ਦੋਸਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੋਰਟਰੇਟ ਦੋ ਦੋਸਤ, ਇਤਾਲਵੀ ਕਲਾਕਾਰ Pontormo, ਅੰ. 1522

ਦੋਸਤੀ ਲੋਕਾਂ ਵਿਚਕਾਰ ਆਪਸੀ ਪਿਆਰ ਦਾ ਰਿਸ਼ਤਾ ਹੈ। ਕਿਸੇ ਹੋਰ ਐਸੋਸੀਏਸ਼ਨ ਨਾਲੋਂ ਦੋਸਤੀ ਆਪਸੀ ਬੰਧਨ ਦਾ ਮਜ਼ਬੂਤ ਰੂਪ ਹੈ। [1] ਦੋਸਤੀ ਦਾ ਅਧਿਐਨ ਅਕਾਦਮਿਕ ਖੇਤਰਾਂ ਜਿਵੇਂ ਕਿ ਸੰਚਾਰ, ਸਮਾਜ ਸ਼ਾਸਤਰ, ਸਮਾਜਿਕ ਮਨੋਵਿਗਿਆਨ, ਮਾਨਵ ਸ਼ਾਸਤਰ ਅਤੇ ਦਰਸ਼ਨ ਵਿੱਚ ਕੀਤਾ ਜਾਂਦਾ ਹੈ। ਸੋਸ਼ਲ ਐਕਸਚੇਂਜ ਥਿਊਰੀ, ਇਕੁਇਟੀ ਥਿਊਰੀ, ਰਿਲੇਸ਼ਨਲ ਡਾਇਲੈਟਿਕਸ ਅਤੇ ਅਟੈਚਮੈਂਟ ਸਟਾਈਲ ਸਮੇਤ, ਦੋਸਤੀ ਦੇ ਕਈ ਅਕਾਦਮਿਕ ਸਿਧਾਂਤ ਪ੍ਰਸਤਾਵਿਤ ਕੀਤੇ ਗਏ ਹਨ। 

ਹਾਲਾਂਕਿ ਦੋਸਤੀ ਦੇ ਬਹੁਤ ਸਾਰੇ ਰੂਪ ਹਨ, ਜਿਹਨਾਂ ਵਿੱਚੋਂ ਕੁਝ ਇੱਕ ਤੋਂ ਦੂਜੇ ਸਥਾਨ ਤੇ ਵੱਖੋ-ਵੱਖ ਹੋ ਸਕਦੇ ਹਨ, ਕੁਝ ਵਿਸ਼ੇਸ਼ਤਾਵਾਂ ਹਨ ਜੋ ਅਜਿਹੇ ਸੰਬੰਧਾਂ ਦੀਆਂ ਸਭਨਾਂ ਕਿਸਮਾਂ ਵਿੱਚ ਮੌਜੂਦ ਹਨ। ਅਜਿਹੀਆਂ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ ਸਨੇਹ; ਨਰਮਦਿਲੀ, ਪਿਆਰ, ਸਦਭਾਵਨਾ, ਹਮਦਰਦੀ, ਲਗਾਉ, ਈਮਾਨਦਾਰੀ, ਨਿਰਸੁਆਰਥ ਸੇਵਾਭਾਵ, ਵਫ਼ਾਦਾਰੀ, ਆਪਸੀ ਸਮਝਦਾਰੀ ਅਤੇ ਦਇਆ, ਇੱਕ ਦੂਜੇ ਦੀ ਸੰਗਤ ਦਾ ਅਨੰਦ, ਯਕੀਨ, ਅਤੇ ਇੱਕ ਹੋਣ ਦੀ ਸਮਰੱਥਾ, ਦੂਜਿਆਂ ਕੋਲ ਆਪਣੀ ਭਾਵਨਾਵਾਂ ਜ਼ਾਹਰ ਕਰਨਾ ਅਤੇ ਦੋਸਤ ਦੇ ਨਿਰਣੇ ਦੀ ਪਰਵਾਹ ਕੀਤੇ ਬਗੈਰ ਗਲਤੀਆਂ ਕਰਨਾ। 

ਵਿਕਾਸਮੂਲਕ ਮਨੋਵਿਗਿਆਨ[ਸੋਧੋ]

ਬਚਪਨ[ਸੋਧੋ]

ਬਚਪਨ ਦੇ ਦੋਸਤ

ਬੱਚਿਆਂ ਵਿੱਚ ਦੋਸਤੀ ਦੀ ਸਮਝ ਸਾਂਝੀਆਂ ਸਰਗਰਮੀਆਂ, ਸਰੀਰਕ ਨਜ਼ਦੀਕੀ ਅਤੇ ਸਾਂਝੇ ਸੁਪਨਿਆਂ ਵਰਗੇ ਖੇਤਰਾਂ ਤੇ ਜ਼ਿਆਦਾ ਜ਼ੋਰਦਾਰ ਢੰਗ ਨਾਲ ਫੋਕਸ ਹੁੰਦੀ ਹੈ।[2]: 498 }} ਇਹ ਦੋਸਤੀਆਂ ਖੇਡਣ ਅਤੇ ਸਵੈ-ਸੰਜਮ ਦਾ ਅਭਿਆਸ ਕਰਨ ਦਾ ਮੌਕਾ ਪ੍ਰਦਾਨ ਕਰਦੀਆਂ ਹਨ।  : 246  ਜ਼ਿਆਦਾਤਰ ਬੱਚੇ ਸ਼ੇਅਰਿੰਗ ਜਿਹੀਆਂ ਚੀਜ਼ਾਂ ਦੇ ਸੰਬੰਧ ਵਿੱਚ ਦੋਸਤੀ ਦਾ ਵਰਣਨ ਕਰਦੇ ਹਨ, ਅਤੇ ਬੱਚੇ ਕਿਸੇ ਅਜਿਹੇ ਦੋਸਤ ਨਾਲ ਸ਼ੇਅਰ ਕਰਨ ਵੱਲ ਜ਼ਿਆਦਾ ਰੁਚੀ ਰੱਖਦੇ ਹਨ, ਜਿਸ ਨੂੰ ਉਹ ਆਪਣੇ ਦੋਸਤ ਸਮਝਦੇ ਹਨ। : 246 [3][4] ਜਦੋਂ ਬੱਚੇ ਵੱਡੇ ਹੋ ਜਾਂਦੇ ਹਨ, ਉਹ ਘੱਟ ਵਿਅਕਤੀਗਤ ਬਣ ਜਾਂਦੇ ਹਨ ਅਤੇ ਦੂਜਿਆਂ ਬਾਰੇ ਵਧੇਰੇ ਸੁਚੇਤ ਹੋ ਜਾਂਦੇ ਹਨ। ਉਹ ਆਪਣੇ ਦੋਸਤਾਂ ਨਾਲ ਹਮਦਰਦੀ ਕਰਨ ਦੀ ਸਮਰੱਥਾ ਹਾਸਲ ਕਰਦੇ ਹਨ, ਅਤੇ ਸਮੂਹਾਂ ਵਿੱਚ ਖੇਡਣ ਦਾ ਅਨੰਦ ਮਾਣਦੇ ਹਨ। ਉਹ ਮੱਧਲੇ ਬਚਪਨ ਦੇ ਵਰ੍ਹਿਆਂ ਵਿੱਚੋਂ ਲੰਘਦੇ ਹਨ ਤੋਂ ਉਹ ਹਾਣੀਆਂ ਵਲੋਂ ਠੁਕਰਾ ਦਿੱਤੇ ਜਾਣ ਅਹਿਸਾਸ ਵੀ ਭੋਗਦੇ ਹਨ। ਛੋਟੀ ਉਮਰ ਵਿੱਚ ਸਥਾਪਿਤ ਕੀਤੀਆਂ ਚੰਗੀਆਂ ਦੋਸਤੀਆਂ ਬੱਚੇ ਨੂੰ ਬਾਅਦ ਵਿੱਚ ਆਪਣੇ ਜੀਵਨ ਵਿੱਚ ਬਿਹਤਰ ਢੰਗ ਨਾਲ ਰਚਮਿਚ ਜਾਣ ਵਿੱਚ ਸਹਾਇਤਾ ਕਰਦੀਆਂ ਹਨ।

ਅਧਿਆਪਕਾਂ ਅਤੇ ਮਾਵਾਂ ਦੀਆਂ ਰਿਪੋਰਟਾਂ ਦੇ ਆਧਾਰ ਤੇ, 75% ਪ੍ਰੀ-ਸਕੂਲ ਬੱਚਿਆਂ ਦਾ ਘੱਟੋ-ਘੱਟ ਇੱਕ ਦੋਸਤ ਸੀ। ਇਹ ਅੰਕੜਾ ਪੰਜਵੇਂ ਗਰੇਡ ਤੱਕ 78% ਤੱਕ ਪਹੁੰਚ ਗਿਆ, ਜਿਵੇਂ ਕਿ ਸਹਿ-ਨਾਮਜ਼ਦਗੀ ਨੂੰ ਦੋਸਤਾਂ ਵਜੋਂ ਮਾਪਿਆ ਗਿਆ ਅਤੇ 55% ਦਾ ਆਪੋ ਵਿੱਚ ਬਿਹਤਰੀਨ ਮਿੱਤਰ ਸੀ।:247 ਤਕਰੀਬਨ 15% ਬੱਚੇ ਅਜਿਹੇ ਮਿਲੇ ਜਿਹਨਾਂ ਦਾ ਲੰਬੇ ਸਮੇਂ ਤੋਂ ਕੋਈ ਦੋਸਤ ਨਹੀਂ ਸੀ, ਅਤੇ ਆਪਸੀ ਦੋਸਤ ਰਹਿਤ ਹੋਣ ਦਾ ਅਰਸਾ ਘੱਟੋ ਘੱਟ ਛੇ ਮਹੀਨੇ ਦੱਸਿਆ ਸੀ।: 247  ਤਕਰੀਬਨ 15% ਬੱਚੇ ਅਜਿਹੇ ਮਿਲੇ ਜਿਹਨਾਂ ਦਾ ਲੰਬੇ ਸਮੇਂ ਤੋਂ ਕੋਈ ਦੋਸਤ ਨਹੀਂ ਸੀ, ਅਤੇ ਆਪਸੀ ਦੋਸਤ ਰਹਿਤ ਹੋਣ ਦਾ ਅਰਸਾ ਘੱਟੋ ਘੱਟ ਛੇ ਮਹੀਨੇ ਦੱਸਿਆ ਸੀ।: 250 

ਦੋਸਤੀ ਦੇ ਸੰਭਾਵਿਤ ਲਾਭਾਂ ਵਿੱਚ ਹਮਦਰਦੀ ਅਤੇ ਸਮੱਸਿਆ ਨੂੰ ਸੁਲਝਾਉਣ ਬਾਰੇ ਸਿੱਖਣ ਦਾ ਮੌਕਾ ਸ਼ਾਮਲ ਹੈ।[5] ਬੱਚਿਆਂ ਨੂੰ ਦੋਸਤ ਬਣਾਉਣ ਵਿੱਚ ਮਦਦ ਕਰਨ ਵਿੱਚ ਮਾਪਿਆਂ ਤੋਂ ਮਿਲੀ ਕੋਚਿੰਗ ਲਾਭਦਾਇਕ ਹੋ ਸਕਦੀ ਹੈ। ਈਲੀਨ ਕੈਨੇਡੀ-ਮੂਰ ਬੱਚਿਆਂ ਵਿੱਚ ਦੋਸਤੀ ਨਿਰਮਾਣ ਦੇ ਤਿੰਨ ਮੁੱਖ ਤੱਤਾਂ ਦਾ ਵਰਣਨ ਕਰਦਾ ਹੈ: (1) ਖੁੱਲ੍ਹਾਪਨ, (2) ਸਮਾਨਤਾ ਅਤੇ (3) ਸਾਂਝੇ ਮਜ਼ੇ .[6][7][8] ਮਾਤਾ-ਪਿਤਾ ਬੱਚਿਆਂ ਨੂੰ ਉਹ ਸਮਾਜਕ ਦਿਸ਼ਾ-ਨਿਰਦੇਸ਼ਾਂ ਨੂੰ ਸਮਝਣ ਵਿੱਚ ਵੀ ਮਦਦ ਕਰ ਸਕਦੇ ਹਨ ਜੋ ਉਹਨਾਂ ਨੇ ਆਪਣੇ ਆਪ ਨਹੀਂ ਸਿੱਖੇ ਹੁੰਦੇ।[9] ਰਾਬਰਟ ਸੇਲਮਨ ਅਤੇ ਹੋਰਾਂ ਦੁਆਰਾ ਕੀਤੀ ਗਈ ਖੋਜ ਨੂੰ ਅਧਾਰ ਬਣਾ ਕੇ[10] ਕੈਨੇਡੀ-ਮੂਰ ਨੇ ਬੱਚਿਆਂ ਦੇ ਦੋਸਤਾਨਾ ਵਿਕਾਸ ਪੱਧਰਾਂ ਦੀ ਰੂਪ ਰੇਖਾ ਦੱਸੀ ਹੈ, ਜਿਸ ਤੋਂ ਦੂਜਿਆਂ ਦੇ ਦ੍ਰਿਸ਼ਟੀਕੋਣਾਂ ਨੂੰ ਸਮਝਣ ਦੀ ਵਧ ਰਹੀ ਸਮਰੱਥਾ ਨੂੰ ਦਰਸਾਇਆ ਗਿਆ ਹੈ: "ਮੈਂ ਚਾਹੁੰਦਾ ਹਾਂ ਕਿ ਇਹ ਮੇਰੇ ਤਰੀਕੇ ਨਾਲ ਹੋਵੇ", "ਇਸ ਵਿੱਚ ਮੇਰੇ ਲਈ ਕੀ ਹੈ", "ਨੇਮਾਂ ਅਨੁਸਾਰ ", " ਦੇਖਭਾਲ ਅਤੇ ਸ਼ੇਅਰਿੰਗ ", ਅਤੇ " ਔਖੀਆਂ ਸੌਖੀਆਂ ਘੜੀਆਂ ਦੀ ਦੋਸਤੀ।"[11]

ਜਵਾਨੀ[ਸੋਧੋ]

ਦੋ ਦੋਸਤ ਭੂਟਾਨ ਵਿਚ

ਦੋਸਤ[ਸੋਧੋ]

ਅਰਬੀ ਵਿੱਚ ਦੋਸਤੀ ਦੇ 13 ਦਰਜੇ ਹਨ। ਬਹੁਤੇ ਲੋਕਾਂ ਦੇ ਜ਼ਿਆਦਾਤਰ 'ਦੋਸਤ' 5ਵੇਂ ਦਰਜੇ ਜਾਂ ਇਸ ਤੋਂ ਹੇਠਾਂ ਦੇ ਹੁੰਦੇ ਹਨ ਅਤੇ ਸਾਡੇ ਵਿੱਚੋਂ ਬਹੁਤਿਆਂ ਦਾ ਇੱਕ ਵੀ 12ਵੇਂ ਦਰਜੇ ਦਾ ਦੋਸਤ ਨਹੀਂ ਹੈ। ਦੋਸਤੀ ਦੇ ਦਰਜੇ ਇਹ ਹਨ:

 1. ਜ਼ਮੈਲ ਕੋਈ ਅਜਿਹਾ ਵਿਅਕਤੀ ਜਿਸ ਨਾਲ਼ ਤੁਹਾਡੀ ਸਿਰਫ਼ (ਮੁਲਾਕਾਤ ਦੀ ਹੱਦ ਤੱਕ) ਜਾਣ ਪਛਾਣ ਹੋਵੇ।
 2. ਜਲੀਸ ਕੋਈ ਅਜਿਹਾ ਵਿਅਕਤੀ ਜਿਸ ਨਾਲ਼ ਤੁਸੀਂ ਕੁਝ ਸਮਾਂ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਬਿਤਾ ਸਕਦੇ ਹੋ।
 3. ਸਮੀਰ ਕੋਈ ਅਜਿਹਾ ਵਿਅਕਤੀ ਜਿਸ ਨਾਲ਼ ਤੁਹਾਨੂੰ ਗੱਲ ਬਾਤ ਕਰਨ ਵਿੱਚ ਕੋਈ ਦਿੱਕਤ ਮਹਿਸੂਸ ਨਾ ਹੋਵੇ।
 4. ਨਦੀਮ ਖਾਣ ਪੀਣ ਦਾ ਇੱਕ ਸਾਥੀ ਜਿਸਨੂੰ ਤੁਸੀਂ ਆਪਣੇ ਖ਼ਾਲੀ ਸਮੇਂ ਵਿੱਚ ਯਾਦ ਕਰ ਸਕੋ।
 5. ਸਾਹਿਬ ਕੋਈ ਅਜਿਹਾ ਵਿਅਕਤੀ ਜੋ ਤੁਹਾਡੀ ਭਲਾਈ ਲਈ ਚਿੰਤਤ ਹੋਵੇ ।
 6. ਰਫ਼ੀਕ ਕੋਈ ਅਜਿਹਾ ਵਿਅਕਤੀ ਜਿਸ 'ਤੇ ਤੁਸੀਂ ਨਿਰਭਰ ਕਰ ਸਕਦੇ ਹੋ। ਤੁਸੀਂ ਸ਼ਾਇਦ ਆਪਣੀਆਂ ਛੁੱਟੀਆਂ ਉਸ ਨਾਲ਼ ਬਿਤਾਉਣਾ ਚਾਹੋ।
 7. ਸਿੱਦੀਕ ਇੱਕ ਸੱਚਾ ਦੋਸਤ ਕੋਈ ਅਜਿਹਾ ਵਿਅਕਤੀ ਜੋ ਤੁਹਾਡੇ ਨਾਲ਼ ਕਿਸੇ ਮਤਲਬ ਲਈ ਦੋਸਤੀ ਨਹੀਂ ਕਰਦਾ। ਇਸ ਦੀ ਬਜਾਇ, ਉਸ ਨਾਲ਼ ਤੁਹਾਡਾ ਰਿਸ਼ਤਾ ਨਿਰਸਵਾਰਥ , ਨਿਰਲੇਪ ,ਦਿਖਾਵੇ ਤੋਂ ਬਿਨਾਂ , ਸੱਚਾਈ ਅਤੇ ਇਮਾਨਦਾਰੀ 'ਤੇ ਆਧਾਰਿਤ ਹੁੰਦਾ ਹੈ।
 8. ਖ਼ਲੀਲ ਇੱਕ ਨਜ਼ਦੀਕੀ ਦੋਸਤ, ਕੋਈ ਅਜਿਹਾ ਵਿਅਕਤੀ ਜਿਸਦੀ ਮੌਜੂਦਗੀ ਤੁਹਾਨੂੰ ਖ਼ੁਸ਼ ਕਰਦੀ ਹੈ।
 9. ਅਨੀਸ ਕੋਈ ਅਜਿਹਾ ਵਿਅਕਤੀ ਜਿਸ ਦੀ ਮੌਜੂਦਗੀ ਵਿੱਚ ਤੁਸੀਂ ਸਕੂਨ ਮਹਿਸੂਸ ਕਰਦੇ ਹੋ।
 10. ਨਜੀ ਭਰੋਸੇਮੰਦ /ਭਰੋਸੇਯੋਗ / ਹਮਰਾਜ਼, ਕੋਈ ਅਜਿਹਾ ਵਿਅਕਤੀ ਜੋ ਤੁਹਾਡਾ ਹਮਰਾਜ਼ ਹੈ ਅਤੇ ਜਿਸ 'ਤੇ ਤੁਸੀਂ ਬਹੁਤ ਜ਼ਿਆਦਾ ਭਰੋਸਾ ਕਰਦੇ ਹੋ।
 11. ਸਫ਼ੀ ਤੁਹਾਡਾ ਸਭ ਤੋਂ ਵਧੀਆ ਦੋਸਤ, ਕੋਈ ਅਜਿਹਾ ਵਿਅਕਤੀ ਜਿਸਨੂੰ ਤੁਸੀਂ ਦੂਜੇ ਦੋਸਤਾਂ ਨਾਲੋਂ ਤਰਜੀਹ ਦਿੰਦੇ ਹੋ।
 12. ਕਰੀਨ ਕੋਈ ਅਜਿਹਾ ਵਿਅਕਤੀ ਜੋ ਤੁਹਾਡੇ ਤੋਂ ਵੱਖ ਨਾ ਹੋਵੇ ਅਤੇ ਨਾ ਸਿਰਫ਼ ਤੁਸੀਂ ਜਾਣਦੇ ਹੋ ਕਿ ਉਹ ਕਿਵੇਂ ਸੋਚਦਾ ਹੈ ਬਲਕਿ ਉਹ ਤੁਹਾਡੇ ਵਿਚਾਰਾਂ ਤੋਂ ਵੀ ਜਾਣੂ ਹੋਵੇ , ਤੁਸੀਂ ਦੋਵੇਂ ਇੱਕ ਦੂਜੇ ਦੇ ਮਿਜ਼ਾਜ ਨੂੰ ਜਾਣਦੇ ਹੋ।
 13. ਹਬੀਬ ਇਹ ਦੋਸਤੀ ਦਾ ਸਭ ਤੋਂ ਉੱਚਾ ਦਰਜਾ ਹੈ ਜਿਸ ਵਿੱਚ ਇੱਕ ਦੋਸਤ ਮਿੱਤਰਤਾ ਦੇ ਹੋਰ ਸਾਰੇ ਗੁਣਾਂ ਦੇ ਨਾਲ਼ -ਨਾਲ਼ ਮਹਿਬੂਬ ਦਾ ਦਰਜਾ ਲੈ ਲੈਂਦਾ ਹੈ। ਭਾਵ ਇੱਕ ਅਜਿਹਾ ਵਿਅਕਤੀ ਜਿੱਸ ਨਾਲ਼ ਨਿਰਸਵਾਰਥ ਮੁਹੱਬਤ ਹੋਵੇ।[12]

ਨੋਟਸ[ਸੋਧੋ]

ਹਵਾਲੇ[ਸੋਧੋ]

 1. "Definition for friend". Oxford Dictionaries. Oxford Dictionary Press. http://oxforddictionaries.com/definition/friend. Retrieved 25 May 2012.  Archived 11 June 2012[Date mismatch] at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2012-06-11. Retrieved 2018-04-29. {{cite web}}: Unknown parameter |dead-url= ignored (|url-status= suggested) (help)"ਪੁਰਾਲੇਖ ਕੀਤੀ ਕਾਪੀ". Archived from the original on 2012-06-11. Retrieved 2018-04-29. {{cite web}}: Unknown parameter |dead-url= ignored (|url-status= suggested) (help)
 2. Bremner, J. Gavin (May 8, 2017). An Introduction to Developmental Psychology. John Wiley & Sons. ISBN 9781405186520. Retrieved 26 September 2017.
 3. Newman, B. M. & Newman, P.R. (2012). Development Through Life: A Psychosocial Approach. Stanford, CT.
 4. "Your Childhood Friendships Are The Best Friendships You'll Ever Have". 17 Jun 2015. Retrieved 21 June 2016.
 5. Kennedy-Moore, E. (2013). "What Friends Teach Children".
 6. Kennedy-Moore, E. (2012). "How children make friends (part 1)".
 7. Kennedy-Moore, E. (2012). "How children make friends (part 2)".
 8. Kennedy-Moore, E. (2012). "How children make friends (part 3)".
 9. Elman, N. M. & Kennedy-Moore, E. (2003). The Unwritten Rules of Friendship: Simple Strategies to Help Your Child Make Friends. New York: Little, Brown.
 10. Selman, R. L. (1980). The Growth of Interpersonal Understanding: Developmental and Clinical Analyses. Academic Press: New York.
 11. Kennedy-Moore, E. (2012). "Children's Growing Friendships".
 12. ਨਿਸਾਰ ਅਲੀ ਖੋਜੀ ਲੇਖਕ