ਦ ਐਡਵੇਂਚਰਜ਼ ਆਫ਼ ਸ਼ਰਲਾਕ ਹੋਲਮਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦ ਐਡਵੇਂਚਰਜ਼ ਆਫ਼ ਸ਼ਰਲਾਕ ਹੋਲਮਜ਼
ਦ ਐਡਵੇਂਚਰਜ਼ ਆਫ਼ ਸ਼ਰਲਾਕ ਹੋਲਮਜ਼ ਦਾ ਕਵਰ
ਲੇਖਕਸਰ ਆਰਥਰ ਕਾਨਨ ਡੌਇਲ
ਚਿੱਤਰਕਾਰSidney Paget
ਦੇਸ਼ਯੂਨਾਈਟਿਡ ਕਿੰਗਡਮ
ਭਾਸ਼ਾਅੰਗਰੇਜ਼ੀ
ਲੜੀਸ਼ਰਲਾਕ ਹੋਲਮਜ਼
ਵਿਧਾDetective fiction ਨਿੱਕੀਆਂ ਕਹਾਣੀਆਂ
ਪ੍ਰਕਾਸ਼ਕGeorge Newnes
ਪ੍ਰਕਾਸ਼ਨ ਦੀ ਮਿਤੀ
14 ਅਕਤੂਬਰ 1892
ਸਫ਼ੇ307
ਇਸ ਤੋਂ ਪਹਿਲਾਂThe Sign of the Four 
ਇਸ ਤੋਂ ਬਾਅਦThe Memoirs of Sherlock Holmes 

ਦ ਐਡਵੇਂਚਰਜ਼ ਆਫ਼ ਸ਼ਰਲਾਕ ਹੋਲਮਜ਼  (ਸ਼ਰਲਾਕ ਹੋਲਮਜ਼ ਦੇ ਕਾਰਨਾਮੇ) ਆਰਥਰ ਕੌਨਨ ਡੋਇਲ ਦੀਆਂ ਲਿਖੀਆਂ ਬਾਰਾਂ ਨਿੱਕੀਆਂ ਕਹਾਣੀਆਂ ਦਾ ਇੱਕ ਸੰਗ੍ਰਹਿ ਹੈ। ਇਹ ਸਭ ਕਹਾਣੀਆਂ ਡੋਇਲ ਦੇ ਮਸ਼ਹੂਰ ਜਾਸੂਸੀ ਕਿਰਦਾਰ ਸ਼ਰਲਾਕ ਹੋਲਮਜ਼ ਉੱਤੇ ਅਧਾਰਿਤ ਹਨ।ਇਹ ਪਹਿਲੀ ਵਾਰ 14 ਅਕਤੂਬਰ 1892 ਨੂੰ ਛਪਿਆ ਸੀ; ਜੁਲਾਈ 1891 ਅਤੇ ਜੂਨ 1892 ਦਰਮਿਆਨ ਇਹ ਕਹਾਣੀਆਂ ਸਟ੍ਰੈਂਡ ਮੈਗਜ਼ੀਨ ਵਿੱਚ ਵਿਅਕਤੀਗਤ ਕਹਾਣੀਆਂ ਦੇ ਤੌਰ 'ਤੇ ਲੜੀਬੱਧ ਛਾਪੀਆਂ ਗਈਆਂ ਸਨ। ਕਹਾਣੀਆਂ ਕਾਲਕ੍ਰਮਿਕ ਕ੍ਰਮ ਵਿੱਚ ਨਹੀਂ ਹਨ, ਅਤੇ ਸਾਰੀਆਂ  ਬਾਰਾਂ ਵਿੱਚ ਸਾਂਝੇ ਪਾਤਰ  ਹੋਲਮਜ਼ ਅਤੇ ਡਾ. ਵਾਟਸਨ ਹਨ।  ਕਹਾਣੀਆਂ ਵਾਟਸਨ ਦੇ ਦ੍ਰਿਸ਼ਟੀਕੋਣ ਤੋਂ ਉੱਤਮ ਪੁਰਖ ਬਿਰਤਾਂਤ ਵਿੱਚ  ਦੱਸੀਆਂ ਗੀਆਂ ਹਨ। 

ਆਮ ਤੌਰ 'ਤੇ ਸ਼ਾਰਲੌਕ ਹੋਲਮਜ਼ ਦੀਆਂ ਕਹਾਣੀਆਂ ਸਮਾਜਿਕ ਬੇਇਨਸਾਫ਼ੀਆਂ ਅਤੇ ਠੀਕ ਕਰਨ ਦੀ ਕੋਸ਼ਿਸ਼ ਦੀ ਪਛਾਣ ਕਰਦੀਆਂ ਹਨ। ਹੋਲਮਜ਼ ਨੂੰ ਇੱਕ ਨਵੇਕਲੇ, ਵਧੇਰੇ ਨਿਰਪੱਖ ਨਿਆਂ ਦੀ ਭਾਵਨਾ ਪੇਸ਼ ਕਰਦੇ ਹੋਏ ਦਰਸਾਇਆ ਗਿਆ ਹੈ। ਕਹਾਣੀਆਂ ਨੂੰ ਭਰਵਾਂ ਹੁੰਗਾਰਾ ਮਿਲਿਆ, ਅਤੇ ਸਟ੍ਰੈਂਡ ਮੈਗਜ਼ੀਨ ਦੇ ਚੰਦੇ ਧੜਾਧੜ ਵਧਣ ਲੱਗੇ ਅਤੇ ਇਸ ਨੇ ਡੋਇਲ ਨੂੰ ਅਗਲੇ ਕਹਾਣੀ ਸੰਗ੍ਰਹਿ ਲਈ ਵਧੇਰੇ ਕੀਮਤ ਵਸੂਲ ਕਰਨ ਲਈ ਪ੍ਰੇਰਿਤ ਕੀਤਾ ਸੀ।  ਪਪਹਿਲੀ ਕਹਾਣੀ, "ਬੋਹਮੀਆ ਵਿੱਚ ਇੱਕ ਸਕੈਂਡਲ" ਵਿੱਚ, ਇਰੀਨ ਐਡਲਰ ਦਾ ਕਿਰਦਾਰ ਸ਼ਾਮਲ ਹੈ, ਜੋ ਡੋਇਲ ਦੀ ਇਸ ਇੱਕ ਹੀ ਕਹਾਣੀ ਦੇ ਅੰਦਰ ਆਇਆ ਹੋਣ ਦੇ ਬਾਵਜੂਦ ਆਧੁਨਿਕ ਸ਼ਾਰਲੱਕ ਹੋਲਮਜ਼ ਦੇ ਰੂਪਾਂਤਰਨਾਂ ਵਿੱਚ, ਆਮ ਤੌਰ 'ਤੇ ਹੋਮਜ਼ ਲਈ ਇੱਕ ਪਿਆਰ ਦਿਲਚਸਪੀ ਦੇ ਰੂਪ ਵਿੱਚ ਪ੍ਰਮੁੱਖ ਚਰਿੱਤਰ ਹੈ। ਡੋਇਲ ਨੇ ਆਪਣੀਆਂ ਬਾਰਾਂ ਪਸੰਦੀਦਾ ਸ਼ਾਰਲਕ ਹੋਮਜ਼ ਦੀਆਂ ਕਹਾਣੀਆਂ ਦੇ ਸੰਗ੍ਰਹਿ ਵਿੱਚ ਇਸ ਸੰਗ੍ਰਹਿ ਦੀਆਂ ਬਾਰਾਂ ਕਹਾਣੀਆਂ ਵਿੱਚੋਂ ਚਾਰ ਸ਼ਾਮਲ ਕੀਤੀਆਂ, ਜਿਸ ਵਿੱਚ ਉਸ ਨੇ ਸਭ ਤੋਂ ਮਨਪਸੰਦ ਕਹਾਣੀ ਦੇ ਤੌਰ 'ਤੇ " ਦ ਐਡਵੈਂਚਰ ਆਫ਼ ਦ ਸਪੈਕਲਡ ਬੈਂਡ" ਨੂੰ ਚੁਣਿਆ। 

ਪ੍ਰਸੰਗ [ਸੋਧੋ]

ਆਰਥਰ ਕਾਨਨ ਡੌਇਲ ਨੇ 1870 ਦੇ ਅਖੀਰ ਵਿੱਚ ਯੂਨੀਵਰਸਿਟੀ ਵਿੱਚ ਮੈਡੀਸ਼ਨ ਪੜ੍ਹਦੇ ਸਮੇਂ ਲਿਖਣਾ ਸ਼ੁਰੂ ਕੀਤਾ ਅਤੇ ਉਸਦੀ ਪਹਿਲੀ ਛੋਟੀ ਕਹਾਣੀ "ਸਾਸਾਸਾ ਘਾਟੀ ਦਾ ਭੇਤ" ਸੀ, ਜਿਸ ਨੂੰ ਸਤੰਬਰ 1879 ਵਿੱਚ ਪ੍ਰਕਾਸ਼ਿਤ ਕੀਤਾ ਗਿਆ। ਅੱਠ ਸਾਲ ਦੇ ਬਾਅਦ, ਡੋਇਲ ਦੀ ਸ਼ਰਲਕ ਹੋਮਸ ਦੀ ਪਹਿਲੀ ਕਹਾਣੀ 'ਅ ਸਟੱਡੀ ਇਨ ਸਕਾਰਲੇਟ' ਵਾਰਡ ਲਾਕ ਐਂਡ ਕੰਪਨੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ। ਨਾਵਲ ਨੂੰ ਭਰਵਾਂ ਹੁੰਗਾਰਾ ਮਿਲਿਆ, ਪਰ ਡੋਇਲ ਨੂੰ ਇਸ ਲਈ ਬਹੁਤ ਥੋੜ੍ਹਾ ਅਦਾ ਕੀਤਾ ਗਿਆ ਸੀ ਅਤੇ ਉਸਦਾ ਸੀਕੁਏਲ ਨਾਵਲ, 'ਦ ਸਾਈਨ ਆਫ਼ ਦ ਫੌਰ' ਵੀ ਵਾਰਡ ਲਾਕ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ, ਪਰ ਉਸਨੇ ਨਿੱਕੀਆਂ ਕਹਾਣੀਆਂ ਵੱਲ ਆਪਣਾ ਧਿਆਨ ਕੇਂਦਰਤ ਕੀਤਾ। [1] 1891 ਦੇ ਸ਼ੁਰੂ ਵਿੱਚ, ਸਟ੍ਰੈਂਡ ਮੈਗਜ਼ੀਨ ਦੇ ਪਹਿਲੇ ਸੰਪਾਦਕ ਹਰਬਰਟ ਗ੍ਰੀਨਹਾਊ ਸਮਿਥ ਨੇ ਆਪਣੇ ਨਵੇਂ ਸ਼ੁਰੂ ਕੀਤੇ ਮੈਗਜ਼ੀਨ ਲਈ ਡੋਇਲ ਤੋਂ ਦੋ ਕਹਾਣੀਆਂ ਪ੍ਰਾਪਤ ਕੀਤੀਆਂ। ਉਸ ਨੇ ਬਾਅਦ ਵਿੱਚ ਇਸ ਬਾਰੇ ਦੱਸਿਆ; "ਮੈਂ ਤੁਰਤ ਮਹਿਸੂਸ ਕੀਤਾ ਕਿ ਐਡਗਰ ਐਲਨ ਪੋ ਤੋਂ ਬਾਅਦ ਸਭ ਤੋਂ ਵੱਡਾ ਕਹਾਣੀਕਾਰ ਇਹੀ ਸੀ।"[2] ਇਹਨਾਂ ਵਿੱਚੋਂ ਪਹਿਲੀ, "ਬੋਹਮੀਆ ਵਿੱਚ ਇੱਕ ਸਕੈਂਡਲ" ਨੂੰ ਜੁਲਾਈ 1891 ਵਿੱਚ ਦ ਸਟਰੈਂਡ ਮੈਗਜ਼ੀਨ ਦੇ ਅਖੀਰ ਦੇ ਨੇੜੇ ਪ੍ਰਕਾਸ਼ਿਤ ਕੀਤਾ ਗਿਆ ਸੀ। ਕਹਾਣੀਆਂ ਬਹੁਤ ਮਸ਼ਹੂਰ ਹੋਈਆਂ ਸਨ, ਜਿਸ ਨੇ ਮੈਗਜ਼ੀਨ ਦੀ ਸਰਕੂਲੇਸ਼ਨ ਨੂੰ ਵਧਾਉਣ ਵਿੱਚ ਤਕੜੀ ਮਦਦ ਕੀਤੀ, ਅਤੇ ਡੋਇਲ ਨੂੰ ਸ਼ੁਰੂਆਤ ਦੀਆਂ ਬਾਰਾਂ ਕਹਾਣੀਆਂ ਵਿੱਚੋਂ ਹਰੇਕ ਨਿੱਕੀ ਕਹਾਣੀ ਲਈ 30 ਗਾਇਨੀ ਮਿਲਦੇ ਸਨ। ਇਹ ਪਹਿਲੀਆਂ ਬਾਰਾਂ ਕਹਾਣੀਆਂ ਜੁਲਾਈ 1891 ਤੋਂ ਜੂਨ 1892 ਤਕ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ,[3]  ਅਤੇ ਫਿਰ ਇਕੱਠੀਆਂ ਕੀਤੀਆਂ ਗਈਆਂ ਅਤੇ 14 ਅਕਤੂਬਰ 1892 ਨੂੰ ਦ ਆਰੰਡਡ ਮੈਗਜ਼ੀਨ ਦੇ ਪ੍ਰਕਾਸ਼ਕ ਜਾਰਜ ਨਿਊਨੇਸ ਦੁਆਰਾ ਇੱਕ ਕਿਤਾਬ, ਦ ਐਡਵੇਂਚਰਜ਼ ਆਫ਼ ਸ਼ਰਲਾਕ ਹੋਲਮਜ਼ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ। [4] ਕਿਤਾਬ ਦੇ ਸ਼ੁਰੂਆਤੀ ਪ੍ਰਿੰਟ ਯੂਨਾਈਟਿਡ ਕਿੰਗਡਮ ਵਿੱਚ 10,000 ਕਾਪੀਆਂ ਅਤੇ ਅਮਰੀਕਾ ਵਿੱਚ ਹੋਰ 4,500 ਕਾਪੀਆਂ ਸਨ, ਜੋ ਅਗਲੇ ਦਿਨ ਹਾਰਪਰ ਬ੍ਰਦਰਸ ਦੁਆਰਾ ਛਾਪੀਆਂ ਗਈਆਂ ਸਨ।[5]

References[ਸੋਧੋ]

  1. ਫਰਮਾ:Cite ODNB(Subscription or UK public library membership required.)ਫਰਮਾ:Cite ODNB
  2. Doyle, Klinger (2005), p. xxx.
  3. "The Adventures of Sherlock Holmes published – Oct 31, 1892". History. A+E Networks. Retrieved 6 May 2015.
  4. Doyle, Klinger (2005), p. xxxii.
  5. Drake, David (2009). "Crime Fiction at the Time of the Exhibition: the Case of Sherlock Holmes and Arsène Lupin" (PDF). Synergies Royaume-Uni et Irlande. Gerflint (2): 114. ISSN 1961-9464. Retrieved 6 May 2015.