ਨਹਿਰੂ ਰਿਪੋਰਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਹਿਰੂ ਰਿਪੋਰਟ ਭਾਰਤ ਦੇ ਬਣਨ ਵਾਲੇ ਸੰਵਿਧਾਨ ਲਈ ਇੱਕ ਪ੍ਰਸਤਾਵਿਤ ਰੂਪਰੇਖਾ ਸੀ। ਇਹ 27-28 ਅਗਸਤ 1928ਈ. ਨੂੰ ਪ੍ਰਕਾਸ਼ਿਤ ਕੀਤੀ ਗਈ। ਇਹ ਰਿਪੋਰਟ ਸਭ ਪਾਰਟੀਆਂ ਦੁਆਰਾ ਮਿਲ ਕੇ ਮੋਤੀ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਬਣਾਈ ਗਈ। ਜਵਾਹਰਲਾਲ ਨਹਿਰੂ ਇਸਦਾ ਸੈਕਟਰੀ ਸੀ। ਇਸ ਤੋਂ ਇਲਾਵਾ ਇਸ ਕਮੇਟੀ ਵਿੱਚ ਨੌਂ ਹੋਰ ਮੈਂਬਰ ਵੀ ਸ਼ਾਮਿਲ ਸਨ, ਜਿਹਨਾਂ ਵਿੱਚੋਂ ਦੋ ਮੁਸਲਮਾਨ ਵੀ ਸਨ। ਇਸਦੀ ਅੰਤਿਮ ਰਿਪੋਰਟ ਤੇ ਮੋਤੀ ਲਾਲ ਨਹਿਰੂ, ਅਲੀ ਇਮਾਮ, ਤੇਜ ਬਹਾਦੁਰ ਸਪਰੂ, ਐਮਐਸ ਅਨੀ, ਮੰਗਲ ਸਿੰਘ, ਸ਼ੁਈਬ ਕ਼ੁਰੇਸ਼ੀ, ਸੁਭਾਸ਼ ਚੰਦਰ ਬੋਸ ਅਤੇ ਜੀ.ਆਰ ਪ੍ਰਧਾਨ ਦੇ ਦਸਤਖਤ ਸਨ।

ਭਾਰਤੀਆਂ ਦਾ ਆਪਣਾ ਸੰਵਿਧਾਨ ਬਣਾਉਣ ਦਾ ਅਧਿਕਾਰ[ਸੋਧੋ]

ਬ੍ਰਿਟਿਸ਼ ਪਾਲਸੀ ਅਨੁਸਾਰ, ਭਾਰਤ ਵਿੱਚ ਬ੍ਰਿਟਿਸ਼ ਰਾਜ ਦੇ ਖਤਮ ਹੋਣ ਤੱਕ, ਭਾਰਤੀਆਂ ਦਾ ਸੰਵਿਧਾਨ ਬ੍ਰਿਟਿਸ਼ ਪਾਰਲੀਮੈਂਟ ਦੁਆਰਾ ਹੀ ਨਿਰਧਾਰਿਤ ਕੀਤਾ ਜਾਂਦਾ ਸੀ। ਪਰ ਕਿਸੇ ਕਿਸੇ ਮਾਮਲੇ ਉੱਤੇ ਭਾਰਤੀਆਂ ਦੀ ਰਾਏ ਵੀ ਲਈ ਜਾਂਦੀ ਸੀ।

ਹਵਾਲੇ[ਸੋਧੋ]