ਸਮੱਗਰੀ 'ਤੇ ਜਾਓ

ਦੋਹਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦੁੱਧ ਚੋਣ ਨੂੰ ਦੋਹਣਾ ਕਹਿੰਦੇ ਹਨ। ਪਰ ਮੈਂ ਤੁਹਾਨੂੰ ਉਸ ਦੋਹਣੇ ਬਰਤਨ ਬਾਰੇ ਦੱਸਣ ਲੱਗਿਆ ਹਾਂ ਜਿਸ ਵਿਚ ਮੱਝ, ਗਾਂ ਆਦਿ ਦਾ ਦੁੱਧ ਚੋਇਆ ਜਾਂਦਾ ਸੀ। ਇਹ ਪਿੱਤਲ ਦੀ ਚੱਦਰ ਦਾ ਬਣਿਆ ਹੁੰਦਾ ਸੀ। ਆਕਾਰ ਇਸ ਦਾ ਗੋਲ ਹੁੰਦਾ ਸੀ। ਮੂੰਹ ਚੌੜਾ ਹੁੰਦਾ ਸੀ। ਕੰਢੇ ਮੁੜਵੇਂ ਹੁੰਦੇ ਸਨ। ਮੂੰਹ ਤੋਂ ਹੇਠਾਂ ਇਸ ਦੀ ਗੁਲਾਈ ਘੱਟ ਹੁੰਦੀ ਸੀ। ਉਸਤੋਂ ਹੇਠਾਂ ਇਸ ਦੀ ਗੁਲਾਈ ਫੇਰ ਵੱਧ ਜਾਂਦੀ ਸੀ। ਇਸ ਦੀ ਹੇਠਲੀ ਗੁਲਾਈ ਮੂੰਹ ਦੀ ਗੁਲਾਈ ਨਾਲੋਂ ਕਾਫੀ ਵੱਧ ਹੁੰਦੀ ਸੀ। ਇਹ ਕਈ ਸਾਈਜ਼ ਵਿਚ ਬਣਦਾ ਸੀ। ਇਸ ਦੇ ਆਮ ਸਾਈਜ਼ ਵਿਚ ਸੱਤ ਅੱਠ ਕਿਲੋ ਦੁੱਧ ਚੋਇਆ ਜਾਂਦਾ ਸੀ। ਦੋਹਣੇ ਨੂੰ ਪਾਣੀ ਲਈ ਵੀ ਵਰਤ ਲੈਂਦੇ ਸਨ। ਖੇਤ ਲੱਸੀ ਲਿਜਾਣ ਲਈ ਵੀ ਦੋਹਣੇ ਨੂੰ ਵਰਤ ਲਿਆ ਜਾਂਦਾ ਸੀ। ਹੁਣ ਪਸ਼ੂਆਂ ਦਾ ਦੁੱਧ ਆਮ ਤੌਰ 'ਤੇ ਸਟੀਲ ਦੀਆਂ ਬਾਲਟੀਆਂ ਵਿਚ ਚੋਇਆ ਜਾਂਦਾ ਹੈ। ਇਸ ਲਈ ਹੁਣ ਦੋਹਣੇ ਨਹੀਂ ਬਣਦੇ। ਦੋਹਣਾ ਹੁਣ ਤੁਹਾਨੂੰ ਜਾਂ ਤਾਂ ਪੁਰਾਣੇ ਬਰਤਨਾਂ ਨੂੰ ਪਿਆਰ ਕਰਨ ਵਾਲੇ ਕਿਸੇ ਪਰਿਵਾਰ ਦੇ ਘਰ ਮਿਲ ਸਕਦਾ ਹੈ ਜਾਂ ਕਿਸੇ ਅਜਾਇਬ ਘਰ ਵਿਚ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.