਆ) ਦੇ ਸ਼ਾਸਕ ਰਾਮ ਚੰਦ੍ਰ ਦੇਵ ਦੇ ਦਰਬਾਰ ਵਿੱਚ ਪਨਾਹ ਲੈ ਲਈ ਸੀ।[1][2]

ਸਾਹਿਤ ਵਿੱਚ

[ਸੋਧੋ]

ਦੇਵਲ ਦੇਵੀ ਗੁਜਰਾਤੀ ਇਤਿਹਾਸਕ ਨਾਵਲ ਕਰਨ ਘੇਲੋ ਵਿੱਚ ਨੰਦਸ਼ੰਕਰ ਮੇਹਤਾ ਦੁਆਰਾ ਇੱਕ ਮਹੱਤਵਪੂਰਨ ਚਰਿੱਤਰ ਹੈ।[3] ਅਮੀਰ ਖ਼ੁਸਰੋ ਨੇ ਉਸਦੀ ਮਸਨਵੀ ਦੇਵਲ ਦੇਵੀ—ਖਜ਼ੀਰ ਖਾਨ, ਖੀਜੁਰ ਖਾਨ ਅਤੇ ਦੇਵਲ ਦੇਵੀ ਵਿਚਕਾਰ ਰੋਮਾਂਸ 'ਤੇ ਇੱਕ ਪ੍ਰਸਿੱਧ ਕੰਮ ਅਤੇ ਮੁੱਖ ਤੌਰ ਉੱਪਰ ਇਸ਼ਕ਼ੀਆ, ਇਸ਼ਕਿਆ  ਅਤੇ ਆਸ਼ਿਕ਼ਾ ਲਿਖੀ। [4][5]

ਹਵਾਲੇ

[ਸੋਧੋ]
  1. Jayapalan, N. (2001). History of India. Atlantic Publishers & Distri. p. 24. ISBN 978-81-7156-928-1. Archived from the original on 2017-04-25. {{cite book}}: Unknown parameter |dead-url= ignored (|url-status= suggested) (help)
  2. Majumdar 1956.
  3. Mukherji, Aban; Vatsal, Tulsi (25 October 2015). "'Karan Ghelo': Translating a Gujarati classic of love and passion, revenge and remorse". Scroll.in. Archived from the original on 28 March 2016. Retrieved 14 April 2017.
  4. "The Padmavat affair". The Hindu. 12 February 2017. Retrieved 14 April 2017.
  5. "Buy Deval Devi: eak etihasik Upnyas Book Online". Amazon.in. Retrieved 15 April 2017.

ਪੁਸਤਕ ਸੂਚੀ

[ਸੋਧੋ]