ਦੇਵਿਕਾ ਰਾਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੇਵਿਕਾ ਰਾਨੀ
ਕੈਮਰੇ ਤੇ ਮੁਸਕਰਾਉਂਦੀ ਔਰਤ ਦਾ ਇੱਕ ਕਾਲਾ-ਅਤੇ-ਸਫੈਦ ਪੋਰਟਰੇਟ
ਦੇਵਿਕਾ ਰਾਣੀ ਨਿਰਮਲਾ (1938) ਵਿੱਚ
ਜਨਮਦੇਵਿਕਾ ਰਾਣੀ ਚੌਧਰੀ
(1908-03-30)30 ਮਾਰਚ 1908
ਵਿਸ਼ਾਖਾਪਟਨਮ, ਮਦਰਾਸ ਪ੍ਰੈਜੀਡੈਂਸੀ, ਬ੍ਰਿਟਿਸ਼ ਇੰਡੀਆ
ਮੌਤ9 ਮਾਰਚ 1994(1994-03-09) (ਉਮਰ 85)
ਬੰਗਲੌਰ, ਕਰਨਾਟਕ, ਭਾਰਤ
ਹੋਰ ਨਾਂਮਦੇਵਿਕਾ ਰਾਨੀ ਰੋਰਿਖ
ਪੇਸ਼ਾਟੈਕਸਟਾਈਲ ਡਿਜ਼ਾਈਨਰ, ਅਦਾਕਾਰਾ, ਗਾਇਕ
ਸਰਗਰਮੀ ਦੇ ਸਾਲ1928–1943
ਸਾਥੀ
ਦਸਤਖ਼ਤ
150px

ਦੇਵਿਕਾ ਰਾਣੀ ਚੌਧਰੀ, ਆਮ ਤੌਰ ਤੇ ਦੇਵਿਕਾ ਰਾਣੀ ਚੌਧਰੀ (30 ਮਾਰਚ 1908 – 9 ਮਾਰਚ 1994),[1] ਭਾਰਤੀ ਫਿਲਮਾਂ ਵਿੱਚ ਇੱਕ ਅਭਿਨੇਤਰੀ ਵਿਚ ਸੀ, ਜੋ 1930 ਅਤੇ 1940 ਦੌਰਾਨ ਸਰਗਰਮ ਸੀ। ਭਾਰਤੀ ਸਿਨੇਮਾ ਦੀ ਪਹਿਲੀ ਮਹਿਲਾ ਵਜੋਂ ਜਾਣੀ ਜਾਂਦੀ ਦੇਵਿਕਾ ਰਾਣੀ ਦਾ ਸਫਲ ਫਿਲਮ ਕੈਰੀਅਰ ਸੀ ਜੋ 10 ਸਾਲ ਦਾ ਸੀ।

ਦੇਵਿਕਾ ਰਾਣੀ ਦੇ ਸ਼ੁਰੂ ਦੇ ਸਾਲ ਮੁੱਖ ਕਰਕੇ ਲੰਡਨ ਵਿੱਚ ਬੀਤੇ ਜਿਥੇ ਉਸ ਨੇ ਆਰਕੀਟੈਕਚਰ ਦਾ ਅਧਿਐਨ ਕੀਤਾ, ਇੱਕ ਟੈਕਸਟਾਈਲ ਇੰਜੀਨੀਅਰ ਦੇ ਤੌਰ ਤੇ ਆਪਣਾ ਕੈਰੀਅਰ ਸ਼ੁਰੂ ਕਰ ਦਿੱਤਾ। 1928 ਵਿਚ, ਉਹ ਇਕ ਭਾਰਤੀ ਫ਼ਿਲਮ ਨਿਰਮਾਤਾ ਹਿਮਾਸ਼ੁ ਰਾਏ ਨੂੰ ਮਿਲੀ, ਜਿਸਨੇ ਉਸ ਨੂੰ ਆਪਣੇ ਉਤਪਾਦਨ ਅਮਲੇ ਨਾਲ ਜੁੜਨ ਲਈ ਪ੍ਰੇਰਿਆ। ਰਾਏ ਦੀ ਫ਼ਿਲਮ ਏ ਥਰੋ ਆਫ਼ ਡਾਈਸ (1929) ਲਈ ਉਸ ਨੇ ਕਸਟਿਊਮਜ਼ ਡਿਜ਼ਾਇਨ ਅਤੇ ਕਲਾ ਨਿਰਦੇਸ਼ਨ ਵਿਚ ਸਹਾਇਤਾ ਕੀਤੀ।[lower-alpha 1] ਦੋਵਾਂ ਨੇ 1929 ਵਿਚ ਵਿਆਹ ਕਰਵਾ ਲਿਆ ਅਤੇ ਜਰਮਨੀ ਚਲੇ ਗਏ ਜਿੱਥੇ ਦੇਵਿਕਾ ਰਾਣੀ ਨੇ ਬਰਲਿਨ ਵਿਚ ਯੂਫਾ ਸਟੂਡਿਓ ਵਿਚ ਫਿਲਮ ਬਣਾਉਣ ਦੇ ਵੱਖੋ-ਵੱਖਰੇ ਪਹਿਲੂਆਂ ਬਾਰੇ ਸਿਖਿਆ ਹਾਸਲ ਕੀਤੀ। ਫਿਰ ਰਾਏ ਨੇ ਉਸਨੂੰ 1933 ਦੀ ਟਾਕੀ ਕਰਮਾ  ਵਿੱਚ ਲਿਆ ਜਿਸ ਵਿੱਚ ਉਸ ਦੇ ਪ੍ਰਦਰਸ਼ਨ ਨੂੰ ਆਲੋਚਕਾਂ ਦੀ ਭਰਵੀਂ ਪ੍ਰਸ਼ੰਸਾ ਮਿਲੀ। ਭਾਰਤ ਵਾਪਸ ਆਉਣ ਤੇ, ਜੋੜੇ ਨੇ 1934 ਵਿਚ ਆਪਣੇ ਪ੍ਰੋਡਕਸ਼ਨ ਸਟੂਡੀਓ ਬੰਬੇ ਟਾਕੀਜ਼ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਪੂਰੇ ਦਹਾਕੇ ਦੌਰਾਨ ਬਹੁਤ ਸਾਰੀਆਂ ਮਹਿਲਾ-ਕੇਂਦਰੀਕ੍ਰਿਤ ਫਿਲਮਾਂ ਦਾ ਨਿਰਮਾਣ ਕੀਤਾ, ਜਿਸ ਵਿਚ ਦੇਵਿਕਾ ਰਾਣੀ ਨੇ ਉਨ੍ਹਾਂ ਵਿਚੋਂ ਜ਼ਿਆਦਾਤਰ ਵਿਚ ਮੁੱਖ ਭੂਮਿਕਾ ਅਦਾ ਕੀਤੀ। ਅਸ਼ੋਕ ਕੁਮਾਰ ਦੇ ਨਾਲ ਉਸ ਦੀ ਆਨ-ਸਕਰੀਨ ਜੋੜੀ  ਭਾਰਤ ਵਿਚ ਪ੍ਰਸਿੱਧ ਹੋ ਗਈ ਸੀ।

1940 ਵਿਚ ਰਾਏ ਦੀ ਮੌਤ ਤੋਂ ਬਾਅਦ, ਦੇਵਿਕਾ ਰਾਣੀ ਨੇ ਸਟੂਡੀਓ ਦਾ ਕੰਟਰੋਲ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਕਈ ਫ਼ਿਲਮਾਂ ਤਿਆਰ ਕੀਤੀਆਂ। ਆਪਣੇ ਕਰੀਅਰ ਦੀ ਸਿਖਰ ਤੇ ਉਸਨੇ ਫ਼ਿਲਮਾਂ ਤੋਂ ਸੰਨਿਆਸ ਲੈ ਲਿਆ, ਅਤੇ 1945 ਵਿਚ ਉਸ ਨੇ ਰੂਸੀ ਪੇਂਟਰ ਸਵੇਤੋਸਲਾਵ ਰੋਰਿਖ ਨਾਲ ਵਿਆਹ ਕੀਤਾ, ਜਿਸ ਤੋਂ ਬਾਅਦ ਉਹ ਇਕ ਵੈਰਾਗ ਦਾ ਜੀਵਨ ਅਖਤਿਆਰ ਕਰ ਲਿਓਆ। ਉਸ ਦੀ ਸ਼ਖਸੀਅਤ ਅਤੇ ਫਿਲਮਾਂ ਵਿੱਚ ਭੂਮਿਕਾਵਾਂ ਨੂੰ ਅਕਸਰ ਸਮਾਜਿਕ ਰੂਪ ਵਿੱਚ ਅਸਾਧਾਰਣ ਮੰਨਿਆ ਜਾਂਦਾ ਸੀ। ਉਸ ਦੇ ਇਨਾਮਾਂ ਵਿੱਚ ਪਦਮਸਰੀ (1958), ਦਾਦਾ ਸਾਹਿਬ ਫਾਲਕੇ ਅਵਾਰਡ (1970) ਅਤੇ ਸੋਵੀਅਤ ਲੈਂਡ ਨਹਿਰੂ ਅਵਾਰਡ (1990) ਸ਼ਾਮਲ ਹਨ।

ਸੂਚਨਾ[ਸੋਧੋ]

  1. A Throw of Dice was alternately known as Prapancha Pash in India.[2]

ਹਵਾਲੇ[ਸੋਧੋ]

ਹਵਾਲੇ[ਸੋਧੋ]

  1. Varma, Madhulika (26 March 1994). "Obituary: Devika Rani". The Independent. Retrieved 8 April 2014. 
  2. Papamichael, Stella (24 August 2007). "A Throw Of Dice (Prapancha Pash) (2007)". BBC. Retrieved 29 April 2014.