ਨਰੇਂਦਰ ਸਿੰਘ ਨੇਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਰਿੰਦਰ ਸਿੰਘ ਨੇਗੀ (ਜਨਮ 12 ਅਗਸਤ 1949) ਉਤਰਾਖੰਡ ਦੇ ਗੜ੍ਹਵਾਲ ਖੇਤਰ ਦੇ ਸਭ ਤੋਂ ਮਸ਼ਹੂਰ ਲੋਕ ਗਾਇਕਾਂ ਵਿੱਚੋਂ ਇੱਕ ਹੈ[1]

ਪਿਛੋਕੜ[ਸੋਧੋ]

12 ਅਗਸਤ, 1949 ਨੂੰ ਪੌੜੀ ਗੜ੍ਹਵਾਲ ਜ਼ਿਲ੍ਹੇ (ਉਤਰਾਖੰਡ) ਦੇ ਪੌੜੀ ਸ਼ਹਿਰ ਦੇ ਨੇੜੇ ਪੌੜੀ ਪਿੰਡ ਵਿੱਚ ਜਨਮੇ, ਨੇਗੀ ਨੇ ਪੌੜੀ ਗੜ੍ਹਵਾਲ (ਉਤਰਾਖੰਡ) ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ।

ਸੰਗੀਤ ਕੈਰੀਅਰ[ਸੋਧੋ]

ਨੇਗੀ ਨੇ "ਗੜਵਾਲੀ ਗੀਤਮਾਲਾ" ਰਿਲੀਜ਼ ਕਰਕੇ ਆਪਣਾ ਸੰਗੀਤ ਕੈਰੀਅਰ ਸ਼ੁਰੂ ਕੀਤਾ। ਇਹ ਗੜਵਾਲੀ ਗੀਤਮਾਲਾ ਦਸ ਵੱਖੋ ਵੱਖਰੇ ਭਾਗਾਂ ਵਿੱਚ ਆਈ ਸੀ। ਜਿਵੇਂ ਕਿ ਇਹ ਗੜਵਾਲੀ ਗੀਤਮਾਲਾਵਾਂ ਵੱਖ ਵੱਖ ਕੰਪਨੀਆਂ ਤੋਂ ਸਨ, ਉਸ ਨੂੰ ਉਹਨਾਂ ਦਾ ਪ੍ਰਬੰਧਨ ਕਰਨਾ ਮੁਸ਼ਕਲ ਸੀ। ਇਸ ਲਈ ਉਹ ਅਖੀਰ ਵਿੱਚ ਉਸ ਨੇ ਉਹਨਾਂ ਦੇ ਵੱਖ ਵੱਖ ਸਿਰਲੇਖ ਦੇ ਕੇ ਕੈਸਟਾਂ ਜਾਰੀ ਕਰਨ ਦਾ ਫੈਸਲਾ ਕਰ ਲਿਆ। ਉਸ ਦਾ ਪਹਿਲਾ ਐਲਬਮ ਬੁਰਾਨਸ ਸੀ, ਜਿਸ ਨਾਮ ਦਾ ਪਹਾੜਾਂ ਵਿੱਚ ਇੱਕ ਫੁੱਲ ਮਿਲਦਾ ਹੈ। ਉਸ ਨੇ 1,000 ਤੋਂ ਵੱਧ ਗਾਣੇ ਗਾਏ ਹਨ। 

ਹਵਾਲੇ[ਸੋਧੋ]

  1. Pradeep, Rawat. "Kumaouni". Merosong. Online kumaouni and Garhwali songs Radio Station. Retrieved 1 June 2016.