ਦ ਵੈਲਥ ਆਫ਼ ਨੇਸ਼ਨਜ
ਲੇਖਕ | ਐਡਮ ਸਮਿਥ |
---|---|
ਵਿਧਾ | ਅਰਥਸ਼ਾਸਤਰ |
ਪ੍ਰਕਾਸ਼ਕ | ਡਬਲਿਊ ਸਟਰਾਹਨ ਅਤੇ ਟੀ ਕੇਦੈੱਲ, ਲੰਦਨ |
ਪ੍ਰਕਾਸ਼ਨ ਦੀ ਮਿਤੀ | 1776 |
ਐਨ ਇੰਕਵਾਇਰੀ ਇੰਟੂ ਦ ਨੇਚਰ ਐਂਡ ਕਾਜੇਜ ਆਫ ਦ ਵੈਲਥ ਆਫ ਨੇਸ਼ਨਜ (An Inquiry into the Nature and Causes of the Wealth of Nations, ਅਰਥਸ਼ਾਸਤਰ ਦੇ ਪਿਤਾਮਾ ਐਡਮ ਸਮਿਥ (1723 - 1790) ਦੀ ਸਭ ਤੋਂ ਅਹਿਮ ਲਿਖਤ ਹੈ ਜਿਹੜੀ 'ਕੌਮਾਂ ਦੀ ਦੌਲਤ' (ਵੈਲਥ ਆਫ਼ ਨੇਸ਼ਨਜ) ਦੇ ਨਾਂ ਨਾਲ ਮਸ਼ਹੂਰ ਹੈ। ਇਸ ਦਾ ਪਹਿਲਾਂ ਪ੍ਰਕਾਸ਼ਨ 1776 ਵਿੱਚ ਹੋਇਆ ਸੀ। ਇਹ ਕਲਾਸੀਕਲ ਅਰਥ ਸ਼ਾਸਤਰ ਦਾ ਮੁੱਢਲਾ ਗਰੰਥ ਹੈ।
ਉਦਯੋਗਕ ਕਰਾਂਤੀ ਦੇ ਪੁਰਾਣੇ ਅਰਥਸ਼ਾਸਤਰੀ ਵਿਚਾਰਾਂ ਦੇ ਨਾਲ ਇਸ ਗਰੰਥ ਵਿੱਚ ਕਿਰਤ ਵੰਡ, ਉਤਪਾਦਕਤਾ ਅਤੇ ਅਜ਼ਾਦ ਬਾਜ਼ਾਰ ਆਦਿ ਮਜ਼ਮੂਨਾਂ ਉੱਤੇ ਵਿਚਾਰ ਕੀਤਾ ਗਿਆ ਹੈ। ਐਡਮ ਸਮਿਥ ਦੇ ਅਨੁਸਾਰ ਘੱਟ ਤੋਂ ਘੱਟ ਸਰਕਾਰੀ ਦਖ਼ਲ ਹੋਣ ਉੱਤੇ ਹੀ ਸਰਮਾਇਆ ਦਾ ਵਿਅਕਤੀਗਤ ਅਤੇ ਦੇਸ਼ ਦੀ ਖੁਸ਼ਹਾਲੀ ਲਈ ਸਭ ਤੋਂ ਉੱਤਮ ਇਸਤੇਮਾਲ ਕੀਤਾ ਜਾ ਸਕਦਾ ਹੈ। ਉਸ ਦਾ ਮੰਨਣਾ ਸੀ ਕਿ ਅਜ਼ਾਦ ਬਾਜ਼ਾਰ ਵਿੱਚ ਕੰਪੀਟੀਸ਼ਨ ਨਾਲ ਆਰਥਿਕ ਗਤੀਵਿਧੀਆਂ ਵੱਧਦੀਆਂ ਹਨ, ਜੋ ਕਿਸੇ ਵੀ ਦੇਸ਼ ਅਤੇ ਉਸ ਦੇ ਨਾਗਰਿਕਾਂ ਲਈ ਹਰ ਮਾਅਨੇ ਵਿੱਚ ਫਾਦਏਮੰਦ ਹੁੰਦੀਆਂ ਹਨ।
ਇਤਿਹਾਸ
[ਸੋਧੋ]ਦ ਵੈਲਥ ਆਫ਼ ਨੇਸ਼ਨਜ ਸਕਾਟਿਸ਼ ਪ੍ਰਬੁੱਧਤਾ ਅਤੇ ਸਕਾਟਿਸ਼ ਖੇਤੀਬਾੜੀ ਇਨਕਲਾਬ ਦੇ ਦੌਰਾਨ, 9 ਮਾਰਚ 1776 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ।[1] ਇਸਨੇ ਅਨੇਕਾਂ ਲੇਖਕਾਂ ਅਤੇ ਅਰਥਸ਼ਾਸਤਰੀਆਂ, ਨਾਲੇ ਸਰਕਾਰਾਂ ਅਤੇ ਸੰਗਠਨਾਂ ਨੂੰ ਪ੍ਰਭਾਵਿਤ ਕੀਤਾ।