ਸਮੱਗਰੀ 'ਤੇ ਜਾਓ

ਦੌਲਾ ਸ਼ਾਹ ਦੇ ਚੂਹੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੌਲੇ ਸ਼ਾਹ ਦੇ ਚੂਹੇ ਜਾਂ ਸ਼ਾਹ ਦੌਲਾ ਦੇ ਚੂਹੇ (ਉਰਦੂ: شاہ دولہ کے چوہے)  ਬੱਚੇ ਜਾਂ ਬਾਲਗ ਹਨ ਜੋ ਮਾਈਕਰੋਸੇਫਾਲੀ ਤੋਂ ਪੀੜਤ ਹੁੰਦੇ ਹਨ। ਪੰਜਾਬ (ਪਾਕਿਸਤਾਨ) ਦੇ ਸ਼ਹਿਰ ਗੁਜਰਾਤ ਵਿੱਚ ਦੌਲੇ ਸ਼਼ਾਹ ਦਾ ਡੇਰੇ ਅਤੇ ਹੋਰ ਥਾਵਾਂ ਤੇ ਭਿਖਾਰੀਆਂ ਦੇ ਤੌਰ 'ਤੇ ਇਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਉਹਨਾਂ ਦੇ ਮੱਥੇ ਢਲਾਣ ਨੁਮਾ ਹੈ, ਭੀੜੇ ਚਿਹਰੇ ਚੂਹੇ ਵਰਗੇ ਲੱਗਦੇ ਹਨ ਅਤੇ ਮਾਨਸਿਕ ਤੌਰ 'ਤੇ ਅਪੰਗ ਹੁੰਦੇ ਹਨ। [1]

ਸ਼ਾਹ ਦੌਲਾ ਦੇ ਚੂਹਿਆਂ ਦੀ ਉਤਪੱਤੀ ਬਾਰੇ ਇੱਕ ਰਵਾਇਤ ਅਖੌਤੀ ਬਾਲ ਦੁਰਵਿਹਾਰ ਕਰਨ ਵਾਲੀ ਮਿੱਥ ਹੈ। ਸ਼ਾਹ ਦੌਲਾ ਔਰੰਗਜ਼ੇਬ ਦੇ ਸਮੇਂ ਸੁਹਰਾਵਰਦੀ ਸੰਪਰਦਾ ਦੇ ਵਿਚਾਰਾਂ ਨਾਲ ਸਬੰਧਤ ਇੱਕ ਸੰਤ ਸੀ, ਜੋ ਗੁਜਰਾਤ (ਪੰਜਾਬ, ਪਾਕਿਸਤਾਨ) ਵਿਚ ਰਹਿੰਦਾ ਸੀ। [2] ਸ਼ਾਹ ਦੌਲਾ ਦਾ ਦਾਅਵਾ ਸੀ ਕਿ ਉਸ ਕੋਲ ਬਾਂਝ ਔਰਤਾਂ ਨੂੰ ਠੀਕ ਕਰਨ ਦੀ ਸ਼ਕਤੀ ਸੀ, ਪਰ ਇਸ ਦੀ ਇਹ ਸ਼ਰਤ ਹੈ ਕਿ ਸੁੱਖਣਾ ਤੋਂ ਬਾਦ ਜੋ ਵੀ ਪਹਿਲਾ ਬੱਚਾ ਪੈਦਾ ਹੋਵੇਗਾ ਮਾਪੇ ਉਸ ਨੂੰ ਇਸ ਜਗ੍ਹਾ ਤੇ ਚੜ੍ਹਾਉਣਗੇ। ਜੇ ਨਹੀਂ ਚੜ੍ਹਾਉਂਦੇ ਤਾਂ " ਬਾਕੀ ਦੇ ਹੋਣ ਵਾਲੇ ਬੱਚੇ ਅਪੰਗ (ਛੋਟੇ ਸਿਰ ਵਾਲੇ) ਹੋਣਗੇ। [2] ਰਵਾਇਤ ਦੇ ਅਨੁਸਾਰ ਉਹ ਬੱਚਿਆਂ ਦੇ ਸਿਰ ਲੋਹੇ ਦੇ ਟੋਪਾਂ ਦੇ ਨਾਲ ਵੱਡੇ ਹੋਣ ਤੋਂ ਰੋਕ ਦਿੰਦਾ ਸੀ ਤਾਂ ਜੋ ਭੀਖ ਮੰਗਣ ਲਈ ਉਹਨਾਂ ਦੀ ਮਦਦ ਲਈ ਜਾ ਸਕੇ, ਅਤੇ ਇਹ ਰੀਤ ਅੱਜ ਵੀ ਜਾਰੀ ਹੈ।[2]

ਸ਼ਾਹ ਦੌਲਾ ਦੇ ਅਸਥਾਨ ਤੇ ਅਪਾਹਜ ਲੋਕਾਂ ਦੀ ਇਕੱਤਰਤਾ ਸ਼ਾਇਦ ਇੱਕ ਚੈਰੀਟੇਬਲ ਭਾਵਨਾ ਨਾਲ ਸ਼ੁਰੂ ਹੋਈ ਸੀ। ਇਹ ਸਮੇਂ ਦੇ ਨਾਲ ਸ਼ੋਸ਼ਣ ਦਾ ਇੱਕ ਰੂਪ ਬਣ ਗਈ। ਬਾਅਦ ਵਿੱਚ ਇਸ ਗਤੀਵਿਧੀ ਨੂੰ ਜਾਣ ਬੁਝ ਕੇ ਕੰਨਟੋਪ ਪਹਿਨਾ ਕੇ ਛੋਟੇ ਸਿਰ ਰੱਖਣ ਦੇ ਇਲਜ਼ਾਮਾਂ ਨਾਲ ਗਲਤ ਵਿਆਖਿਆ ਕੀਤੀ ਗਈ।[3] ਬਰਤਾਨਵੀ, ਭਾਰਤੀ ਅਤੇ ਪਾਕਿਸਤਾਨੀ ਤਫਤੀਸ਼ਕਾਰਾਂ, ਜ਼ਿਲਾ ਅਫ਼ਸਰਾਂ, ਡਾਕਟਰਾਂ ਅਤੇ ਮਾਨਵ-ਵਿਗਿਆਨੀਆਂ ਦੁਆਰਾ ਦੁਰਵਿਹਾਰ ਦੀ ਕਹਾਣੀ ਦੀ ਜਾਂਚ ਕੀਤੀ ਗਈ ਅਤੇ ਇਸਨੂੰ ਝੁਠਲਾਇਆ ਗਿਆ।[3] ਮਾਈਕਰੋਸੇਫਾਲੀ ਦੀ ਕੁਦਰਤੀ ਘਟਨਾ ਅਤੇ ਸੁੰਦਰਤਾ ਲਈ ਬਾਲਾਂ ਦੇ ਸਿਰ ਛੋਟੇ ਰੱਖਣ ਲਈ ਅਨਭੋਲ ਸਥਾਨਕ ਰਿਵਾਜ, ਵਿਆਖਿਆ ਕਰਦੇ ਹਨ। [3] ਹਾਲਾਂਕਿ, ਮਾਈਕ੍ਰੋਸਫੇਲੀ ਵਾਲੇ ਲੋਕਾਂ ਦਾ ਕੁਝ ਸ਼ੋਸ਼ਣ ਇਸ ਧਾਰਮਿਕ ਸਥਾਨ ਤੇ ਹੋਇਆ ਅਤੇ ਸਰਕਾਰ ਨੇ ਇਸ ਦਾ ਕੰਟਰੋਲ 1969 ਵਿਚ ਸੰਭਾਲ ਲਿਆ। [3] ਭੀਖ ਮੰਗਣ ਦਾ ਕੰਮ ਘੁਮੰਤਰੂ 'ਫਕੀਰ' ਦੀ ਧਾਰਮਿਕ ਪਰੰਪਰਾ ਵਿਚ ਲਗਾਤਾਰ ਚੱਲ ਰਿਹਾ ਹੈ, ਅਤੇ ਕੁਝ ਮਾਈਕ੍ਰੋਸਫ਼ਾਈਲਿਕ ਬਾਲਗ ਇਸ ਭੂਮਿਕਾ ਵਿਚ ਸੁਤੰਤਰ ਤੌਰ 'ਤੇ ਆਪਣਾ ਜੀਵਨ ਗੁਜ਼ਰ ਕਰਦੇ ਹਨ। [3]ਅੱਜ ਕੱਲ ਇੱਥੇ ਹਜ਼ਾਰਾਂ ਅਪਾਹਜ ਬੱਚੇ ਹਨ।

ਪਾਕਿਸਤਾਨ ਵਿਚ ਮਾਈਕ੍ਰੋਸਫੇਲੀ ਦੀ ਵੱਡੀ ਗਿਣਤੀ ਦਾ ਇੱਕ ਸੰਭਵ ਕਾਰਨ ਇਹ ਹੈ ਕਿ 60 ਪ੍ਰਤੀਸ਼ਤ ਪਾਕਿਸਤਾਨੀ ਵਿਆਹ ਪਹਿਲੇ ਕਜ਼ਨ ਭੈਣ-ਭਰਾਵਾਂ ਵਿਚਕਾਰ ਕੀਤੇ ਜਾਂਦੇ ਹਨ। [1]

ਟਿੱਪਣੀਆਂ

[ਸੋਧੋ]

ਹਵਾਲੇ

[ਸੋਧੋ]
  • Rusheed, Abdul. "Rats of Shah Dola: A pathetic side of our society". The News tribe. Archived from the original on 27 September 2016. Retrieved 13 Jan 2017. {{cite web}}: Unknown parameter |dead-url= ignored (|url-status= suggested) (help)
  • Miles, M. "THE CHUAS OF SHAH DAULAH AT GUJRAT, PAKISTAN". Independent Living Institute. Retrieved 13 Jan 2017.
  • Leroi, Armand. "What makes us human?". Daily Telegraph. Retrieved 13 Jan 2017.