ਨਵਾਂ ਚੰਦ ਵੇਖਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੰਦਰਮਾ ਨੂੰ ਚੰਦ ਕਹਿੰਦੇ ਹਨ। ਚੰਨ ਵੀ ਕਹਿੰਦੇ ਹਨ। ਚਾਨਣੇ ਪੱਖ ਦੀ ਦੂਜ ਦੇ ਚੰਦ ਨੂੰ ਨਵਾਂ ਚੰਦ ਕਹਿੰਦੇ ਹਨ। ਚੰਦ ਦਿਖਦਾ ਹੀ ਦੂਜੇ ਜਾਂ ਤੀਜ ਨੂੰ ਹੈ। ਚੰਦ ਜਦ ਹਨ੍ਹੇਰੇ ਪੱਖ ਵਿਚ ਚਲਿਆ ਜਾਂਦਾ ਹੈ ਤਾਂ ਪੂਰਨਮਾਸੀ ਤੋਂ ਪਿੱਛੋਂ ਘੱਟਣਾ ਸ਼ੁਰੂ ਹੋ ਜਾਂਦਾ ਹੈ। ਚੰਦ ਦੀ ਉਸ ਸਮੇਂ ਦੀ ਅਵਸਥਾ ਨੂੰ ਚੰਦ ਦਾ ਗੋਡਾ ਮਾਰਨਾ ਕਹਿੰਦੇ ਹਨ। ਨਵਾਂ ਚੰਦ ਨਾਲ ਬਹੁਤ ਸਾਰੀਆਂ ਮੰਨਤਾਂ, ਮਨੌਤੀਆਂ ਤੇ ਸੁੱਖਣਾਂ ਜੁੜੀਆਂ ਹੋਈਆਂ ਹਨ। ਹਿੰਦੂ ਨਵਾਂ ਚੰਦ ਵੇਖਣ ਤੇ ਚੰਦ ਨੂੰ ਪ੍ਰਣਾਮ ਕਰਦੇ ਹਨ। ਇਕ ਦੂਜੇ ਨੂੰ ਵਧਾਈ ਦਿੰਦੇ ਹਨ। ਨੂਹਾਂ, ਸੱਸਾਂ ਦੇ ਪੈਰੀਂ ਹੱਥ ਲਾਉਂਦੀਆਂ ਹਨ। ਪੁਰਸ਼ ਆਪਣੀ ਪੱਗੜੀ ਵਿਚੋਂ ਧਾਗਾ ਖਿੱਚ ਕੇ ਤੇ ਇਸਤਰੀਆਂ ਆਪਣਾ ਚੁੰਨੀ/ਦੁਪੱਟੇ ਵਿਚੋਂ ਧਾਗਾ ਖਿੱਚ ਕੇ ਚੰਦ ਨੂੰ ਭੇਟ ਕਰਦੇ ਹਨ। ਨਵੇਂ ਚੰਦ ਨਾਲ ਇਹ ਮਨੌਤ ਵੀ ਜੁੜੀ ਹੋਈ ਹੈ ਕਿ ਜੇਕਰ ਨਵਾਂ ਚੰਦ ਹੱਸਦਿਆਂ ਵੇਖਿਆ ਜਾਵੇ ਤਾਂ ਸਾਰਾ ਮਹੀਨਾ ਵਧੀਆ ਨਿਕਲਦਾ ਹੈ। ਜੇਕਰ ਨਵਾਂ ਚੰਦ ਵੇਖਣ ਸਮੇਂ ਵਿਅਕਤੀ ਉਦਾਸ ਹੋਵੇ ਤਾਂ ਸਾਰਾ ਮਹੀਨਾ ਮਾੜਾ ਨਿਕਲਦਾ ਹੈ।

ਵਿਗਿਆਨ ਤੋਂ ਅਗਿਆਨਤਾ ਹੋਣ ਕਰਕੇ ਪਹਿਲੇ ਸਮਿਆਂ ਵਿਚ ਚੰਦ ਨੂੰ ਅਸੀਂ ਦੇਵਤਾ ਮੰਨਦੇ ਸੀ। ਏਸ ਕਰਕੇ ਚੰਨ ਦੀ ਪੂਜਾ ਕੀਤੀ ਜਾਂਦੀ ਸੀ। ਹੁਣ ਸਾਇੰਸ ਨੇ ਚੰਦ ਨੂੰ ਧਰਤੀ ਕਰਾਰ ਦਿੱਤਾ ਹੈ। ਇਸ ਲਈ ਨਵੇਂ ਚੰਦ ਨਾਲ ਜੁੜੀਆਂ ਅੰਧ ਵਿਸ਼ਵਾਸ ਦੀਆਂ ਇਨ੍ਹਾਂ ਰਸਮਾਂ ਵਿਚ ਅੱਜ ਦੀ ਪੀੜ੍ਹੀ ਯਕੀਨ ਨਹੀਂ ਕਰਦੀ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.