ਨਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਚਾਰ ਪੰਜਾਬ ਵਿੱਚ ਵਿਆਹ ਸ਼ਾਦੀਆਂ ਦੇ ਮੌਕੇ ਇਸਤਰੀਆਂ ਵਾਲੇ ਕਪੜੇ ਪਾ ਕੇ ਨਚਣ ਵਾਲੇ ਮਰਦ ਨੂੰ ਕਿਹਾ ਜਾਂਦਾ ਹੈ।[1] ਆਮ ਕਰਕੇ ਇਹ ਸੱਤ-ਅੱਠ ਕਲਾਕਾਰਾਂ ਦੀ ਟੋਲੀ ਹੁੰਦੀ ਹੈ ਜਿਸ ਵਿੱਚ ਦੋ-ਤਿੰਨ ਮਰਦ ਜਨਾਨੇ ਕੱਪੜੇ ਪਾ ਕੇ ਸਾਜ਼ਿੰਦਿਆਂ ਦੇ ਤਾਲ `ਤੇ ਤੀਵੀਆਂ ਵਾਲੀਆਂ ਅਦਾਵਾਂ ਕਰਦੇ ਹਨ। ਇਸ ਲੋਕ-ਨਾਚ ਦੀ ਪੰਜਾਬੀ ਜਨ-ਜੀਵਨ ਵਿੱਚ ਵਿਸ਼ੇਸ਼ ਥਾਂ ਬਣੀ ਰਹੀ ਹੈ। ਪੰਜਾਬ ਦੇ ਮਰਦਾਵੇਂ ਲੋਕ-ਨਾਚਾਂ ਵਿੱਚ ਪੰਜਾਬੀਆਂ ਦੀ ਸਰੀਰਕ ਸੁਡੋਲਤਾ, ਜ਼ਿੰਦਾ-ਦਿਲੀ, ਸਾਹਸ ਅਤੇ ਸਹਿਣਸ਼ੀਲਤਾ ਦੇ ਗੁਣਾਂ ਹੁੰਦੇ ਹਨ। ਪੰਜਾਬ ਚ ਜਦੋਂ ਇੰਟਰਨੈੱਟ, ਟੀਵੀ, ਸੋਸ਼ਲ ਮੀਡੀਆ ਜਾਂ ਡੀ ਜੇ ਕਲਚਰ ਨਹੀਂ ਸੀ ਤਾਂ ਵਿਆਹ ਸ਼ਾਦੀਆਂ ਚ ਬਰਾਤਾਂ ਦੇ ਮਨੋਰੰਜਨ ਲਈ ਨਚਾਰਾਂ ਦੀਆਂ ਟੋਲੀਆਂ ਚੰਗਾ ਰੰਗ ਬੰਨ੍ਹਦੀਆਂ ਸਨ। ਕਿਸੇ ਵੇਲੇ ਪੰਜਾਬ ਚ ਸ਼ਾਦੀ ਬਖਸ਼ੀ ਨਚਾਰਾਂ ਦਾ ਕੋਈ ਤੋੜ ਨਹੀਂ ਸੀ। ਉਹ ਡਰਾਮੇ ਚ ਨਚਾਰ ਬਣਕੇ ਨੱਚਦੇ ਸਨ। ਉਹਨਾਂ ਦੀਆਂ ਸ਼ੋਖ ਅਦਾਵਾਂ ਦਾ ਹਰ ਕੋਈ ਫੈਨ ਸੀ।ਇਸ ਤੋਂ ਇਲਾਵਾ ਰਾਮਗੜ੍ਹ, ਅਜਨੌਦੇ ਵਾਲੇ, ਅਲੀਪੁਰ ਰਾਈਆਂ ਆਦਿ ਨਚਾਰ ਟੋਲੀਆਂ ਮਸ਼ਹੂਰ ਰਹੀਆਂ ਹਨ।

ਹਵਾਲੇ[ਸੋਧੋ]