ਦੱਖਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੰਪਾਸ ਫੁੱਲ, ਜਿਸ ਵਿੱਚ ਦੱਖਣ ਠੀਕ ਥੱਲੇ ਉਜਾਗਰ ਕੀਤਾ ਗਿਆ ਹੈ।

ਦੱਖਣ ਇੱਕ ਨਾਂਵ, ਵਿਸ਼ੇਸ਼ਣ ਜਾਂ ਕਿਰਿਆ-ਵਿਸ਼ੇਸ਼ਣ ਹੈ ਜੋ ਦਿਸ਼ਾ ਜਾਂ ਭੂਗੋਲ ਵੱਲ ਇਸ਼ਾਰਾ ਕਰਦਾ ਹੈ।

ਦੱਖਣ ਚਾਰ ਮਹੱਤਵਪੂਰਨ ਦਿਸ਼ਾਵਾਂ ਜਾਂ ਦਿਸ਼ਾਸੂਚਕ ਬਿੰਦੂਆਂ 'ਚੋਂ ਇੱਕ ਹੈ। ਇਹ ਉੱਤਰ ਦੇ ਉਲਟ ਅਤੇ ਪੱਛਮ ਅਤੇ ਪੂਰਬ ਦੇ ਸਮਕੋਣੀ ਖੜ੍ਹੀ ਦਿਸ਼ਾ ਵੱਲ ਪੈਂਦਾ ਹੈ।

ਰਿਵਾਜ਼ੀ ਤੌਰ ਉੱਤੇ ਨਕਸ਼ੇ ਦਾ ਹੇਠਲਾ ਪਾਸਾ ਉੱਤਰ ਹੁੰਦਾ ਹੈ।

ਦੱਖਣ ਵੱਲ ਕੰਪਾਸ ਦੀ ਮਦਦ ਨਾਲ ਜਾਣ ਲਈ ਸੂਈ ਦੀ ਸੇਧ 180° ਰੱਖੀ ਜਾਂਦੀ ਹੈ।

ਦੱਖਣੀ ਧਰੁਵ[ਸੋਧੋ]

ਅਸਲੀ ਦੱਖਣ ਧਰਤੀ ਜਿਸ ਧੁਰੇ ਦੁਆਲੇ ਘੁੰਮਦੀ ਹੈ, ਉਸ ਦਾ ਦੱਖਣੀ ਸਿਰਾ ਹੈ ਅਤੇ ਜਿਸ ਨੂੰ ਦੱਖਣੀ ਧਰੁਵ ਕਿਹਾ ਜਾਂਦਾ ਹੈ। ਇਹ ਧਰੁਵ ਅੰਟਾਰਕਟਿਕਾ ਵਿੱਚ ਸਥਿਤ ਹੈ। ਚੁੰਬਕੀ ਦੱਖਣ, ਦੱਖਣੀ ਚੁੰਬਕੀ ਧਰੁਵ ਵੱਲ ਦੀ ਦਿਸ਼ਾ ਹੈ, ਜੋ ਭੂਗੋਲਕ ਦੱਖਣੀ ਧਰੁਵ ਤੋਂ ਥੋੜ੍ਹਾ ਪਰ੍ਹਾਂ ਹੈ।