ਧਰਤੀ ਹੇਠਲਾ ਬੌਲਦ
ਦਿੱਖ
"ਧਰਤੀ ਹੇਠਲਾ ਬੌਲਦ" | |
---|---|
ਲੇਖਕ ਕੁਲਵੰਤ ਸਿੰਘ ਵਿਰਕ | |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਪ੍ਰਕਾਸ਼ਨ ਕਿਸਮ | ਪ੍ਰਿੰਟ |
ਧਰਤੀ ਹੇਠਲਾ ਬੌਲਦ ਕੁਲਵੰਤ ਸਿੰਘ ਵਿਰਕ ਦੁਆਰਾ ਲਿੱਖੀ ਇੱਕ ਪੰਜਾਬੀ ਕਹਾਣੀ ਹੈ।
ਪਾਤਰ
[ਸੋਧੋ]- ਕਰਮ ਸਿੰਘ
- ਮਾਨ ਸਿੰਘ
- ਕਰਮ ਸਿੰਘ ਦਾ ਬਾਪੂ
- ਜਸਵੰਤ (ਕਰਮ ਸਿੰਘ ਦਾ ਭਰਾ)
ਕਥਾਨਕ
[ਸੋਧੋ]ਮਾਨ ਸਿੰਘ ਛੁਟੀ ਆਇਆ ਇੱਕ ਫ਼ੌਜੀ ਹੈ। ਉਸ ਦਾ ਯਾਰ ਕਰਮ ਸਿੰਘ ਉਸ ਤੋਂ ਪਹਿਲਾਂ ਦਾ ਭਰਤੀ ਸੀ ਤੇ ਹੁਣ ਹੌਲਦਾਰ ਸੀ ਪਰ ਮਾਨ ਸਿੰਘ ਅਜੇ ਮਸਾਂ ਨਾਇਕ ਹੀ ਬਣਿਆ ਸੀ। ਮਾਨ ਸਿੰਘ ਨੂੰ ਛੁੱਟੀ ਦੀ ਵਾਰੀ ਆ ਗਈ ਪਰ ਕਰਮ ਸਿੰਘ ਨੂੰ ਛੁੱਟੀ ਨਾ ਮਿਲੀ ਅਤੇ ਦੋਨਾਂ ਦੀ ਇਕੱਠੇ ਛੁੱਟੀਆਂ ਗੁਜ਼ਾਰਨ ਦੀ ਰੀਝ ਪੂਰੀ ਨਾ ਹੋਈ। ਜਾਣ ਲੱਗੇ ਮਾਨ ਸਿੰਘ ਨੂੰ ਕਰਮ ਸਿੰਘ ਨੇ ਕਿਹਾ ਸੀ, ‘‘ਸਾਡੇ ਘਰ ਵੀ ਹੁੰਦਾ ਆਵੀਂ ਤੂੰ। ਮੇਰੇ ਕੋਲੋਂ ਆਏ ਨੂੰ ਤੈਨੂੰ ਵੇਖਣਗੇ ਤਾਂ ਅੱਧਾ ਮੇਲ ਤਾਂ ਉਹਨਾਂ ਦਾ ਹੋ ਜਾਏਗਾ। ਫਿਰ ਉਹਨਾਂ ਕੋਲੋਂ ਆਏ ਨੂੰ ਤੈਨੂੰ ਮੈਂ ਵੇਖਾਂਗਾ ਤੇ ਤੇਰੇ ਕੋਲੋਂ ਉਹਨਾਂ ਦੀਆਂ ਗੱਲਾਂਬਾਤਾਂ ਸੁਣਾਂਗਾ ਤਾਂ ਅੱਧਾ ਮੇਲ ਮੇਰਾ ਵੀ ਹੋ ਜਾਏਗਾ।’’