ਸਮੱਗਰੀ 'ਤੇ ਜਾਓ

ਨਰੋਦਾ ਪਾਟੀਆ ਹੱਤਿਆਕਾਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਰੋਦਾ ਪਾਟੀਆ ਘੱਲੂਘਾਰਾ
ਫਰਵਰੀ ਅਤੇ ਮਾਰਚ 2002 ਵਿੱਚ ਘਰਾਂ ਤੇ ਦੁਕਾਨਾਂ ਨੂੰ ਫਿਰਕੂ ਭੀੜਾਂ ਦੀ ਲਾਈ ਅੱਗ ਦੇ ਧੂੰਏਂ ਨਾਲ ਭਰਿਆ ਅਹਿਮਦਾਬਾਦ ਦਾ ਆਕਾਸ਼ ਭਾਵੇਂ ਇਹ ਤਸਵੀਰ ਨਰੋਦਾ ਪਾਟੀਆ ਦੀ ਨਹੀਂ ਹੈ ਪਰ ਇਹ ਉਸ ਦਿਨ ਦੇ ਆਮ ਦ੍ਰਿਸ਼ ਦੀ ਪ੍ਰਤਿਨਿਧ ਹੈ।

ਨਰੋਦਾ ਪਾਟੀਆ ਘੱਲੂਘਾਰਾ 2002 ਦੀ ਗੁਜਰਾਤ ਹਿੰਸਾ ਵਿੱਚ ਹੋਈ ਹਿੰਸਾ ਦੇ ਦੌਰਾਨ ਅਹਿਮਦਾਬਾਦ ਵਿੱਚ ਸਥਿਤ ਨਰੋਦਾ ਪਾਟਿਆ ਇਲਾਕੇ ਵਿੱਚ ਲਗਪਗ 5,000 ਲੋਕਾਂ ਦੀ ਭੀੜ ਨੇ 97 ਮੁਸਲਮਾਨ ਲੋਕਾਂ ਦੀ ਹੱਤਿਆ ਕਰ ਦਿੱਤੀ ਸੀ।[1] ਇਹ ਘੱਲੂਘਾਰਾ 28 ਫਰਵਰੀ 2002 ਨੂੰ ਹੋਇਆ ਸੀ ਅਤੇ ਪੁਲਸ ਤੇ ਅਮਨ ਕਾਨੂੰਨ ਦੀਆਂ ਹੋਰ ਸ਼ਕਤੀਆਂ ਮੂਕ ਦਰਸ਼ਕ ਬਣੀਆਂ ਰਹੀਆਂ ਸਨ। ਗੋਧਰਾ ਸਟੇਸ਼ਨ ਤੇ ਗੱਡੀ ਦੇ ਡੱਬੇ ਵਿੱਚ ਅੱਗ ਲੱਗਣ ਨਾਲ ਮੋਏ ਵਿਅਕਤੀਆਂ ਦੀਆਂ ਲਾਸਾਂ ਅਹਿਮਦਾਬਾਦ ਮੰਗਾਏ ਜਾਣ ਅਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਬੰਦ ਦੇ ਸੱਦੇ ਦੇ ਪਿਛੋਕੜ ਵਿੱਚ ਦੱਸ ਘੰਟੇ ਤੋਂ ਵਧ ਸਮਾਂ ਚੱਲੀ ਹਿੰਸਾ ਦੇ ਦੌਰਾਨ, ਭੀੜ ਨੇ ਲੁੱਟ-ਮਾਰ, ਜਿਨਸੀ ਹਮਲੇ, ਗੈਂਗ-ਬਲਾਤਕਾਰ ਅਤੇ ਲੋਕਾਂ ਨੂੰ ਵੱਖ ਵੱਖ ਅਤੇ ਗਰੁੱਪਾਂ ਵਿੱਚ ਜਿੰਦਾ ਜਲਾਇਆ ਗਿਆ ਸੀ। ਇਸ ਹੱਤਿਆਕਾਂਡ ਦਾ ਅਲਜਾਮ ਭਾਰਤੀ ਜਨਤਾ ਪਾਰਟੀ ਤੇ ਲੱਗਦਾ ਹੈ।

ਹਵਾਲੇ

[ਸੋਧੋ]