ਨਵ-ਪੱਥਰ ਯੁੱਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਥਿਆਰ

ਨਵੀਨ ਪੱਥਰ ਯੁੱਗ[1] 10,200 ਬੀਸੀ ਤੋਂ ਸ਼ੁਰੂ ਹੋ ਕਿ 4,500 ਅਤੇ 2,000 ਬੀਸੀ ਦੇ ਵਿੱਚਕਾਰ ਦੇ ਮਨੁੱਖਾਂ ਦੇ ਯੁੱਗ ਨੂੰ ਨਵੀਨ ਪੱਥਰ ਯੁੱਗ ਕਿਹਾ ਜਾਂਦਾ ਹੈ। ਇਸ ਯੁੱਗ ਵਿੱਚ ਪਸ਼ੂਆਂ ਨਾਲੋਂ ਵੱਖ ਕਰਨ ਵਾਲਾ ਗੁਣ, ਜੋ ਮਨੁੱਖ ਨੂੰ ਵਿਰਸੇ ਵਿੱਚ ਮਿਲਿਆ, ਉਸ ਨਾਲ ਮਨੁੱਖ ਦਾ ਵਿਕਾਸ ਹੋਇਆ। ਜਿਸ ਦੇ ਸਿੱਟੇ ਵਜੋਂ ਸਮੇਂ ਦੇ ਬੀਤਣ ਨਾਲ ਮਨੁੱਖ ਨੇ ਕੁਦਰਤੀ ਦੀਆਂ ਸ਼ਕਤੀਆਂ ਉੱਤੇ ਕਾਬੂ ਪਾਉਣ ਲਈ ਵਧੇਰੇ ਗਿਆਨ ਅਤੇ ਬੁੱਧੀ ਪ੍ਰਾਪਤ ਕਰ ਲਈ। ਇਸ ਯੁੱਗ ਦੇ ਲੋਕਾਂ ਨੂੰ ਪੱਥਰ ਦੇ ਹਥਿਆਰਾਂ ਉੱਤੇ ਨਿਰਭਰ ਰਹਿਣਾ ਪੈਂਦਾ ਸੀ। ਪਰ ਉਹਨਾਂ ਦੇ ਹਥਿਆਰ ਪ੍ਰਚੀਨ ਪੱਥਰ ਯੁੱਗ ਤੋਂ ਵੱਖਰੇ ਸਨ। ਕਿਉਂਕੇ ਉਹ ਸਖ਼ਤ ਬਲੌਰ ਨੂੰ ਛੱਡ ਕੇ ਦੂਜੇ ਪੱਥਰਾਂ ਦੀ ਵਰਤੋਂ ਕਰਨ ਲੱਗ ਪਏ। ਉਹ ਪੱਥਰ ਪਤਲੇ, ਨੁਕੀਲੇ ਤੇ ਚਿਕਨੇ ਹੁੰਦੇ ਸਨ।

ਵਿਸ਼ੇਸ਼ਤਾਵਾਂ[ਸੋਧੋ]

ਭਾਰਤ ਦੇ ਹਰ ਭਾਗ ਵਿੱਚ ਨਵੀਨ ਪੱਥਰ ਯੁੱਗ ਦੇ ਮਨੁੱਖ ਦੀਆਂ ਅਸਥੀਆਂ ਮਿਲਦੀਆਂ ਹਨ। ਇਸ ਕਾਲ ਦੇ ਮਨੁੱਖ ਜ਼ਮੀਨ ਵਾਹੁੰਦੇ ਸਨ ਫਲ ਤੇ ਅੰਨ ਉਗਾਂਦੇ ਸਨ। ਉਹ ਬਲਦ ਅਤੇ ਬਕਰੀਆਂ ਜਿਹੇ ਪਸ਼ੂ ਪਾਲਣ ਲੱਗ ਪਏ। ਉਹ ਬਾਂਸ ਤੇ ਲਕੜੀਆਂ ਦੇ ਟੁਕੜਿਆਂ ਦੀ ਰਗੜ ਤੋਂ, ਅੱਗ ਬਾਲਣ ਦੀ ਕਲਾ ਤੋਂ ਜਾਂਣੂ ਸਨ। ਉਹ ਬਰਤਣ ਘੜਨ ਵੀ ਜਾਣਦੇ ਸਨ। ਇਸ ਕਾਲ ਦੇ ਮਨੁੱਖ ਨੇ ਗੁਫਾਵਾਂ ਦੀਆਂ ਕੰਧਾਂ ਤੇ ਸ਼ਿਕਾਰ ਤੇ ਨਾਚ ਦੇ ਚਿੱਤਰ ਵੀ ਕਰਨਾ ਸਿੱਖ ਗਏ ਸਨ। ਉਹ ਬੇੜੀਆਂ ਬਣਾ ਸਕਦੇ ਸਨ। ਉਹ ਕਪੜੇ ਬੁਣ ਸਕਦੇ ਸਨ। ਉਹ ਆਪਣੇ ਮੁਰਦਿਆਂ ਨੂੰ ਦੱਬਦੇ ਸਨ।

ਹਵਾਲੇ[ਸੋਧੋ]