ਨਕਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਨਕਸ਼ਕਾਰ ਫ਼ਰੈਡਰਿਕ ਦੇ ਵਿਟ ਵੱਲੋਂ ਬਣਾਇਆ ਗਿਆ ੧੭ਵੀਂ ਸਦੀ ਦਾ ਇੱਕ ਅਕਾਸ਼ੀ ਨਕਸ਼ਾ
ਅਫ਼ਰੀਕਾ, ਏਸ਼ੀਆ ਅਤੇ ਯੂਰਪ ਦਾ ਵਿਸ਼ਵ ਦ੍ਰਿਸ਼ ਨਕਸ਼ਾ

ਨਕਸ਼ਾ ਕਿਸੇ ਇਲਾਕੇ ਦੇ ਤਸਵੀਰੀ ਬਿਆਨ ਜਾਂ ਵਰਣਨ ਨੂੰ ਆਖਦੇ ਹਨ – ਇੱਕ ਚਿੰਨ੍ਹਾਤਮਕ ਵਰਣਨ ਜਿਸ ਵਿੱਚ ਉਸ ਥਾਂ ਦੇ ਕਈ ਤੱਤਾਂ ਜਿਵੇਂ ਕਿ ਭੌਤਿਕ ਤੱਤ, ਖੇਤਰਾਂ ਅਤੇ ਪ੍ਰਸੰਗਾਂ ਵਿਚਕਾਰਲੇ ਸਬੰਧਾਂ ਨੂੰ ਦਰਸਾਇਆ ਜਾਂਦਾ ਹੈ।

ਬਹੁਤੇ ਨਕਸ਼ੇ ਕਿਸੇ ਤਿੰਨ-ਅਯਾਮੀ ਖ਼ਲਾਅ ਦਾ ਸਥਾਈ, ਦੋ-ਅਯਾਮੀ, ਜਿਮਾਮਤੀ ਅਤੇ ਸਹੀ ਬਿਆਨ ਹੁੰਦਾ ਹੈ ਅਤੇ ਕਈ ਨਕਸ਼ੇ ਗਤੀਵਾਦੀ ਅਤੇ ਮੇਲਜੋਲ-ਪੂਰਕ, ਇੱਥੋਂ ਤੱਕ ਕਿ ਤਿੰਨ-ਅਯਾਮੀ ਵੀ ਹੁੰਦੇ ਹਨ। ਭਾਵੇਂ ਬਹੁਤੇ ਨਕਸ਼ੇ ਭੂਗੋਲ ਦਰਸਾਉਣ ਲਈ ਵਰਤੇ ਜਾਂਦੇ ਹਨ ਪਰ ਕੁਝ ਨਕਸ਼ੇ ਕਿਸੇ ਖ਼ਲਾਅ, ਹਕੀਕੀ ਜਾਂ ਬੇਹਕੀਕੀ, ਬਿਨਾਂ ਮਾਪ ਜਾਂ ਸੰਦਰਭ ਦੇ, ਵੀ ਹੋ ਸਕਦੇ ਹਨ ਜਿਵੇਂ ਕਿ ਦਿਮਾਗ਼ ਦਾ ਨਕਸ਼ਾ ਜਾਂ ਡੀ.ਐੱਨ.ਏ. ਦਾ ਨਕਸ਼ਾ ਜਾਂ ਦੁਰਾਡੇ ਗ੍ਰਿਹਾਂ ਦੇ ਨਕਸ਼ੇ।

ਹਵਾਲੇ[ਸੋਧੋ]