ਨਵਕਲਾਸਕੀਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Antonio Canova's Psyche Revived by Love's Kiss
Henry Fuseli, The artist moved to despair at the grandeur of antique fragments, 1778–79

ਨਵਕਲਾਸਕੀਵਾਦ ( ਯੂਨਾਨੀ νέος nèos, "ਨਿਊ" ਅਤੇ ਲਾਤੀਨੀ ਕਲਾਸੀਕਸ, "ਸਭ ਤੋਂ ਉਪਰਲੇ ਦਰਜੇ ਦੀ")[1] ਸਜਾਵਟੀ ਅਤੇ ਵਿਜ਼ੁਅਲ ਆਰਟਸ, ਸਾਹਿਤ, ਥਿਏਟਰ, ਸੰਗੀਤ ਅਤੇ ਆਰਕੀਟੈਕਚਰ ਵਿੱਚ ਪੱਛਮੀ ਅੰਦੋਲਨ ਨੂੰ ਦਿੱਤਾ ਗਿਆ ਨਾਂ ਹੈ ਜੋ ਪ੍ਰਾਚੀਨ ਸਮਿਆਂ ਦੇ "ਕਲਾਸੀਕਲ" ਕਲਾ ਅਤੇ ਸੱਭਿਆਚਾਰ ਤੋਂ ਪ੍ਰੇਰਨਾ ਲੈਂਦਾ ਹੈ। ਨਵਕਲਾਸਕੀਵਾਦ ਦਾ ਜਨਮ 18 ਵੀਂ ਸਦੀ ਦੇ ਮੱਧ ਵਿਚ ਪੌਂਪੇ ਅਤੇ ਹਰਕੁਲੈਨੀਅਮ ਦੀ ਪੁਨਰ ਖੋਜ ਦੇ ਸਮੇਂ ਰੋਮ ਵਿਚ ਹੋਇਆ ਸੀ, ਪਰ ਇਸ ਦੀ  ਪ੍ਰਸਿੱਧੀ ਉਦੋਂ ਸਾਰੇ ਯੂਰਪ ਵਿੱਚ ਫੈਲ ਗਈ ਯੂਰਪੀਨ ਕਲਾ ਦੇ ਵਿਦਿਆਰਥੀਆਂ ਦੀ ਇੱਕ ਪੀੜ੍ਹੀ ਨੇ ਆਪਣੇ ਸ਼ਾਨਦਾਰ ਟੂਰ ਖ਼ਤਮ ਕਰ ਲਿਆ ਅਤੇ ਨਵੇਂ ਨਵੇਂ ਖੋਜੇ ਗ੍ਰੀਕੋ ਰੋਮਨ ਆਦਰਸ਼ਾਂ ਨਾਲ ਲੈਸ ਹੋ ਕੇ ਇਟਲੀ ਤੋਂ ਆਪਣੇ ਆਪਣੇ ਦੇਸ਼ ਵਾਪਸ ਪਰਤੇ।[2][3] ਮੁੱਖ ਨਵਕਲਾਸਕੀਵਾਦ ਅੰਦੋਲਨ 18 ਵੀਂ ਸਦੀ ਦੇ ਰੋਸ਼ਨਖ਼ਿਆਲੀ ਦੇ ਜੁੱਗ ਨਾਲ ਮੇਲ ਖਾ ਗਿਆ ਸੀ ਅਤੇ 19 ਵੀਂ ਸਦੀ ਦੇ ਅਰੰਭ ਵਿੱਚ ਜਾਰੀ ਰਿਹਾ, ਬਾਅਦ ਵਿੱਚ ਇਸ ਨੇ ਰੋਮਾਂਸਵਾਦ ਦਾ ਟਾਕਰਾ ਕੀਤਾ। ਆਰਕੀਟੈਕਚਰ ਵਿਚ ਇਹ ਸਟਾਈਲ 19 ਵੀਂ, 20 ਵੀਂ ਅਤੇ 21 ਵੀਂ ਸਦੀ ਤਕ ਜਾਰੀ ਰਿਹਾ। 

ਜਰਮਨ ਕਲਾ ਇਤਿਹਾਸਕਾਰ ਜੋਹਾਨ ਜੋਚਿਮ ਵਿੰਕਲਮੈਨ ਦਾ ਵਿਚਾਰ ਸੀ ਕਿ ਕਲਾ ਨੂੰ ਯੂਨਾਨੀ ਕਲਾ ਦੇ ਆਦਰਸ਼ ਰੂਪਾਂ ਅਤੇ ਸੁੰਦਰਤਾ ਨੂੰ ਆਦਰਸ਼ ਬਣਾਉਣਾ ਚਾਹੀਦਾ ਹੈ। ਉਸ ਨੇ ਲਿਖਿਆ:"ਸਾਡੇ ਲਈ ਮਹਾਨ ਬਣਨ ਦਾ ਇੱਕ ਤਰੀਕਾ, ਸ਼ਾਇਦ ਅਨਮੋਲ ਹੈ, ਪ੍ਰਾਚੀਨ ਦੀ ਨਕਲ ਕਰ ਕੇ।"

ਵਿਜ਼ੂਅਲ ਆਰਟਸ ਵਿੱਚ ਯੂਰਪੀਅਨ ਨਵਕਲਾਸਕੀਵਾਦ ਦੀ ਸ਼ੁਰੂਆਤ 1760 ਵਿਚ ਉਸ ਸਮੇਂ-ਪ੍ਰਭਾਵਸ਼ਾਲੀ ਬਾਰੋਕ ਅਤੇ ਰੋਕੋਕੋ ਸਟਾਈਲ ਦੇ ਵਿਰੋਧ ਵਿਚ ਹੋਈ। ਰਕੋਕੋ ਆਰਕੀਟੈਕਚਰ ਟੌਅਰ, ਸਿੰਗਾਰ-ਸਜਾਵਟ ਅਤੇ ਅਸਮਾਨਤਾ ਤੇ ਜ਼ੋਰ ਦਿੰਦਾ ਹੈ; ਨਵਕਲਾਸਕੀਵਾਦੀ ਆਰਕੀਟੈਕਚਰ ਸਾਦਗੀ ਅਤੇ ਸਮਮਿਤੀ ਦੇ ਸਿਧਾਂਤਾਂ ਤੇ ਆਧਾਰਿਤ ਹੈ, ਜਿਹਨਾਂ ਨੂੰ ਰੋਮ ਅਤੇ ਪ੍ਰਾਚੀਨ ਗ੍ਰੀਸ ਦੀਆਂ ਕਲਾਵਾਂ ਦੇ ਗੁਣਾਂ ਵਜੋਂ ਵੇਖਿਆ ਜਾਂਦਾ ਸੀ, ਅਤੇ ਇਹ 16 ਵੀਂ ਸਦੀ ਦੇ ਪੁਨਰ-ਜਾਗਰਣ ਕਲਾਕਸੀਵਾਦ ਤੋਂ ਨੇੜੇ ਹੀ ਮਿਲ ਜਾਂਦੇ ਸਨ। ਹਰੇਕ "ਨੀਓ" -ਕਲਾਸਿਜ਼ਮ ਸੰਭਵ ਕਲਾਸਕੀ ਰਚਨਾਵਾਂ ਦੀ ਰੇਂਜ ਵਿੱਚ ਉਪਲਬਧ ਮਾਡਲਾਂ ਵਿੱਚੋਂ ਕੁਝ ਦੀ ਚੋਣ ਕਰਦਾ ਹੈ, ਅਤੇ ਦੂਜਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ।,1765-1830 ਦੇ ਨੀਓਕਲਾਸੀਕਲ ਲੇਖਕਾਂ ਅਤੇ ਬੋਲਣ ਵਾਲਿਆਂ, ਸਰਪ੍ਰਸਤਾਂ ਅਤੇ ਕਲੈਕਟਰਾਂ, ਕਲਾਕਾਰਾਂ ਅਤੇ ਸ਼ਿਲਪਕਾਰੀਆਂ ਨੇ ਫਿਡੀਆਸ ਦੀ ਪੀੜ੍ਹੀ ਦੇ ਵਿਚਾਰ ਨੂੰ ਸ਼ਰਧਾਂਜਲੀ ਭੇਟ ਕੀਤੀ, ਪਰ ਮੂਰਤੀਆਂ ਦੀਆਂ ਉਦਾਹਰਨਾਂ ਜਿਹਨਾਂ ਨੂੰ ਉਹ ਬਹੁਤ ਮੁਹੱਬਤ ਕਰਦੇ ਸਨ ਅਸਲ ਵਿੱਚ ਉਹਨਾਂ ਦੀ ਬਹੁਤੀ ਸੰਭਾਵਨਾ ਰੋਮਨ ਮੂਰਤੀਆਂ ਦੀ ਕਾਪੀਆਂ ਹੋਣ ਦੀ ਸੀ। ਉਹਨਾਂ ਨੇ ਪ੍ਰਾਚੀਨ ਯੂਨਾਨੀ ਕਲਾ ਅਤੇ ਮਗਰਲੇ ਪ੍ਰਾਚੀਨ ਕਾਲ ਦੇ ਦੋਵੇਂ ਕਾਰਜਾਂ ਨੂੰ ਨਜ਼ਰਅੰਦਾਜ਼ ਕੀਤਾ। ਪ੍ਰਾਚੀਨ ਪਾਲਮੀਰਾ ਦੀ "ਰੋਕੋਕੋ" ਕਲਾ ਇੱਕ ਪਰਕਾਸ਼ ਦੀ ਪੋਥੀ ਦੇ ਰੂਪ ਵਿੱਚ ਆਈ ਹੈ, ਵੁੱਡ ਦੀ ਪਾਲਮੀਰਾ ਦੇ ਖੰਡਰਾਂ ਵਿੱਚ ਉੱਕਰੇ ਚਿੱਤਰਾਂ ਦੇ ਰੂਪ ਵਿੱਚ ਇਲਹਾਮ ਹੋਇਆ ਹੈ। ਗ੍ਰੀਸ ਵੀ ਓਸਮਾਨੀਆ ਸਾਮਰਾਜ ਦੇ ਮਗਰਲੇ ਖਰੂਦੀ ਪਾਣੀਆਂ ਕੋਲ ਗ੍ਰੀਸ ਵੀ ਅਣਗੌਲਿਆ ਪਿਆ ਸੀ, ਇਸ ਦੀ ਖੋਜ ਕਰਨਾ ਖ਼ਤਰਿਆਂ ਭਰਿਆ ਸੀ, ਇਸ ਲਈ ਯੂਨਾਨੀ ਆਰਚੀਟੈਕਚਰ ਦੀ ਨਵਕਲਾਸਕੀਵਾਦੀਆਂ ਦੀ ਸਮਝ ਉਹਨਾਂ ਡਰਾਇੰਗਾਂ ਅਤੇ ਨੱਕਾਸੀਆਂ ਦੀ ਮਧਿਅਸਤਾ ਰਾਹੀਂ ਮਿਲੀ ਸੀ, ਜਿਹਨਾਂ ਨੇ ਯੂਨਾਨ ਦੀਆਂ ਯਾਦਗਾਰਾਂ ਨੂੰ ਹਮੇਸ਼ਾਂ ਸੁਚੇਤ ਤੌਰ 'ਤੇ ਨਹੀਂ, ਸੰਵਾਰਿਆ ਅਤੇ ਨਿਯਮਤ ਕੀਤਾ ਸੀ, "ਦਰੁਸਤ ਕੀਤਾ" ਅਤੇ "ਬਹਾਲ ਕੀਤਾ"। 

ਇਤਿਹਾਸ[ਸੋਧੋ]

ਨਵਕਲਾਸਕੀਵਾਦ ਕਲਾਸਿਕ ਪੁਰਾਤਨਤਾ ਦੀ ਸ਼ੈਲੀ ਅਤੇ ਆਤਮਾ ਦੀ ਇੱਕ ਪੁਨਰ ਸੁਰਜੀਤੀ ਹੈ,[4] ਜੋ ਫ਼ਲਸਫ਼ੇ ਅਤੇ ਰੋਸ਼ਨਖ਼ਿਆਲੀ ਦੇ ਦੂਜੇ ਖੇਤਰਾਂ ਵਿੱਚ ਤਬਦੀਲੀਆਂ ਨਾਲ ਮੇਲ ਖਾਂਦਾ ਸੀ ਅਤੇ ਉਹਨਾਂ ਨੂੰ ਦਰਸਾਉਂਦਾ ਸੀ ਅਤੇ ਸ਼ੁਰੂਆਤੀ ਤੌਰ 'ਤੇ ਰੋਕੋਕੋ ਸ਼ੈਲੀ ਦੀਆਂ ਜ਼ਿਆਦਤੀਆਂ ਦੇ ਵਿਰੁੱਧ ਇੱਕ ਪ੍ਰਤੀਕ੍ਰਿਆ ਸੀ।[5] ਜਦੋਂ ਕਿ ਅੰਦੋਲਨ ਦਾ ਅਕਸਰ ਰੋਮਾਂਸਵਾਦ ਦੇ ਵਿਰੋਧੀ ਦੇ ਤੌਰ 'ਤੇ ਵਰਨਣ ਕੀਤਾ ਜਾਂਦਾ ਹੈ, ਇਹ ਬਹੁਤ ਜ਼ਿਆਦਾ ਸਰਲੀਕਰਨ ਹੈ ਜੋ ਖਾਸ ਕਲਾਕਾਰਾਂ ਜਾਂ ਕੰਮਾਂ ਤੇ ਵਿਚਾਰ ਕੀਤੇ ਜਾਣ ਤੇ ਠਹਿਰਦਾ ਨਹੀਂ। ਮਗਰਲੇ ਦੌਰ ਦੇ ਨਵਕਲਾਸਕੀਵਾਦ ਦੇ ਮੁੱਖ ਚੈਂਪੀਅਨ, ਇੰਗਰਸ ਦਾ ਕੇਸ ਇਸ ਨੂੰ ਖਾਸ ਤੌਰ 'ਤੇ ਚੰਗੀ ਤਰਾਂ ਦਰਸਾਉਂਦਾ ਹੈ। [6] ਪੁਨਰ ਸੁਰਜੀਤੀ ਨੂੰ ਰਸਮੀ ਪੁਰਾਤੱਤਵ-ਵਿਗਿਆਨ ਦੀ ਸਥਾਪਨਾ ਤੱਕ ਪਤਾ ਲਗਾਇਆ ਜਾ ਸਕਦਾ ਹੈ।[7][8]

ਸੂਚਨਾ[ਸੋਧੋ]

  1. "Etymology of the English word "neo-classical"". myetymology.com. Retrieved 2016-05-09. 
  2. [1]
  3. The road from Rome to Paris. The birth of a modern Neoclassicism
  4. Irwin, David G. (1997). Neoclassicism A&I (Art and Ideas). Phaidon Press. ISBN 978-0-7148-3369-9. 
  5. Honour, 17-25; Novotny, 21
  6. A recurring theme in Clark: 19-23, 58-62, 69, 97-98 (on Ingres); Honour, 187-190; Novotny, 86-87
  7. Lingo, Estelle Cecile (2007). François Duquesnoy and the Greek ideal. Yale University Press; First Edition. pp. 161. ISBN 978-0-300-12483-5. 
  8. Talbott, Page (1995). Classical Savannah: fine & decorative arts, 1800-1840. University of Georgia Press. p. 6. ISBN 978-0-8203-1793-9.