ਨਰਕ ਦਾ ਦਰਵਾਜ਼ਾ
ਤੁਰਕਮੇਨਿਸਤਾਨ ਦੇ ਆਖਾਲ ਪ੍ਰਾਂਤ ਦੇ ਦੇਰਵੇਜੇ ਪਿੰਡ ਵਿੱਚ ਇੱਕ ਕੁਦਰਤੀ ਗੈਸ ਦਾ ਖੇਤਰ ਹੈ। ਇੱਥੇ ਜ਼ਮੀਨ ਵਿੱਚ ਬਣੇ ਇੱਕ ਵੱਡੇ ਟੋਏ ਤੋਂ ਨਿਕਲਦੀ ਹੋਈ ਗੈਸ 1971 ਤੋਂ ਲਗਾਤਾਰ ਬਲ ਰਹੀ ਹੈ। ਭੂ-ਗਰਭ ਵਿਗਿਆਨੀਆਂ ਨੇ ਇਥੋਂ ਨਿਕਲ ਰਹੀ ਮੀਥੇਨ ਗੈਸ ਨੂੰ ਅੱਗ ਲਗਾਉਣ ਦਾ ਫ਼ੈਸਲਾ ਕੀਤਾ ਸੀ। ਇਸ ਤੋਂ ਪੈਦਾ ਹੋਣ ਵਾਲੀ ਗੰਧਕ (ਸਲਫਰ) ਦੀ ਦੁਰਗੰਧ ਮੀਲਾਂ ਦੂਰ ਤੱਕ ਪੂਰੇ ਖੇਤਰ ਵਿੱਚ ਫੈਲੀ ਰਹਿੰਦੀ ਹੈ।[1] ਵਿਗਿਆਨੀਆਂ ਦਾ ਖਿਆਲ ਸੀ ਕਿ ਇਹ ਅੱਗ ਕੁਝ ਹਫ਼ਤਿਆਂ ਵਿੱਚ ਬੁਝ ਜਾਵੇਗੀ, ਪਰ ਇਹ ਪਿਛਲੇ 40 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਅੱਜ ਤੱਕ ਜਾਰੀ ਹੈ। ਇਸ ਟੋਏ ਦਾ ਵਿਆਸ 69 ਮੀਟਰ (226 ਫੁੱਟ) ਅਤੇ ਡੂੰਘਾਈ 30 ਮੀਟਰ (98 ਫੁੱਟ) ਹੈ।[2] ਇਹ ਟੋਆ ਇੱਕ ਪ੍ਰਸਿੱਧ ਸੈਲਾਨੀ ਖਿੱਚ ਹੈ। ਪਿਛਲੇ ਪੰਜ ਸਾਲ ਵਿੱਚ 50,000 ਸੈਲਾਨੀਆਂ ਨੇ ਸਾਈਟ ਦਾ ਦੌਰਾ ਕੀਤਾ ਹੈ।[3]
ਭੂਗੋਲ
[ਸੋਧੋ]ਇਹ ਗੈਸ ਖੇਤਰ ਕਾਰਾਕੁਮ ਰੇਗਿਸਤਾਨ ਦੇ ਵਿੱਚ ਤੁਰਕਮੇਨਿਸਤਾਨ ਦੀ ਰਾਜਧਾਨੀ ਅਸ਼ਗਾਬਾਤ ਤੋਂ ਲੱਗਪਗ 260 ਕਿਮੀ ਦੂਰ ਸਥਿਤ ਹੈ ਅਤੇ ਦੁਨੀਆ ਦੇ ਸਭ ਤੋਂ ਵੱਡੇ ਭੂਮੀਗਤ ਗੈਸ ਭੰਡਾਰਾਂ ਵਿੱਚੋਂ ਇੱਕ ਹੈ। ਦੇਰਵੇਜੇ ਵਿੱਚ ਸਥਿਤ 69 ਮੀਟਰ ਵਿਆਸ ਵਾਲੇ ਲਪਟਾਂ ਛੱਡਦੇ ਅਤੇ ਖੌਲਦੀ ਹੋਈ ਮਿੱਟੀ ਵਾਲੇ ਟੋਏ ਦੀ ਵਜ੍ਹਾ ਨਾਲ ਮਕਾਮੀ ਲੋਕਾਂ ਨੇ ਇਸਨੂੰ ਨਰਕ ਦਾ ਦਰਵਾਜ਼ਾ ਕਹਿਣਾ ਸ਼ੁਰੂ ਕਰ ਦਿੱਤਾ।[4]
ਇਤਿਹਾਸ
[ਸੋਧੋ]1971 ਵਿੱਚ ਜਦੋਂ ਤੁਰਕਮੇਨਿਸਤਾਨ ਸੋਵੀਅਤ ਯੂਨੀਅਨ ਦਾ ਭਾਗ ਸੀ ਇਥੇ ਦੇਰਵੇਜੇ ਪਿੰਡ ਕੋਲ ਤੇਲ ਦੀ ਭਾਲ ਦਾ ਕੰਮ ਚੱਲ ਰਿਹਾ ਸੀ। ਸੋਵੀਅਤ ਭੂ-ਗਰਭ ਵਿਗਿਆਨੀਆਂ ਦੀ ਇੱਕ ਟੀਮ ਵੱਡੀ ਡਰਿੱਲਿੰਗ ਰਿੱਗ ਰਾਹੀਂ ਧਰਤੀ ਹੇਠਾਂ ਤੇਲ ਦੀ ਭਾਲ ਦਾ ਕੰਮ ਕਰ ਰਹੀ ਸੀ। ਇੱਥੇ ਵੱਡੀ ਮਾਤਰਾ ਵਿੱਚ ਗੈਸ ਦਾ ਪਤਾ ਲੱਗਿਆ।[5][6] ਇਸ ਤੋਂ ਪਹਿਲਾਂ ਕਿ ਕੰਮ ਹੋਰ ਅੱਗੇ ਚਲਦਾ, ਉਸ ਥਾਂ ਧਰਤੀ ਉੱਤੇ ਤਰੇੜਾਂ ਪੈਣ ਲੱਗੀਆਂ। ਇਸ ਕੰਮ ਲਈ ਲਾਇਆ ਕੈਂਪ ਅਤੇ ਡਰਿੱਲਿੰਗ ਰਿੱਗ ਦੀ ਮਸ਼ੀਨਰੀ ਅਚਾਨਕ ਹੇਠਾਂ ਨੂੰ ਧਸਣ ਲੱਗੀ। ਇੰਜ ਇੱਥੇ ਬਹੁਤ ਵੱਡਾ ਤੇ ਡੂੰਘਾ ਟੋਆ ਬਣ ਗਿਆ। ਇਸ ਵਿੱਚੋਂ ਮਿਥੇਨ ਗੈਸ ਨਿਕਲਣੀ ਸ਼ੁਰੂ ਹੋ ਗਈ ਜਿਸ ਨਾਲ ਆਸ-ਪਾਸ ਦੇ ਪਿੰਡਾਂ ਲਈ ਮੁਸੀਬਤ ਖੜੀ ਹੋ ਗਈ। ਨਿਕਲ ਰਹੀ ਗੈਸ ਨੂੰ ਰੋਕਣ ਲਈ ਇਸ ਨੂੰ ਅੱਗ ਲਗਾਉਣ ਦਾ ਫ਼ੈਸਲਾ ਕੀਤਾ ਗਿਆ।[7] It was estimated that the gas would burn out within a few weeks, but it has instead continued to burn for more than four decades.[7] ਉਹਨਾਂ ਦਾ ਅੰਦਾਜ਼ਾ ਸੀ ਕਿ ਇਹ ਅੱਗ ਕੁਝ ਹਫ਼ਤਿਆਂ ਵਿੱਚ ਬੁਝ ਜਾਵੇਗੀ, ਪਰ ਇਹ ਅਜੇ ਵੀ ਜਾਰੀ ਹੈ।
ਹਵਾਲੇ
[ਸੋਧੋ]- ↑ http://www.vice.com/en_uk/read/turkmenistan-has-its-very-own-gate-to-hell
- ↑ Christina Nunez (17 July 2014). "Q&A: The First-Ever Expedition to Turkmenistan's "Door to Hell"". National Geographic.
- ↑ "Turkmenistan hopes 'Door to Hell' will boost tourism". CTV News. 22 June 2014.
- ↑ What a Hell hole!, Rob Preece, 12 सितंबर 2012, Mail Online (UK), ... Soviet geologists were drilling at the site in 1971 and tapped into a cavern filled with natural gas. But the ground beneath the drilling rig collapsed, leaving a hole with a diameter of 70 metres ...
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs nameddailymail2012
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000E-QINU`"'</ref>" does not exist.
- ↑ 7.0 7.1 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs nameddailytimes.com.pk2012
<ref>
tag defined in <references>
has no name attribute.