ਧਾਗਾ ਤਵੀਤ ਕਰਾਉਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵੱਟੀ ਹੋਈ ਸੂਤ ਦੀ ਤਾਰ ਨੂੰ ਧਾਗਾ ਕਹਿੰਦੇ ਹਨ। ਧਾਗਾ ਤਵੀਤ ਉਹ ਧਾਗਾ ਹੁੰਦਾ ਹੈ ਜੋ ਮੰਤਰ ਪੜ੍ਹ ਕੇ ਬਣਾਇਆ ਜਾਂਦਾ ਹੈ। ਪਹਿਲੇ ਸਮਿਆਂ ਵਿਚ ਲੋਕ ਅਨਪੜ੍ਹ ਸਨ। ਲੋਕਾਂ ਕੋਲ ਬਹੁਤੀ ਸੂਝ ਨਹੀਂ ਸੀ। ਤਰਕ ਨਹੀਂ ਸੀ। ਕਿੰਤੂ ਪ੍ਰੰਤੂ ਨਹੀਂ ਸੀ। ਉਨ੍ਹਾਂ ਸਮਿਆਂ ਵਿਚ ਬਹੁਤ ਸਾਰੀਆਂ ਬੀਮਾਰੀਆਂ ਦੇ ਇਲਾਜ ਲਈ ਸਾਧਾਂ,ਸੰਤਾਂ, ਪੀਰਾਂ, ਫਕੀਰਾਂ, ਸਿਆਣਿਆਂ ਤੋਂ ਧਾਗੇ ਕਰਵਾਏ ਜਾਂਦੇ ਸਨ। ਜੇ ਕਿਸੇ ਦੇ ਖਸਰਾ ਨਿਕਲ ਆਉਂਦਾ ਸੀ, ਮਾਤਾ ਨਿਕਲ ਆਉਂਦੀ ਸੀ, ਫੋੜਾ ਨਿਕਲ ਆਉਂਦਾ ਸੀ, ਮਾਨਸਿਕ ਬੀਮਾਰੀ ਹੋ ਜਾਂਦੀ ਸੀ, ਬੱਚਿਆਂ ਨੂੰ ਨਜ਼ਰ ਲੱਗ ਜਾਂਦੀ ਸੀ, ਏਸੇ ਤਰ੍ਹਾਂ ਹੋਰ ਕੋਈ ਬੀਮਾਰੀ ਨਾਲ ਸਰੀਰਕ ਤਕਲੀਫ ਹੋ ਜਾਂਦੀ ਸੀ ਤਾਂ ਇਨ੍ਹਾਂ ਦਾ ਇਲਾਜ ਧਾਗਾ ਕਰਵਾ ਕੇ ਕੀਤਾ ਜਾਂਦਾ ਸੀ। ਧਾਗਾ ਕਰਨ ਵਾਲਾ ਸਿਆਣਾ ਇਕ ਧਾਗਾ ਲੈਂਦਾ ਸੀ। ਕੋਈ ਮੰਤਰ ਪੜ੍ਹਦਾ ਸੀ। ਧਾਗੇ ਨੂੰ ਪੰਜ ਜਾਂ ਸੱਤ ਗੰਢਾਂ ਦਿੰਦਾ ਸੀ। ਫੇਰ ਇਸ ਕੀਤੇ ਧਾਗੇ ਨੂੰ ਮਰੀਜ ਦੇ ਸੱਜੇ ਗੁੱਟ ਉੱਪਰ ਜਾਂ ਡੌਲੇ ਉੱਪਰ ਬੰਨ੍ਹ ਦਿੱਤਾ ਜਾਂਦਾ ਸੀ।

ਪਰ ਅਸਲੀਅਤ ਇਹ ਹੈ ਕਿ ਕਈ ਬੀਮਾਰੀਆਂ ਅਜੇਹੀਆਂ ਹੁੰਦੀਆਂ ਹਨ ਜਿਹੜੀਆਂ ਕੁਝ ਸਮੇਂ ਦੇ ਬੀਤਣ ਨਾਲ ਆਪਣੇ ਆਪ ਹੀ ਠੀਕ ਹੋ ਜਾਂਦੀਆਂ ਹਨ। ਹੁਣ ਲੋਕ ਪੜ੍ਹ ਗਏ ਹਨ। ਤਰਕਸ਼ੀਲ ਹੋ ਗਏ ਹਨ। ਇਸ ਲਈ ਲੋਕ ਹੁਣ ਅੰਧ ਵਿਸ਼ਵਾਸ ਵਿਚੋਂ ਨਿਕਲ ਆਏ ਹਨ ਤੇ ਧਾਗੇ ਤਵੀਤ ਨਾਲ ਬੀਮਾਰੀਆਂ ਦੇ ਇਲਾਜ ਕਰਾਉਣ ਵਿਚ ਵਿਸ਼ਵਾਸ ਨਹੀਂ ਰੱਖਦੇ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.