ਦ ਲਾਸਟ ਟੈਮਪਟੇਸ਼ਨ ਆਫ਼ ਕਰਾਈਸ਼ਟ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦ ਲਾਸਟ ਟੈਮਪਟੇਸ਼ਨ ਆਫ਼ ਕਰਾਈਸ਼ਟ ਮਾਰਟਿਨ ਸਕੋਰਸੇਸ ਦੇ ਨਿਰਦੇਸ਼ਨ ਤਹਿਤ ਬਣੀ ਇੱਕ 1988 ਅਮਰੀਕੀ-ਕੈਨੇਡੀਅਨ ਐਪਿਕ ਡਰਾਮਾ ਫ਼ਿਲਮ ਹੈ। ਇਹ ਪੌਲ ਸਕਰਾਡਰ ਨੇ ਲਿਖੀ ਪਰ ਸਕੋਰਸੇਸ ਤੇ ਜੇ ਕੌਕਸ ਨੇ ਕਈ ਭਾਗ ਦੁਆਰਾ ਲਿਖੇ। ਇਹ ਨਿਕੋਸ ਕਜ਼ਾਨਜ਼ਾਕਸ ਦੇ  ਇਸੇ ਨਾਮ ਦੇ 1953 ਦੇ ਨਾਵਲ ਉੱਤੇ ਆਧਾਰਿਤ ਹੈ। ਇਹ ਫ਼ਿਲਮ ਸਾਰੀ ਦੀ ਸਾਰੀ ਮੋਰਾਕੋ ਵਿੱਚ ਫ਼ਿਲਮਾਈ ਗਈ ਸੀ। 

ਨਾਵਲ ਵਾਂਗ ਹੀ ਫਿਲਮ ਵਿੱਚ ਯਿਸੂ ਮਸੀਹ ਦੇ ਜੀਵਨ ਅਤੇ ਡਰ, ਸ਼ੱਕ, ਡਿਪਰੈਸ਼ਨ, ਝਿਜਕ ਅਤੇ ਕਾਮ ਸਮੇਤ ਲੋਭ ਦੇ ਵੱਖ-ਵੱਖ ਰੂਪਾਂ ਨਾਲ ਉਸ ਦੇ  ਸੰਘਰਸ਼ ਨੂੰ ਵਖਾਇਆ ਗਿਆ। ਇਸ ਤਰ੍ਹਾਂ ਮਸੀਹ ਕਾਮਵਾਸਨਾ ਨਾਲ ਜੁੜੀਆਂ ਆਪਣੀਆਂ ਸਰਗਰਮੀਆਂ ਦੀ ਕਲਪਨਾ ਕਰਦਾ ਦਿਖਾਇਆ ਗਿਆ ਹੈ, ਜਿਸ ਕਰ ਕੇ ਕੁਝ ਮਸੀਹੀ ਲੋਕਾਂ ਨੇ ਰੌਲਾ ਪਾਇਆ ਸੀ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]