ਨਮਿਤਾ ਸ਼ੇੱਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਮਿਤਾ ਸ਼ੇੱਟੀ
ਜਨਮ
ਨਮਿਤਾ ਸ਼ੇੱਟੀ

ਸੁੰਦਰਤਾ ਮੁਕਾਬਲਾ ਸਿਰਲੇਖਧਾਰਕ
ਸਿਰਲੇਖਮਿਸ ਬੰਤ 2007
ਵਾਲਾਂ ਦਾ ਰੰਗਭੂਰਾ
ਅੱਖਾਂ ਦਾ ਰੰਗਕਾਲਾ
ਪ੍ਰਮੁੱਖ
ਪ੍ਰਤੀਯੋਗਤਾ
ਫੇਮਿਨਾ ਮਿਸ ਇੰਡੀਆ ਦੱਖਣ 2010
ਮਿਸ ਯੂਨੀਵਰਸ ਭਾਰਤ 2010
ਮਿਸ ਯੂਨੀਵਰਸਿਟੀ ਜੈਪੁਰ 2008
ਮਿਸ ਯੂਨੀਵਰਸਿਟੀ ਇੰਡੀਆ 2008

ਨਮਿਤਾ ਸ਼ੇੱਟੀ (ਜਨਮ 8 ਸਤੰਬਰ, 1988) ਇੱਕ ਭਾਰਤੀ ਮਾਡਲ, ਬਿਉਟੀ ਪਿਜਿੰਟ ਪ੍ਰਤਿਯੋਗੀ ਅਤੇ ਪਿਜਿੰਟ ਵੈਬਸਾਈਟ "ਮਿਸੋਸੋਲੋਗੀ.ਓਆਰਜੀ" ਦੀ ਗ੍ਰਾਫਿਕ ਡਿਜ਼ਾਇਨਰ ਹੈ।.[1] ਨਮਿਤਾ ਦਾ ਪਾਲਣ-ਪੋਸ਼ਣ ਮੁੰਬਈ ਵਿੱਚ ਹੋਇਆ ਅਤੇ ਇਸਨੇ ਗ੍ਰੈਜੁਏਸ਼ਨ ਦੀ ਡਿਗਰੀ "ਮਾਸ ਮੀਡੀਆ ਅਤੇ ਵਿਗਿਆਪਨ" ਵਿੱਚ ਕੀਤੀ। ਇਹ ਮੈਂਗਲੋਰ/ਮੈਂਗਲੂਰ ਦੇ ਬੰਤ ਭਾਈਚਾਰੇ ਤੋਂ ਸੰਬੰਧ ਰਖੱਦੀ ਹੈ ਅਤੇ ਇਸਨੇ 2007 ਵਿੱਚ "ਮਿਸ ਬੰਤ" ਦਾ ਖ਼ਿਤਾਬ ਜਿੱਤਿਆ। 2008 ਵਿੱਚ, ਨਮਿਤਾ ਨੇ ਮਿਸ ਯੂਨੀਵਰਸਿਟੀ ਜੈਪੁਰ ਦਾ ਖ਼ਿਤਾਬ ਜਿੱਤਿਆ।

ਮੁੱਢਲਾ ਜੀਵਨ[ਸੋਧੋ]

ਨਮਿਤਾ ਦਾ ਜਨਮ 8 ਸਤੰਬਰ, 1988 ਨੂੰ ਮੁੰਬਈ, ਮਹਾਰਾਸ਼ਟਰ, ਭਾਰਤ ਵਿੱਚ ਹੋਇਆ। ਇਹ ਆਪਣੇ ਮੈਂਗਲੋਰਅਨ ਪਰਿਵਾਰ ਵਿੱਚ ਇੱਕੋ ਇੱਕ ਬੱਚਾ ਸੀ। ਇਸਦੇ ਪਿਤਾ ਸਤੀਸ਼ ਸ਼ੈਟੀ ਗੱਤੇ ਦੇ ਡੱਬਿਆਂ ਦੇ ਨਿਰਮਾਣ ਵਿੱਚ ਇੱਕ ਕਾਰੋਬਾਰ ਦਾ ਪ੍ਰਬੰਧ ਕਰਦੇ ਹਨ ਅਤੇ ਉਸਦੀ ਮਾਂ ਸੁਜਾਤਾ ਸ਼ੈਟੀ ਇੱਕ ਬੈਂਕਰ ਹੈ। ਇਸਨੇ ਆਪਣੀ ਸਕੂਲੀ ਸਿੱਖਿਆ 2004 ਵਿੱਚ ਸੈਂਟ ਜੋਸਫ'ਸ ਕਾਨਵੈਂਟ ਹਾਈ ਸਕੂਲ, ਮੁੰਬਈ ਤੋਂ ਪੂਰੀ ਕੀਤੀ ਅਤੇ ਇਸ ਤੋਂ ਬਾਅਦ ਹਾਈ ਸਕੂਲ ਦੀ ਪੜ੍ਹਾਈ ਮਿਠੀਬਾਈ ਕਾਲਜ ਤੋਂ ਪ੍ਰਾਪਤ ਕੀਤੀ। 12ਵੀਂ ਤੋਂ ਬਾਅਦ, ਇਸਨੇ ਆਪਣੀ ਬੈਚੁਲਰ ਡਿਗਰੀ ਮੁੰਬਈ ਯੂਨੀਵਰਸਿਟੀ ਤੋਂ "ਮਾਸ ਮੀਡੀਆ ਅਤੇ ਵਿਗਿਆਪਨ" ਵਿੱਚ ਪੂਰੀ ਕੀਤੀ।

ਕੈਰੀਅਰ[ਸੋਧੋ]

2007 ਵਿੱਚ, ਨਮਿਤਾ ਨੇ ਇੱਕ ਸਥਾਨਕ ਕਮਿਊਨਿਟੀ ਪਿਜਿੰਟ ਮਿਸ ਬੁੰਟ ਵਿੱਚ ਭਾਗ ਲਿਆ ਜਿਸ ਨੂੰ ਬੰਟਸ ਯੂਥ ਵਿੰਗ ਦੁਆਰਾ ਆਯੋਜਿਤ ਕੀਤਾ ਗਿਆ।

ਹਵਾਲੇ[ਸੋਧੋ]

  1. "Missosology.Org: Analyzing Beauty Pageants". Archived from the original on 2011-03-21. Retrieved 2017-05-19. {{cite web}}: Unknown parameter |dead-url= ignored (|url-status= suggested) (help)

ਇਹ ਵੀ ਦੇਖੋ[ਸੋਧੋ]