ਦ ਫਾਈਵ ਡਾਲਰ ਸਮਾਈਲ ਐਂਡ ਅਦਰ ਸਟੋਰੀਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦ ਫਾਈਵ ਡਾਲਰ ਸਮਾਈਲ ਐਂਡ ਅਦਰ ਸਟੋਰੀਜ਼ (ਪੰਜ ਡਾਲਰ ਦੀ ਮੁਸਕਰਾਹਟ ਅਤੇ ਹੋਰ ਕਹਾਣੀਆਂ) ਭਾਰਤੀ ਸਿਆਸਤਦਾਨ ਸ਼ਸ਼ੀ ਥਰੂਰ ਦੀਆਂ ਨਿੱਕੀਆਂ ਕਹਾਣੀਆਂ ਦਾ ਸੰਗ੍ਰਹਿ ਹੈ, ਜੋ ਵਾਈਕਿੰਗ ਪ੍ਰੈਸ ਨੇ 1990 ਵਿੱਚ ਪ੍ਰਕਾਸ਼ਿਤ ਕੀਤਾ ਸੀ। ਇਹ ਕਹਾਣੀਆਂ ਲੇਖਕ ਨੇ 18-19 ਸਾਲ ਦੀ ਉਮਰ ਵਿੱਚ ਲਿਖੀਆਂ ਸਨ ਅਤੇ ਸ਼ੁਰੂ ਵਿੱਚ ਜੇਐਸ, ਦ ਇਲਸਟ੍ਰੇਟਿਡ ਵੀਕਲੀ ਆਫ਼ ਇੰਡੀਆ, ਈਵ`ਜ਼ ਵੀਕਲੀ, ਯੂਥ ਟਾਈਮਜ਼, ਜੈਂਟਲਮੈਨ, ਦ ਨਿਊ ਰਿਵਿਊ ਅਤੇ ਕੌਸਮੋਪੋਲੀਟਨ ਸਮੇਤ ਵੱਖ-ਵੱਖ ਰਸਾਲਿਆਂ ਅਤੇ ਅਖਬਾਰਾਂ ਵਿੱਚ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ।

ਕਹਾਣੀਆਂ ਦੀ ਸੂਚੀ[ਸੋਧੋ]

 • "ਦ ਫਾਈਵ ਡਾਲਰ ਸਮਾਈਲ" ("ਪੰਜ ਡਾਲਰ ਦੀ ਮੁਸਕਰਾਹਟ")
 • "ਦ ਬੁਟੀਕ"
 • "ਹਾਓ ਬੌਬੀ ਚੈਟਰਜੀ ਟਰਨਡ ਟੂ ਡ੍ਰਿੰਕ" "ਬੌਬੀ ਚੈਟਰਜੀ ਕਿਵੇਂ ਸ਼ਰਾਬ ਪੀਣ ਵੱਲ ਮੁੜਿਆ"
 • ਵਿਲੇਜ ਗਰਲ, ਸਿਟੀ ਗਰਲ: ਏ ਡਿਊਟ ("ਪਿੰਡ ਦੀ ਕੁੜੀ, ਸ਼ਹਿਰ ਦੀ ਕੁੜੀ: ਇੱਕ ਡੁਏਟ")
 • "ਦ ਟੈਂਪਲ ਥੀਫ਼" ("ਮੰਦਰ ਚੋਰ")
 • "ਦ ਸਿੰਪਲ ਮੈਨ" ("ਸਰਲ ਆਦਮੀ")
 • "ਦ ਪ੍ਰੋਫੈਸਰ`ਜ ਡਾਟਰ" ("ਪ੍ਰੋਫੈਸਰ ਦੀ ਧੀ")
 • "ਫਰੈਂਡਜ਼" ("ਦੋਸਤ")
 • "ਦ ਪਾਇਰ" ("ਚਿਖਾ" )
 • "ਦ ਪੋਲੀਟੀਕਲ ਮਰਡਰ" ("ਸਿਆਸੀ ਕਤਲ")
 • "ਦ ਅਦਰ ਮੈਨ" ("ਦੂਜਾ ਆਦਮੀ")
 • "ਆਂਟੀ ਰੀਟਾ"
 • "ਦ ਸਾਲੀਚਿਊਡ ਆਫ਼ ਦ ਸ਼ਾਰਟ ਸਟੋਰੀ ਰਾਈਟਰ" "ਲਘੂ-ਕਹਾਣੀ ਲੇਖਕ ਦੀ ਇਕਾਂਤ"
 • "ਦ ਡੈਥ ਆਫ਼ ਏ ਸਕੂਲ ਮਾਸਟਰ " ("ਇੱਕ ਸਕੂਲ ਮਾਸਟਰ ਦੀ ਮੌਤ")