ਨਰੰਜਣ ਮਸ਼ਾਲਚੀ
ਲੇਖਕ | ਅਵਤਾਰ ਸਿੰਘ ਬਿਲਿੰਗ |
---|---|
ਭਾਸ਼ਾ | ਪੰਜਾਬੀ |
ਵਿਧਾ | ਨਾਵਲ |
ਪ੍ਰਕਾਸ਼ਕ | ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ |
ਪ੍ਰਕਾਸ਼ਨ ਦੀ ਮਿਤੀ | 1997 |
ਤੋਂ ਬਾਅਦ | ਖੇੜੇ ਸੁੱਖ ਵਿਹੜੇ ਸੁੱਖ |
ਨਰੰਜਣ ਮਸ਼ਾਲਚੀ (1997) ਅਵਤਾਰ ਸਿੰਘ ਬਿਲਿੰਗ ਦਾ ਪਹਿਲਾ ਪੰਜਾਬੀ ਨਾਵਲ ਹੈ, ਜਿਸ ਨੂੰ ਉਹ ਆਪਣੀ ਹੱਡ-ਬੀਤੀ ਆਧਾਰਿਤ ਗਲਪ ਕਥਾ ਕਹਿੰਦਾ ਹੈ।[1] ਇਸ ਦਾ ਮੁੱਖਬੰਦ ਡਾ. ਰਘਬੀਰ ਸਿੰਘ ਸਿਰਜਣਾ ਨੇ ਲਿਖਿਆ ਅਤੇ ਇਸ ਨੂੰ ਸੱਭਿਆਚਾਰਕ ਦਸਤਾਵੇਜ਼ ਕਿਹਾ। ਲੇਖਕ ਦੇ ਅਨੁਸਾਰ ਇਹ ਚਾਰਲਸ ਡਿਕਨਜ਼ ਦੇ ਡੇਵਿਡ ਕੌਪਰਫੀਲਡ ਵਾਂਗ ਉਸਦੇ ਮੁਢਲੇ ਜੀਵਨ, ਉਸਦੇ ਨਿੱਜੀ ਅਨੁਭਵ ਉੱਤੇ ਆਧਾਰਿਤ ਹੈ।[2]
ਪਲਾਟ
[ਸੋਧੋ]ਇਹ ਖੰਨਾ ਨੇੜੇ ਇੱਕ ਪਿੰਡ ਦੇ ਇੱਕ ਮਾਮੂਲੀ ਕਿਸਾਨ ਪਰਿਵਾਰ ਦੀ ਕਹਾਣੀ ਹੈ। ਨਰੰਜਨ, ਤਿੰਨ ਭਰਾਵਾਂ ਦੇ ਸਾਂਝੇ ਪਰਿਵਾਰ ਦਾ ਮੁਖੀ ਹੈ। ਉਹ ਆਪਣੀ ਥੋੜੀ ਜਿਹੀ ਜ਼ਮੀਨ ਤੇ ਖੇਤੀ ਕਰਦੇ ਹਨ। ਉਹ ਅਤੇ ਉਸ ਦੀ ਪਤਨੀ ਗੁਰਮੀਤ, ਦੋਨੋਂ ਬਹੁਤ ਸਖ਼ਤ ਮਿਹਨਤ ਕਰਦੇ ਹਨ, ਪਰ ਫਿਰ ਵੀ ਉਹ ਬੜੀ ਮਨਹੂਸ ਜ਼ਿੰਦਗੀ ਗੁਜਾਰਦੇ ਹਨ।[3]
ਉਤਮ ਪੁਰਖ ਬਿਆਨ ਰਾਹੀਂ ਲੇਖਕ ਨੇ ਕਥਾਨਕ ਦੀ ਉਸਾਰੀ ਕੀਤੀ ਹੈ। ਸ਼ੁਰੂ ਵਿੱਚ ਹੀ ਕਸ਼ਮੀਰ ਸਿੰਘ (ਉੱਤਮ ਪੁਰਖ) ਦਾ ਪਿਤਾ ਇੱਕ ਕਿਸਾਨ ਨਰੰਜਣ ਸਿੰਘ ਆਪਣੀ ਪਤਨੀ ਗੁਰਮੀਤ ਕੌਰ ਨੂੰ ਕਤਲ ਕਰਨ ਪਿੱਛੋਂ ਖੁਦ ਆਤਮਹੱਤਿਆ ਕਰ ਲੈਂਦਾ ਹੈ। ਫਿਰ ਪਿਛਲ-ਝਾਤ ਦੀ ਵਿਧੀ ਰਾਹੀਂ ਕਸ਼ਮੀਰ ਸਿੰਘ ਦੀਆਂ ਯਾਦਾਂ ਵਿੱਚੋਂ ਵੇਰਵੇ ਉਧੜਦੇ ਹਨ। "ਆਪਣੇ ਮਾਂ-ਪਿਉ ਦੇ ਅੰਤਿਮ ਸਸਕਾਰ ਦੇ ਸਮੇਂ ਪਰਿਵਾਰ ਦੇ ਲਗਪਗ ਦੋ ਦਹਾਕਿਆਂ ਦੇ ਸਮਾਚਾਰਾਂ ਦੀਆਂ ਝਾਕੀਆਂ ਉਸਦੇ ਸਾਹਵੇਂ ਆਉਂਦੀਆਂ ਹਨ"।
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-25. Retrieved 2014-09-07.
- ↑ "ਮੈਂ ਕਿਉਂ ਲਿਖਦਾ ਹਾਂ -ਅਵਤਾਰ ਸਿੰਘ ਬਿਲਿੰਗ". mail.suhisaver.org. Retrieved 2020-02-04.[permanent dead link]
- ↑ Punjabi literature Billing earns top billing by Jaspal Singh
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |