ਸਮੱਗਰੀ 'ਤੇ ਜਾਓ

ਧਿਆਨ ਸਿੰਘ ਸ਼ਾਹ ਸਿਕੰਦਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ.
ਧਿਆਨ ਸਿੰਘ ਸ਼ਾਹ ਸਿਕੰਦਰ
ਜਨਮ16 ਨਵੰਬਰ 1938
ਖੋਜੇਪੁਰ; ਗੁਰਦਾਸਪੁਰ; ਪੰਜਾਬ; ਭਾਰਤ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਦੀਨਾਨਗਰ
ਸਿੱਖਿਆਗਿਆਨੀ; ਅੱਮ.ਏ.; ਬੀ.ਐੱਡ.
ਪੇਸ਼ਾਲੇਖਕ, ਕਵੀ
ਲਈ ਪ੍ਰਸਿੱਧ"ਰੂਪਾਂਤਰ ਤ੍ਰੈ-ਮਾਸਿਕ ਪੰਜਾਬੀ ਰਸਾਲਾ " ਦੇ ਸੰਪਾਦਕ
ਜ਼ਿਕਰਯੋਗ ਕੰਮਜਿੰਦ (ਕਾਵਿ-ਸੰਗ੍ਰਿਹ)— 1977

ਕਾਵਿ-ਰੂਪ ਦੋਹੜਾ (ਇੱਕ ਖੋਜ)— 1994 ਦੋਹੜੇ 'ਰਾਹੀ' ਦੇ (ਸੰਪਾਦਨਾ)— 2002 ਬੀਰ ਤੇ ਉਹਦੀਆਂ ਕਹਾਣੀਆਂ (ਸੰਪਾਦਨਾ)— 2006 ਰੋਸ਼ਨੀਆਂ ਦਾ ਦੇਸ਼ (ਮੇਰੀ ਵਲੈਤ ਫੇਰੀ) (ਸਫ਼ਰਨਾਮਾ)—2005, 2008 ਫ਼ੱਕਰਨਾਮਾ (ਸੰਪਾਦਨਾ)—2008, 2012 ਤਾਈ ਮਤਾਬੀ ਤੇ ਹੋਰ ਕਹਾਣੀਆਂ (ਕਹਾਣੀ-ਸੰਗ੍ਰਹਿ)—2012 ਤਾਕਿ ਸਨਦ ਰਹੇ (ਸੰਪਾਦਕੀਆਂ)— 2015 ਕਾਵਿ-ਰੰਗ-(ਕਾਵਿ-ਸੰਗ੍ਰਹਿ)— 2020 ਬਿਖੜੇ ਰਾਹਾਂ ਦਾ ਪਾਂਧੀ ( ਸ੍ਵੈ-ਜੀਵਨੀ)— 2021 ਇੱਕ ਸੁਪਨਾ ( ਸੰਵਿਧਾਨਕ ਸੇਧਾਂ)— 2023 ਘਟਨਾਵਾਂ (ਸੰਸਮਰਣ)— 2024

ਤਾਰਿਆਂ ਦੀ ਛਾਵੇਂ (ਨਾਵਲੈੱਟ)— 2024
ਜੀਵਨ ਸਾਥੀਸੁਖਦੀਪ ਕੌਰ
ਬੱਚੇ1) ਡਾ. ਜਗਦੀਪ ਸਿੰਘ

2) ਰਣਜੀਤ ਕੌਰ

3) ਡਾ. ਕੰਵਰ ਦੀਪ ਸਿੰਘ
ਮਾਤਾ-ਪਿਤਾ
  • ਸ. ਮੁਣਸ਼ਾ ਸਿੰਘ (ਪਿਤਾ)
  • ਸਵਰਨ ਕੌਰ (ਪ੍ਰਸਿੰਨੀ) (ਮਾਤਾ)
ਰਿਸ਼ਤੇਦਾਰ1) ਮਹਿੰਦਰ ਕੌਰ (ਭੈਣ)

2) ਸੁਜਾਨ ਸਿੰਘ (ਭਰਾ) 3) ਰਾਜਿੰਦਰ ਕੌਰ (ਭੈਣ) 4) ਕੁਲਵੰਤ ਕੌਰ (ਭੈਣ)

5) ਬਲਜੀਤ ਕੌਰ (ਭੈਣ)
ਧਿਆਨ ਸਿੰਘ ਸ਼ਾਹ ਸਿਕੰਦਰ

ਧਿਆਨ ਸਿੰਘ ਸ਼ਾਹ ਸਿਕੰਦਰ (16 ਨਵੰਬਰ 1938) ਇੱਕ ਪੰਜਾਬੀ ਲੇਖਕ ਹਨ। ਜਿਨ੍ਹਾਂ ਨੇ 1971 ਵਿੱਚ "ਜਿੰਦ" ਕਾਵਿ ਸੰਗ੍ਰਿਹ ਨਾਲ ਆਪਣਾ ਅਦਬੀ ਸਫ਼ਰ ਸ਼ੁਰੂ ਕੀਤਾ। ਇਨ੍ਹਾਂ ਨੇ ਸਾਹਿਤ ਦੀਆਂ ਕਈ ਵਿਧਾਵਾਂ ਵਿੱਚ ਸਾਹਿਤ ਸਿਰਜਨ ਕੀਤਾ ਅਤੇ ਕਾਵਿ-ਰੂਪ ਦੋਹੜਾ (ਇੱਕ ਖੋਜ) (1994) ਸਿਰਜ ਕੇ ਪੰਜਾਬੀ ਸੂਫ਼ੀ ਕਾਵਿ ਦੇ ਖੋਜ ਕਾਰਜ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ।

ਜੀਵਨ

[ਸੋਧੋ]

ਧਿਆਨ ਸਿੰਘ ਸ਼ਾਹ ਸਿਕੰਦਰ 16 ਨਵੰਬਰ 1938 ਨੂੰ ਪਿੰਡ ਖੋਜੇਪੁਰ (ਗੁਰਦਾਸਪੁਰ) ਵਿੱਚ ਪੈਦਾ ਹੋਏ। ਇਨ੍ਹਾਂ ਦੇ ਦਾਦੇ ਦਾ ਨਾਂ ਸ. ਮੱਘਰ ਸਿੰਘ ਅਤੇ ਦਾਦੀ ਦਾ ਨਾਂ ਧਨ ਦੇਵੀ ਸੀ। ਇਨ੍ਹਾਂ ਦੇ ਪਿਤਾ ਜੀ ਦਾ ਨਾਂ ਸ. ਮੁਣਸ਼ਾ ਸਿੰਘ ਅਤੇ ਮਾਤਾ ਜੀ ਦਾ ਨਾਂ ਸਵਰਨ ਕੌਰ ਸੀ।[1]

ਆਪ ਕਿੱਤੇ ਵਜੋਂ ਅਧਿਆਪਕ ਸਨ ਤੇ 1996 ਤੋਂ ਸੇਵਾ ਮੁਕਤ ਹੋਏ। ਤ੍ਰੈ-ਮਾਸਕ ਮੈਗਜੀਨ ਰੂਪਾਂਤਰ ਦੀ ਸ਼ੁਰੂਆਤ ਕਰਨ ਵਾਲੇ ਸਵ. ਪਵੀਰਿੰਦਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਹੁਣ ਤੀਕ ਇਸ ਮੈਗਜੀਨ ਦੀ ਸੰਪਾਦਕੀ ਦੇ ਨਾਲ ਨਾਲ ਬਹੁਤੀਆਂ ਜਿਮੇਵਾਰੀਆਂ ਆਪ ਜੀ ਤੇ ਹੀ ਹਨ। ਅੱਜ ਕੱਲ ਆਪ ਇਸੇ ਸ਼ਹਿਰ ਦੀ ਚੜ੍ਹਦੀ ਬਾਹੀ ਮੁਗਰਾਲਾ ਰੋਡ ਤੇ ਨਵੀਂ ਬਣੀ ਰੂਪਾਂਤਰ ਕਲੋਨੀ ਵਿੱਚ ਆਪਣਾ ਘਰ ਬਣਾ ਕੇ ਰਹਿ ਰਹੇ ਹਨ ਅਤੇ ਲਗਾਤਾਰ ਸਾਹਿਤ ਨੂੰ ਹੋਰ ਅਮੀਰ ਕਰ ਰਹੇ ਹਨ।[2]

ਰਚਨਾਵਾਂ

[ਸੋਧੋ]

ਜਿੰਦ (ਕਾਵਿ-ਸੰਗ੍ਰਿਹ)— 1977

ਕਾਵਿ-ਰੂਪ ਦੋਹੜਾ (ਇੱਕ ਖੋਜ)—  1994, 2000 , 2011, 2024

ਦੋਹੜੇ 'ਰਾਹੀ' ਦੇ (ਸੰਪਾਦਨਾ)— 2002, 2024

ਬੀਰ ਤੇ ਉਹਦੀਆਂ ਕਹਾਣੀਆਂ (ਸੰਪਾਦਨਾ)— 2006

ਰੋਸ਼ਨੀਆਂ ਦਾ ਦੇਸ਼ (ਮੇਰੀ ਵਲੈਤ ਫੇਰੀ) (ਸਫ਼ਰਨਾਮਾ)—2005, 2008

ਫ਼ੱਕਰਨਾਮਾ (ਸੰਪਾਦਨਾ)—2008, 2012

ਤਾਈ ਮਤਾਬੀ ਤੇ ਹੋਰ ਕਹਾਣੀਆਂ (ਕਹਾਣੀ-ਸੰਗ੍ਰਹਿ)—2012

ਤਾਕਿ ਸਨਦ ਰਹੇ (ਸੰਪਾਦਕੀਆਂ)— 2015

ਕਾਵਿ-ਰੰਗ-(ਕਾਵਿ-ਸੰਗ੍ਰਹਿ)— 2020[3]

ਬਿਖੜੇ ਰਾਹਾਂ ਦਾ ਪਾਂਧੀ ( ਸ੍ਵੈ-ਜੀਵਨੀ)— 2021

ਇੱਕ ਸੁਪਨਾ (ਸੰਵਿਧਾਨਕ ਸੇਧਾਂ)[4]— 2023

ਘਟਨਾਵਾਂ (ਸੰਸਮਰਣ)[5]— 2024

ਤਾਰਿਆਂ ਦੀ ਛਾਵੇਂ (ਨਾਵਲੈੱਟ)[6]—  2024

ਵਿਸ਼ਵ ਦੇ ਮਹਾਨ ਚਿੰਤਕ (ਸਮਪਾਦਨਾ) — 2024

ਹਵਾਲੇ

[ਸੋਧੋ]
  1. Virsa Te Vartman (2024-03-24), 1947 Yaadan De Jharokhe Chon || Pind Khojepur (Gurdaspur)|| S.Dhian Singh Shah Sikandar Ji, retrieved 2024-09-09
  2. "ਧਿਆਨ ਸਿੰਘ 'ਸ਼ਾਹ ਸਿਕੰਦਰ' : ਪੰਜਾਬੀ ਕਵਿਤਾ". www.punjabi-kavita.com. Retrieved 2024-09-10.
  3. ਕਾਵਿ-ਰੰਗ (ਕਾਵਿ-ਸੰਗ੍ਰਹਿ 2020), ਲੇਖਕ: ਧਿਆਨ ਸਿੰਘ ਸ਼ਾਹ ਸਿਕੰਦਰ, ਪ੍ਰਕਾਸ਼ਕ: ਸਾਤਵਿਕ ਬੁਕਸ, S.C.O.225, ਸਿਟੀ ਸੈਂਟਰ, ਅੰਮ੍ਰਿਤਸਰ –143001; ISBN: 81-87526-85-8 ਕਾਵਿ-ਰੰਗ ਧਿਆਨ ਸਿੰਘ ਸ਼ਾਹ ਸਿਕੰਦਰ ਰਚਿਤ ਇੱਕ ਕਾਵਿ-ਸੰਗ੍ਰਹਿ ਹੈ। ਜਿਸ ਨੂੰ ਸਾਤਵਿਕ ਬੁਕਸ, ਅੰਮ੍ਰਿਤਸਰ ਨੇ ਜੁਲਾਈ 2020 ਵਿੱਚ ਪ੍ਰਕਾਸ਼ਿਤ ਕੀਤਾ। ਇਸ ਵਿੱਚ ਤਕਰੀਬਨ 59 ਰਚਨਾਵਾਂ ਹਨ, ਜਿਹਨਾਂ ਨੂੰ ਲੇਖਕ ਨੇ 1970 ਤੋਂ ਲੈ ਕੇ 2018 ਤਕ ਦੇ ਜੀਵਨ ਕਾਲ ਵਿੱਚ ਲਿਖਿਆ ਸੀ। ਇਸ ਕਿਤਾਬ ਦੇ ਅਖ਼ੀਰ ਵਿੱਚ ਲੇਖਕ ਦੁਆਰਾ ਰਚਿਤ ਲਗਭਗ 36 ਦੋਹੇ ਵੀ ਸ਼ਾਮਲ ਹਨ।
  4. Ek Supna By Dhian Singh Shah Sikandar; Published by: Sehaj Publication, Samana (Patiala) in 2023; ISBN:978-93-88947-33-6
  5. Ghatnawan (Sansmaran) By Dhian Singh Shah Sikandar; Published by: Sehaj Publication, Samana (Patiala) in 2024`; ISBN:978-81-972003-5-9
  6. Tareyan Di Chhaven (Novelette) By Dhian Singh Shah Sikandar; Published by: Sehaj Publication, Samana (Patiala) in 2024`; ISBN:978-81-968866-6-0