ਧੋਬੀ ਘਾਟ ਪਾਰਕ (ਫੈਸਲਾਬਾਦ)
ਧੋਬੀ ਘਾਟ ਮੈਦਾਨ ( ਪੰਜਾਬੀ / ਉਰਦੂ : دھوبی گھاٹ پارک ), ਜਿਸ ਨੂੰ ਅਧਿਕਾਰਤ ਤੌਰ 'ਤੇ ਇਕਬਾਲ ਪਾਰਕ ਵਜੋਂ ਜਾਣਿਆ ਜਾਂਦਾ ਹੈ, ਫੈਸਲਾਬਾਦ ਦੇ ਕੇਂਦਰ ਵਿੱਚ, ਨਰਵਾਲਾ ਰੋਡ ਅਤੇ ਭਵਨ ਬਾਜ਼ਾਰ ਦੇ ਮੁੱਖ ਬੱਸ ਸਟੇਸ਼ਨ ਦੇ ਨੇੜੇ ਸਥਿਤ ਇੱਕ ਜਨਤਕ ਪਾਰਕ ਹੈ। [1]
ਇਤਿਹਾਸ
[ਸੋਧੋ]ਧੋਬੀ ਘਾਟ ਦਾ ਨਾਂ ਬਦਲ ਕੇ 'ਇਕਬਾਲ ਪਾਰਕ', ਫੈਸਲਾਬਾਦ ਰੱਖ ਦਿੱਤਾ ਗਿਆ ਪਰ ਇਸ ਸ਼ਹਿਰ ਦੇ ਆਮ ਲੋਕਾਂ ਵਿਚ ਅਜੇ ਵੀ ਬਹੁਤਾ ਧੋਬੀ ਘਾਟ ਦਾ ਨਾਂ ਹੀ ਵਰਤਿਆ ਜਾਂਦਾ ਹੈ। ਪੰਜਾਬ ਸਰਕਾਰ, ਪਾਕਿਸਤਾਨ ਦੀ ਵੈੱਬਸਾਈਟ ਅਜੇ ਵੀ ਇਸ ਸਥਾਨ ਲਈ ਦੋਵੇਂ ਨਾਮਾਂ ਦੀ ਵਰਤੋਂ ਕਰਦੀ ਹੈ – ਧੋਬੀ ਘਾਟ ਜਾਂ ਇਕਬਾਲ ਪਾਰਕ। [2] [3] [4]
ਕਾਇਦੇ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਨੂੰ 1943 ਵਿੱਚ ਪਾਕਿਸਤਾਨ ਅੰਦੋਲਨ ਲਈ ਇੱਕ ਮੁਹਿੰਮ ਦੇ ਹਿੱਸੇ ਵਜੋਂ ਧੋਬੀ ਘਾਟ ਮੈਦਾਨ ਵਿੱਚ ਲਗਭਗ 20 ਲੱਖ ਲੋਕਾਂ ਦੇ ਇੱਕ ਬਹੁਤ ਵੱਡੇ ਇਕੱਠ ਨੂੰ ਸੰਬੋਧਨ ਕਰਨ ਲਈ ਸੱਦਾ ਦਿੱਤਾ ਗਿਆ ਸੀ। ਧੋਬੀ ਘਾਟ ਮੈਦਾਨ, ਫੈਸਲਾਬਾਦ ਕਈ ਹੋਰ ਪਾਕਿਸਤਾਨੀ ਰਾਜਨੀਤਿਕ ਨੇਤਾਵਾਂ ਦੀਆਂ ਇੱਥੋਂ ਤਕਰੀਰਾਂ ਕਾਰਨ ਇਤਿਹਾਸਕ ਮਹੱਤਤਾ ਦਾ ਧਾਰਨੀ ਸਮਝਿਆ ਜਾਂਦਾ ਹੈ। ਜਿਨਾਹ ਦੀ ਪਰੰਪਰਾ ਦਾ ਪਾਲਣ ਕਰਦੇ ਹੋਏ, ਬਾਅਦ ਵਿੱਚ ਇਸਨੂੰ ਰਾਜਨੀਤਿਕ ਇਕੱਠਾਂ ਲਈ ਵਰਤਣਾ ਜਾਰੀ ਰੱਖਿਆ। [2] [5]
ਹਵਾਲੇ
[ਸੋਧੋ]- ↑ "Park a safe haven for addicts". DAWN.COM. 15 December 2006.
- ↑ 2.0 2.1 Brief History of Faisalabad Archived 2017-07-09 at the Wayback Machine. District Courts Faisalabad website, Retrieved 28 October 2020
- ↑ Municipal Library building (at Iqbal Park or Dhobi Ghat, Faisalabad) to be reconstructed Pakistan Today (newspaper), Published 24 March 2011, Retrieved 28 October 2020
- ↑ Faisalabad - Public libraries Punjab Portal, Government of Punjab, Pakistan website, Retrieved 28 October 2020
- ↑ "Park a safe haven for addicts". DAWN.COM. 15 December 2006."Park a safe haven for addicts". DAWN.COM. 15 December 2006.