ਸਮੱਗਰੀ 'ਤੇ ਜਾਓ

ਦ ਸ਼ੌਸ਼ੈਂਕ ਰਿਡੈਂਪਸ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦ ਸ਼ੌਸ਼ੈਂਕ ਰਿਡੈਂਪਸ਼ਨ
The Shawshank Redemption
ਪੋਸਟਰ
ਨਿਰਦੇਸ਼ਕਫ਼ਰੈਂਕ ਡੈਰਾਬੌਂਟ
ਸਕਰੀਨਪਲੇਅਫ਼ਰੈਂਕ ਡੈਰਾਬੌਂਟ
ਨਿਰਮਾਤਾਨਿੱਕੀ ਮਾਰਵਿਨ
ਸਿਤਾਰੇ
ਸਿਨੇਮਾਕਾਰਰਾਜਰ ਡੀਕਿਨਜ਼
ਸੰਪਾਦਕਰਿਚਰਡ ਫ਼ਰਾਂਸਿਸ-ਬਰੂਸ
ਸੰਗੀਤਕਾਰਥਾਮਸ ਨਿਊਮੈਨ
ਪ੍ਰੋਡਕਸ਼ਨ
ਕੰਪਨੀ
ਡਿਸਟ੍ਰੀਬਿਊਟਰ
ਰਿਲੀਜ਼ ਮਿਤੀਆਂ
10 ਸਤੰਬਰ, 1994 (ਟੋਰਾਂਟੋ ਫ਼ਿਲਮ ਮੇਲਾ)
23 ਸਤੰਬਰ, 1994 (ਦੁਨੀਆਂ-ਭਰ)
ਮਿਆਦ
142 ਮਿੰਟ
ਦੇਸ਼ਸੰਯੁਕਤ ਰਾਜ
ਭਾਸ਼ਾਅੰਗਰੇਜ਼ੀ
ਬਜ਼ਟ$25 ਮਿਲੀਅਨ[1]
ਬਾਕਸ ਆਫ਼ਿਸ$28,341,469[1]

ਦ ਸ਼ੌਸ਼ੈਂਕ ਰਿਡੈਂਪਸ਼ਨ 1994 ਦੀ ਇੱਕ ਨਾਟਕੀ ਫ਼ਿਲਮ ਹੈ ਜੀਹਨੂੰ ਫ਼ਰੈਂਕ ਡੈਰਾਬੌਂਟ ਨੇ ਲਿਖਿਆ ਅਤੇ ਦਿਸ਼ਾ ਦਿੱਤੀ ਹੈ ਅਤੇ ਜਿਸਦੇ ਮੁੱਖ ਅਦਾਕਾਰ ਟਿਮ ਰੌਬਿਨਜ਼ ਅਤੇ ਮੌਰਗਨ ਫ਼ਰੀਮੈਨ ਹਨ। ਇਹਨੂੰ ਦਸ ਲੱਖ ਤੋਂ ਵੀ ਵੱਧ ਵੋਟਾਂ ਦੇ ਅਧਾਰ ਉੱਤੇ (10 ਵਿੱਚੋਂ 9.3) ਆਈ.ਐੱਮ.ਡੀਬੀ. ਦੀ "ਮੋਹਰੀ 250" (ਟੌਪ 250) ਸੂਚੀ ਵਿੱਚ ਪਹਿਲਾ ਦਰਜਾ ਹਾਸਲ ਹੈ ਅਤੇ ਇਹਨੂੰ ਸਾਰੇ ਸਮਿਆਂ ਦੀਆਂ ਸਭ ਤੋਂ ਚੰਗੀਆਂ ਫ਼ਿਲਮਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ।

ਪਲਾਟ

[ਸੋਧੋ]

1947 ਵਿੱਚ ਪੋਰਟਲੈਂਡ, ਮਾਇਨ ਨਾਮ ਦੀ ਜਗ੍ਹਾ 'ਤੇ ਬੈਂਕਰ ਐਂਡੀ ਡੁਫਰੇਸਿਨ ਨੂੰ ਆਪਣੀ ਪਤਨੀ ਅਤੇ ਉਸਦੇ ਪ੍ਰੇਮੀ ਦੀ ਹੱਤਿਆ ਦਾ ਦੋਸ਼ੀ ਕਰਾਰ ਦੇ ਕੇ ਸ਼ੌਸ਼ੈਂਕ ਸਟੇਟ ਪੈਨਲਟੀ ਵਿਖੇ ਉਮਰ ਕੈਦ ਦੀ ਸਜ਼ਾ ਲਈ ਭੇਜ ਦਿੱਤਾ ਜਾਂਦਾ ਹੈ। ਇੱਥੇ ਉਸਦੀ ਦੋਸਤੀ ਏਲਿਸ "ਰੈਡ" ਰੈਡਿੰਗ ਨਾਮ ਦੇ ਇੱਕ ਕੈਦੀ ਨਾਲ ਹੁੰਦੀ ਹੈ। ਰੈਡ ਵੀ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਐਂਡੀ ਰੈੱਡ ਤੋਂ ਇੱਕ ਪੱਥਰ ਤਰਾਸ਼ਨ ਵਾਲੀ ਹਥੌੜੀ ਅਤੇ ਰੀਟਾ ਹੈਵਵਰਥ ਦਾ ਇੱਕ ਵੱਡਾ ਪੋਸਟਰ ਖ੍ਰੀਦਦਾ ਹੈ। ਐਂਡੀ ਦਾ "ਸਿਸਟਰਜ਼" ਗਰੁੱਪ ਦੁਆਰਾ ਅਕਸਰ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਹੈ।

1949 ਵਿਚ, ਐਂਡੀ ਨੇ ਗਾਰਡਾਂ ਦੇ ਕਪਤਾਨ, ਬਾਯਰਨ ਹੈਡਲੀ ਨੂੰ ਵਿਰਾਸਤ ਵਿੱਚ ਮਿਲੇ ਪੈਸਿਆਂ 'ਤੇ ਲੱਗਣ ਵਾਲੇ ਟੈਕਸ ਦੀ ਸ਼ਿਕਾਇਤ ਕਰਦੇ ਸੁਣਿਆ ਅਤੇ ਐਂਡੀ ਨੇ ਉਸਦੀ ਪੈਸੇ ਬਚਾਉਣ ਵਿੱਚ ਮਦਦ ਕੀਤੀ। ਅਗਲੀ ਵਾਰ ਜਦੋਂ ਸਿਸਟਰਸ ਗਰੁੱਪ ਨੇ ਐਂਡੀ ਨੂੰ ਕੁੱਟ ਕੇ ਅੱਧ-ਮਰਿਆ ਕਰ ਦਿੱਤਾ ਤਾਂ ਹੈਡਲੀ ਨੇ ਬੋਗਸ ਨੂੰ ਬਹੁਤ ਕੁੱਟਿਆ ਅਤੇ ਅਪੰਗ ਕਰ ਦਿੱਤਾ ਇਸ ਤੋਂ ਬਾਅਦ ਬੋਗਸ ਹੋਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਐਂਡੀ 'ਤੇ ਫਿਰ ਕਦੇ ਹਮਲਾ ਨਹੀਂ ਹੋਇਆ। ਵਾਰਡਨ ਸੈਮੂਅਲ ਨੌਰਟਨ ਜਦੋਂ ਐਂਡੀ ਨੂੰ ਮਿਲਿਆ ਤਾਂ ਉਸ ਤੋਂ ਪ੍ਰਭਾਵਿਤ ਹੋ ਕੇ ਉਸਦੀ ਡਿਉਟੀ ਬਜ਼ੁਰਗ ਕੈਦੀ ਬਰੁਕਸ ਹੈਟਲਨ ਦੀ ਸਹਾਇਤਾ ਲਈ ਜੇਲ੍ਹ ਦੀ ਲਾਇਬ੍ਰੇਰੀ ਵਿੱਚ ਲਗਾ ਦਿੱਤੀ। ਇੱਥੇ ਰਹਿ ਕੇ ਐਂਡੀ ਜੇਲ੍ਹ ਦੇ ਸਟਾਫ, ਹੋਰ ਜੇਲ੍ਹਾਂ ਦੇ ਗਾਰਡਾਂ ਅਤੇ ਵਾਰਡਨ ਦੇ ਵਿੱਤੀ ਮਾਮਲਿਆਂ ਦਾ ਪ੍ਰਬੰਧਨ ਕਰਨ ਲੱਗਾ। ਇਸੇ ਦੌਰਾਨ ਐਂਡੀ ਜੇਲ੍ਹ ਦੀ ਖਸਤਾ ਹਾਲਤ ਲਾਇਬ੍ਰੇਰੀ ਨੂੰ ਸੁਧਾਰਨ ਲਈ ਰਾਜ ਦੀ ਵਿਧਾਨ ਸਭਾ ਨੂੰ ਹਫਤਾਵਾਰੀ ਪੱਤਰ ਲਿਖ ਕੇ ਫੰਡਾ ਦੀ ਬੇਨਤੀ ਕਰਨ ਲੱਗਾ।

ਬਰੂਕਸ ਨੂੰ 50 ਸਾਲ ਦੀ ਕੈਦ ਤੋਂ ਬਾਅਦ 1954 ਵਿੱਚ ਰਿਹਾਅ ਕਰ ਦਿੱਤਾ ਗਿਆ ਸੀ, ਪਰ ਉਹ ਬਾਹਰੀ ਦੁਨੀਆ ਵਿੱਚ ਘੁਲ-ਮਿਲ ਨਹੀਂ ਸਕਿਆ ਅਤੇ ਆਖਰਕਾਰ ਉਸਨੇ ਫਾਹਾ ਲੈ ਲਿਆ। ਵਿਧਾਨ ਸਭਾ ਇੱਕ ਲਾਇਬ੍ਰੇਰੀ ਵੱਲੋਂ ਗ੍ਰਾੰਟ ਭੇਜੀ ਜਾਂਦੀ ਹੈ ਜਿਸ ਵਿੱਚ ਦ ਮੈਰਿਜ ਆਫ਼ ਫਿਗਾਰੋ ਦੀ ਰਿਕਾਰਡਿੰਗ ਸ਼ਾਮਲ ਹੁੰਦੀ ਹੈ। ਐਂਡੀ ਅਸੈਂਬਲੀ ਸਪੀਕਰ ਵਿੱਚ ਰਿਕਾਰਡ ਚਲਾ ਦਿੰਦਾ ਹੈ, ਜਿਸਤੋਂ ਨਰਾਜ਼ ਹੋਕੇ ਸੈਮੂਅਲ ਐਂਡੀ ਨੂੰ ਕਾਲ-ਕੋਠੜੀ ਵਿੱਚ ਭੇਜ ਦਿੰਦਾ ਹੈ। ਕਾਲ-ਕੋਠੜੀ ਤੋਂ ਬਾਹਰ ਆਉਣ ਤੋਂ ਬਾਅਦ ਐਂਡੀ ਆਪਣੇ ਸਾਥੀਆਂ ਨਾਲ ਗੱਲ ਕਰਦਾ ਹੈ ਕਿ ਸਿਰਫ ਉਮੀਦ ਦੇ ਸਹਾਰੇ ਹੀ ਉਹ ਕਾਲ-ਕੋਠੜੀ ਦੇ ਔਖੇ ਸਮੇਂ ਦਾ ਟਕਰਾ ਕਰ ਸਕਿਆ ਸੀ ਪਰ ਰੈੱਡ ਇਸ ਉਮੀਦ ਵਾਲੀ ਧਾਰਨਾ ਦੇ ਬਿਲਕੁਲ ਉਲਟ ਹੁੰਦਾ ਹੈ। 1963 ਵਿਚ, ਸੈਮੂਅਲ ਨੌਰਟਨ ਨੇ ਜਨਤਕ ਕੰਮਾਂ ਲਈ ਜੇਲ੍ਹ ਦੇ ਕੈਦੀਆਂ ਦੀ ਵਰਤੋਂ ਕਰਨ ਲੱਗ ਜਾਂਦਾ ਹੈ। ਕੁਸ਼ਲ ਲੇਬਰ ਦਾ ਖਰਚਾ ਘਟਾ ਉਹਨਾਂ ਦੀ ਥਾਂ ਕੈਦੀਆਂ ਤੋਂ ਕੰਮ ਲੈਂਦਾ ਹੈ ਅਤੇ ਉਹਨਾਂ ਦਾ ਸੋਸ਼ਣ ਕਰਦਾ ਹੈ ਅਤੇ ਹਰੇਕ ਸੌਦੇ ਚੋਂ ਭਾਰੀ ਰਿਸ਼ਵਤ ਲੈਂਦਾ ਹੈ। ਐਂਡੀ ਉਸਦੇ ਸਾਰੇ ਕਾਲੇ ਪੈਸੇ ਨੂੰ ਇੱਕ ਜਾਅਲੀ ਨਾਮ "ਰੈਂਡਲ ਸਟੀਫਨਜ਼" ਦੇ ਨਾਮ 'ਤੇ ਜਮਾਂ ਕਰਦਾ ਹੈ।

ਟੌਨੀ ਵਿਲੀਅਮਜ਼ ਨਾਮ ਦਾ ਕੈਦੀ 1965 ਵਿੱਚ ਚੋਰੀ ਦੇ ਦੋਸ਼ ਵਿੱਚ ਜੇਲ੍ਹ ਆਉਂਦਾ ਹੈ। ਉਸਦੀ ਦੋਸਤੀ ਐਂਡੀ ਅਤੇ ਰੈੱਡ ਨਾਲ ਹੋ ਜਾਂਦੀ ਹੈ ਅਤੇ ਐਂਡੀ ਟੌਨੀ ਨੂੰ ਆਪਣੀ ਜੀ.ਈ.ਡੀ. ਦੀ ਪ੍ਰੀਖਿਆ ਪਾਸ ਕਰਨ ਵਿੱਚ ਮਦਦ ਕਰਦਾ ਹੈ। ਇੱਕ ਸਾਲ ਬਾਅਦ, ਟੌਮੀ ਨੇ ਰੈੱਡ ਅਤੇ ਐਂਡੀ ਨੂੰ ਦੱਸਿਆ ਕਿ ਜਦੋਂ ਉਹ ਕਿਸੇ ਹੋਰ ਜੇਲ੍ਹ ਵਿੱਚ ਹੁੰਦਾ ਸੀ ਤਾਂ ਉਸ ਦੇ ਸਾਥੀ ਕੈਦੀ ਉਸਨੂੰ ਦੱਸਿਆ ਕਿ ਕਿਵੇਂ ਉਸਨੇ ਇੱਕ ਜਨਾਨੀ ਅਤੇ ਉਸਦੇ ਪ੍ਰੇਮੀ ਦਾ ਕਤਲ ਕੀਤਾ ਅਤੇ ਉਸਦੀ ਸਜ਼ਾ ਕਿਸੇ ਹੋਰ ਨੂੰ ਮਿਲ ਗਈ। ਇਹ ਉਹੀ ਕਤਲ ਸੀ ਜਿਸ ਲਈ ਐਂਡੀ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਐਂਡੀ ਇਸ ਜਾਣਕਾਰੀ ਨਾਲ ਨੌਰਟਨ ਨੂੰ ਦਿੰਦਾ ਹੈ ਪਰ ਨੌਰਟਨ ਉਸਦੀ ਗੱਲ ਸੀ ਪ੍ਰਵਾਹ ਨੀ ਕਰਦਾ ਅਤੇ ਜਦੋਂ ਐਂਡੀ ਪੈਸੇ ਦੀ ਧਾਂਦਲੀ ਦਾ ਜ਼ਿਕਰ ਕਰਦਾ ਹੈ, ਤਾਂ ਨੋਰਟਨ ਉਸਨੂੰ ਵਾਪਸ ਕਾਲ-ਕੋਠੜੀ ਵਿੱਚ ਭੇਜ ਦਿੰਦਾ ਹੈ। ਨੌਰਟਨ ਟੌਨੀ ਨੂੰ ਜੇਲ੍ਹ ਵਿਚੋਂ ਭੱਜਣ ਦੀ ਆੜ ਦਾ ਝੂਠ ਰਚ ਕੇ ਹੈਡਲੀ ਤੋਂ ਟੌਮੀ ਦਾ ਕਤਲ ਕਰ ਕਰਵਾ ਦਿੰਦਾ ਹੈ। ਐਂਡੀ ਜਦੋਂ ਨੌਰਟਨ ਦਾ ਕੰਮ ਕਰਨ ਤੋਂ ਮਨ੍ਹਾ ਕਰਦਾ ਹੈ ਤਾਂ ਨੌਰਟਨ ਲਾਇਬ੍ਰੇਰੀ ਨੂੰ ਨਸ਼ਟ ਕਰਨ, ਐਂਡੀ ਦੀ ਸੁਰੱਖਿਆ ਹਟਾਉਣ ਅਤੇ ਉਸਨੂੰ ਬਦਤਰ ਹਾਲਤਾਂ ਵੱਲ ਧੱਕਣ ਦੀ ਧਮਕੀ ਦਿੰਦਾ ਹੈ। ਐਂਡੀ ਨੂੰ ਦੋ ਮਹੀਨਿਆਂ ਬਾਅਦ ਕਾਲ-ਕੋਠੜੀ ਤੋਂ ਰਿਹਾ ਕੀਤਾ ਜਾਂਦਾ ਹੈ ਅਤੇ ਉਹ ਇੱਕ ਰੈੱਡ ਨੂੰ ਮੈਕਸੀਕਨ ਦੇ ਤੱਟਵਰਤੀ ਸ਼ਹਿਰ ਜ਼ਿਹੁਤਾਨੇਜੋ ਵਿੱਚ ਰਹਿਣ ਦੇ ਸੁਪਨੇ ਬਾਰੇ ਦੱਸਦਾ ਹੈ। ਐਂਡੀ ਰੈੱਡ ਨੂੰ ਕਹਿੰਦਾ ਹੈ ਕਿ ਜਦੋਂ ਉਹ ਜੇਲ੍ਹ ਤੋਂ ਰਿਹਾਅ ਹੋਵੇ ਤਾਂ ਕਸਟਨ ਦੇ ਨੇੜੇ ਇੱਕ ਖ਼ਾਸ ਹੈਲਫੀਲਡ ਵਿੱਚ ਜਾਵੇ, ਉਥੇ ਐਂਡੀ ਨੇ ਰੈੱਡ ਲਈ ਇੱਕ ਪੈਕੇਜ ਦਫਨਾਇਆ ਹੈ। ਰੈੱਡ ਨੂੰ ਐਂਡੀ ਦੀ ਫਿਕਰ ਹੁੰਦੀ ਹੈ ਖ਼ਾਸਕਰ ਜਦੋਂ ਪਤਾ ਲੱਗਦਾ ਹੈ ਕਿ ਐਂਡੀ ਨੇ ਕਿਸੇ ਸਾਥੀ ਕੈਦੀ ਤੋਂ 6 ਫੁੱਟ ਰੱਸੀ ਦੀ ਮੰਗਵਾਈ ਹੈ।

ਅਗਲੀ ਸਵੇਰ ਐਂਡੀ ਆਪਣੇ ਸੈੱਲ ਵਿੱਚ ਨਹੀਂ ਸੀ। ਇੱਕ ਨੌਰਟਨ ਗੁੱਸੇ ਵਿੱਚ ਸੈੱਲ ਦੀ ਕੰਧ ਤੇ ਲਟਕਦੇ ਰਾਕੇਲ ਵੇਲਚ ਦੇ ਇੱਕ ਪੋਸਟਰ ਤੇ ਇੱਕ ਰੋੜੀ ਮਾਰਦਾ ਹੈ, ਪੋਸਟਰ ਦੇ ਪਿੱਛੇ ਇੱਕ ਸੁਰੰਗ ਨਜਰ ਆਉਂਦੀਹੈ ਜੋ ਐਂਡੀ ਨੇ ਪਿਛਲੇ 19 ਸਾਲਾਂ ਦੌਰਾਨ ਆਪਣੀ ਪੱਥਰ ਤਰਾਸ਼ਣ ਵਾਲੀ ਹਥੌੜੀ ਨਾਲ ਖੋਦੀ ਸੀ। ਬੀਤੀ ਰਾਤ, ਐਂਡੀ ਰੱਸੀ ਦੀ ਦੀ ਮਦਦ ਨਾਲ ਸੁਰੰਗ ਅਤੇ ਜੇਲ੍ਹ ਦੇ ਸੀਵਰੇਜ ਪਾਈਪ ਵਿਚੋਂ ਹੁੰਦਾ ਹੋਇਆ ਭੱਜਿਆ ਸੀ। ਉਸਨੇ ਨੌਰਟਨ ਦਾ ਸੂਟ ਅਤੇ ਬੂਟ ਪਹਿਨੇ ਸਨ ਅਤੇ ਵਹੀ-ਖਾਤੇ ਚੁੱਕ ਲਏ ਸਨ। ਜਦੋਂ ਗਾਰਡਜ਼ ਉਸਦੀ ਭਾਲ ਕਰ ਰਹੇ ਸਨ ਤਾਂ ਐਂਡੀ ਨੇ ਰੈਂਡਲ ਸਟੀਫਨਜ਼ ਬਣ ਕੇ ਬੈਂਕਾਂ ਤੋਂ 370,000 ਡਾਲਰ (2019 ਵਿੱਚ $2.92 ਮਿਲੀਅਨ ਦੇ ਬਰਾਬਰ) ਕਢਵਾ ਲਏ। ਉਸਨੇ ਸ਼ੌਸ਼ੈਂਕ ਵਿਖੇ ਭ੍ਰਿਸ਼ਟਾਚਾਰ ਅਤੇ ਕਤਲ ਦੇ ਹੋਰ ਪਸਬੂਤ ਇੱਕ ਸਥਾਨਕ ਅਖਬਾਰ ਨੂੰ ਭੇਜ ਦਿੱਤੇ। ਪੁਲਿਸ ਸ਼ੌਸ਼ੈਂਕ ਪਹੁੰਚੀ ਅਤੇ ਹੈਡਲੀ ਨੂੰ ਹਿਰਾਸਤ ਵਿੱਚ ਲੈ ਗਈ, ਜਦੋਂ ਕਿ ਨੌਰਟਨ ਗ੍ਰਿਫਤਾਰੀ ਤੋਂ ਬਚਣ ਲਈ ਖੁਦਕੁਸ਼ੀ ਕਰ ਲੈਂਦਾ ਹੈ।

ਅਗਲੇ ਸਾਲ, ਰੈੱਡ ਨੂੰ 40 ਸਾਲਾਂ ਦੀ ਸਜ਼ਾ ਤੋਂ ਬਾਅਦ ਰਿਹਾਅ ਹੋ ਜਾਂਦਾ ਹੈ। ਜੇਲ੍ਹ ਤੋਂ ਬਾਹਰ ਦੀ ਜ਼ਿੰਦਗੀ ਨਾਲ ਉਹ ਬਹੁਤ ਸੰਘਰਸ਼ ਕਰਦਾ ਹੈ ਉਹ ਵੀ ਬਰੂਕਸ ਵਾਂਗ ਇਸ ਜਿੰਦਗੀ ਵਿੱਚ ਘੁਲ-ਮਿਲ ਨਹੀਂ ਪਾਉਂਦਾ ਅਤੇ ਡਰਦਾ ਹੈ ਕਿ ਕੀਤੇ ਉਸਦਾ ਅੰਜਾਮ ਵੀ ਬਰੂਕਸ ਵਾਂਗ ਨਾ ਹੋਵੇ। ਐਂਡੀ ਨਾਲ ਕੀਤੇ ਆਪਣੇ ਵਾਅਦੇ ਨੂੰ ਯਾਦ ਕਰਦਿਆਂ, ਉਹ ਬੁਕਸਟਨ ਗਿਆ ਅਤੇ ਉਥੇ ਦੱਬੇ ਪੈਕੇਜ ਵਿੱਚ ਉਸਨੂੰ ਕੁਝ ਪੈਸੇ ਅਤੇ ਇੱਕ ਚਿੱਠੀ ਮਿਲਦੀ ਹੈ ਜਿਸ ਵਿੱਚ ਐਂਡੀ ਉਸਨੂੰ ਜ਼ਿਹੁਤਾਨੇਜੋ ਆਉਣ ਲਈ ਕਹਿੰਦਾ ਹੈ। ਰੈੱਡ ਟੈਕਸਾਸ ਦੇ ਫੋਰਟ ਹੈਨਕੌਕ ਦੀ ਯਾਤਰਾ ਕਰਕੇ ਅਤੇ ਮੈਕਸੀਕੋ ਵਿੱਚ ਸਰਹੱਦ ਪਾਰ ਕਰਦਿਆਂ ਆਖਰਕਾਰ ਇੱਕ ਉਮੀਦ ਦੇ ਸਹਾਰੇ ਆਪਣੀ ਮੰਜਿਲ 'ਤੇ ਪਹੁੰਚ ਜਾਂਦਾ ਹੈ। ਉਹ ਐਂਡੀ ਨੂੰ ਜਿਹੁਆਟਨੇਜੋ ਦੇ ਇੱਕ ਸਮੁੰਦਰੀ ਕੰਢੇ ਮਿਲਦਾ ਹੈ ਅਤੇ ਦੋਵੇਂ ਦੁਬਾਰਾ ਮਿਲਣ ਦੀ ਖੁਸ਼ੀ ਵਿੱਚ ਗਲੇ ਮਿਲਦੇ ਹਨ।

ਹਵਾਲੇ

[ਸੋਧੋ]
  1. 1.0 1.1 "Shawshank Redemption". Box Office Mojo. Retrieved January 4, 2010.

ਬਾਹਰੀ ਕੜੀਆਂ

[ਸੋਧੋ]