ਸੁਭਾਸ਼ ਚੰਦਰ ਬੋਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਭਾਸ਼ ਚੰਦਰ ਬੋਸ
Subhas Chandra Bose.jpg
ਨੇਤਾ ਜੀ
ਜਨਮ ਸੁਭਾਸ਼
23 ਜਨਵਰੀ 1897(1897-01-23)
ਕਟਕ, ਬੰਗਾਲ, ਭਾਰਤ
ਮੌਤ 18 ਅਗਸਤ 1945(1945-08-18)
ਰਾਸ਼ਟਰੀਅਤਾ ਭਾਰਤੀ
ਸਿੱਖਿਆ ਇੰਡੀਅਨ ਸਿਵਲ ਸਰਵਿਸ
ਅਲਮਾ ਮਾਤਰ ਕਲਕੱਤਾ ਯੂਨੀਵਰਸਿਟੀ
ਪ੍ਰਸਿੱਧੀ  ਅਜ਼ਾਦੀ ਘੁਲਾਟੀਆ
ਸਿਰਲੇਖ ਭਾਰਤੀ ਰਾਸ਼ਟਰੀ ਨੈਸ਼ਨਲ ਕਾਗਰਸ ਦਾ ਪ੍ਰਧਾਨ (1938), ਆਜ਼ਾਦ ਹਿੰਦ ਫ਼ੌਜ ਦਾ ਜਰਨਲ (1943–1945)
ਰਾਜਨੀਤਿਕ ਦਲ ਭਾਰਤੀ ਰਾਸ਼ਟਰੀ ਨੈਸ਼ਨਲ ਕਾਗਰਸ, ਫਾਰਵਰਡ ਬਲਾਕ
ਸਾਥੀ ਅਮੀਲੀ ਸਚੇਨਕਲ
ਬੱਚੇ ਅਨੀਤਾ ਬੋਸ ਪਫਾਫ
ਮਾਤਾ-ਪਿਤਾs
  • ਜਾਨਕੀ ਨਾਥ ਬੋਸ (father)
  • ਪਾਰਵਤੀ ਦੇਵੀ (mother)
ਦਸਤਖ਼ਤ
Signature of Subhas Chandra Bose

ਸੁਭਾਸ਼ ਚੰਦਰ ਬੋਸ 23 ਜਨਵਰੀ, 1897-ਦਾ ਜਨਮ ਉੜੀਸਾ ਦੇ ਕਟਕ[1] ਸ਼ਹਿਰ ਵਿਚ ਇਕ ਬਹੁਤ ਵੱਡੇ ਵਕੀਲ ਜਾਨਕੀ ਦਾਸ ਬੋਸ ਦੇ ਘਰ ਨੂੰ ਪੈਦਾ ਹੋਏ। ਉਹ ਕੌਮੀ ਨੇਤਾ ਸਨ ਅਤੇ ਦੇਸ਼ ਦੀ ਆਜ਼ਾਦੀ ਲਈ ਜੱਦੋਜਹਿਦ ਕਾਫੀ ਕੀਤੀ।[2] ਉਨ੍ਹਾਂ ਨੇ ਦਸਵੀਂ ਦਾ ਇਮਤਿਹਾਨ ਕਟਕ ਵਿਚ ਹੀ ਪਾਸ ਕੀਤਾ ਤੇ ਫਿਰ ਉਚੇਰੀ ਸਿੱਖਿਆ ਲਈ ਪ੍ਰੈਜ਼ੀਡੈਂਸੀ ਕਾਲਜ ਕਲਕੱਤਾ ਵਿਚ ਦਾਖਲ ਹੋਏ। ਇਥੇ ਇਕ ਔਟੇਨ ਨਾਂਅ ਦਾ ਅੰਗਰੇਜ਼ ਪ੍ਰੋਫੈਸਰ ਭਾਰਤੀਆਂ ਬਾਰੇ ਹਮੇਸ਼ਾ ਬੇਇੱਜ਼ਤੀ ਭਰੇ ਸ਼ਬਦ ਬੋਲਦਾ ਸੀ। ਇਕ ਦਿਨ ਸੁਭਾਸ਼ ਚੰਦਰ ਬੋਸ ਨੇ ਗੁੱਸੇ ਵਿਚ ਕਲਾਸ ਵਿਚ ਹੀ ਉਸ ਦੇ ਇਕ ਥੱਪੜ ਮਾਰ ਦਿੱਤਾ। ਇਸ ਕਾਰਨ ਆਪ ਨੂੰ ਕਾਲਜ ਵਿਚੋਂ ਕੱਢ ਦਿੱਤਾ ਗਿਆ। ਫਿਰ ਆਪ ਨੇ ਸਕਟਿਸ ਚਰਚ ਕਾਲਜ ਵਿਚੋਂ ਬੀ. ਏ. ਆਨਰਜ਼ ਕੀਤੀ ਤੇ 1919 ਵਿਚ ਉਹ ਉਚੇਰੀ ਸਿੱਖਿਆ ਲਈ ਇੰਗਲੈਂਡ ਚਲੇ ਗਏ। ਉਥੇ ਅੱਠਾਂ ਮਹੀਨਿਆਂ ਦੇ ਸੀਮਤ ਜਿਹੇ ਸਮੇਂ ਵਿਚ ਉਨ੍ਹਾਂ ਨੇ ਇੰਡੀਅਨ ਸਿਵਲ ਸਰਵਿਸ ਦਾ ਇਮਤਿਹਾਨ ਪਾਸ ਕਰ ਲਿਆ। ਨੇਤਾ ਜੀ ਆਜ਼ਾਦ ਹਿੰਦ ਫ਼ੌਜ ਦੇ ਪ੍ਰਸਿੱਧ ਆਗੂ ਸੁਭਾਸ਼ ਚੰਦਰ ਬੋਸ ਜਿਨ੍ਹਾਂ ਨੂੰ ਭਾਰਤ ਦੇ ਲੋਕ ਸਤਿਕਾਰ ਨਾਲ ਨੇਤਾ ਜੀ ਕਹਿ ਕੇ ਬੁਲਾਉਂਦੇ ਹਨ, ਆਜ਼ਾਦ ਹਿੰਦ ਫ਼ੌਜ ਦੇ ਬਾਨੀ ਸਨ। ਉਨ੍ਹਾਂ ਨੇ ਅੰਗਰੇਜ਼ੀ ਸਾਮਰਾਜ ਦੇ ਹੁੰਦਿਆਂ ਹੀ ਭਾਰਤ ਦੀ ਧਰਤੀ ਉਪਰ ਆਜ਼ਾਦ ਭਾਰਤ ਦਾ ਝੰਡਾ ਲਹਿਰਾ ਦਿੱਤਾ।

ਅਜਾਦੀ ਦੀ ਲੜਾਈ[ਸੋਧੋ]

ਅਪ੍ਰੈਲ 1919 ਦੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਨੇ ਸਾਰੇ ਪਾਸੇ ਤਰਥੱਲ ਮਚਾ ਦਿੱਤੀ। ਦੇਸ਼ ਭਗਤ ਸੁਭਾਸ਼ ਚੰਦਰ ਬੋਸ ਕਿਵੇਂ ਚੈਨ ਨਾਲ ਬਹਿ ਸਕਦੇ ਸਨ। ਸੋ, ਨੇਤਾ ਜੀ 1921 ਵਿਚ ਕਾਂਗਰਸ ਦੇ ਨੇਤਾ ਬਣ ਗਏ। ਉਨ੍ਹਾਂ ਦਿਨਾਂ ਵਿਚ ਮਹਾਤਮਾ ਗਾਂਧੀ ਜੀ ਨੇ ਨਾ-ਮਿਲਵਰਤਨ ਲਹਿਰ ਚਲਾਈ ਹੋਈ ਸੀ।

ਜਦੋਂ ਬੋਸ ਭਾਰਤੀ ਰਾਸ਼ਟਰੀ ਕਾਗਰਸ ਦੇ ਪ੍ਰਧਾਨ ਬਣਨ ਸਮੇਂ ਮਹਾਤਮਾ ਗਾਂਧੀ

1921 ਵਿਚ ਇੰਗਲੈਂਡ ਦੇ ਬਾਦਸ਼ਾਹ ਦਾ ਸ਼ਹਿਜ਼ਾਦਾ ਭਾਰਤ ਆਇਆ। ਨੇਤਾ ਜੀ ਦੀ ਜ਼ਿੰਮੇਵਾਰੀ ਲਾਈ ਗਈ ਕਿ ਜਦ ਪ੍ਰਿਸ ਆਫ ਵੇਲਜ਼ ਕਲਕੱਤੇ ਆਵੇ ਤਾਂ ਸ਼ਹਿਰ ਵਿਚ ਹੜਤਾਲ ਕਰਾਈ ਜਾਵੇ। ਹੜਤਾਲ ਮੁਕੰਮਲ ਤੌਰ 'ਤੇ ਹੋਈ। ਸ੍ਰੀ ਸੁਭਾਸ਼ ਚੰਦਰ ਬੋਸ ਅਤੇ ਹੋਰ ਆਗੂਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਤੇ ਅੱਠਾਂ ਮਹੀਨਿਆਂ ਬਾਅਦ ਛੱਡ ਦਿੱਤਾ ਗਿਆ। 1929 ਵਿਚ ਉਹ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੇ ਪ੍ਰਧਾਨ ਬਣੇ ਅਤੇ 1930 ਵਿਚ ਕਲਕੱਤਾ ਕਾਰਪੋਰੇਸ਼ਨ ਦੇ ਪ੍ਰਧਾਨ ਬਣੇ। 1938 ਵਿਚ 51ਵੇਂ ਇਜਲਾਸ ਦੇ ਪ੍ਰਧਾਨ ਚੁਣੇ ਗਏ।

ਆਜ਼ਾਦ ਹਿੰਦ ਫ਼ੌਜ[ਸੋਧੋ]

ਸੁਭਾਸ਼ ਚੰਦਰ ਬੋਸ, ਟੋਕੀਓ, 1943

20 ਜੂਨ, 1940 ਨੂੰ ਸੁਭਾਸ਼ ਚੰਦਰ ਬੋਸ ਨੇ ਵੀਰ ਸਾਵਰਕਰ ਨਾਲ ਮੁਲਾਕਾਤ ਕੀਤੀ ਤਾਂ ਨੇਤਾ ਜੀ ਨੂੰ ਉਨ੍ਹਾਂ ਤੋਂ ਬਹੁਤ ਪ੍ਰੇਰਨਾ ਮਿਲੀ। 16 ਜਨਵਰੀ, 1941 ਦੀ ਰਾਤ ਨੂੰ ਭੇਸ ਬਦਲ ਕੇ ਕਲਕੱਤੇ ਤੋਂ ਪਿਸ਼ਾਵਰ ਚਲੇ ਗਏ। ਉਥੇ ਉਹ ਕਾਬਲ ਅਤੇ ਜਰਮਨੀ ਗਏ। ਨੇਤਾ ਜੀ ਨੇ ਭਾਰਤ ਆਜ਼ਾਦ ਕਰਾਉਣ ਲਈ ਆਜ਼ਾਦ ਹਿੰਦ ਫ਼ੌਜ ਦਾ ਪੁਨਰਗਠਨ ਕੀਤਾ ਤੇ 21 ਅਕਤੂਬਰ 1943 ਨੂੰ ਆਜ਼ਾਦ ਹਿੰਦ ਫ਼ੌਜ ਨੂੰ ਆਰਜ਼ੀ ਹਕੂਮਤ ਦਾ ਐਲਾਨ ਦਿੱਤਾ। ਆਜ਼ਾਦ ਹਿੰਦ ਫ਼ੌਜ ਦਾ ਨਾਅਰਾ ਸੀ 'ਦਿੱਲੀ ਚਲੋ'। 30 ਦਸੰਬਰ, 1943 ਨੂੰ ਨੇਤਾ ਜੀ ਨੇ ਇਨ੍ਹਾਂ ਦਿਨਾਂ ਵਿਚ ਸੁਤੰਤਰ ਭਾਰਤ ਦਾ ਝੰਡਾ ਝੁਲਾ ਦਿੱਤਾ।

ਮੌਤ[ਸੋਧੋ]

ਨੇਤਾ ਜੀ ਸੁਭਾਸ਼ ਚੰਦਰ ਬੋਸ 18 ਅਗਸਤ 1945 ਨੂੰ ਹਵਾਈ ਜਹਾਜ਼ ਦੁਆਰਾ ਫਾਰਮੂਸਾ ਵਿਖੇ ਪਹੁੰਚੇ ਅਤੇ ਉਥੇ ਆਪ ਨੂੰ ਕੁਝ ਸਮੇਂ ਠਹਿਰਾਨਾ ਪਿਆ। ਉਥੇ ਤਾਈਹੂਕ ਹਵਾਈ ਅੱਡੇ 'ਤੇ ਹਵਾਈ ਜਹਾਜ਼ ਦੇ ਉਡਾਨ ਭਰਨ ਸਮੇਂ ਜਹਾਜ਼ ਨੂੰ ਅੱਗ ਲੱਗ ਗਈ ਤੇ ਨੇਤਾ ਜੀ ਬੁਰੀ ਤਰ੍ਹਾਂ ਝੁਲਸ ਗਏ ਤੇ ਕੁਝ ਸਮੇਂ ਬਾਅਦ ਸ਼ਹੀਦ ਹੋ ਗਏ।

ਹਵਾਲੇ[ਸੋਧੋ]

  1. Marshall J. Getz (2002). Subhas Chandra Bose: A Biography. McFarland. pp. 7–. ISBN 978-0-7864-1265-5. Retrieved 13 June 2012. 
  2. "ਸੁਮੰਤਰ ਬੋਸ". Retrieved 21 ਫ਼ਰਵਰੀ 2016.  Check date values in: |access-date= (help)

teri to