ਨਵਲੀਨ ਕੁਮਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਵਲੀਨ ਕੁਮਾਰਮਹਾਰਾਸ਼ਟਰ ਰਾਜ, ਭਾਰਤ, ਦੀ ਇੱਕ ਮਨੁੱਖੀ ਅਧਿਕਾਰ ਕਾਰਕੁੰਨ ਸੀ, ਜਿਸਨੂੰ 19 ਜੂਨ, 2002 ਨੂੰ ਉਸਦੀ ਅਪਾਰਟਮੈਂਟ ਇਮਾਰਤ ਵਿੱਚ, ਰਾਜਧਾਨੀ ਮੁੰਬਈ ਵਿੱਚ ਕਤਲ ਕਰ ਦਿੱਤਾ ਗਿਆ ਸੀ।[1][2][3]

ਜਦੋਂ ਉਸਦਾ ਕਤਲ ਹੋਇਆ, ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਥਾਨੇ ਜ਼ਿਲ੍ਹਾ ਵਿੱਚ ਆਦਿਵਾਸੀ (ਆਦਿਵਾਸੀ ਲੋਕਾਂ) ਦੀ ਸੁਰੱਖਿਆ ਅਤੇ ਵੱਖ-ਵੱਖ ਅਦਾਲਤਾਂ ਵਿੱਚ ਕਾਨੂੰਨੀ ਦਖ਼ਲਅੰਦਾਜ਼ੀ ਦੇ ਰਾਹੀਂ ਕੰਮ ਕਰ ਰਿਹਾ ਸੀ। ਜ਼ਿਲ੍ਹੇ ਵਿੱਚ ਹੋਰ ਵੀ ਥਾਵਾਂ, ਜਿਹਨਾਂ ਵਿੱਚ ਨੱਲਾਸੋਪਾਰਾ, ਵਿਰਾਰ ਅਤੇ ਵਸਾਈ ਸੀਹ ਸਮੇਤ ਜ਼ਿਲ੍ਹੇ ਦੇ ਸਥਾਨ, ਉਸ ਵੇਲੇ ਭਾਰਤ ਦੀ ਵਿੱਤੀ ਰਾਜਧਾਨੀ, ਮੁੰਬਈ ਦੇ ਇੱਕ ਉਪਨਗਰ ਹੋਣ ਦੀ ਤੇਜ਼ੀ ਨਾਲ ਵਿਸਥਾਰ ਦੇਖ ਰਹੇ ਸਨ। ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਜ਼ਮੀਨ ਅਤੇ ਜਾਇਦਾਦ ਦੇ ਡਿਵੈਲਪਰ ਸਥਾਨਕ ਲੋਕਾਂ ਤੋਂ ਜ਼ਮੀਨੀ ਤਬਾਦਲੇ ਲਈ ਜ਼ਬਰਦਸਤੀ ਅਤੇ ਡਰਾਵੇ ਵਰਤ ਰਹੇ ਸਨ। ਆਪਣੇ ਕੰਮ ਦੇ ਦੌਰਾਨ, ਨਵਲੀਨ ਨੂੰ ਵੀ ਕਈ ਧਮਕੀਆਂ ਮਿਲੀਆਂ, ਜਿਸ ਵਿੱਚ ਉਸਦੀ ਹੱਤਿਆ ਦੇ ਕੁਝ ਮਹੀਨੇ ਪਹਿਲਾਂ ਨੱਲਾਸੋਪਾਰਾ ਰੇਲਵੇ ਸਟੇਸ਼ਨ 'ਤੇ ਹੋਈ ਘਟਨਾ ਵੀ ਸ਼ਾਮਲ ਹੈ।

19 ਜੂਨ ਨੂੰ 7:30 AM ਦੀ ਸਵੇਰ ਦੇ ਸਮੇਂ, ਉਹ ਆਪਣੇ ਦੋ ਕੁੱਤਿਆਂ (ਪਮੇਰੀਅਨ ਨਸਲ) ਨਾਲ ਜਦੋਂ ਉਹ ਆਪਣੀ ਬਿਲਡਿੰਗ ਦੀ ਟੈਰੇਸ ਉੱਪਰ ਘੁੰਮ ਰਹੀ ਸੀ, ਤਾਂ ਉਸ 'ਤੇ ਆਚਾਨਕ ਮਰਦਾਂ ਦੇ ਇੱਕ ਗਰੋਹ ਨੇ ਚਾਕੂ ਨਾਲ ਹਮਲਾ ਕੀਤਾ।[2] ਉਸਨੂੰ ਉਸ ਹਮਲੇ ਨਾਲ 19 ਥਾਵਾਂ ਤੇ ਸੱਟਾਂ ਵੱਜੀਆਂ ਅਤੇ ਉਸਦੀ ਉਸੇ ਸਮੇਂ ਮੌਤ ਹੋ ਗਈ।[4] ਉਸਦੇ ਇੱਕ ਕੁੱਤੇ ਨੇ ਉਸਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸਦੇ ਉਸ ਕੁੱਤੇ ਨੂੰ ਵੀ ਚਾਕੂ ਮਾਰਿਆ ਗਿਆ, ਪਰ ਉਸ ਹਮਲੇ ਵਿੱਚ ਕੁੱਤਾ ਬਚ ਗਿਆ ਸੀ। ਇਹ ਰਿਪੋਰਟ ਦਿੱਤੀ ਗਈ ਹੈ ਕਿ ਘਟਨਾ ਤੋਂ ਪਹਿਲਾਂ ਹਮਲਾਵਰਾਂ ਨੇ ਕੁਝ ਸਮੇਂ ਤੋਂ ਉਸ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਹੋਈ ਸੀ।[3][5]

ਉਸਦੀ ਮੌਤ ਤੋਂ ਬਾਅਦ, ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇਹ ਨਵਲੀਨ ਦੀ ਇਮਾਨਦਾਰੀ ਅਤੇ ਵਚਨਬੱਧਤਾ ਸੀ ਜਿਸ ਕਾਰਨ ਉਸ ਦਾ ਕਤਲ ਹੋਇਆ। ਇੱਕ ਮਾਨਵ ਅਧਿਕਾਰੀ ਕਾਰਕੁੰਨ ਨੇ ਉਸ ਲਈ ਕਿਹਾ ਕਿ: "ਉਹ ਇੱਕ ਵਿਅਕਤੀ ਨਹੀਂ ਸੀ, ਇੱਕ ਸ਼ਕਤੀ ਸੀ।"

ਉਸਦੇ ਪਤੀ ਦੀ ਹੱਤਿਆ[ਸੋਧੋ]

ਨਵਲੀਨ ਦੇ ਜਰਨਲਿਸਟ ਪਤੀ ਮੁਰਲੀ ਕੁਮਾਰ ਦਾ ਵੀ ਕਤਲ ਕਰ ਦਿੱਤਾ ਗਿਆ, ਕਥਿਤ ਤੌਰ 'ਤੇ ਉਸ ਗਰੋਹ ਦੇ ਮੈਂਬਰਾਂ ਦੁਆਰਾ ਹੀ ਉਸਦਾ ਕਤਲ ਕੀਤਾ ਗਿਆ ਜਿਨ੍ਹਾਂ ਨੇ ਕਈ ਸਾਲ ਪਹਿਲਾਂ ਨਵਲੀਨ ਦਾ ਕਤਲ ਕੀਤਾ ਸੀ। ਉਸਦੇ ਪਤੀ ਦੇ ਕਾਤਲ ਕਦੇ ਗ੍ਰਿਫ਼ਤਾਰ ਨਹੀਂ ਹੋਏ।

ਜਿਨ੍ਹੇ ਨਾਜ਼ ਹੈ ਹਿੰਦ ਪਰ ਵੋ ਕਹਾਂ ਹੈਂ[ਸੋਧੋ]

"ਜਿਨ੍ਹੇ ਨਾਜ਼ ਹੈ ਹਿੰਦ ਪਰ ਵੋ ਕਹਾਂ ਹੈਂ" ਨਵਲੀਨ ਕੁਮਾਰ ਦੇ ਕਤਲ ਦੇ ਦੁਖਾਂਤ ਦੀ ਗਹਿਰਾਈ ਦੀ ਤਰਜਮਾਨੀ ਕਰਨ ਲਈ ਮਸ਼ਹੂਰ ਗਾਣੇ ਦੇ ਬੋਲ ਹਨ ਜੋ ਰੱਬੀ ਸ਼ੇਰਗਿੱਲ ਨੇ ਲਿਖਿਆ ਅਤੇ ਗਾਇਆ ਹੈ।

ਰੱਬੀ ਦੇ ਆਪਣੇ ਸ਼ਬਦਾਂ ਵਿੱਚ: "ਮੈਂ 2003 ਵਿੱਚ ਮੁੰਬਈ ਇਕੱਲਾ ਰਹਿੰਦਾ ਸੀ ਤੇ ਜ਼ਿਆਦਾ ਲੋਕਾਂ ਨਾਲ ਕੋਈ ਮੇਲ-ਜੋਲ ਨਹੀਂ ਸੀ। ਉਨ੍ਹਾਂ ਦਿਨਾਂ ਵਿੱਚ ਵਾਪਰੀ ਇੱਕ ਘਟਨਾ ਨੇ ਮੈਨੂੰ ਝੰਜੋੜ ਦਿੱਤਾ। ਉਹ ਸੀ ਨਵਲੀਨ ਕੁਮਾਰ ਦਾ ਕਤਲ।....ਕਾਤਲਾਂ ਨੇ ਨਵਲੀਨ ਦੇ ਸਰੀਰ 'ਤੇ ਚਾਕੂ ਨਾਲ 19 ਵਾਰ ਕੀਤੇ। 19 ਵਾਰ ਜੇ ਗਿਣੀਏ ਵੀ ਤਾਂ ਸਮਾਂ ਲੱਗ ਜਾਂਦਾ ਹੈ। ਇਹ ਮਾਰਨ ਲਈ ਨਹੀਂ ਸਨ, ਇਹ ਕੋਈ ਕਾਤਲਾਨਾ ਸੋਚ ਨਹੀਂ ਸੀ, ਇਹ ਇੱਕ ਵਹਿਸ਼ੀਪੁਣਾ ਸੀ। ਇਹ ਸ਼ਹਿਰ ਵੱਲੋਂ ਪਿੰਡ ਦਾ ਕਤਲ ਸੀ।...ਮੈਂ ਇਸ ਬਿੰਬ ਨੂੰ ਫੜਨਾ ਚਾਹੁੰਦਾ ਸੀ, ਇਸ ਲਈ ਮੈਂ 19 ਸੰਖਿਆ ਨੂੰ ਇਸ ਗਾਣੇ ਵਿੱਚ 19 ਵਾਰ ਦੁਹਰਾਇਆ ਹੈ।" [6]

ਹਵਾਲੇ[ਸੋਧੋ]