ਦ ਲੋਲੈਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦ ਲੋਲੈਂਡ
The Lowland  
ਲੇਖਕਝੁੰਪਾ ਲਾਹਿੜੀ
ਭਾਸ਼ਾਅੰਗਰੇਜ਼ੀ
ਪ੍ਰਕਾਸ਼ਨ ਤਾਰੀਖ2013 (2013) Alfred A. Knopf / Random House
ਪ੍ਰਕਾਸ਼ਨ ਮਾਧਿਅਮPrint (Hardcover)
ਪੰਨੇ340
ਆਈ.ਐੱਸ.ਬੀ.ਐੱਨ.978-0-30726-574-6

ਦ ਲੋਲੈਂਡ ਭਾਰਤੀ ਮੂਲ ਦੀ ਲੇਖਿਕਾ ਝੁੰਪਾ ਲਾਹਿੜੀ ਦਾ 2013 ਵਿੱਚ ਪ੍ਰਕਾਸ਼ਿਤ ਦੂਜਾ ਨਾਵਲ ਹੈ।

ਕਥਾਸਾਰ[ਸੋਧੋ]

ਦ ਲੋਲੈਂਡ 1960 ਦੇ ਦਸ਼ਕ ਵਿੱਚ ਕੋਲਕਾਤਾ ਵਿੱਚ ਰਹਿਣ ਵਾਲੇ ਦੋ ਭਰਾਵਾਂ ਸੁਭਾਸ਼ ਅਤੇ ਉਦਇਨ ਦੀ ਕਹਾਣੀ ਹੈ। ਉਦਇਨ ਇੱਕ ਆਦਰਸ਼ਵਾਦੀ ਵਿਦਿਆਰਥੀ ਹੈ, ਜੋ ਮਾਓ ਤੋਂ ਪ੍ਰਭਾਵਿਤ ਨਕਸਲੀ ਰਾਜਨੀਤੀ ਵਿੱਚ ਸਰਗਰਮ ਹੈ। ਨਾਵਲ ਦੇ ਸ਼ੁਰੁ ਵਿੱਚ ਹੀ ਰਾਜਨੀਤਕ ਹਿੰਸਾ ਵਿੱਚ ਉਦਇਨ ਦੀ ਮੌਤ ਹੋ ਜਾਂਦੀ ਹੈ, ਜਿਸਦੇ ਬਾਅਦ ਉਸਦਾ ਪ੍ਰਤਿਬੱਧ ਅਤੇ ਕਰਤਵਨਿਸ਼ਠ ਭਰਾ ਸੁਭਾਸ਼ ਉਸਦੀ ਗਰਭਵਤੀ ਵਿਧਵਾ ਗੌਰੀ ਨਾਲ ਵਿਆਹ ਕਰ ਲੈਂਦਾ ਹੈ ਅਤੇ ਉਸਨੂੰ ਅਮਰੀਕਾ ਲੈ ਜਾਂਦਾ ਹੈ ਅਤੇ ਇਸ ਤਰ੍ਹਾਂ ਉਹ ਨਵੇਂ ਦੇਸ਼ ਵਿੱਚ ਨਵੀਂ ਸ਼ੁਰੁਆਤ ਦੀ ਕੋਸ਼ਿਸ਼ ਕਰਦੇ ਹਨ। ਹਾਲਾਂਕਿ, ਉਹਨਾਂ ਦੀ ਸ਼ਾਦੀਸ਼ੁਦਾ ਜਿੰਦਗੀ ਉਦਇਨ ਦੀਆਂ ਯਾਦਾਂ ਤੋਂ ਪ੍ਰਭਾਵਿਤ ਹੁੰਦੀ ਹੈ। ਕਹਾਣੀ ਵਿੱਚ ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਗੌਰੀ ਦੇ ਅੰਦਰ ਤਮਾਮ ਭਿਆਨਕ ਰਹੱਸ ਜਜਬ ਹੈ।[1]

ਹਵਾਲੇ[ਸੋਧੋ]