ਉੱਤਰ
Jump to navigation
Jump to search
ਉੱਤਰ ਇੱਕ ਨਾਂਵ, ਵਿਸ਼ੇਸ਼ਣ ਜਾਂ ਕਿਰਿਆ-ਵਿਸ਼ੇਸ਼ਣ ਹੈ ਜੋ ਦਿਸ਼ਾ ਜਾਂ ਭੂਗੋਲ ਵੱਲ ਇਸ਼ਾਰਾ ਕਰਦਾ ਹੈ।
ਉੱਤਰ ਚਾਰ ਮਹੱਤਵਪੂਰਨ ਦਿਸ਼ਾਵਾਂ ਜਾਂ ਦਿਸ਼ਾਸੂਚਕ ਬਿੰਦੂਆਂ 'ਚੋਂ ਇੱਕ ਹੈ। ਇਹ ਦੱਖਣ ਦੇ ਉਲਟ ਅਤੇ ਪੱਛਮ ਅਤੇ ਪੂਰਬ ਦੇ ਸਮਕੋਣੀ ਖੜ੍ਹੀ ਦਿਸ਼ਾ ਵੱਲ ਪੈਂਦਾ ਹੈ।
ਰਿਵਾਜ਼ੀ ਤੌਰ ਉੱਤੇ ਨਕਸ਼ੇ ਦਾ ਉਤਲਾ ਪਾਸਾ ਉੱਤਰ ਹੁੰਦਾ ਹੈ।
ਉੱਤਰ ਵੱਲ ਕੰਪਾਸ ਦੀ ਮਦਦ ਨਾਲ ਜਾਣ ਲਈ ਸੂਈ ਦੀ ਸੇਧ 0° ਜਾਂ 360° ਰੱਖੀ ਜਾਂਦੀ ਹੈ।
ਉੱਤਰ ਬਹੁਤ ਸਾਰੇ ਸੱਭਿਆਚਾਰਾਂ ਵਿੱਚ ਮੂਲਭੂਤ ਦਿਸ਼ਾ ਮੰਨੀ ਜਾਂਦੀ ਹੈ:
- ਉੱਤਰ ਨੂੰ ਬਾਕੀ ਸਾਰੀਆਂ ਦਿਸ਼ਾਵਾਂ ਨੂੰ ਪਰਿਭਾਸ਼ਤ ਕਰਨ ਲਈ (ਸਿੱਧੇ ਜਾਂ ਅਸਿੱਧੇ ਤੌਰ ਉੱਤੇ) ਵਰਤਿਆ ਜਾਂਦਾ ਹੈ।
- ਨਕਸ਼ੇ ਦੀਆਂ ਸਿਖਰਲੀਆਂ ਕੋਰਾਂ ਆਮ ਤੌਰ ਉੱਤੇ ਪ੍ਰਦਰਸ਼ਤ ਖੇਤਰ ਦੇ ਉੱਤਰ ਨੂੰ ਹੀ ਦਰਸਾਉਂਦੀਆਂ ਹਨ।
- ਕਿਸੇ ਵਸਤੂ ਨੂੰ ਘੁਮਾਉਣ ਸਮੇਂ, ਗੇੜ-ਧੁਰੀ ਦੀ ਸੇਧ ਵਿੱਚ ਦੂਰੋਂ ਵੇਖਣ ਵੇਲੇ ਘੜੀ ਦੇ ਉਲਟ ਰੁਖ਼ ਵੱਲ ਘੁੰਮਣ ਵਾਲੇ ਪਾਸੇ ਨੂੰ ਉੱਤਰ ਕਿਹਾ ਜਾਂਦਾ ਹੈ।