ਸਮੱਗਰੀ 'ਤੇ ਜਾਓ

ਦੌਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੌਸਾ ਭਾਰਤ ਦੇ ਰਾਜਸਥਾਨ ਰਾਜ ਵਿੱਚ ਦੌਸਾ ਜ਼ਿਲ੍ਹੇ ਦਾ ਇੱਕ ਸ਼ਹਿਰ ਅਤੇ ਪ੍ਰਸ਼ਾਸਨਿਕ ਹੈੱਡਕੁਆਰਟਰ ਹੈ। ਇਹ ਜੈਪੁਰ ਤੋਂ 55 ਕਿਲੋਮੀਟਰ, ਦਿੱਲੀ ਤੋਂ 240 ਕਿਲੋਮੀਟਰ ਹੈ ਅਤੇ ਜੈਪੁਰ-ਆਗਰਾ ਨੈਸ਼ਨਲ ਹਾਈਵੇ (NH-21) 'ਤੇ ਵਸਿਆ ਹੈ। ਤਾਜ਼ਾ ਅੰਕੜਿਆਂ ਅਨੁਸਾਰ ਇਸਦੀ ਮੌਜੂਦਾ ਆਬਾਦੀ ਲਗਭਗ 1.25 ਲੱਖ ਹੈ।

ਵਿਉਤਪਤੀ[ਸੋਧੋ]

ਕਿਉਂਕਿ ਦੌਸਾ ਸ਼ਹਿਰ ਮਹਾਦੇਵ (ਨੀਲਕੰਠ, ਗੁਪਤੇਸ਼ਵਰ, ਸਹਿਜਨਾਥ, ਸੋਮਨਾਥ ਅਤੇ ਬੈਜਨਾਥ) ਨਾਲ ਪੰਜ ਪਾਸਿਆਂ ਤੋਂ ਘਿਰਿਆ ਹੋਇਆ ਹੈ, ਇਸ ਲਈ ਇਸਦਾ ਨਾਮ ਸੰਸਕ੍ਰਿਤ ਦੇ ਸ਼ਬਦ ਧੌ ਅਤੇ ਸਾ ਤੋਂ ਪਿਆ ਹੈ।

ਇਤਿਹਾਸ[ਸੋਧੋ]

1947 ਤੋਂ ਪਹਿਲਾਂ, ਦੌਸਾ ਜੈਪੁਰ ਕਛਵਾਹਾ ਰਾਜਪੂਤ ਰਾਜਿਆਂ ਦੀ ਰਿਆਸਤ ਦਾ ਹਿੱਸਾ ਹੁੰਦਾ ਸੀ। ਦੌਸਾ ਦੁੰਧਰ ਵਜੋਂ ਮਸ਼ਹੂਰ ਖੇਤਰ ਵਿੱਚ ਸਥਿਤ ਹੈ। ਚੌਹਾਨਾਂ ਨੇ ਵੀ 10ਵੀਂ ਸਦੀ ਈਸਵੀ ਵਿੱਚ ਇਸ ਧਰਤੀ `ਤੇ ਰਾਜ ਕੀਤਾ ਸੀ। ਚੌਹਾਨ ਰਾਜਾ ਸੌਧ ਦੇਵ ਨੇ 996 ਤੋਂ 1006 ਈ. ਦੌਰਾਨ ਇਸ ਖੇਤਰ ਉੱਤੇ ਰਾਜ ਕੀਤਾ। ਬਾਅਦ ਵਿੱਚ, 1006 ਈ: ਤੋਂ 1036 ਈ: ਤੱਕ, ਰਾਜਪੂਤ ਰਾਜਾ ਦੁਲੇ ਰਾਏ ਨੇ ਇਸ ਖੇਤਰ 'ਤੇ 30 ਸਾਲ ਰਾਜ ਕੀਤਾ। [1]

ਹਵਾਲੇ[ਸੋਧੋ]

  1. "District Census Handbook Dausa" (PDF). Census India.