ਨਈ ਤਾਲੀਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰਮੁੱਖ ਵਿਚਾਰ ਹੈ ਕਿ ਦਸਤਕਾਰੀ ਰਾਹੀਂ ਬਾਲਕਾਂ ਨੂੰ ਸਰੀਰ, ਹਿਰਦੇ, ਅਤੇ ਆਤਮਾ ਦੀ ਸਮਗਰ ਸਿੱਖਿਆ ਦਿੱਤੀ ਜਾਵੇ।

ਮਹਾਤਮਾ ਗਾਂਧੀ

1940 ਵਿੱਚ ਸ਼੍ਰੀ ਚਿੱਤ ਭੂਸ਼ਣ ਦਾਸਗੁਪਤਾ, ਗਾਂਧੀਵਾਦੀ ਆਜ਼ਾਦੀ ਸੰਗਰਾਮੀਆ ਅਤੇ ਨਈ ਤਾਲੀਮ ਦੇ ਅਨੁਗਾਮੀ, ਮਾਝੀਹੀਰਾ ਨਾਮ ਦੇ ਇੱਕ ਦੂਰ ਦਰਾਜ ਦੇ ਪਿੰਡ (ਜੋ ਪਹਿਲਾਂ ਬਿਹਾਰ ਹੁਣ ਪੱਛਮ ਬੰਗਾਲ ਵਿੱਚ ਹੈ) ਆਇਆ ਸੀ, ਜਿੱਥੇ ਉਸ ਨੇ, ਮਾਝੀਹੀਰਾ ਰਾਸ਼ਟਰੀ ਬੁਨਿਆਦੀ ਸਿੱਖਿਆ ਸੰਸਥਾਨ ਦੀ ਸਥਾਪਨਾ ਕੀਤੀ। [1] ਹੁਣ ਉਹ 100 ਸਾਲ ਦੀ ਉਮਰ ਦਾ ਹੈ ਅਤੇ ਅੱਜ ਵੀ ਸਰਲ ਜੀਵਨ ਦਾ ਆਨੰਦ ਲੈਂਦਾ ਹੈ ਅਤੇ ਚਰਖਾ ਕੱਤਦਾ ਹੈ।

ਨਈ ਤਾਲੀਮ (ਹਿੰਦੁਸਤਾਨੀ: नई तालीम, نئی تعلیم) ਇੱਕ ਰੂਹਾਨੀ ਅਸੂਲ ਹੈ, ਜਿਸ ਅਨੁਸਾਰ ਤਾਲੀਮ ਅਤੇ ਕੰਮ ਵੱਖ ਵੱਖ ਨਹੀਂ ਹਨ। ਮਹਾਤਮਾ ਗਾਂਧੀ ਨੇ ਇਸ ਸਿੱਖਿਅਕ ਸਿੱਧਾਂਤ ਦੇ ਆਧਾਰ ਉੱਤੇ ਇਸੇ ਹੀ ਨਾਮ ਦੇ ਨਾਲ ਇੱਕ ਵਿਦਿਅਕ ਕੋਰਸ ਨੂੰ ਪਰਮੋਟ ਕੀਤਾ।[2]

ਇਸ ਨੂੰ ਅਗਲੇ ਵਾਕੰਸ਼ ਵਜੋਂ ਅਨੁਵਾਦ ਕੀਤਾ ਜਾ ਸਕਦਾ ਹੈ 'ਸਭ ਲਈ ਮੁੱਢਲੀ ਸਿੱਖਿਆ'।[3] ਪਰ, ਸੰਕਲਪ ਦੇ ਅਰਥਾਂ ਦੀਆਂ ਕਈ ਪਰਤਾਂ ਹਨ। ਇਹ ਅੰਗਰੇਜ਼ੀ ਸਿੱਖਿਆ ਪ੍ਰਣਾਲੀ ਦੇ ਅਤੇ ਆਮ ਤੌਰ ਤੇ ਉਪਨਿਵੇਸ਼ਵਾਦ ਦੇ ਗਾਂਧੀ ਦੇ ਅਨੁਭਵ ਤੋਂ ਵਿਕਸਿਤ ਹੋਈ। ਉਸ ਵਿਵਸਥਾ ਵਿੱਚ, ਉਸ ਨੇ ਵੇਖਿਆ ਕਿ ਭਾਰਤੀ ਬੱਚੇ ਅਲੱਗ ਛੱਡ ਦਿੱਤੇ ਜਾਣਗੇ ਅਤੇ ਕੈਰੀਅਰ ਆਧਾਰਿਤ ਸੋਚ ਪ੍ਰਭਾਵਸ਼ਾਲੀ ਹੋ ਜਾਵੇਗੀ। ਇਸਦੇ ਇਲਾਵਾ , ਇਹ ਨਕਾਰਾਤਮਕ ਨਤੀਜਿਆਂ ਦੀ ਇੱਕ ਲੜੀ ਦਾ ਪ੍ਰਤੀਕ ਸੀ:ਹੱਥੀਂ ਕੰਮ ਲਈ ਨਫ਼ਰਤ, ਇੱਕ ਨਵੇਂ ਅਭਿਜਾਤ ਵਰਗ ਦਾ ਵਿਕਾਸ, ਅਤੇ ਉਦਯੋਗੀਕਰਨ ਅਤੇ ਸ਼ਹਰੀਕਰਨ ਦੀਆਂ ਵੱਧਦੀਆਂ ਸਮਸਿਆਵਾਂ।

ਗਾਂਧੀ ਦੀ ਪੈਡਾਗੋਜੀ ਦਾ ਫ਼ੋਕਸ ਤਿੰਨ ਥੰਮ ਸਨ: ਸਿੱਖਿਆ ਦਾ ਤਾਉਮਰ ਚਰਿੱਤਰ, ਇਸਦਾ ਸਮਾਜਕ ਚਰਿੱਤਰ ਅਤੇ ਇਸਦਾ ਸਰਬੰਗੀ ਪਰਿਕਿਰਿਆ ਵਾਲਾ ਰੂਪ। ਗਾਂਧੀ ਦੇ ਲਈ , ਸਿੱਖਿਆ ਵਿਅਕਤੀ ਦਾ ਨੈਤਿਕ ਵਿਕਾਸ ਹੈ, ਅਤੇ ਇਹ ਪਰਿਕਿਰਿਆ ਆਜੀਵਨ ਹੈ।[4]

ਸਿੱਖਿਆ[ਸੋਧੋ]

ਗਾਂਧੀ ਦਾ ਸਿੱਖਿਆ ਮਾਡਲ ਸਮਾਜਕ ਵਿਵਸਥਾ ਦੇ ਉਨ੍ਹਾਂ ਦੇ ਵਿਕਲਪਿਕ ਦ੍ਰਿਸ਼ਟੀਕੋਣ ਦੇ ਵੱਲ ਸੇਧਿਤ ਸੀ। ਇਸ ਲਈ ਗਾਂਧੀ ਦੀ ਮੁੱਢਲੀ ਸਿੱਖਿਆ ਇੱਕ ਆਦਰਸ਼ ਸਮਾਜ ਦੀ ਆਪਣੀ ਧਾਰਨਾ ਦੀ ਪ੍ਰਤੀਕ ਸੀ, ਜਿਸ ਵਿੱਚ ਛੋਟੇ, ਖੁਦ-ਮੁਖਤਾਰ ਸਮਾਜਾਂ ਵਿੱਚ ਉਨ੍ਹਾਂ ਦਾ ਮਿਹਨਤੀ, ਆਤਮ-ਸਨਮਾਨ ਵਾਲਾ ਅਤੇ ਸਾਊ ਆਦਰਸ਼ ਨਾਗਰਿਕ ਇੱਕ ਛੋਟੇ ਜਿਹੇ ਸਹਿਕਾਰੀ ਸਮੁਦਾਏ ਵਿੱਚ ਰਹਿੰਦਾ ਵਿਅਕਤੀ ਸੀ। ਨਵੀਂ ਤਾਲੀਮ ਨੇ ਸਿਖਿਅਕ ਲਈ ਇੱਕ ਵੱਖ ਭੂਮਿਕਾ ਦੀ ਪਰਿਲਪਨਾ ਕੀਤੀ, ਜੋ ਪੇਸ਼ੇਵਰ ਕੋਰਸ ਅਤੇ ਅਮੂਰਤ ਮਾਨਕਾਂ ਦੇ ਕਾਰਨ ਮਜ਼ਬੂਰ ਨਾ ਹੋਵੇ, ਸਗੋਂ ਇੱਕ ਵਿਅਕਤੀ ਦੇ ਰੂਪ ਵਿੱਚ ਸਿੱਧੇ ਇੱਕ ਸੰਵਾਦ ਦੇ ਰੂਪ ਵਿੱਚ ਵਿਦਿਆਰਥੀ ਨਾਲ ਜੁੜਦਾ ਹੈ: "ਇੱਕ ਐਸਾ ਸਿਖਿਅਕ ਜੋ ਸਿਖਣ ਵਾਲਿਆਂ ਦੇ ਨਾਲ ਰਾਬਤਾ ਬਣਾਉਂਦਾ ਹੈ, ਉਨ੍ਹਾਂ ਵਿੱਚੋਂ ਹੀ ਇੱਕ ਹੋ ਜਾਂਦਾ ਹੈ, ਅਤੇ ਉਨ੍ਹਾਂ ਕੋਲੋਂ ਸਿੱਖਦਾ ਵੀ ਹੈ ਉਸ ਤੋਂ ਵੀ ਵੱਧ ਜਿੰਨਾ ਕਿ ਉਨ੍ਹਾਂ ਨੂੰ ਸਿਖਾਉਂਦਾ ਹੈ। ਉਹ ਜੋ ਆਪਣੇ ਚੇਲਿਆਂ ਤੋਂ ਕੁੱਝ ਨਹੀਂ ਸਿੱਖਦਾ ਹੈ, ਮੇਰੀ ਰਾਏ ਵਿੱਚ, ਬੇਕਾਰ ਹੈ। ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦਾ ਹਾਂ, ਉਦੋਂ ਮੈਂ ਉਸ ਕੋਲੋਂ ਸਿੱਖਦਾ ਹਾਂ। ਮੈਂ ਉਸਤੋਂ ਉਸ ਨਾਲੋਂ  ਜਿਆਦਾ ਲੈਂਦਾ ਹਾਂ ਜਿੰਨਾ ਮੈਂ ਉਸਨੂੰ ਦਿੰਦਾ ਹਾਂ। ਇਸ ਤਰ੍ਹਾਂ, ਇੱਕ ਸੱਚਾ ਸਿਖਿਅਕ ਆਪਣੇ ਆਪ ਨੂੰ ਆਪਣੇ ਵਿਦਿਆਰਥੀਆਂ ਦੇ ਵਿਦਿਆਰਥੀ ਦੇ ਰੂਪ ਵਿੱਚ ਮੰਨਦਾ ਹੈ। ਜੇਕਰ ਤੁਸੀਂ ਆਪਣੇ ਵਿਦਿਆਰਥੀਆਂ ਨੂੰ ਇਸ ਰਵਈਏ ਨਾਲ ਸਿਖਾਓਗੇ, ਤਾਂ ਤੁਸੀ ਉਨ੍ਹਾਂ ਤੋਂ ਬਹੁਤ ਲਾਭ ਉਠਾਉਗੇ।" ਗਾਂਧੀ ਦੇ ਚੇਲੇ, ਵਿਨੋਭਾ ਭਾਵੇ ਨੇ ਇਸ ਵਿਚਾਰ ਨੂੰ ਸਾਮਾਜਕ ਤਬਦੀਲੀ ਦੇ ਇੱਕ ਸਾਧਨ ਦੇ ਰੂਪ ਵਿੱਚ ਵਿਕਸਿਤ ਕੀਤਾ: ਨਈ ਤਾਲੀਮ ਦਾ ਰਹੱਸ ਸਿੱਖਣ ਅਤੇ ਸਿੱਖਾਉਣ ਅਤੇ ਗਿਆਨ ਅਤੇ ਕੰਮ ਦੇ ਵਿੱਚ ਭੇਦਭਾਵ ਨੂੰ ਖਤਮ ਕਰਨ ਵਿੱਚ ਹੈ।"  ਵਿਨੋਬਾ ਨੇ ਸਿਖਿਅਕ ਅਤੇ ਵਿਦਿਆਰਥੀ ਦੇ ਵਿੱਚ ਸੰਬੰਧ ਨੂੰ ਫਿਰ ਤੋਂ ਪਰਿਭਾਸ਼ਿਤ ਕਰਨ ਦੀ ਲੋੜ ਉੱਤੇ ਚਰਚਾ ਕੀਤੀ, ਉਨ੍ਹਾਂ ਨੂੰ ਇੱਕ ਦੂਜੇ ਨੂੰ ਸਾਥੀ ਮਜ਼ਦੂਰ ਦੇ ਰੂਪ ਵਿੱਚ ਮੰਨਣਾ ਚਾਹੀਦਾ ਹੈ ..." ਸਗੋਂ, ਸਿਖਿਅਕ ਕਲਾ/ਹੁਨਰ ਵਿੱਚ ਪਰਬੀਨ ਹੋਣਾ ਸੀ (ਅਤੇ ਇਸ ਨਾਲ ਆਪਣਾ ਗੁਜ਼ਾਰਾ ਚਲਾਵੇ ਅਧਿਆਪਨ ਦੀ ਤਨਖਾਹ ਨਾਲ ਨਹੀਂ)। ਵਿਦਿਆਰਥੀ ਨੇ ਸਿਖਿਅਕ ਅਤੇ ਉਸਦੇ ਪਰਵਾਰ ਦੇ ਨਾਲ ਰਹਿਣਾ, ਕੰਮ ਕਰਨਾ ਅਤੇ ਵੱਡਾ ਹੋਣਾ ਸੀ। ਇਸ ਪ੍ਰਕਿਰਿਆ ਵਿੱਚ ਉਹ ਜੀਵਨ ਜਾਚ ਦੇ ਰੂਪ ਵਿੱਚ ਕਲਾ/ਹੁਨਰ - ਨੈਤਿਕਤਾ ਦੇ ਕੋਡ, ਰਿਸ਼ਤਿਆਂ ਦਾ ਜਾਲ ਆਦਿ ਸਿੱਖ ਜਾਏਗਾ/ਜਾਏਗੀ।" [5] ਆਖ਼ਿਰ ਵਿੱਚ, ਨਈ ਤਾਲੀਮ ਨੂੰ ਆਧੁਨਿਕਤਾ ਦੇ ਮੁੱਖ ਦਵੰਦਾਂ ਵਿੱਚੋਂ ਇੱਕ ਦੇ ਪ੍ਰਤੀਕਰਮ ਦੇ ਰੂਪ ਵਿੱਚ ਚਿਤਵਿਆ ਸੀ ਜਿਵੇਂ ਕਿ ਗਾਂਧੀ ਨੇ ਇਸਨੂੰ ਵੇਖਿਆ - ਮਨੁੱਖ ਅਤੇ ਮਸ਼ੀਨ ਜਾਂ ਤਕਨੀਕੀ ਦੇ ਵਿੱਚ ਦਵੰਦਵਾਦ: ਇਸ ਦਵੰਦਵਾਦ ਵਿੱਚ, ਮਨੁੱਖ ਨਾ ਸਿਰਫ ਭਾਰਤ ਸਗੋਂ ਸੰਪੂਰਨ ਮਨੁੱਖਤਾ ਦੀ ਤਰਜਮਾਨੀ ਕਰਦਾ ਸੀ, ਅਤੇ ਮਸ਼ੀਨ ਉਦਯੋਗਿਕ ਪੱਛਮ ਦੀ ਤਰਜਮਾਨੀ ਕਰਦੀ ਸੀ।[6] ਹੋਰਨਾਂ ਦੇ ਇਲਾਵਾ ਇਹ ਵੀ ਇੱਕ ਕਾਰਨ ਹੈ ਕਿ ਗਾਂਧੀ ਨੇ ਦਸਤਕਾਰੀ ਅਤੇ ਕਤਾਈ ਵਰਗੇ ਹਸਤਸ਼ਿਲਪਾਂ ਦੀ ਭੂਮਿਕਾ ਉੱਤੇ ਆਪਣੀ ਪੇਡਾਗੋਗੀ ਵਿੱਚ ਏਨਾ ਕੇਂਦਰੀ ਜ਼ੋਰ ਦਿੱਤਾ; ਇਹ ਆਤਮਨਿਰਭਰਤਾ ਜਾਂ ਸਵਰਾਜ ਅਤੇ ਆਜ਼ਾਦੀ ਜਾਂ ਸਵਦੇਸ਼ੀ ਦੇ ਮੁੱਲਾਂ ਦੇ ਪ੍ਰਤੀਕ ਬਣ ਗਏ ਸਨ।

ਹਵਾਲੇ[ਸੋਧੋ]

  1. [1]
  2. Richards, Glynn (1996), A Source-Book on Modern Hinduism, Routledge, https://books.google.com/books?id=BGxgNTBmFNEC&pg=PA202&dq=Nai+Talim&num=100 
  3. ਮੁੱਢਲੀ ਸਿੱਖਿਆ (ਨਾਈ Talim)
  4. Dinabandhu Dehury: ਮਹਾਤਮਾ ਗਾਂਧੀ ਦੇ ਯੋਗਦਾਨ ਨੂੰ ਸਿੱਖਿਆ
  5. http://www.swaraj.org/shikshantar/vimukt_08.html#naitalim
  6. http://www.ibe.unesco.org/publications/ThinkersPdf/gandhie.