ਧਾਨੀ (ਰਾਗ)
ਦਿੱਖ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਰਾਗ ਧਾਨੀ ਦਾ ਪਰਿਚੈ :-
| ਸੁਰ | ਰਿਸ਼ਭ ਤੇ ਧੈਵਤ ਵਰਜਿਤ
ਗੰਧਾਰ ਤੇ ਰਿਸ਼ਭ ਕੋਮਲ ਬਾਕੀ ਸਾਰੇ ਸੁਰ ਸ਼ੁੱਧ |
| ਜਾਤੀ | ਔਡਵ-ਔਡਵ |
| ਥਾਟ | ਕਾਫੀ |
| ਵਾਦੀ | ਗੰਧਾਰ (ਗ) |
| ਸੰਵਾਦੀ | ਨਿਸ਼ਾਦ (ਨੀ) |
| ਸਮਾਂ | ਕਿਸੇ ਵੇਲੇ ਵੀ ਗਾਇਆ-ਵਜਾਇਆ ਜਾਂਦਾ ਹੈ |
| ਠੇਹਿਰਾਵ ਦੇ ਸੁਰ | ਗ ; ਨੀ |
| ਮੁੱਖ ਅੰਗ | ਨੀ(ਮੰਦਰ) ਸ ਗ ; ਸ ਗ ਮ ਪ ਗ ; ਨੀ ਪ ਗ ਸ ; |
| ਆਰੋਹ | ਸ ਗ ਮ ਪ ਨੀ ਸੰ |
| ਅਵਰੋਹ | ਸੰ ਨੀ ਪ ਮ ਗ ਸ |
ਰਾਗ ਧਾਨੀ ਦੀ ਵਿਸ਼ੇਸ਼ਤਾ:-
- ਰਾਗ ਧਾਨੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਇੱਕ ਪੈਂਟਾਟੋਨਿਕ ਰਾਗ ਹੈ।
- ਰਾਗ ਧਾਨੀ ਇੱਕ ਚੰਚਲ ਸੁਭਾ ਵਾਲਾ ਤੇ ਜੋਸ਼ੀਲਾ ਰਾਗ ਹੈ।
- ਰਾਗ ਧਾਨੀ ਵਿੱਚ ਗੰਧਾਰ ਤੇ ਨਿਸ਼ਾਦ ਬਹੁਤ ਹੀ ਮਹੱਤਵਪੂਰਨ ਸੁਰ ਹੁੰਦੇ ਹਨ।
- ਕੁੱਝ ਸੰਗੀਤ ਵਿਦਵਾਨ ਰਾਗ ਧਾਨੀ ਦੀ ਸੁੰਦਰਤਾ ਵਧਾਉਣ ਲਈ ਇਸ ਦਾ ਪ੍ਰਦਰਸ਼ਨ ਕਰਦੇ ਵਕ਼ਤ ਤਾਰ ਸਪਤਕ ਵਿੱਚ ਰਿਸ਼ਭ ਦੀ ਵਰਤੋਂ ਕਰਦੇ ਹਨ
- ਕੁੱਝ ਸੰਗੀਤ ਵਿਦਵਾਨ ਰਾਗ ਧਾਨੀ ਦੇ ਗਾਉਣ-ਵਜਾਉਣ ਦਾ ਸਮਾਂ ਰਾਤ ਦਾ ਤੀਜਾ ਪਹਿਰ ਮੰਨਦੇ ਹਨ ਪਰ ਜ਼ਿਆਦਾਤਰ ਇਸ ਰਾਗ ਨੂੰ ਕਿਸੇ ਵੇਲੇ ਵੀ ਗਾ- ਵਜਾ ਲਿਆ ਜਾਂਦਾ ਹੈ।
- ਰਾਗ ਧਾਨੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਇੱਕ ਪੈਂਟਾਟੋਨਿਕ ਰਾਗ ਹੈ। ਇਹ ਇੱਕ ਜੋਸ਼ੀਲਾ ਰਾਗ ਹੈ ਜਿਸ ਨੂੰ ਅਕਸਰ ਭੀਮਪਾਲਸੀ ਨੋਟਸ, ਧਾ ਅਤੇ ਰੇ ਤੋਂ ਬਿਨਾਂ ਵਰਣਿਤ ਕੀਤਾ ਜਾਂਦਾ ਹੈ। ਹਾਲਾਂਕਿ ਇਸਦਾ ਆਪਣਾ ਵੱਖਰਾ ਗੁਣ ਹੈ। ਰਾਗ ਧਾਨੀ ਨੂੰ ਪ੍ਰਸਿੱਧ ਸੰਗੀਤ ਵਿੱਚ ਅਕਸਰ ਸੁਣਿਆ ਜਾਂਦਾ ਹੈ। ਇਸ ਰਾਗ ਨੂੰ ਰਾਗ ਮਲਕੌਂਸ ਦਾ ਰੋਮਾਂਟਿਕ ਰੂਪ ਵੀ ਕਿਹਾ ਜਾਂਦਾ ਹੈ। ਇਹ ਮਾਲਕੌਂਸ ਵਰਗਾ ਰਾਗ ਹੈ, ਸਿਵਾਏ ਇਸ ਦੇ ਕਿ ਇਸ ਰਾਗ ਵਿੱਚ ਅਰੋਹ ਅਤੇ ਅਵਰੋਹ ਵਿੱਚ ਕੋਮਲ ਧੈਵਤ ਨੂੰ ਪੰਚਮ ਨਾਲ ਬਦਲਿਆ ਗਿਆ ਹੈ [3]।
- ਰਾਗ ਧਾਨੀ ਦਾ ਸਰੂਪ ਹੇਠ ਲਿਖੇ ਅਨੁਸਾਰ ਹੁੰਦਾ ਹੈ:-
- ਸ ਨੀ(ਮੰਦਰ) ਪ(ਮੰਦਰ) ; ਨੀ(ਮੰਦਰ) ਸ ; ਸ ਗ ਮ ਗ ;ਸ ; ਗ ;ਮ ਪ ਗ ; ਗ; ਮ ਨੀ ਮ ਨੀ ਪ ਗ ਮ ਗ ;ਮ ਪ ਗ ਮ ਗ ਸ ;ਗ ਮ ਪ ਸੰ ਨੀ ਸੰ ; ਨੀ ਸੰ ਗੰ ਸੰ ; ਗੰ ਨੀ ਸੰ ; ਪ ਸੰ ਪ ਨੀ ਪ ; ਨੀ ਪ ਗ ਮ ਗ ; ਗ ਮ ਪ ਗ ਸ ; ਗ ਨੀ ਸ ਗ ਗ ਸ
ਰਾਗ ਧਾਨੀ ਵਿੱਚ ਪੰਡਿਤ ਸੀ ਆਰ ਵਿਆਸ ਦੁਆਰਾ ਰਚੀ ਇਸ ਰਾਗ ਵਿੱਚ ਇੱਕ ਪ੍ਰਸਿੱਧ ਬੰਦੀਸ਼ ਹੈ:- "ਹੇ ਮਨਵਾ ਤੁਮ ਨਾ ਜਾਨੇ
ਰਾਗ ਧਾਨੀ ਵਿੱਚ ਹਿੰਦੀ ਫ਼ਿਲਮੀ ਗੀਤ:-
| ਗੀਤ. | ਫ਼ਿਲਮ | ਸਾਲ. | ਸੰਗੀਤਕਾਰ | ਗਾਇਕ |
|---|---|---|---|---|
| ਪ੍ਰਭੂ ਤੇਰਾ ਨਾਮ ਜੋ ਧਿਆਏ ਫਲ ਪਾਏ | ਹਮ ਦੋਨੋ (1961 ਫ਼ਿਲਮ) | 1961 | ਜੈਦੇਵ | ਲਤਾ ਮੰਗੇਸ਼ਕਰ |
| ਕਭੀ ਤਨਹਾਈਓਂ ਮੇਂ ਯੂੰ | ਹਮਾਰੀ ਯਾਦ ਆਏਗੀ | 1961 | ਸਨੇਹਲ ਭਟਕਰ | ਮੁਬਾਰਕ ਬੇਗਮ |
| ਬਦਨ ਪੇ ਸਿਤਾਰੇ ਲਪੇਟੇ ਹੁਏ | ਪ੍ਰਿੰਸ | 1969 | ਸ਼ੰਕਰ-ਜੈਕਿਸ਼ਨ | ਮੁਹੰਮਦ. ਰਫੀ |
| ਗੋਰੀ ਤੇਰਾ ਗਾਓਂ ਬਡ਼ਾ ਪਿਆਰਾ | ਚਿਤਚੋਰ | 1976 | ਰਵਿੰਦਰ ਜੈਨ | ਕੇ ਜੇ ਯੇਸੂਦਾਸ |
| ਖਿਲਤੇ ਹੈਂ ਗੁਲ ਯਹਾਂ | ਸ਼ਰਮੀਲੀ | 1971 | ਏਸ.ਡੀ.ਬਰਮਨ | ਕਿਸ਼ੋਰ ਕੁਮਾਰ |
ਹਵਾਲੇ
[ਸੋਧੋ]ਰਾਗ ਧਨੀ ਵਿੱਚ ਹਿੰਦੀ ਫਿਲਮੀ ਗੀਤ
[ਸੋਧੋ]| ਗੀਤ. | ਫ਼ਿਲਮ | ਸਾਲ. | ਸੰਗੀਤਕਾਰ | ਗਾਇਕ |
|---|---|---|---|---|
| ਪ੍ਰਭੂ ਤੇਰੋ ਨਾਮ ਜੋ ਧਿਆਏ ਫਲ ਪਾਏ | ਹਮ ਦੋਨੋ (1961 ਫ਼ਿਲਮ) | 1961 | ਜੈਦੇਵ | ਲਤਾ ਮੰਗੇਸ਼ਕਰ |
| ਕਭੀ ਤਨਹਾਈਓਂ ਮੇਂ ਯੂੰ | ਹਮਾਰੀ ਯਾਦ ਆਏਗੀ | 1961 | ਸਨੇਹਲ ਭਟਕਰ | ਮੁਬਾਰਕ ਬੇਗਮ |
| ਬਦਨ ਪੇ ਸਿਤਾਰੇ ਲਪੇਟੇ ਹੁਏ
(ਥੋੜਾ ਰਾਗ ਧਾਨੀ ਤੇ ਅਧਾਰਿਤ) |
ਪ੍ਰਿੰਸ | 1969 | ਸ਼ੰਕਰ-ਜੈਕਿਸ਼ਨ | ਮੁਹੰਮਦ. ਰਫੀ |
| ਗੋਰੀ ਤੇਰਾ ਗਾਓਂ ਬੜਾ ਪਿਆਰਾ | ਚਿਤਚੋਰ | 1976 | ਰਵਿੰਦਰ ਜੈਨ | ਕੇ ਜੇ ਯੇਸੂਦਾਸ |
| ਆ ਰੇ ਪ੍ਰੀਤਮ ਪਿਆਰੇ
("ਵਾਦੀ ਵਾਦੀ ਨੱਟੂ ਕੱਟਾ" ਦੇ ਹੁੱਕ ਤੋਂ ਵਰਤੀ ਗਈ ਧੁਨ) |
ਰਾਉਡੀ ਰਾਠੌਰ | 2012 | ਸਾਜਿਦ-ਵਾਜਿਦ | ਮਮਤਾ ਸ਼ਰਮਾ |