ਨਵੀਂ ਵਿਸ਼ਵ ਵਿਵਸਥਾ (ਸਾਜ਼ਿਸ਼ ਸਿਧਾਂਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਯੁਕਤ ਰਾਜ ਅਮਰੀਕਾ ਦੀ ਮਹਾਨ ਸੀਲ (1776) ਦਾ ਉਲਟ ਪਾਸਾ। ਲਾਤੀਨੀ ਸ਼ਬਦ "ਨੋਵਸ ਓਰਡੋ ਸੇਕਲੋਰਮ" ("novus ordo seclorum"), 1782 ਤੋਂ ਬਾਅਦ ਅਤੇ ਯੂ ਐੱਸ ਇੱਕ ਡਾਲਰ ਦੇ ਬਿਲ ਦੇ ਪਿਛਲੇ ਹਿੱਸੇ ਤੇ ਮਹਾਨ ਸੀਲ ਦੇ ਉਲਟ ਪਾਸੇ 1935 ਤੋਂ ਮੌਜੂਦ ਹੈ। ਇੱਕ ਡਾਲਰ ਦਾ ਬਿੱਲ, "ਨਵੇਂ ਆਦੇਸ਼ ਦੀ ਉਮਰ" ਦਾ ਹਵਾਲਾ ਦਿੰਦਾ ਹੈ  [1] ਅਤੇ ਉਸ ਸਮੇਂ ਦੀ ਸ਼ੁਰੂਆਤ ਵੱਲ ਇਸ਼ਾਰਾ ਕਰਦਾ ਹੈ ਜਦੋਂ ਤੋਂ ਅਮਰੀਕਾ ਸੰਯੁਕਤ ਰਾਜ ਇੱਕ ਆਜ਼ਾਦ ਰਾਸ਼ਟਰ-ਰਾਜ ਹੈ; ਸਾਜ਼ਿਸ਼ ਸਿਧਾਂਤਕਾਰ ਦਾਅਵਾ ਕਰਦੇ ਹਨ ਕਿ ਇਹ "ਨਵੀਂ ਵਿਸ਼ਵ ਵਿਵਸਥਾ" ਵੱਲ ਇਸ਼ਾਰਾ ਹੈ।

ਨਵੀਂ ਵਿਸ਼ਵ ਵਿਵਸਥਾ ਨੂੰ ਵੱਖ-ਵੱਖ ਸਾਜ਼ਿਸ਼ੀ ਥੀਓਰੀਆਂ ਅਨੁਸਾਰ  ਇੱਕ ਉਭਰ ਰਹੀ ਸਰਬਸੱਤਾਵਾਦੀ ਵਿਸ਼ਵ ਸਰਕਾਰ ਹੈ।[2][3][4][5][6]

ਨਿਊ ਵਰਲਡ ਆਰਡਰ ਬਾਰੇ ਸਾਜ਼ਿਸ਼ ਦੇ ਸਿਧਾਂਤਾਂ ਵਿੱਚ ਸਾਂਝਾ ਵਿਸ਼ਾ ਇਹ ਹੈ ਕਿ ਇੱਕ ਵਿਸ਼ਵਵਿਆਪੀ ਏਜੰਡਾ ਦੇ ਨਾਲ ਇੱਕ ਗੁਪਤ ਸ਼ਕਤੀ ਇੱਕ ਤਾਨਾਸ਼ਾਹੀ ਵਿਸ਼ਵ ਸਰਕਾਰ ਦੁਆਰਾ ਸੰਸਾਰ ਉੱਤੇ ਰਾਜ ਕਰਨ ਦੀ ਸਾਜ਼ਿਸ਼ ਕਰ ਰਹੀ ਹੈ - ਜੋ ਕਿ ਪ੍ਰਭੁੱਤ ਰਾਸ਼ਟਰ-ਰਾਜਾਂ ਦੀ ਥਾਂ ਲੈ ਲਵੇਗੀ - ਅਤੇ ਇੱਕ ਸਰਬ-ਵਿਆਪਕ ਪ੍ਰਚਾਰ ਜਿਸ ਦੀ ਵਿਚਾਰਧਾਰਾ ਇਤਿਹਾਸ ਦੀ ਤਰੱਕੀ ਵਜੋਂ ਨਿਊ ਵਰਲਡ ਆਰਡਰ ਦੀ ਸਥਾਪਨਾ ਦੀ ਸ਼ਲਾਘਾ ਕਰਨਾ ਹੈ। ਇਸ ਲਈ ਬਹੁਤ ਸਾਰੀਆਂ ਪ੍ਰਭਾਵਸ਼ਾਲੀ ਇਤਿਹਾਸਕ ਅਤੇ ਸਮਕਾਲੀ ਹਸਤੀਆਂ ਨੂੰ ਇੱਕ ਜੁੰਡਲੀ ਦਾ ਹਿੱਸਾ ਹੋਣ ਪੇਸ਼ ਕੀਤਾ ਜਾਂਦਾ ਹੈ ਜੋ ਕਿ ਬਹੁਤ ਸਾਰੇ ਫਰੰਟ ਸੰਗਠਨਾਂ ਰਾਹੀਂ ਕੰਮ ਕਰਦੀਆਂ ਹਨ, ਤਾਂ ਜੋ ਸੰਸਾਰ ਹਕੂਮਤ ਨੂੰ ਪ੍ਰਾਪਤ ਕਰਨ ਲਈ ਇੱਕ ਚੱਲ ਰਹੇ ਸਾਜਸ਼ ਦੇ ਕਦਮਾਂ ਵਜੋਂ, ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਦੋਵੇਂ ਵਿਵਾਦਗ੍ਰਸਤ ਨੀਤੀਆਂ ਰਾਹੀਂ ਸਿਸਟਮ ਦੇ ਸੰਕਟ ਪੈਦਾ ਕਰਨ ਤੋਂ ਲੈ ਕੇ, ਮਹੱਤਵਪੂਰਨ ਰਾਜਨੀਤਕ ਅਤੇ ਵਿੱਤੀ ਘਟਨਾਵਾਂ ਦਾ ਤਾਲਮੇਲ ਕੀਤਾ ਜਾ ਸਕੇ।

1990 ਦੇ ਦਹਾਕੇ ਦੇ ਸ਼ੁਰੂ ਤੋਂ ਪਹਿਲਾਂ, ਨਿਊ ਵਰਲਡ ਆਰਡਰ ਦੀ ਸਾਜਿਸ਼ ਦਾ ਸਿਧਾਂਤ ਦੋ ਅਮਰੀਕੀ ਕਾਊਂਟਰ ਕਲਚਰਾਂ ਤੱਕ ਸੀਮਿਤ ਸੀ, ਮੁੱਖ ਰੂਪ ਵਿੱਚ ਖਾੜਕੂ ਤੌਰ 'ਤੇ ਸਰਕਾਰ ਵਿਰੋਧੀ ਸੱਜਾ ਪੱਖ ਸੀ ਅਤੇ ਦੂਜਾ ਮੂਲਵਾਦੀ ਈਸਾਈਅਤ ਦਾ ਉਹ ਹਿੱਸਾ ਜਿਸ ਦਾ ਸੰਬੰਧ ਅੰਤ-ਸਮੇਂ ਐਂਟੀਕਰਾਈਸਟ ਦੇ ਉਤਪੰਨ ਹੋਣ ਨਾਲ ਹੈ। [7] ਮਾਈਕਲ ਬਾਰਕੁਨ ਅਤੇ ਚਿਪ ਬਿਰਲੇਟ ਵਰਗੇ ਸੰਦੇਹਵਾਦੀ ਲੋਕਾਂ ਦਾ ਕਹਿਣਾ ਹੈ ਕਿ ਨਿਊ ਵਰਲਡ ਆਰਡਰ ਦੇ ਬਾਰੇ ਸੱਜਾ ਵਿੰਗ ਲੋਕਪ੍ਰਿਅ ਸਾਜ਼ਿਸ਼ੀ ਸਿਧਾਂਤ ਨਾ ਕੇਵਲ ਕਲੰਕਿਤ ਗਿਆਨ ਦੇ ਬਹੁਤ ਸਾਰੇ ਚਾਹਵਾਨਾਂ ਦੁਆਰਾ ਅਪਣਾਏ ਗਏ ਸਨ, ਸਗੋਂ ਪਾਪੂਲਰ ਸੱਭਿਆਚਾਰ ਵਿੱਚ ਵੀ ਰਚ ਗਏ ਸੀ, ਇਸ ਤਰ੍ਹਾਂ 20 ਵੀਂ ਸਦੀ ਦੇ ਅੰਤ ਅਤੇ 21 ਵੀਂ ਸਦੀ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਯੁੱਗ ਸ਼ੁਰੂ ਹੋਇਆ ਜਿੱਥੇ ਲੋਕ ਸਰਗਰਮੀ ਨਾਲ ਐਪੋਕਲਿਪਟਿਕ ਮਿਲੀਨੇਰੀਅਨ ਸਨਾਰੀਓ ਲਈ ਤਿਆਰੀਆਂ ਕਰ ਰਹੇ ਹਨ।ਉਹ ਸਿਆਸੀ ਵਿਗਿਆਨੀ ਚਿੰਤਾ ਕਰਦੇ ਹਨ ਕਿ ਨਿਊ ਵਰਲਡ ਆਰਡਰ ਸਾਜ਼ਿਸ਼ ਦੇ ਸਿਧਾਂਤਾਂ ਨੂੰ ਲੈ ਕੇ ਜਨ ਹਿਸਟੀਰੀਆ ਅੰਤ ਵਿੱਚ ਅਮਰੀਕੀ ਸਿਆਸੀ ਜੀਵਨ ਤੇ ਤਬਾਹਕੁਨ ਅਸਰ ਪਾ ਸਕਦਾ ਹੈ, ਜਿਸ ਵਿੱਚ ਵਿਅਕਤੀਗਤ ਦਹਿਸ਼ਤਗਰਦੀ ਵਧਣ ਤੋਂ ਲੈ ਕੇ ਸੱਤਾਵਾਦੀ ਅਲਟਰਾ-ਰਾਸ਼ਟਰਵਾਦੀ ਮਾਅਰਕੇਬਾਜ਼ਾਂ ਦੀ ਸ਼ਕਤੀ ਵਿੱਚ ਵਾਧਾ ਹੋਣ ਤੱਕ ਸ਼ਾਮਲ ਹੋ ਸਕਦਾ ਹੈ। [8]

ਪਦ ਦਾ ਇਤਿਹਾਸ [ਸੋਧੋ]

20 ਵੀਂ ਸਦੀ ਦੇ ਦੌਰਾਨ ਬਹੁਤ ਸਾਰੇ ਨੇਤਾ, ਜਿਵੇਂ ਕਿ ਵੁੱਡਰੋ ਵਿਲਸਨ ਅਤੇ ਵਿੰਸਟਨ ਚਰਚਿਲ ਨੇ ਸੰਸਾਰ ਦੇ ਸਿਆਸੀ ਵਿਚਾਰ ਅਤੇ ਪਹਿਲੇ ਵਿਸ਼ਵ ਯੁੱਧ ਅਤੇ ਦੂਜੇ ਵਿਸ਼ਵ ਯੁੱਧ ਦੇ ਬਾਅਦ ਸ਼ਕਤੀ ਦੇ ਸੰਤੁਲਨ ਵਿੱਚ ਨਾਟਕੀ ਪਰਿਵਰਤਨ ਵਾਲੇ ਇਤਿਹਾਸ ਦੇ ਨਵੇਂ ਦੌਰ ਨੂੰ ਦਰਸਾਉਣ ਲਈ "ਨਵੀਂ ਵਿਸ਼ਵ ਵਿਵਸਥਾ" ਦੀ ਵਰਤੋਂ ਕੀਤੀ। ਉਹਨਾਂ ਸਾਰਿਆਂ ਨੇ ਇਹ ਵੇਖਿਆ ਕਿ ਦੁਨੀਆ ਭਰ ਦੀਆਂ ਉਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਨਵੇਂ ਸਮੂਹਿਕ ਯਤਨਾਂ ਦੇ ਸੰਦਰਭ ਵਿੱਚ ਵਿਸ਼ਵ ਸ਼ਾਸਨ ਲਈ ਆਦਰਸ਼ਵਾਦੀ ਪ੍ਰਸਤਾਵ ਲਾਗੂ ਕਰਨ ਦਾ ਮੌਕਾ ਆ ਗਿਆ ਹੈ, ਜਿਹਨਾਂ ਨੂੰ ਹੱਲ ਕਰਨਾ ਵੱਖ ਵੱਖ ਰਾਸ਼ਟਰ-ਰਾਜਾਂ ਦੀ ਸਮਰੱਥਾ ਤੋਂ ਬਾਹਰ ਹਨ, ਜਦਕਿ ਹਮੇਸ਼ਾ ਰਾਸ਼ਟਰਾਂ ਦੇ ਸਵੈ-ਨਿਰਣੇ ਦੇ ਅਧਿਕਾਰਾਂ ਦਾ ਸਤਿਕਾਰ ਕਾਇਮ ਰਹਿਣਾ ਚਾਹੀਦਾ ਹੈ। ਇਨ੍ਹਾਂ ਤਜਵੀਜ਼ਾਂ ਤੋਂ ਕੌਮਾਂਤਰੀ ਸੰਸਥਾਵਾਂ (ਜਿਵੇਂ 1945 ਵਿੱਚ ਸੰਯੁਕਤ ਰਾਸ਼ਟਰ ਅਤੇ 1949 ਵਿੱਚ ਨਾਟੋ) ਇਨ੍ਹਾਂ ਤਜਵੀਜ਼ਾਂ ਤੋਂ ਕੌਮਾਂਤਰੀ ਸੰਸਥਾਵਾਂ (ਜਿਵੇਂ 1945 ਵਿੱਚ ਸੰਯੁਕਤ ਰਾਸ਼ਟਰ ਅਤੇ 1949 ਵਿੱਚ ਨਾਟੋ) ਅਤੇ ਕੌਮਾਂਤਰੀ ਸੰਸਥਾਵਾਂ (ਜਿਵੇਂ ਕਿ ਬਰੈਟਨ ਵੁਡਸ ਪ੍ਰਣਾਲੀ (1944-1971) ਅਤੇ ਜਨਰਲ ਐਗਰੀਮੈਂਟ ਔਫ ਟੈਰਿਫ਼ਸ ਐਂਡ ਟਰੇਡ (ਜੀਏਟੀਟੀ, 1947- 1994)), ਜਿਹਨਾਂ ਦੇ ਦੋ ਮਕਸਦ ਸਨ: ਇੱਕ ਤਾਂ ਇਹ ਕਿਯੂਨਾਈਟਿਡ ਸਟੇਟਸ ਦੇ ਪੱਖ ਵਿੱਚ ਸ਼ਕਤੀ ਦਾ ਸੰਤੁਲਨ ਬਣਾਈ ਰੱਖਿਆ ਜਾ ਸਕੇ ਅਤੇ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਨਿਯਮਤ ਕੀਤਾ ਜਾ ਸਕੇ, ਤਾਂ ਕਿ ਪੂੰਜੀਵਾਦ ਦੇ ਵਿਕਾਸ ਦਾ ਸ਼ਾਂਤੀਪੂਰਨ ਦੌਰ ਕਾਇਮ ਕੀਤਾ ਜਾ ਸਕੇ। ਇਨ੍ਹਾਂ ਸਿਰਜਨਾਵਾਂ ਦਾ ਖਾਸ ਤੌਰ 'ਤੇ ਅਤੇ ਉਦਾਰਵਾਦੀ ਅੰਤਰਰਾਸ਼ਟਰੀਵਾਦ ਦਾ ਆਮ ਤੌਰ 'ਤੇ 1930 ਦੇ ਦਹਾਕੇ ਤੋਂ ਅਮਰੀਕੀ ਪਾਲੀਓਕਨਜਰਵੇਟਿਵ ਬਿਜਨੈਸ ਰਾਸ਼ਟਰਵਾਦੀਆਂ ਨੇ ਲਗਾਤਾਰ ਆਲੋਚਨਾ ਅਤੇ ਵਿਰੋਧ ਕੀਤਾ ਸੀ। [9]ਫਰਮਾ:Qn[ਹਵਾਲਾ ਲੋੜੀਂਦਾ]ਫਰਮਾ:By whom

ਹਵਾਲੇ[ਸੋਧੋ]

  1. Lewis and Short, A Latin Dictionary
  2. Camp, Gregory S. (1997). Selling Fear: Conspiracy Theories and End-Times Paranoia. Commish Walsh. ASIN B000J0N8NC.
  3. Berlet, Chip; Lyons, Matthew N. (2000). Right-Wing Populism in America: Too Close for Comfort. Guilford Press. ISBN 1-57230-562-2. Archived from the original on 2017-01-23. Retrieved 2018-04-10. {{cite book}}: Unknown parameter |dead-url= ignored (|url-status= suggested) (help)
  4. Goldberg, Robert Alan (2001). Enemies Within: The Culture of Conspiracy in Modern America. Yale University Press. ISBN 0-300-09000-5.
  5. Barkun, Michael (2003). A Culture of Conspiracy: Apocalyptic Visions in Contemporary America. University of California Press; 1 edition. ISBN 0-520-23805-2.
  6. Fenster, Mark (2008). Conspiracy Theories: Secrecy and Power in American Culture (2nd ed.). University of Minnesota Press. ISBN 0-8166-5494-8.
  7. Berlet, Chip (September 2004). "Interview: Michael Barkun". Retrieved 2009-10-01. {{cite journal}}: Cite journal requires |journal= (help)
  8. Pete Williams, Andrew Blankstein (1 November 2014). "Sources: Alleged LAX gunman had 'new world order' conspiracy tract". NBC News. Retrieved 10 July 2014.
  9. Buchanan, Patrick J. (1999). A Republic, Not an Empire: Reclaiming America's Destiny. Regnery Publishing, Inc. ASIN B001NHW8GI.