ਨਵੇਂ ਲੋਕ
ਨਵੇ ਲੋਕ ਇੱਕ ਕਹਾਣੀ ਹੈ ਜਿਸਦਾ ਲੇਖਕ ਪੰਜਾਬ ਦਾ ਪ੍ਰਸਿੱਧ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਹੈ। ਵਿਰਕ ਨੂੰ ਨਵੇ ਲੋਕ ਕਹਾਣੀ ਸੰਗ੍ਰਹਿ ਲਈ 1968 ਵਿੱਚ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[1]
ਪਲਾਟ
[ਸੋਧੋ]ਨਵੇ ਲੋਕ ਇੱਕ ਨਿੱਕੀ ਕਹਾਣੀ ਹੈ। ਇਸ ਕਹਾਣੀ ਦੀ ਸੁਰੂਆਤ ਹੁੰਦੀ ਹੈ ਤਾਂ ਇਕ ਆਦਮੀ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਮਕਾਨ ਮਾਲਕ ਇਕ ਸਰਕਾਰੀ ਨੌਕਰ ਹੈ ਅਤੇ ਉਸਦੀ ਬਦਲੀ ਇਸੇ ਥਾਂ ਦੀ ਹੋ ਗਈ ਹੈ ਤੇ ਹੁਣ ਓਹ ਖੁਦ ਇਸ ਮਕਾਨ ਵਿੱਚ ਰਹਿਣਾ ਚਾਹੁੰਦਾ ਸੀ। ਇਸ ਕਰਕੇ ਉਸਨੇ ਮੁੱਖ ਪਾਤਰ ਨੂੰ ਘਰ ਖਾਲੀ ਕਰਨ ਲਈ ਕਿਹਾ। ਉਸਦਾ ਇਕ ਦੋਸਤ ਪ੍ਰੋਫੇਸੋਰ ਉਸਦੇ ਕੋਲ ਰੁਕਿਆ ਹੋਇਆ ਸੀ ਅਤੇ ਹੁਣ ਓਹ ਦੋਵੇ ਨਵਾਂ ਮਕਾਨ ਲੱਭਣ ਜਾਂਦੇ ਹਨ। ਨਵਾਂ ਮਕਾਨ ਏਸ ਮਕਾਨ ਤੋ ਅੱਧ ਕੁ ਮੀਲ ਦੀ ਦੂਰੀ ਤੇ ਸੀ। ਦੱਸ ਪਾਈ ਅਨੁਸਾਰ ਓਹ ਮਕਾਨ ਲੱਭ ਲੈਦੇ ਹਨ ਜੋ ਕਿਸੇ ਜਨਾਨੀ ਦੇ ਨਾਮ ਤੋਂ ਸੀ। ਅੱਗੇ ਜਾਂਦੇ ਹਨ ਤਾ ਮਕਾਨ ਬਹੁਤ ਆਲੀਸ਼ਾਨ ਹੁੰਦਾ ਹੈ ਅਤੇ ਓਹ ਜਨਾਨੀ ਹੱਥ ਵਿੱਚ ਦੁੱਧ ਆਲਾ ਡੋਲੂ ਫੜ੍ਹ ਕੇ ਕਿਸੇ ਹ਼ੋਰ ਔਰਤ ਨਾਲ ਗੱਲਾਂ ਕਰ ਰਹੀ ਹੁੰਦੀ ਹੈ। ਡੀਲ ਡੌਲ ਤੋ ਓਹ ਔਰਤ ਜਵਾਨ ਲੱਗੀ ਅਤੇ ਕੁਝ ਸਮੇ ਬਾਅਦ ਆ ਕੇ ਉਸਨੇ ਮੁਸਕਰਾ ਕੇ ਗੇਟ ਖੋਲਿਆ। ਮਕਾਨ ਅੰਦਰ ਦਾਖਿਲ ਹੁੰਦਿਆ ਹੀ ਪਹਿਲਾ ਪ੍ਰਭਾਵ ਬਹੁਤ ਚੰਗਾ ਰਿਹਾ। ਮਕਾਨ ਮਾਲਕਣ ਬਹੁਤ ਖੁਸ਼ਦਿਲ ਔਰਤ ਸੀ ਅਤੇ ਹਸਦੇ ਹਸਦੇ ਉਸਨੇ ਮਕਾਨ ਦਿਖਾ ਦਿੱਤਾ। ਮਕਾਨ ਬਹੁਤ ਵੱਡਾ ਸੀ ਅਤੇ ਓਹਨਾ ਨੂੰ ਪਤਾ ਲੱਗ ਗਿਆ ਸੀ ਕਿ ਏਸ ਮਕਾਨ ਦਾ ਕਿਰਾਇਆ ਵੀ ਜਿਆਦਾ ਹੀ ਹੋਵੇਗਾ। ਮਾਲਕਣ ਨਾਲ ਗੱਲਾਂ ਕਰਕੇ ਉਸਦਾ ਚਿੱਤ ਖੁਸ਼ ਹੋ ਗਿਆ ਅਤੇ ਹੁਣ ਓਹ ਮਾਲਕਣ ਨੂੰ ਸਿੱਧੀ ਨਾਹ ਨਹੀ ਕਰਨੀ ਚਾਹੁੰਦੇ ਸੀ। ਉਸਨੇ ਬਹਾਨਾ ਮਾਰਿਆ ਕਿ ਆਪਣੀ ਪਤਨੀ ਨਾਲ ਸਲਾਹ ਕਰਕੇ ਦਸੇਗਾ। ਏਨਾ ਆਖ ਕੇ ਦੋਵੇ ਤੁਰ ਪਏ। ਹੁਣ ਓਹ ਬਹੁਤ ਚੁੱਪ ਚੁੱਪ ਜਿਹਾ ਸੀ, ਉਸਦੇ ਦੋਸਤ ਦੇ ਪੁੱਛਣ ਤੇ ਉਸਨੇ ਦਸਿਆ ਕਿ ਇਸ ਤਰਾਂ ਨਵੇ ਲੋਕਾਂ ਨਾਲ ਮਿਲਣੀ ਦਾ ਅਸਰ ਅਕਸਰ ਉਸਤੇ ਤਿਨ - ਚਾਰ ਦਿਨ ਤੱਕ ਰਹਿੰਦਾ ਹੈ। ਓਹ ਇਹੀ ਗੱਲਾਂ ਸੋਚਦੇ ਸੋਚਦੇ ਮੁੜ ਆਏ।
ਹੋਰ ਦੇਖੋ
[ਸੋਧੋ]ਵਿਰਕ ਦੀਆਂ ਹੋਰ ਕਹਾਣੀਆ Archived 2021-05-07 at the Wayback Machine.
ਹਵਾਲੇ
[ਸੋਧੋ]- ↑ "..:: SAHITYA : Akademi Awards ::." sahitya-akademi.gov.in. Retrieved 2021-05-07.