ਅਮੀਰ ਖ਼ੁਸਰੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਮੀਰ ਖ਼ੁਸਰੋ
ਤਸਵੀਰ ਦੇ ਗੱਭੇ ਅਮੀਰ ਖੁਸਰੋ ਰਚਿਤ ਖਾਮਸਾ-ਏ-ਨਿਜ਼ਾਮੀ

ਅਬੁਲ ਹਸਨ ਯਾਮੀਨੁੱਦੀਨ ਖੁਸਰੋ (ਉਰਦੂ: ابوالحسن یمین‌الدین خسرو‎; ਹਿੰਦੀ: अबुल हसन यमीनुद्दीन ख़ुसरो), ਅਮੀਰ ਖੁਸਰੋ ਦਹਿਲਵੀ (امیر خسرو دہلوی; अमीर ख़ुसरौ दहलवी) ਨਾਲ ਮਸ਼ਹੂਰ, ਇੱਕ ਭਾਰਤੀ ਸੰਗੀਤਕਾਰ, ਵਿਦਵਾਨ ਅਤੇ ਕਵੀ ਸੀ। ਭਾਰਤੀ ਉਪਮਹਾਂਦੀਪ ਦੇ ਸੱਭਿਆਚਾਰਕ ਇਤਿਹਾਸ ਵਿੱਚ ਇਸ ਦਾ ਖਾਸਾ ਯੋਗਦਾਨ ਹੈ। ਮੰਨਿਆ ਜਾਂਦਾ ਹੈ ਕਿ ਇਸਨੇ ਸਿਤਾਰ ਅਤੇ ਤਬਲਾ ਸਾਜ਼ਾਂ ਦੀ ਕਾਢ ਕਢੀ। ਇਹ ਇੱਕ ਸੂਫੀ ਰਹੱਸਵਾਦੀ ਸੀ ਅਤੇ ਦਿੱਲੀ ਦੇ ਨਿਜ਼ਾਮੁੱਦੀਨ ਔਲੀਆ ਦਾ ਰੂਹਾਨੀ ਚੇਲਾ ਸੀ। ਇਸਨੇ ਮੁੱਖ ਤੌਰ 'ਤੇ ਫ਼ਾਰਸੀ ਵਿੱਚ ਕਵਿਤਾਵਾਂ ਲਿੱਖੀਆਂ ਪਰ ਹਿੰਦਵੀ ਵਿੱਚ ਵੀ ਲਿੱਖੀਆਂ ਹਨ।

ਇਸਨੂੰ ਕਵਾੱਲੀ ਦਾ ਪਿਤਾ ਮੰਨਿਆ ਜਾਂਦਾ ਹੈ। ਇਸਨੂੰ ਭਾਰਤ ਵਿੱਚ ਗਜ਼ਲ ਦੀ ਸਿਨਫ ਨਾਲ ਪਛਾਣ ਕਰਵਾਉਣ ਲਈ ਵੀ ਜਾਣਿਆ ਜਾਂਦਾ ਹੈ, ਜੋ ਕਿ ਅੱਜ ਵੀ ਭਾਰਤ ਅਤੇ ਪਾਕਿਸਤਾਨ ਵਿੱਚ ਬਹੁਤ ਮਕ਼ਬੂਲ ਹੈ।

ਜੀਵਨ[ਸੋਧੋ]

ਮਧ ਏਸ਼ੀਆ ਦੀ ਲਾਚਨ ਜਾਤੀ ਦੇ ਤੁਰਕ ਸੈਫੁੱਦੀਨ ਦੇ ਪੁੱਤਰ ਅਮੀਰ ਖੁਸਰੋ ਦਾ ਜਨਮ 652 ਹਿਜਰੀ ਵਿੱਚ ਏਟਾ (ਉੱਤਰ ਪ੍ਰਦੇਸ਼) ਦੇ ਪਟਿਆਲੀ ਨਾਮਕ ਕਸਬੇ ਵਿੱਚ ਹੋਇਆ ਸੀ। ਲਾਚਨ ਜਾਤੀ ਦੇ ਤੁਰਕ ਚੰਗੇਜ ਖਾਂ ਦੇ ਹਮਲਿਆਂ ਤੋਂ ਪੀੜਤ ਹੋਕੇ ਬਲਵਨ (1266 - 1286) ਦੇ ਰਾਜਕਾਲ ਵਿੱਚ ‘’ਸ਼ਰਨਾਰਥੀ ਦੇ ਰੂਪ ਵਿੱਚ ਭਾਰਤ ਵਿੱਚ ਆ ਬਸੇ ਸਨ। ਖੁਸਰੋ ਦੀ ਮਾਂ ਬਲਬਨ ਦੇ ਯੁੱਧਮੰਤਰੀ ਇਮਾਦੁਤੁਲ ਮਲਕ ਦੀ ਕੁੜੀ, ਇੱਕ ਭਾਰਤੀ ਮੁਸਲਮਾਨ ਔਰਤ ਸੀ। ਸੱਤ ਸਾਲ ਦੀ ਉਮਰ ਵਿੱਚ ਖੁਸਰੋ ਦੇ ਪਿਤਾ ਦਾ ਦੇਹਾਂਤ ਹੋ ਗਿਆ। ਜਵਾਨੀ ਵਿੱਚ ਉਹਨਾਂ ਨੇ ਕਵਿਤਾ ਲਿਖਣਾ ਸ਼ੁਰੂ ਕੀਤੀ ਅਤੇ 20 ਸਾਲ ਦੇ ਹੁੰਦੇ ਹੁੰਦੇ ਉਹ ਕਵੀ ਦੇ ਰੂਪ ਵਿੱਚ ਪ੍ਰਸਿੱਧ ਹੋ ਗਏ। ਖੁਸਰੋ ਵਿੱਚ ਵਿਵਹਾਰਕ ਬੁੱਧੀ ਦੀ ਕਮੀ ਨਹੀਂ ਸੀ। ਸਮਾਜਕ ਜੀਵਨ ਦੀ ਖੁਸਰੋ ਨੇ ਕਦੇ ਅਵਹੇਲਨਾ ਨਹੀਂ ਕੀਤੀ।

ਕਵਿਤਾ ਦੇ ਨਮੂਨੇ[ਸੋਧੋ]

ਦੋਹੇ[ਸੋਧੋ]

ਖੁਸਰੋ ਦਰਿਆ ਪ੍ਰੇਮ ਕਾ, ਉਲਟੀ ਵਾ ਕੀ ਧਾਰ
ਜੋ ਉਤਰਾ ਸੋ ਡੂਬ ਗਿਆ, ਜੋ ਡੂਬਾ ਸੋ ਪਾਰ
Khusro dariya prem ka, ulṭī vā kī dhār,
Jo ubhrā so ḍūb gayā, jo ḍūbā so pār.[1]
ਸੇਜ ਵੋ ਸੂਨੀ ਦੇਖ ਕੇ ਰੋਵੁੰ ਮੈਂ ਦਿਨ ਰੈਨ,
ਪਿਯਾ ਪਿਯਾ ਮੈਂ ਕਰਤ ਹੂੰ ਪਹਰੋਂ, ਪਲ ਭਰ ਸੁਖ ਨਾ ਚੈਨ

ਗਜ਼ਲ[ਸੋਧੋ]

ਜ਼ਿਹਾਲ-ਏ-ਮਿਸਕੀਂ ਮਕੁਨ ਤਗ਼ਾਫ਼ੁਲ,
ਦੁਰਾਯੇ ਨੈਨਾ ਬਨਾਏ ਬਤੀਯਾਂ।
ਕਿ ਤਾਬ-ਏ-ਹਿਜਰਾਂ ਨਦਾਰਮ ਐ ਜਾਨ,
ਨ ਲੇਹੋ ਕਾਹੇ ਲਗਾਯੇ ਛਤੀਯਾਂ।

ਸ਼ਬਾਂ-ਏ-ਹਿਜਰਾਂ ਦਰਾਜ਼ ਚੂੰ ਜ਼ੁਲਫ਼
ਵਾ ਰੋਜ਼-ਏ-ਵਸਲਤ ਚੋ ਉਮਰ ਕੋਤਾਹ।
ਸਖੀ ਪੀਯਾ ਕੋ ਜੋ ਮੈਂ ਨ ਦੇਖੂੰ,
ਤੋ ਕੈਸੇ ਕਾਟੂੰ ਅੰਧੇਰੀ ਰਤੀਯਾਂ।

ਯਕਾਯਕ ਅਜ਼ ਦਿਲ, ਦੋ ਚਸ਼ਮ-ਏ-ਜਾਦੂ,
ਬ ਸਦ ਫ਼ਰੇਬਮ ਬਾਬੁਰਦ ਤਸਕੀਂ।
ਕਿਸੇ ਪੜੀ ਹੈ ਜੋ ਜਾ ਸੁਨਾਵੇ,
ਪਿਯਾਰੇ ਪੀ ਕੋ ਹਮਾਰੀ ਬਤੀਯਾਂ।

ਚੋ ਸ਼ਮਾ ਸੋਜ਼ਾਨ, ਚੋ ਜ਼ਰਰਾ ਹੈਰਾਨ,
ਹਮੇਸ਼ਾ ਗਿਰਯਾਨ, ਬਾ ਇਸ਼ਕ ਆਂ ਮੇਹ।
ਨ ਨੀਂਦ ਨੈਨਾ, ਨਾ ਅੰਗ ਚੈਨਾ,
ਨਾ ਆਪ ਆਵੇਂ ਨ ਭੇਜੇਂ ਪਤੀਯਾਂ।

ਬਹੱਕ-ਏ-ਰੋਜ਼ੇ, ਵਿਸਾਲ-ਏ-ਦਿਲਬਰ,
ਕਿ ਦਾਦ ਮਾਰਾ, ਗਰੀਬ ਖੁਸਰੌ,
ਸਪੇਟ ਮਨ ਕੇ, ਵਰਾਯੇ ਰਾਖੂੰ,
ਜੋ ਜਾਯੇ ਪਾਂਵ, ਪੀਯਾ ਕੇ ਖਟੀਯਾਂ।[2]
 

ਪਹੇਲੀ[ਸੋਧੋ]

ਏਕ ਥਾਲ ਮੋਤਿਓਂ ਸੇ ਭਰਾ,
ਸਬਕੇ ਸਰ ਪਰ ਔਂਧਾ ਧਰਾ।
ਚਾਰੋਂ ਓਰ ਵਹ ਥਾਲੀ ਫਿਰੇ,
ਮੋਤੀ ਉਸਸੇ ਏਕ ਨ ਗਿਰੇ।

[3]

ਰਚਨਾਵਾਂ[ਸੋਧੋ]

ਹਵਾਲੇ[ਸੋਧੋ]